ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ, ਖ਼ੂਨ ਵਿਚ ਪੋਟੈਸ਼ਿਯਮ ਨਾ ਵਧੇ, ਇਸਦੇ ਲਈ ਡਾਕਟਰਾਂ ਦੀ ਸੂਚਨਾ ਦੇ ਅਨੁਸਾਰ ਆਹਾਰ ਲੈਣਾ ਚਾਹੀਦਾ ਹੈ। ਪੋਟੈਸ਼ਿਯਮ ਦੀ ਮਾਤਰਾਨੂੰ ਧਿਆਨ ਵਿਚ ਰਖਦੇ ਹੋਏ ਖ਼ਾਦਘ ਪਦਾਰਥ ਦਾ ਵਰਗੀਕਾਰਨ ਤਿੰਨ ਭਾਗ ਵਿਚ ਕੀਤਾ ਗਿਆ ਹੈ। ਜ਼ਿਆਦਾ, ਮਧਮ ਅਤੇ ਘਟ ਪੋਟੈਸ਼ਿਯਮ ਵਾਲੇ ਖ਼ਾਦਘ ਪਦਾਰਥ।
ਸਾਮਾਨਯ ਰੂਪ ਵਿਚ ਜ਼ਿਆਦਾ ਪੋਟੈਸ਼ਿਯਮ ਵਾਲੇ ਖ਼ਾਦਘ ਪਦਾਰਥ ਤੇ ਨਿਸ਼ੇਧ, ਮਧਮ ਪੋਟੈਸ਼ਿਯਮ ਵਾਲੇ ਖ਼ਾਦਘ ਪਦਾਰਥ ਮਰਿਆਦਤ ਮਾਤਰਾ ਵਿਚ ਅਤੇ ਘਟ ਪੋਟੈਸ਼ਿਯਮ ਵਾਲੇ ਖ਼ਾਦਘ ਪਦਾਰਥ ਪਰਯਾਪਤ ਮਾਤਰਾ ਵਿਚ ਲੈਣ ਦੀ ਮਾਤਰਾ ਵਿਚ ਲੈਣ ਦੀ ਸਲਾਹ ਦਿਤੀ ਜਾਂਦੀ ਹੈ। 100 ਗ੍ਰਾਮ ਖ਼ਾਦਘ ਪਦਾਰਥ ਵਿਚ ਪੋਟੈਸ਼ਿਯਮ ਦੀ ਮਾਤਰਾ ਦੇ ਆਧਾਰ ਤੇ ਜ਼ਿਆਦਾ, ਮਧਮ ਅਤੇ ਘਟ ਪੋਟੈਸ਼ਿਯਮ ਵਾਲੇ ਆਹਾਰ ਦਾ ਵਰਗੀਕਰਨ ਹੇਠਾਂ ਦਿਤਾ ਗਿਆ ਹੈ:
(1) ਜ਼ਿਆਦਾ ਪੋਟੈਸ਼ਿਯਮ = 200 ਮਿ.ਗ੍ਰਾ ਤੋਂ ਵਧ
(2) ਮਧਮ ਪੋਟੈਸ਼ਿਯਮ = 100-200 ਮਿ.ਗ੍ਰਾ ਦੇ ਵਿਚ
(3) ਘਟ ਪੋਟੈਸ਼ਿਯਮ = 0-100 ਮਿ.ਗ੍ਰਾ
(1) ਫਲ: ਕੇਲਾ, ਚੀਕੂ, ਪਕਿਆ ਹੋਇਆ ਅੰਬ, ਮੌਸਮੀ, ਅੰਗੂਰ, ਸ਼ਰੀਫਾ, ਖਰਬੂਜ਼ਾ, ਅਨਾਨਾਸ, ਆਂਵਲਾ, ਚੇਰੀ, ਜ਼ਰਦਾਲੂ, ਪੀਚ, ਆਲੂ, ਬਾਦਾਮ
