ਆਪਣੇ ਦੇਸ਼ ਵਿਚ ਆਮ ਵਿਅਕਤੀ ਦੇ ਆਹਾਰ ਵਿਚ ਪੂਰੇ ਦਿਨ ਵਿਚ ਲਏ ਜਾਣ ਵਾਲੇ ਨਮਕ ਦੀ ਮਾਤਰਾ 6 ਤੋਂ 8 ਗ੍ਰਾਮ ਤਕ ਹੁੰਦੀ ਹੈ। ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਦੇ ਅਨੁਸਾਰ ਨਮਕ ਲੈਣਾ ਚਾਹੀਦਾ ਹੈ। ਜ਼ਿਆਦਾ ਉਚ ਰਕਤਚਾਪ ਅਤੇ ਸੂਜਨ ਵਾਲੇ ਕਿਡਨੀ ਫੇਲਿਉਰ ਦੇ ਮਰੀਜ਼ਾ ਨੂੰ ਰੋਜ਼ ਤਿੰਨ ਗ੍ਰਾਮ ਨਮਕ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
ਜ਼ਿਆਦਾ ਨਮਕ (ਸੋਡਿਯਮ) ਯੁਕਤ ਆਹਾਰ ਦਾ ਵਿਵਰਨ:
1. ਨਮਕ, ਖਾਣ ਦਾ ਸੋਡਾ, ਚਾਟ ਮਸਾਲਾ
2. ਪਾਪੜ, ਅਚਾਰ, ਅਮਚੂਰ, ਚਟਨੀ
3. ਖਾਣ ਦਾ ਸੋਡਾ, ਜਾਂ ਬੇਕਿਂਗ ਪਾਉਡਰ ਵਾਲੇ ਖਾਦ ਪਦਾਰਥ ਜਿਵੇਂ: ਬਿਸਕੁਟ, ਬ੍ਰੇਡ, ਕੇਕ, ਪੀਜ਼ਾ, ਗਾਠਿਆਂ, ਪਕੋੜਾ, ਚੋਕਲਾ, ਹਾਂਡਵਾ ਇਤ ਆਦਿ।
4. ਤਿਆਰ ਨਾਸ਼ਤੇ ਜਿਵੇਂ ਨਮਕੀਨ (ਸੇਂਵ, ਚਿਵੜਾ, ਚਕਰੀ, ਮਤਰੀ ਆਦਿ) ਵੇਫਰਜ਼, ਪਾਪਕਾਰਨ, ਨਮਕ ਲਗਾ ਮੂੰਗਫਲੀ ਦਾ ਦਾਨਾ, ਚੰਨਾ, ਕਾਜੂ, ਪਿਸਤਾ, ਵਗੈਰਾ।
5. ਤਿਆਰ ਮਿਲਣ ਵਾਲਾ ਨਮਕੀਨ ਅਤੇ ਚੀਜ਼
6. ਸਾਸ, ਕਾਰਨਫਲੇਕਸ, ਸਪੈਗੇਟੀ, ਮੈਕ੍ਰੌਨੀ ਵਗੈਰਾ
7. ਸਾਗ ਸਬਜ਼ੀ ਵਿਚ ਮੇਥੀ, ਪਾਲਕ, ਹਰਾ ਧਨੀਆਂ, ਬੰਦ ਗੋਭੀ, ਫੁਲਗੋਭੀ, ਮੂਲੀ, ਚੁਕੰਦਰ (ਬੀਟ) ਵਗੈਰਾ।
8. ਨਮਕੀਨ ਲਸੀ, ਮਸਾਲਾ ਸੋਡਾ, ਨੀਂਬੂ ਸ਼ਰਬਤ, ਨਾਰੀਯਲ ਦਾ ਪਾਣੀ
9. ਦਵਾਈਆਂ, ਸੋਡਿਯਮ ਬਾਈਕਾਰਬੋਨੇਟ ਦੀਆਂ ਗੋਲੀਆ, ਏੰਟਾਸਿਡ, ਲੇਕਸੇਟਿਵ ਵਗੈਰਾ
10. ਕਲੇਜੀ, ਕਿਡਨੀ, ਭੇਜਾਂ, ਮਟਨ
11. ਸ਼ਲਕੋਂਵਾਲੀ ਮ'ਛੀ, ਅਤੇ ਤੇਲ ਵਾਲੀ ਮਛਲੀ ਜਿਵੇਂ: ਕੋਲਂਬੀ, ਕਰਂਰੀ, ਕੇਕੜਾ, ਬਾਗੜਾ ਵਗੈਰਾ ਅਤੇ ਸੁਕੀ ਮਛੀ।
