(1) ਸਰੀਰ ਵਿਚ ਫਾਸਫੋਰਸ ਅਤੇ ਕੈਲਸ਼ਿਯਮ ਦੀ ਨਾਰਮਲ ਮਾਤਰਾ ਹਡੀਆਂ ਦੇ ਵਿਕਾਸ, ਤੰਦਰੁਸਤੀ ਅਤੇ ਮਜ਼ਬੂਤੀ ਦੇ ਲਈ ਜ਼ਰੂਰੀ ਹੁੰਦੀ ਹੈ। ਨਾਰਮਲ ਆਹਾਰ ਵਿਚ ਉਪਸਥਿਤ ਜਿਆਦਾ ਫਾਸਫੋਰਸ ਨੂੰ ਕਿਡਨੀ ਪੇਸ਼ਾਬ ਦੇ ਰਸਤੇ ਬਾਹਰ ਕਢ ਦੇ ਉਚਿਤ ਮਾਤਰਾ ਵਿਚ ਉਸਨੂੰ ਖ਼ੂਨ ਵਿਚ ਸਿਥਰ ਰਖਦੀ ਹੈ।
(2) ਸਾਮਾਨਯਤਾ ਖ਼ੂਨ ਵਿਚ ਫਾਰਫੋਰਸ ਦੀ ਮਾਤਰਾ 4.5-5.5 ਮਿ.ਗ੍ਰਾ.ਪ੍ਰਤੀਸ਼ਤ ਹੁੰਦੀ ਹੈ।
(3) ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਜ਼ਿਆਦਾ ਫਾਸਫੋਰਸ ਦਾ ਪੇਸ਼ਾਬ ਦੇ ਨਾਲ ਨਿਸ਼ਕਾਸਨ (ਨਿਕਾਲੀ) ਨਾ ਹੌਣ ਕਰਕੇ ਉਸਦੀ ਮਾਤਰਾ ਖ਼ੂਨ ਵਿਚ ਵਧਦੀ ਜਾਂਦੀ ਹੈ। ਖ਼ੂਨ ਵਿਚ ਉਪਸਥਿਤ ਫਾਸਫੋਰਸ ਦੀ ਜ਼ਿਆਦਾ ਮਾਤਰਾ ਹ'ਡੀਆਂ ਵਿਚੋਂ ਕੈਲਸ਼ਿਯਮ ਖਿ'ਚ ਲੈਂਦਾ ਹੈ। ਜਿਸ ਕਰਕੇ ਹਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
(4) ਸਰੀਰ ਵਿਚ ਫਾਸਫੋਰਸ ਵਧਣ ਦੇ ਕਾਰਨ ਹੌਣ ਵਾਲੀ ਮੁਖਘ ਸਮਸਿਆਵਾਂ ਵਿਚ ਖ਼ੁਜਲੀ ਹੌਣਾ, ਸਨਾਯੂ ਦਾ ਕਮਜ਼ੋਰ ਹੌਣਾ, ਹਡੀਆਂ ਵਿਚ ਦਰਦ ਹੌਣਾ ਹਡੀਆ ਦਾ ਕਮਜ਼ੋਰ ਹੌਣਾ ਅਤੇ ਸਖ਼ਤ ਹੋ ਜਾਣ ਦੇ ਕਾਰਨ ਫਰੈਕਚਰ ਹੌਣ ਦੀ ਸੰਭਾਵਨਾ ਦਾ ਵਧਣਾ ਇਤਆਦਿ।
ਜ਼ਿਆਦਾ ਫਾਸਫੋਰਸ ਵਾਲੇ ਆਹਾਰ ਦਾ ਵਿਵਰਨ ਇਸ ਪ੍ਰਕਾਰ ਹੈ:
(1) ਦੁਧ ਤੋਂ ਬਣੀਆਂ ਚੀਜ਼ਾਂ: ਪਨੀਰ, ਆਈਸਕ੍ਰੀਮ, ਮਿਲਕਸ਼ੇਕ, ਚਾਕਲੇਟ
(2) ਕਾਜੂ, ਬਾਦਾਮ, ਪਿਸਤਾ, ਅਖ਼ਰੋਟ, ਸੁਕਾ ਨਾਰੀਅਲ
