অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਬਚਿਆਂ ਦਾ ਰਾਤ ਨੂੰ ਬਿਸਤਰ ਗਿਲਾ ਹੌਣਾ

ਬਚਾ ਜਦ ਛੋਟਾ ਹੋਵੈ, ਤਦ ਰਾਤ ਵਿਚ ਉਸਦਾ ਬਿਸਤਰ ਗਿਲਾ ਹੋ ਜਾਣਾ ਸੁਭਾਵਕ ਹੈ। ਪਰ ਬਚੇ ਦੀ ਉਮਰ ਵਧਣ ਦੇ ਬਾਅਦ ਵੀ ਰਾਤ ਵਿਚ ਬਿਸਤਰ ਗਿਲਾ ਹੋ ਜਾਏ, ਤਾ ਇਹ ਬਚੇ ਅਤੇ ਉਸਦੇ ਮਾਤਾ - ਪਿਤਾ ਦੇ ਲਈ ਸੰਕੋਚ ਅਤੇ ਚਿੰਤਾ ਦਾ ਵਿਸ਼ਾਘ ਹੋ ਜਾਂਦਾ ਹੈ। ਸੁਭਾਗ ਨਾਲ ਜ਼ਿਆਦਾਤਰ ਬਚਿਆਂ ਵਿਚ ਇਹ ਸਮਸਿਆਂ (ਰਾਤ ਵਿਚ ਬਿਸਤਰ ਗਿਲਾ ਹੌਣ ਦੀ) ਕਿਡਨੀ ਦੇ ਕਿਸੀ ਰੋਗ ਦੇ ਕਾਰਨ ਨਹੀਂ ਹੁੰਦੀ ਹੈ।

ਇਹ ਸਮਸਿਆ ਬੱਚਿਆਂ ਵਿੱਚ ਕਦ ਜ਼ਿਆਦਾ ਦੇਖੀ ਜਾਂਦੀ ਹੈ?

- ਜਿਸ ਬਚੇ ਦੇ ਮਾਤਾ-ਪਿਤਾ ਨੂੰ ਉਹਨਾਂ ਦੇ ਬਚਪਨ ਵਿਚ ਇਹ ਤਕਲੀਫ ਰਹੀ ਹੋਵੈ।

- ਕੁੜੀਆਂ ਦੀ ਤੁਲਨਾ ਵਿਚ ਮੁੰਡਿਆ ਵਿਚ ਇਹ ਸਮਸਿਆ ਤਿੰਨ ਗੁਣਾਂ ਜ਼ਿਆਦਾ ਦੇਖੀ ਜਾਂਦੀ ਹੈ।

- ਗਹਿਰੀ ਨੀਂਦ ਸੋਣ ਵਾਲੇ ਬ'ਚਿਆਂ ਵਿਚ ਇਹ ਸ'ਮਸਿਆਂ ਜ਼ਿਆਦਾ ਦਿਖਾਈ ਦੇਂਦੀ ਹੈ।

- ਮਾਨਸਕ ਤਨਾਵ ਦੇ ਕਾਰਨ ਇਹ ਸਮਸਿਆਂ ਸ਼ੂਰੁ ਹੁੰਦੀ ਜਾਂ ਵਧਦੀ ਹੋਈ ਦਿਖਾਈ ਦੇਂਦੀ ਹੈ।

ਇਹ ਸਮਸਿਆਂ ਕਿਤਨੇ ਬੱਚਿਆਂ ਵਿਚ ਹੁੰਦੀ ਹੈ ਅਤੇ ਇਹ ਕਦ ਠੀਕ ਹੁੰਦੀ ਹੈ?