ਹਰ ਰੋਜ ਭੋਜਨ ਵਿਚ ਨਮਕ ਦਾ ਘਟ ਪ੍ਰਯੋਗ ਕਰਨਾ ਅਤੇ ਨਾਲ ਹੀ ਭੋਜਨ ਵਿਚ ਨਮਕ ਉਪਰੋਂ ਨਹੀ ਛਿੜਕਣਾ ਚਾਹੀਦਾ। ਜਦ ਕਿ ਸੇ੍ਰਸ਼ਟ ਪਦਤੀ ਤੋਂ ਬਿਨਾਂ ਨਮਕ ਦੇ ਖਾਣਾ ਬਣਾਣਾ ਹੈ। ਐਸੇ ਖਾਣੀ ਵਿਚ ਮਰੀਜ਼ ਡਾਕਟਰ ਦੀ ਸੂਚਨਾ ਅਨੁਸਾਰ ਮਾਤਰਾ ਵਿਚ ਹੀ ਨਮਕ ਅਲਗ ਤੋਂ ਪਾਏ। ਇਸ ਵਿਧਿ ਨਾਲ ਨਿਸਚਿਤ ਹੀ ਨਿਰਧਾਰਤ ਮਾਤਰਾ ਵਿਚ ਨਮਕ ਲਿਆ ਜਾਂ ਸਕਦਾ ਹੈ।
1. ਖਾਣ ਵਿਚ ਰੋਟੀ, ਭਾਖਰੀ, ਭਾਤ ਜਿਹੀ ਚੀਜ਼ਾਂ ਵਿਚ ਨਮਕ ਨਹੀਂ ਪਾਣਾ ਚਾਹੀਦਾ।
2. ਪਹਿਲੇ ਤੋਂ ਦਸੀ ਗਈ ਵਧ (ਜ਼ਿਆਦਾ) ਸੋਡਿਯਮ ਦੀ ਮਾਤਰਾ ਵਾਲੀਆਂ ਚੀਜ਼ਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਾਂ ਘਟ ਮਾਤਰਾ ਵਿਚ ਪ੍ਰਯੋਗ ਕਰਨਾ ਚਾਹੀਦਾ ਹੈ।
3. ਜ਼ਿਆਦਾ ਸੋਡਿਯਮ ਵਾਲੀ ਸਾਗ - ਸਬਜ਼ੀ ਨੂੰ ਪਾਣੀ ਵਿਚ ਧੋਕੇ ਅਤੇ ਉਬਾਲ ਕੇ, ਉਬਾਲਿਆ ਹੋਇਆਂ ਪਾਣੀ ਸੁਟ ਦੇਣ ਨਾਲ ਸਾਗ-ਸਬਜ਼ੀ ਵਿਚ ਸੋਡਿਯਮ ਦੀ ਮਾਤਰਾ ਘਟ ਹੋ ਜਾਂਦੀ ਹੈ।
4. ਘਟ ਨਮਕ ਵਾਲੇ ਆਹਾਰ ਨੂੰ ਸਵਾਦੀ ਬਣਾਣ ਦੇ ਲਈ ਪਿਆਜ਼, ਲਹਸਣ, ਨੀਂਬੂ, ਤੇਜ ਪਤਾ, ਇਲਾਇਚੀ, ਜ਼ੀਰਾ, ਕੋਕਮ, ਲੋਂਗ, ਦਾਲਚਿਨੀ, ਮਿਰਚੀ ਤੇ ਕੇਸਰ ਦਾ ਉਪਯੋਗ ਕੀਤਾ ਜਾਂ ਸਕਦਾ ਹੈ।
5. ਨਮਕ ਦੀ ਜਗਾਂ ਘਟ ਸੋਡਿਯਮ ਵਾਲਾ ਨਮਕ (ਲੋਂਨਾ) ਨਹੀ ਲੈਣਾ ਚਾਹੀਦਾ। ਲੋਨਾ ਵਿਚ ਪੋਟੇਸ਼ਿਯਮ ਦੀ ਮਾਤਰਾ ਜ਼ਿਆਦਾ ਹੌਣ ਨਾਲ ਉਹ ਕਿਡਨੀ ਫੇਲਿਉਰ ਵਾਲੇ ਮਰੀਜ਼ਾਂ ਦੇ ਲਈ ਜਾਨਲੇਵਾ ਹੋ ਸਕਦਾ ਹੈ।
ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਨਾਰਮਲ ਆਹਾਰ ਵਿਚ ਘਟ ਪੋਟੈਸ਼ਿਯਮ ਲੈਣ ਦੀ ਸਲਾਹ ਕਿਉਂ ਦਿਤੀ ਜਾਂਦੀ ਹੈ?