(2) ਸ਼ਾਗ-ਸਬਜੀ: ਅਰਬੀ ਦੇ ਪਤੇ, ਸ਼ਕਰਕੰਦ, ਸਹਜਨ ਦੀ ਫਲੀ, ਹਰਾ ਧਨੀਆਂ, ਸੂਰਨ, ਪਾਲਕ, ਗਵਾਰ ਦੀ ਫ'ਲੀ, ਸਸ਼ਰੂਮ
(3) ਸੂਕਾ ਮੇਵਾ: ਖਜੂਰ, ਕਿਸ਼ਮਿਸ਼, ਕਾਜੂ, ਬਾਦਾਮ, ਅੰਜੀਰ, ਅਖਰੋਟ
(4) ਦਾਲਾਂ: ਅਰਹਰ ਦੀ ਦਾਲ, ਮੂੰਗ ਦੀ ਦਾਲ, ਚੰਨਾ, ਚੰਨੇ ਦੀ ਦਾਲ, ਉੜਦ ਦੀ ਦਾਲ
(5) ਮਸਾਲੇ: ਸੁਕੀ ਮਿਰਚ, ਧਨੀਆ, ਜ਼ੀਰਾ, ਮੇਥੀ
(6) ਪੈਯ: ਨਾਰੀਯਲ ਦਾ ਪਾਣੀ, ਤਾਜੇ ਫਲਾਂ ਦਾ ਰਸ, ੳਬਾਲਿਆ ਹੋਇਆ ਡਿਬਾ ਬੰਦ ਗਾੜਾ ਦੁਧ, ਸੂਪ, ਕਾਫੀ, ਬ੍ਰਾਨਵੀਟਾ, ਬੀਅਰ, ਡਿਰਿੰਕ ਚਾਕਲੇਟ, ਸ਼ਰਾਬ
(7) ਅਨਯ: ਲੋਨਾ ਸਾਲਟ, ਚਾਕਲੇਟ, ਕੇਟਬਕੀ, ਚਾਕਲੇਟ ਕੇਕ, ਚਾਕਲੇਟ ਆਇਸਕ੍ਰੀਮ ਇਤਆਦਿ
(1) ਫਲ: ਤਰਬੂਜ, ਅਨਾਰ, ਲੀਚੀ
(2) ਸ਼ਾਗ-ਸਬਜੀ: ਬੈਂਗਨ, ਬੰਦਗੋਭੀ, ਗਾਜਰ, ਪਿਆਜ਼, ਮੂਲੀ, ਕਰੇਲਾ, ਭਿੰਡੀ ਫੁਲਗੋਭੀ, ਟਮਾਟਰ
(3) ਅਨਾਜ: ਮੈਦਾ, ਜਵਾਰ, ਪੌਆ (ਚਿੜਵਾ), ਮਕੀ, ਕਣਕ ਦਾ ਸੇਵ (ਦਲੀਆ)
(4) ਪੈਯ (ਧਰਨਿਕਸ): ਗਾਂ ਦਾ ਦੁਧ, ਦਹੀਂ
(5) ਅਨਯ: ਕਾਲੀ ਮਿਰਚ, ਲੋਂਗ, ਇਲਾਇਚੀ, ਧਨੀਆ, ਗਰਮ ਮਸਾਲਾ, ਆਦਿ
(1) ਫਲ: ਸ਼ੇਬ, ਪਪੀਤਾ, ਜਾਂਮੂਨ ਅਮਰੂਦ, ਸੰਤਰਾ, ਬੇਰ
(2) ਸਾਗ - ਸਬਜੀ: ਘੀਆ, ਕਕੜੀ, ਅੰਮੀਆਂ (ਟਿਕੋਰਾ), ਤੋਰਈ, ਪਰਵਲ, ਚੁਕੰਦਰ, ਹਰਾ ਮਟਰ, ਮੇਥੀ ਦੀ ਸਬਜ਼ੀ, ਲੁਹਸਨ
(3) ਅਨਾਜ: ਸੂਜੀ, ਚਾਵਲ
(4) ਪੈਯ: ਭੈਂਸ ਦਾ ਦੁਧ, ਨੀਂਬੂ ਦਾ ਪਾਣੀ, ਕੋਕਾ ਕੋਲਾ, ਫੇਂਟਾ, ਲਿਮਕਾ, ਸੋਡਾ
(5) ਅਨਯ ਸ਼ਹਿਦ, ਜੈਫਲ, ਰਾਈ, ਸੁੰਡ, ਪੁਦੀਨੇ ਦੇ ਪਤੇ, ਸਿਰਕਾ
(1) ਸਾਗ-ਸਬਜੀ ਬਰੀਕ ਕਟਣ ਦੇ ਬਾਅਦ ਦੇ ਉਹਨਾ ਦੇ ਛੋਟੇ-ਛੋਟੇ ਟੁਕੜੇ ਕਰ ਅਤੇ ਛਿਲਕੇ ਵਾਲੀ ਸਬਜ਼ੀ (ਆਲੂ, ਸੂਰਨ ਇਤਆਦਿ) ਦੇ ਛਿਲਕੇ ਕਢ ਲੈਣੇ ਚਾਹਿਦੇ ਹਨ।
(2) ਕੋਸੇ ਪਾਣੀ ਵਿਚ ਧੋ ਕੇ ਸਾਗ-ਸਬਜੀ ਨੂੰ ਗਰਮ ਪਾਣੀ ਵਿਚ ਇਕ ਘੰਟੇ ਤਕ ਰਖਣਾ ਚਾਹੀਦਾ ਹੈ। ਪਾਣੀ ਦੀ ਮਾਤਰਾ ਸਾਗ-ਸਬਜ਼ੀ ਨਾਲ 5 ਤੋਂ 10 ਗੁਣਾਂ ਜ਼ਿਆਦਾ ਹੌਣੀ ਚਾਹੀਦੀ ਹੈ।
(3) ਦੋ ਘੰਟੇ ਬਾਅਦ, ਫਿਰ ਤੋਂ ਗੁਨ-ਗੁਨੇ (ਕੋਸੇ) ਪਾਣੀ ਵਿਚ 2 ਤੋਂ 3 ਵਾਰ ਸਬਜੀ ਨੂੰ ਧੋਕੇ ਸਬਜੀ ਨੂੰ ਜ਼ਿਆਦਾ ਪਾਣੀ ਪਾ ਕੇ ਉਬਾਲਨਾ ਚਾਹੀਦਾ ਹੈ।
(4) ਇਸ ਪ੍ਰਕਾਰ ਸਾਗ-ਸਬਜੀ ਵਿਚ ਉਪਸਥਿਤ ਪੋਟੈਸ਼ਿਯਮ ਦੀ ਮਾਤਰਾ ਨੂੰ ਘਟਾਇਆਫ਼ਘਟ ਕੀਤਾ ਜਾਂ ਸਕਦਾ ਹੈ। ਪਰ ਪੋਟੈਸ਼ਿਯਮ ਨੂੰ ਪੂਰੀ ਤਰ੍ਹਾਂ ਦੂਰ ਨਹੀ ਕੀਤਾ ਜਾਂ ਸਕਦਾ ਹੈ। ਇਸ ਲਈ ਜ਼ਿਆਦਾ ਪੋਟੈਸ਼ਿਯਮ ਵਾਲੀ ਸਾਗ-ਸਬਜੀ ਘਟ ਜਾਂ ਬਿਲਕੁਲ ਨਹੀ ਖਾਣ ਦੀ ਸਲਾਹ ਦਿਤੀ ਜਾਂਦੀ ਹੈ।
(5) ਇਸ ਤਰ੍ਹਾਂ ਨਾਲ ਬਣਾਏ ਗਏ ਖਾਣ ਵਿਚ ਪੋਟੈਸ਼ਿਯਮ ਦੇ ਨਾਲ-ਨਾਲ ਵਿਟਾਮਿਨਜ ਵੀ ਨਸ਼ਟ ਹੋ ਜਾਂਦੇ ਹਨ। ਇਸਦੇ ਲਈ ਡਾਕਟਰ ਦੀ ਸਲਾਹ ਲੈ ਕੇ ਵਿਟਾਮਿਨ ਦੀ ਗੋਲੀ ਲੈਣਾ ਜ਼ਰੂਰੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020