- ਪੰਜ ਸਾਲ ਤੋਂ ਵਧ ਉਮਰ ਦੇ 10-15 ਪ੍ਰਤੀਸ਼ਤ ਬ'ਚਿਆਂ ਵਿਚ ਇਹ ਤਕਲੀਫ ਦੇਖੀ ਜਾਂਦੀ ਹੈ।

- ਆਮ ਤੋਰ ਤੇ ਉਮਰ ਵਧਣ ਦੇ ਨਾਲ-ਨਾਲ ਇਹ ਸਮਸਿਆਂ ਅਪਣੇ ਆਪ ਘਟ ਹੁੰਦੀ ਜਾਂਦੀ ਹੈ ਅਤੇ ਠੀਕ ਹੋ ਜਾਂਦੀ ਹੈ। ਬਚਿਆਂ ਵਿਚ ਦਸ ਸਾਲ ਦੀ ਉਮਰ ਵਿਚ ਇਹ ਸ'ਮਸਿਆਂ 3 ਪ੍ਰਤੀਸ਼ਤ ਅਤੇ 15 ਸਾਲ ਤੋਂ ਜ਼ਿਆਦ ਉਮਰ ਵਿਚ 1 ਪ੍ਰਤੀਸ਼ਤ ਤੋਂ ਘਟ ਦਿਖਾਈ ਦੇਂਦੀ ਹੈ।

- ਰਾਤ ਵਿਚ ਬਿਸਤਰ ਗਿਲਾ ਹੋ ਜਾਣਾ ਕਦ ਗੰਭੀਰ ਮੰਨਿਆ ਜਾਂਦਾ ਹੈ?

- ਦਿਨ ਵਿਚ ਵੀ ਬਿਸਤਰ ਗਿ'ਲਾ ਹੋ ਜਾਣਾ।

- ਮਲ ਤਿਆਗ (ਪਾਖਾਨਾ) ਤੇ ਨਿਅੰਨਤ੍ਰਣ ਨਾ ਹੌਣਾ।

- ਦਿਨ ਵਿਚ ਵਾਰ-ਵਾਰ ਪੇਸ਼ਾਬ ਕਰਨ ਲਈ ਜਾਣਾ

- ਪੇਸ਼ਾਬ ਵਿਚ ਵਾਰ-ਵਾਰ ਸੰਕ੍ਰਮਣ ਹੌਣਾ

- ਪੇਸ਼ਾਬ ਦੀ ਧਾਰ ਪਤਲੀ ਹੌਣਾ ਜਾਂ ਪੇਸ਼ਾਬ ਬੂੰਦ-ਬੂੰਦ ਕਰ ਕੇ ਹੌਣਾ

ਉਪਚਾਰ:

ਇਹ ਤਕਲੀਫ ਕੋਈ ਰੋਗ ਨਹੀਂ ਹੈ ਅਤੇ ਨਾ ਹੀ ਬਚਾ ਜਾਣ-ਬੁਝ ਕੇ ਬਿਸਤਰ ਗਿ'ਲਾ ਕਾਰਦਾ ਹੈ। ਇਸ ਲਈ ਬਚੇ ਨੂੰ ਡਰਾਣਾ-ਧਮਕਾਣਾ ਅਤੇ ਉਸਤੇ ਚੀਖਣਾ-ਚਿ'ਲਾਣਾ ਡਡ ਹੈ। ਇਸ ਸਮਸਿਆ ਦੇ ਉਪਚਾਰ ਦਾ ਪ੍ਰਾਰੰਭ ਸਹਾਨੁਭੁਤਿਪੂਰਵਕ ਕੀਤਾ ਜਾਂਦਾ ਹੈ।