ਸਰੀਰ ਵਿਚ ਹਿਰਦੈ ਅਤੇ ਸਨਾਯੂ ਤੇ ਉਚਿਤ ਰੂਪ ਨਾਲ ਕਾਰਜ਼ ਦੇ ਲਈ ਪੋਟੈਸ਼ਿਯਮ ਦੀ ਨਾਰਮਲ (ਸਾਧਾਰਨ) ਮਾਤਰਾ ਜ਼ਰੂਰੀ ਹੁੰਦੀ ਹੈ। ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ, ਖ਼ੂਨ ਵਿਚ ਪੋਟੈਸ਼ਿਯਮ ਵ'ਧਣ ਦਾ ਖਤਰਾ ਰਹਿੰਦਾ ਹੈ। ਖ਼ੂਨ ਵਿਚ ਪੋਟੈਸ਼ਿਯਮ ਦੀ ਜ਼ਿਆਦਾ ਮਾਤਰਾ ਹਿਰਦੈ ਅਤੇ ਸਰੀਰ ਦੇ ਸਨਾਯੁ ਦੀ ਕਾਰਜਸ਼ਕਤੀ ਤੇ ਗੰਭੀਰ ਪ੍ਰਭਾਵ ਪਾ ਸਕਦੀ ਹੈ। ਪੋਟੈਸ਼ਿਯਮ ਦੀ ਮਾਤਰਾ ਜ਼ਿਆਦਾ ਵ'ਧਣ ਨਾਲ ਹੌਣ ਵਾਲੇ ਜਾਨਲੇਵਾ ਖਤਰਿਆਂ ਵਿਚ ਹਿਰਦੈ ਦੀ ਗਤੀ ਘਟ ਕੇ ਇਕਾਇਕ ਰੁਕ ਜਾਣਾ ਅਤੇ ਫੇਫੜਿਆਂ ਦੇ ਸਨਾਯੂ ਕੰਮ ਨਹੀਂ ਕਰ ਸਕਨ ਦੇ ਕਾਰਨ ਸਾਹ ਬੰਦ ਹੋ ਜਾਂਦਾ ਹੈ। ਸਰੀਰ ਵਿਚ ਪੋਟੈਸ਼ਿਯਮ ਦੀ ਮਾਤਰਾ ਵਧਣ ਦੀ ਸਮਸਿਆ ਜਾਂਨ ਲੇਵਾ ਸਾਬਤ ਹੋ ਸਕਦੀ ਹੈ, ਫਿਰ ਵੀ ਇਸਦੇ ਕੋਈ ਵਿਸ਼ੇਸ਼ ਲਛਣ ਨਹੀਂ ਦਿਖਾਈ ਦੇਂਦੇ ਹਨ। ਇਸ ਲਈ ਇਸਨੂੰ 'ਸਾਈਲੇਂਟ ਕਿਲਰ' ਕਹਿੰਦੇ ਹਨ।
ਸਾਧਾਰਨਤਾ ਸਰੀਰ ਵਿਚ ਪੋਟੈਸ਼ਿਯਮ ਦੀ ਮਾਤਰਾ 3.5 ਤੋਂ 5.0 ਮਓਤਫ਼ਲ਼ ਹੁੰਦੀ ਹੈ। ਜਦ ਇਹ ਮਾਤਰਾ 5 ਤੋਂ 6 ਮਓਤਫ਼ਲ਼ ਹੋ ਜਾਏ ਤਾਂ ਖਾਣੇ ਪੀਣੇ ਵਿਚ ਸਤਰਕਤਾ ਜ਼ਰੂਰੀ ਹੋ ਜਾਂਦੀ ਹੈ। ਜਦ ਇਹ 6.5 ਮਓਤਫ਼ਲ਼ ਤੋਂ ਜ਼ਿਆਦਾ ਵਧਦੀ ਹੈ, ਤਦ ਇਹ ਡਰ ਵਾਲੀ ਹੁੰਦੀ ਹੈ। ਅਤੇ ਜਦ ਪੋਟੈਸ਼ਿਯਮ ਦੀ ਮਾਤਰਾ 7 ਮਓਤਫ਼ਲ਼ ਤੋਂ ਜ਼ਿਆਦਾ ਹੋ ਜਾਏ, ਤਾ ਇਹ ਕਿਸੀ ਵੀ ਸਮੇਂਜਾਂਨ ਲੇਵਾ ਹੋ ਸਕਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020