(3) ਸ਼ੀਤਲ ਪੈਯ (ਛੋਲਦ-ਦਰਨਿਕਸ) ਕੋਕਾ ਕੋਲਾ, ਫੇਂਟਾ, ਮਾਜਾਂ, ਫਰੂਟੀ
(4) ਮੂੰਗਫਲੀ ਦਾ ਦਾਣਾ, ਗਾਜਰ, ਅਰਬੀ ਦੇ ਪਤੇ, ਸ਼ਕਰਕੰਦ, ਮਕੀ ਦੇ ਦਾਨੇ, ਹਰਾ ਮਟਰ
(5) ਦੈਨਿਕ ਆਹਾਰ ਦੀ ਰਚਨਾ: ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਪ੍ਰਤੀਦਿਨ ਕਿਸ ਪ੍ਰਕਾਰ ਦਾ ਅਤੇ ਕਿਤਨੀ ਮਾਤਰਾ ਵਿਚ ਆਹਾਰ ਅਤੇ ਪਾਣੀ ਲੈਣਾ ਚਾਹੀਦਾ ਹੈ। ਇਹ ਚਾਰਟ ਨੇਫ੍ਰੋਲਾਜਿਸਟ ਦੀ ਸੂਚਨਾ ਦੇ ਅਨੁਸਾਰ ਡਾਏਟੀਸ਼ਿਯਨ ਦੁਆਰਾ ਤਿਆਰ ਕੀਤਾ ਜਾਂਦਾ ਹੈ। ਪਰ ਆਹਾਰ ਦੇ ਲਈ ਨਾਰਮਲ ਸੂਚਨਾ ਇਸ ਪ੍ਰਕਾਰ ਹੈ:
(1) ਪਾਣੀ ਅਤੇ ਤਰਲ ਪਦਾਰਥ: ਡਾਕਟਰ ਦੁਆਰਾ ਦਿਤੀ ਗਈ ਸੂਚਨਾ ਦੇ ਅਨੁਸਾਰ ਇਤਨੀ ਹੀ ਮਾਤਰਾ ਵਿਚ ਪੈਯ ਪਦਾਰਥ ਲੈਣਾ ਚਾਹੀਦਾ ਹੈ। ਰੋਜ਼ ਵਜਨ ਕਰਕੇ ਚਾਰਟ ਰਖਣਾ ਚਾਹੀਦਾ ਹੈ। ਜੇਕਰ ਵਜ਼ਨ ਵਿਚ ਇਕਾ ਇਕ ਵਾਧਾ ਹੌਣ ਲਗੇ ਤਾਂ ਸਮਝਣਾ ਚਾਹੀਦਾ ਹੈ ਕਿ ਜ਼ਿਆਦਾ ਪਾਣੀ ਲਿਆ ਗਿਆ ਹੈ।
(2) ਕਾਰਬੋਹਾਈਡੇ੍ਰਟਸ: ਸਰੀਰ ਨੂੰ ਪਰਯਾਪਤ ਮਾਤਰਾ ਵਿਚ ਕੇਲੋਰੀ ਮਿਲੇ, ਉਸਦੇ ਲਈ ਅਨਾਜ ਅਤੇ ਦਾਲਾਂ ਦੇ ਨਾਲ (ਜੇਕਰ ਡਾਇਬੀਟੀਜ਼ ਨਹੀ ਹੈ ਤਾਂ) ਚੀਨੀ ਅਥਵਾ ਗਲੂਕੋਜ਼ ਦੀ ਜ਼ਿਆਦਾ ਮਾਤਰਾ ਵਾਲੇ ਆਹਾਰ ਦਾ ਪ੍ਰਯੋਗ ਕੀਤਾ ਜਾਂ ਸਕਦਾ ਹੈ।
(3) ਪ੍ਰੋਟੀਨ ਪ੍ਰੋਟੀਨ ਮੁਖਘ ਤੌਰ ਤੇ ਦੁਧ, ਦਲਹਨ, ਅਨਾਜ, ਅੰਡਾ, ਮਰਗੀ ਵਿਚ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ। ਜਦ ਡਾਇਲਿਸਿਸ ਦੀ ਲੋੜ ਨਾ ਹੋਵੈ, ਉਸ ਅਵਸਥਾ ਦੇ ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਥੋੜਾ ਘਟ ਪ੍ਰੋਟੀਨ (0.8 ਗ੍ਰਾਮਫ਼ਕਿਲੋਗ੍ਰਾਮ) ਸਰੀਰ ਦੇ ਵਜਨ ਦੇ ਬਰਾਬਰ) ਲੈਣ ਦੀ ਸਲਾਹ ਦਿ'ਤੀ ਜਾਂਦੀ ਹੈ। ਜਦਕਿ ਨਿਯਮਤ ਹੀਮੋਡਾਇਲਿਸਿਸ ਅਤੇ ਸੀ.ਏ.ਪੀ.ਡੀ. ਕਰਾਣ ਵਾਲੇ ਮਰੀਜ਼ਾਂ ਵਿਚ ਜ਼ਿਆਦਾ ਪ੍ਰੋਟੀਨ ਲੈਣਾ ਜ਼ਰੂਰੀ ਹੁੰਦਾ ਹੈ। ਸੀ.ਏ.ਪੀ.ਡੀ. ਦਾ ਦ੍ਰਵ ਜਦ ਪੇਟ 'ਚੋਂ ਬਾਹਰ ਨਿਕਲਦਾ ਹੈ ਤਦ ਉਸ ਦ੍ਰਵ ਦੇ ਨਾਲ ਪ੍ਰੋਟੀਨ ਨਿਕਲ ਜਾਂਦਾ ਹੈ। ਜਿਸ ਨਾਲ ਜੇਕਰ ਭੋਜਨ ਵਿਚ ਜ਼ਿਆਦਾ ਪ੍ਰੋਟੀਨ ਨਾ ਦਿਤਾ ਜਾਏ ਤਾਂ ਸਰੀਰ ਵਿਚ ਪ੍ਰੋਟੀਨ ਘਟ ਹੋ ਜਾਂਦਾ ਹੈ, ਜੋ ਹਾਨੀਕਾਰਕ ਹੈ।
(4) ਚਰਬੀ ਵਾਲੇ ਪਦਾਰਥ (ਵਸਾਯੁਕਤ ਪਦਾਰਥ) ਚਰਬੀ ਵਾਲੇ ਪਦਾਰਥਾਂ ਨੂੰ ਘਟ ਲੈਣਾ ਚਾਹੀਦਾ ਹੈ। ਘੀ, ਮਖਣ, ਆਦਿ ਖਾਣੇ ਵਿਚ ਘਟ ਲੈਣੇ ਚਾਹਿਦੇ ਹਨ। ਪਰ ਇਹਨਾਂ ਨੂੰ ਬਿਲਕੁ ਲ ਬੰਦ ਕਰ ਦੇਣਾ ਵੀ ਹਾਨੀਕਾਰਕ ਹੈ। ਤੇਲਾਂ ਵਿਚ ਸਾਮਾਨਯਤਾ ਮੂੰਗਫਲੀ ਦਾ ਤੇਲ ਜਾਂ ਸੋਆਬੀਨ ਦਾ ਤੇਲ ਦੋਨੋਂ ਸਰੀਰ ਦੇ ਲਈ ਫਾਇਦੇਮੰਦ ਹਨ। ਫਿਰ ਵੀ ਉਹਨਾਂ ਨੂੰ ਘਟ ਮਾਤਰਾ ਵਿਚ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
(5) ਨਮਕ: ਜ਼ਿਆਦਾਤਰ ਮਰੀਜ਼ਾਂ ਨੂੰ ਨਮਕ ਘਟ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਉਪਰੋਂ ਨਮਕ ਨਹੀਂ ਛਿੜਕਣਾ ਚਾਹੀਦਾ। ਖਾਣ ਦਾ ਸੋਡਾ-ਬੇਕਿੰਗ ਪਾੳਡਰ ਵਾਲੀਆਂ ਚੀਜ਼ਾਂ ਘਟ ਲੈਣੀਆਂ ਚਾਹੀਦੀਆ ਹਨ ਜਾਂ ਨਹੀਂ ਲੈਣੀਆ ਚਾਹੀਦੀਆਂ। ਨਮਕ ਦੇ ਬਦਲੇ ਸੇਂਥਾ ਨਮਕ ਅਤੇ ਲੋਨਾ ਘਟ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾਂ ਚਾਹੀਦਾ।
(6) ਅਨਾਜ: ਅਨਾਜ ਵਿਚ ਚਾਵਲ ਜਾਂ ਉਸ ਤੋਂ ਬਣੇ (ਚਿਵੜਾ੍ਹ) ਮੂਰੀ (ਫਰਹੀ) ਜਿਹੀ ਚੀਜ਼ਾ ਦਾ ਉਪਯੋਗ ਕਰਨਾ ਚਾਹੀਦਾ ਹੈ। ਹਰ ਰੋਜ਼ ਇਕੋਂ ਤਰਾਂ ਦਾ ਅਨਾਜ ਲੈਣ ਦੀ ਜਗਾਂ ਕਣਕ, ਚਾਵਲ, ਪੋਆਂ, ਸਾਬੂਦਾਣਾ, ਸੂਜੀ, ਮੈਦਾ, ਤਾਜੀ ਮ'ਕੀ, ਕਾਰਨਫਲੇਕਸ ਆਦਿ ਚੀਜ਼ਾਂ ਲਈਆ ਜਾਂ ਸਕਦੀਆਂ ਹਨ। ਜਵਾਰ, ਮਕੀ ਅਤੇ ਬਾਜਰਾ ਘਟ ਲੈਣਾ ਚਾਹੀਦਾ ਹੈ।
(7) ਦਾਲਾਂ: ਅਲਗ-ਅਲਗ ਤਰ੍ਹਾਂ ਦੀਆ ਦਾਲਾਂ ਸਹੀ ਮਾਤਰਾ ਵਿਚ ਲਈਆਂ ਜਾਂ ਸਕਦੀਆਂ ਹਨ।ਜਿਸ ਕਰਕੇ ਖਾਣ ਵਿਚ ਵਿਵਿਧਤਾ ਬਣੀ ਰਹਿੰਦੀ ਹੈ। ਦਾਲ ਦੇ ਨਾਲ ਪਾਣੀ ਦੇ ਹੌਣ ਕਰਕੇ ਪਾਣੀ ਦੀ ਮਾਤਰਾ ਘਟ ਲੈਣੀ ਚਾਹੀਦੀ ਹੈ। ਜਿਥੋਂ ਤਕ ਹੋ ਸਕੇ, ਦਾਲ ਗਾੜੀ ਲੈਣੀ ਚਾਹੀਦੀ ਹੈ। ਦਾਲ ਦੀ ਮਾਤਰਾ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਲੈਣੀ ਚਾਹੀਦੀ ਹੈ। ਦਾਲਾਂ ਵਿਚੋਂ ਪੋਟੇਸ਼ਿਯਮ ਘਟ ਕਰਨ ਦੇ ਲਈ ਉਸਨੂੰ ਜ਼ਿਆਦਾ ਪਾਣੀ ਨਾਲ ਧੌਣ ਦੇ ਬਾਅਦ ਗਰਮ ਪਾਣੀ ਵਿਚ ਭਿਗੋ ਕੇ ਉਸ ਪਾਣੀ ਨੂੰ ਸੂਟ ਦੇਣਾ ਚਾਹੀਦਾ ਹੈ। ਜ਼ਿਆਦਾ ਪਾਣੀ ਵਿਚ ਦਾਲ ਨੂੰ ਉਬਾਲਣ ਦੇ ਬਾਅਦ ਉਬਲੇ ਪਾਣੀ ਨੂੰ ਸੁਟ ਦੇ ਸਵਾਦਅਨੁਸਾਰ ਬਣਾਣਾ ਚਾਹੀਦਾ ਹੈ। ਦਾਲ ਅਤੇ ਚਾਵਲ ਦੇ ਸਥਾਨ ਤੇ ਉਸ ਤੋਂ ਬਣੀ ਖਿਚੜੀ, ਡੋਸਾ ਵਗੈਰਾ ਵੀ ਖਾਏ ਜਾਂ ਸਕਦੇ ਹਨ।
(8) ਸਾਗ-ਸਬਜੀ: ਫਹਿਲਾ ਤੋ ਦਸੇ ਅਨੁਸਾਰ ਘਟ ਪੋਟੇਸ਼ਿਯਮ ਵਾਲੀ ਸਾਗ-ਸਬਜੀ ਬਿਨਾਂ ਕਿਸੀ ਪਰੇਸ਼ਾਨੀ ਦੇ ਉਪਯੋਗ ਕੀਤੀ ਜਾਂ ਸਕਦੀ ਹੈ।ਜਿਆਦਾ ਪੋਟੇਸ਼ਿਯਮ ਵਾਲੀ ਸਾਗ-ਸਬਜੀ ਪਹਿਲਾਂ ਹੀ ਦਸੇ ਅਨੁਸਾਰ ਪੋਟੇਸ਼ਿਯਮ ਦੀ ਮਾਤਰਾ ਘਟ ਕਰਕੇ ਹੀ ਬਣਾਈ ਜਾਣੀ ਚਾਹੀਦੀ ਹੈ। ਅਤੇ ਸਵਾਦ ਦੇ ਲਈ ਦਾਲ-ਸਬਜੀ ਵਿਚ ਨੀਂਬੂ ਨਿਚੋੜਿਆ ਜਾਂ ਸਕਦਾ ਹੈ।
(9) ਫਲ: ਘਟ ਪੋਟੇਸ਼ਿਯਮ ਵਾਲੇ ਫਲ ਜਿਵੇਂ ਸੇਬ, ਪਪੀਤਾ, ਅਮਰੂਦ, ਬੇਰ - ਵਗੈਰਾ ਦਿਨ ਵਿਚ ਇਕ ਵਾਰ ਤੋਂ ਜ਼ਿਆਦਾ ਨਹੀ ਖਾਣਾ ਚਾਹੀਦਾ। ਡਾਇਲਿਸਿਸ ਵਾਲੇ ਦਿਨ ਡਾਇਲਿਸਿਸ ਤੋਂ ਪਹਿਲਾਂ ਕੋਈ ਵੀ ਇਕ ਫਲ ਖਾਇਆ ਜਾਂ ਸਕਦਾ ਹੈ। ਨਾਰੀਅਲ ਦਾ ਪਾਣੀ ਜਾਂ ਫਲਾਂ ਦਾ ਰਸ ਨਹੀਂ ਲੈਣਾ ਚਾਹੀਦਾ।
(10) ਦੁਧ ਅਤੇ ਉਸ ਤੋਂ ਬਣੀਆਂ ਚੀਜ਼ਾਂ: ਹਰ ਰੋਜ 300 ਤੋਂ 350 ਮਿਲੀ ਲੀਟਰ ਦੁਧ ਜਾਂ ਦੁੱਧ ਤੋਂ ਬਣੀਆਂ ਅਨਯ ਚੀਜਾਂ ਜਿਵੇ: ਖੀਰ, ਆਈਸਕ੍ਰੀਮ, ਦਹੀ, ਲ'ਸੀ ਆਦਿ ਲਿਆ ਜਾਂ ਸਕਦਾ ਹੈ। ਨਾਲ ਹੀ ਪਾਣੀ ਘਟ ਲੈਣ ਦੇ ਨਿਰਦੇਸ਼ ਨੂੰ ਧਿਆਨ ਵਿਚ ਰਖਦੇ ਹੋਏ ਲਸੀ ਘਟ ਮਾਤਰਾ ਵਿਚ ਲੈਣੀ ਚਾਹੀਦੀ ਹੈ।
(11) ਸੀਤਲ ਪੇਯ: ਪੇਪਸੀ, ਫੇਂਟਾ, ਫਰੂਟੀ ਜਿਹੇ ਸੀਤਲ ਪੇਯ ਨਹੀਂ ਲੈਣਾ ਚਾਹੀਦੇ। ਫਲਾ ਦਾ ਰਸ ਅਤੇ ਨਾਰੀਅਲ ਦਾ ਪਾਣੀ ਵੀ ਨਹੀਂ ਲੈਣਾ ਚਾਹੀਦਾ।
(12) ਸੁਕਾ ਮੇਵਾ: ਸੁਕਾ ਮੇਵਾ, ਮੂੰਗਫਲੀ ਦੇ ਦਾਣੇ, ਤਿ'ਲ, ਹਰਾ ਜਾਂ ਸੁ'ਕਾ ਨਾਰੀਅਲ ਨਹੀਂ ਲੈਣਾ ਚਾਹੀਦਾ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020