(1) ਸਮਝਾਂਣਾ ਅਤੇ ਪ੍ਰੋਤਸਾਹਿਤ ਕਰਨਾ: ਬ'ਚੇ ਨੂੰ ਇਸ ਵਿਸ਼ੈ ਵਿਚ ਉਚਤ ਜਾਣਕਾਰੀ ਦੇਣਾ ਅਤਿ ਜ਼ਰੂਰੀ ਹੈ। ਰਾਤ ਨੂੰ ਅਨਜਾਣੇ ਵਿਚ ਹੀ ਬਿਸਤਰ ਗਿ'ਲਾ ਹੋ ਜਾਣਾ ਕੋਈ ਚਿੰਤਾਜਨਕ ਸਮਸਿਆ ਨਹੀਂ ਹੈ। ਅਤੇ ਇਹ ਜ਼ਰੂਰ ਠੀਕ ਹੋ ਜਾਏਗਾ – ਇਸ ਪ੍ਰਕਾਰ ਬਚੇ ਨੂੰ ਸਮਝਾਂਣ ਨਾਲ ਮਾਨਸਕ ਤਨਾਅ ਘਟ ਹੁੰਦਾ ਹੈ ਅਤੇ ਇਸ ਸ'ਮਸਿਆ ਨੂੰ ਛੇਤੀ ਹਲ ਕਰਨ ਦੀ ਸਹਾਇਤਾ ਮਿਲਦੀ ਹੈ। ਇਸ ਸਮਸਿਆ ਦੀ ਚਰਚਾ ਕਰਕੇ ਬਚੇ ਨੂੰ ਡਰਾਣਾ-ਧਮਕਾਣਾ ਜਾਂ ਬੂਰਾ-ਭਲਾ ਨਹੀਂ ਕਹਿਣਾ ਚਾਹੀਦਾ। ਜਿਸ ਰਾਤ ਬਚਾ ਬਿਸਤਰ ਗਿਲਾ ਨਾ ਕਰੇ, ਉਸ ਦਿਨ ਬਚੇ ਦੇ ਪ੍ਰਯਾਸ ਦੀ ਪ੍ਰਸੰਸਾ ਕਰਨਾ ਅਤੇ ਇਸ ਦੇ ਲਈ ਕੋਈ ਛੋਟਾ-ਮੋਟਾ ਉਪਹਾਰ ਦੇਣਾ ਸਮਸਿਆ ਦਾ ਸਮਾਧਾਨ ਕਰਨ ਵਿਚ ਪ੍ਰੋਟਸਾਹਤ ਦੇਂਦਾ ਹੈ।

ਪ੍ਰਵਾਹੀ ਲੈਣ ਅਤੇ ਪੇਸ਼ਾਬ ਜਾਣ ਦੀ ਆਦਤ ਵਿੱਚ ਪਰਿਵਰਤਨ:

- ਸ਼ਾਮ 6 ਵਜੇ ਦੇ ਬਾਅਦ ਪ੍ਰਵਾਹੀ ਘਟ ਮਾਤਰਾ ਵਿਚ ਲੈਣਾ ਅਤੇ ਕੈਫੀਨ ਵਾਲੇ ਪੇਅ (ਚਾਹ, ਕਾਫੀ ਆਦਿ) ਸ਼ਾਮ ਦੇ ਬਾਅਦ ਨਹੀਂ ਲੈਣੇ ਚਾਹਿਦੇ।

- ਰਾਤ ਨੂੰ ਸੋਣ ਤੋਂ ਪਹਿਲਾਂ ਹਮੈਸ਼ਾ ਪੇਸ਼ਾਬ ਕਰਨ ਦੀ ਆਦਤ ਪਾਣੀ ਚਾਹੀਦੀ ਹੈ।

- ਇਸਦੇ ਇਲਾਵਾ ਰਾਤ ਵਿਚ ਬਚੇ ਨੂੰ ਉਠਾ ਕੇ ਦੋ ਤੋਂ ਤਿੰਨ ਵਾਰ ਪੇਸ਼ਾਬ ਕਰਾਣ ਨਾਲ ਉਹ (ਬਚਾ) ਬਿਸਤਰ ਗਿਲਾ ਨਹੀਂ ਕਰਦਾ ਹੈ।

- ਬਚੇ ਨੂੰ 'ਡਾਈਪਰ' ਪਹਿਨਾਣ ਨਾਲ ਰਾਤ ਵਿਚ ਬਿਸਤਰ ਗਿਲਾ ਹੌਣ ਤੋਂ ਬਚਾਇਆ ਜਾਂ ਸਕਦਾ ਹੈ।

ਮੂਤਰਾਸ਼ਯ ਦਾ ਪ੍ਰਸਿਖਛਣ:

- ਬਹੁਤ ਸਾਰੇ ਬਚਿਆਂ ਦੇ ਮੂਤਰਾਸ਼ਯ ਵਿਚ ਘਟ ਮਾਤਰਾ ਵਿਚ ਪੇਸ਼ਾਬ ਰਹਿ ਜਾਂਦਾ ਹੈ।

- ਐਸੇ ਬ'ਚਿਆਂ ਨੂੰ ਥੋੜੇ-ਥੋੜੇ ਸਮੇਂ ਦੇ ਅੰਤਰ ਤੇ ਪੇਸ਼ਾਬ ਕਰਨ ਜਾਣਾ ਪੈਂਦਾ ਹੈ ਅਤੇ ਰਾਤ ਵਿਚ ਬਿਸਤਰ ਗਿ'ਲਾ ਹੋ ਜਾਂਦਾ ਹੈ।

- ਐਸੇ ਬ'ਚਿਆਂ ਨੂੰ ਦਿਨ ਵਿਚ ਪੇਸ਼ਾਬ ਲਗਣ ਤੇ (ਪੇਸ਼ਾਬ ਆਉਣ ਤੇ) ਉਸੇ ਰੋਕੀ ਰਖਣਾ ਪੇਸ਼ਾਬ ਕਰਨ ਦੇ ਸਮੇਂ ਥੋੜਾ ਕਰਨ ਦੇ ਬਾਅਦ ਉਸਨੂੰ ਰੋਕ ਲੈਣਾ ਵਗੈਰਾ, ਮੂਤਰਾਸ਼ਯ ਦੇ ਕਸਰਤ ਦੀ ਸਲਾਹ ਦਿਤੀ ਜਾਂਦੀ ਹੈ। ਇਸ ਪ੍ਰਕਾਰ ਦੀ ਕਸਰਤ ਵਿਚ ਮੂਤਰਾਸ਼ਯ ਮਜਬੂਤ ਹੁੰਦਾ ਹੈ ਅਤੇ ਪੇਸ਼ਾਬ ਤੇ ਨਿਅੰਨਤ੍ਰਣ ਰਹਿੰਦਾ ਹੈ।

ਅਲਾਰਮ ਸਿਸਟਮ:

ਪੇਸ਼ਾਬ ਹੌਣ ਤੇ ਨਿਕਰ ਗਿਲਾ ਹੋਵੈ ਤਾਹਿਉਂ ਉਸਦੇ ਨਾਲ ਲਗੀ ਘੰਟੀ ਟਨਟਨਾ ਉ'ਠੇ, ਐਸਾ ਅਲਾਰਮ ਸਿਸਟਮ ਵਿਕਸਤ ਦੇਸ਼ਾਂ ਵਿਚ ਉਪਲ'ਬਧ ਹੈ। ਇਸ ਨਾਲ ਪੇਸ਼ਾਬ ਹੁੰਦੇ ਹੀ ਅਲਾਰਮ ਸਿਸਟਮ ਦੀ ਚੇਤਾਵਨੀ ਨਾਲ ਬਚਾ ਪੇਸ਼ਾਬ ਰੋਕ ਲੈਂਦਾ ਹੈ। ਇਸ ਪ੍ਕਾਰ ਦੇ ਪ੍ਰਸਿਖਛਣ ਨਾਲ ਸ'ਮਸਿਆਂ ਦਾ ਛੇਤੀ ਹਲ ਹੋ ਸਕਦਾ ਹੈ। ਇਸ ਪ੍ਰਕਾਰ ਦੇ ਉਪਕਰਨ ਦਾ ਉਪਯੋਗ ਸਾਧਾਰਨਤਾ ਸ'ਤ ਸਾਲ ਤੋਂ ਵਧ ਉਮਰ ਦੇ ਬਚਿਆਂ ਲਈ ਕੀਤਾ ਜਾਂਦਾ ਹੈ।

ਦਵਾਈ ਦੁਆਰਾ ਉਪਚਾਰ:

ਰਾਤ ਨੂੰ ਬਿਸਤਰ ਗਿ'ਲਾ ਹੌਣ ਦੀ ਸਮਸਿਆ ਦੇ ਲਈ ਇਸਤੇਮਾਲ ਕੀਤੀ ਜਾਣ-ਵਾਲੀ ਦਵਾਈਆਂ ਵਿਚ ਮੁਖਘ ਰੂਪ ਵਿਚ ਇਮਿਪ੍ਰੇਮਿਨ ਅਤੇ ਡੇਸਮੋਪ੍ਰੇਸਿਨ ਦਾ ਸਮਾਵੇਸ਼ ਹੁੰਦਾ ਹੈ। ਇਹਨਾਂ ਦਵਾਈਆਂ ਦਾ ਉਪਯੋਗ ਉਪਰ ਦਿਤੀ ਗਈ ਚਰਚਾ ਅਨੁਸਾਰ ਉਪਚਾਰ ਦੇ ਨਾਲ ਹੀ ਕੀਤਾ ਜਾਂਦਾ ਹੈ। ਇਸਿਪ੍ਰੇਮਿਨ ਨਾਮਕ ਦਵਾਈ ਦਾ ਪ੍ਰਯੋਗ ਸਤ ਸਾਲ ਤੋਂ ਜ਼ਿਆਦਾ ਉਮਰ ਵਾਲੇ ਬਚਿਆਂ ਵਿਚ ਹੀ ਕੀਤਾ ਜਾਂਦਾ ਹੈ। ਇਹ ਦਵਾਈ ਮੂਤਰਸ਼ਯ ਦੇ ਸੁਨਾਯੂੳ ਨੂੰ ਸੰਕੁਚਿਤ (ਸੰਕੁਚਤ) ਕਰ ਪੇਸ਼ਾਬ ਹੌਣ ਤੋਂ ਰੋਕਦਾ ਹੈ। ਇਹ ਦਵਾਈ ਡਾਕਟਰਾਂ ਦੀ ਨਿਗਰਾਨੀ ਵਿਚ ਤਿੰਨ ਤੋਂ ਛੇ ਮਹੀਨੇ ਦੇ ਲਈ ਦਿਤੀ ਜਾਂਦੀ ਹੈ। ਡੇਸਮੋਪ੍ਰੇਸਿਨ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਹ ਦਵਾਈ ਸਪ੍ਰੇ ਅਤੇ ਗੋਲੀ ਦੇ ਰੂਪ ਵਿਚ ਬਾਜ਼ਾਰ ਵਿਚ ਉਪਲਬਧ ਹੈ। ਇਸ ਦਾ ਪ੍ਰਯੋਗ ਕਰਨ ਨਾਲ ਰਾਤ ਵਿਚ ਪੇਸ਼ਾਬ ਘਟ ਮਾਤਰਾ ਵਿਚ ਬਣਦਾ ਹੈ। ਜਿਹੜੇ ਬਚਿਆਂ ਵਿਚ ਰਾਤ ਵਿਚ ਜ਼ਿਆਦਾ ਮਾਤਰਾ ਵਿਚ ਪੇਸ਼ਾਬ ਬਣਦਾ ਹੈ। ਉਹਨਾਂ ਲਈ ਇਹ ਦਵਾਈ ਬਹੁਤ ਉਪਯੋਗੀ ਹੈ। ਇਹ ਦਵਾਈ ਰਾਤ ਵਿਚ ਬਿਸਤਰ ਗਿਲਾ ਹੌਣ ਤੋਂ ਰੋਕਣ ਦੀ ਇਕ ਅਚੁਕ ਦਵਾਈ ਹੈ। ਪਰ ਬਹੁਤ ਮਹਿੰਗੀ ਹੌਣ ਦੇ ਕਾਰਨ, ਹਰ ਇਕ ਬਚੇ ਦੇ ਮਾਤਾ - ਪਿਤਾ ਇਸਦਾ ਖਰਚ ਬਰਦਾਸਤ ਨਹੀਂ ਕਰ ਸਕਦੇ ਹਨ (ਖਰਚ ਨਹੀਂ ਉਠਾ ਸਕਦੇ ਹਨ)

ਸਰੋਤ : ਕਿਡਨੀ ਸਿੱਖਿਆ

ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate