(1) ਜੇਕਰ ਸੰਭਾਵਤ ਕਿਡਨੀ ਦਾਤਾ ਦੇ ਖ਼ੂਨ ਵਿਚ ਸੰਕ੍ਰਮਣ ਦਾ ਅਸਰ ਹੋਵੈ।
(2) ਕੇਂਸਰ ਦੀ (ਕੇਨਸਰ) ਦੀ ਬਿਮਾਰੀ ਹੋਵੈ (ਦਿਮਾਗ਼ ਦੇ ਇਲਾਵਾ)
(3) ਕਿਡਨੀ ਕਾਰਜਸ਼ੀਲ ਨਾ ਹੋਵੈ ਜਾਂ ਕਾਫੀ ਸਮੇਂਤੋਂ ਕਿਡਨੀ ਘਟ ਕੰਮ ਕਰ ਰਹੀ ਹੋਵੈ, ਕਿਡਨੀ ਵਿਚ ਕੋਈ ਗੰਭੀਰ ਬਿਮਾਰੀ ਹੋਵੈ।
(4) ਖ਼ੂਨ ਦੀ ਰਿਪੋਰਟ ਵਿਚ ਜ਼ੇਕਰ ਏਡਸ ਜਾਂ ਪੀਲਿਆ ਦੇ ਨਿਦਾਨ ਹੌਣ ਦੀ ਪ੍ਰਸ਼ਟੀ ਹੋਵੈ, ਮਰੀਜ਼ ਲੰਮੇ ਸਮੇਂ ਤੋਂ ਡਾਏਬਿਟੀਜ਼ ਜਾਂ ਖ਼ੂਨ ਦੇ ਦਬਾਅ ਦਾ ਰੋਗੀ ਹੋਵੈ।
(5) ਉਮਰ 10 ਸਾਲ ਤੋਂ ਘਟ ਜਾਂ 70 ਸਾਲ ਤੋਂ ਜ਼ਿਆਦਾ ਹੋਵੈ।
ਐਸੀ ਸਿਥਿਤੀ ਵਿਚ ਕਿਡਨੀ ਨਹੀਂ ਲਈ ਜਾ ਸਕਦੀ ਹੈ।
(1) ਕੇਡੇਵਰ ਦਾਤਾ ਦੀ ਦੋਨੋਂ ਕਿਡਨੀਆਂ ਦਾਨ ਵਿਚ ਲਈਆਂ ਜਾ ਸਕਦੀਆਂ ਹਨ। ਜਿਸ ਦੁਆਰਾ ਕਿਡਨੀ ਫੇਲਿਉਰ ਦੇ ਦੋ ਮਰੀਜ਼ਾਂ ਨੂੰ ਨਵਾਂ ਜੀਵਨ ਮਿਲ ਸਕਦਾ ਹੈ।
(2) ਕਿਡਨੀ ਦੇ ਇਲਾਵਾ ਕੇਡੇਵਰ ਦਾਤਾ ਦਾਨ ਵਿਚ ਬਾਕੀ ਅੰਗ ਜਿਵੇਂ: ਹਿਰਦੈ (ਦਿਲ), ਲੀਵਰ, ਪੈਂਨਕ੍ਰਿਯਾਜ਼, ਅ'ਖਾਂ ਆਦਿ ਵੀ ਦਾਨ ਦਿਤੇ ਜਾ ਸਕਦੇ ਹਨ।
ਕੇਡੇਵਰ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਸਫਲਤਾ ਦੇ ਲਈ ਟੀਮ ਵਰਕ ਦੀ ਲੋੜ ਪੈਂਦੀ ਹੈ, ਜਿਸ ਵਿਚ
(1) ਕੇਡੇਵਰ ਕਿਡਨੀ ਦਾਨ ਵਿਚ ਦੇਣ ਦੇ ਲਈ ਮੰਜੂਰੀ ਦੇਣ ਵਾਲਾ ਕਿਡਨੀ ਦਾਤਾ ਦਾ ਪਰਵਾਰਕ ਮੇਂਬਰ
(2) ਮਰੀਜ਼ਾ ਦਾ ਉਪਚਾਰ ਕਰਨ ਵਾਲਾ ਫਿਜ਼ੀਸ਼ਿਯਨ
(3) ਕੇਡੇਵਰ ਟ੍ਰਾਂਸਪਲਾਂਟੇਸ਼ਨ ਦੇ ਵਿਸ਼ੈ ਵਿਚ ਪ੍ਰੇਰਨਾ ਅਤੇ ਜਾਣਕਾਰੀ ਦੇਣ ਵਾਲਾ ਟ੍ਰਾਂਸਪਲਾਂਟੇਸ਼ਨ ਕੋਆਰਡੀਨੇਟਰ
(4) ਬ੍ਰੇਨ ਡੇਥ ਦਾ ਨਿਦਾਨ ਕਰਨ ਵਾਲੇ ਨਿਉਰੋਲਾਜਿਸਟ, ਕਿਡਨੀ
ਟ੍ਰਾਂਸਪਲਾਂਟੇਸ਼ਨ ਕਰਨ ਵਾਲੇ ਨੇਫ੍ਰਲਾਜਿਸਟ ਅਤੇ ਯੂਰੋਲਾਜਿਸਟ ਆਦਿ ਲੋਕ ਸ਼ਾਮਲ ਹੁੰਦੇ ਹਨ।
ਕੇਡੇਵਰ ਟ੍ਰਾਂਸਪਲਾਂਟੇਸ਼ਨ ਕਰਨ ਦੇ ਲਈ ਮਹਤਵਪੂਰਨ ਜਾਣਕਾਰੀਆਂ ਇਸ ਪ੍ਰਕਾਰ ਹਨ:
(1) ਬ੍ਰੇਨ ਡੇਥ ਦਾ ਉਚਿਤ ਨਿਦਾਨ ਹੌਣਾ ਚਾਹੀਦਾ ਹੈ।
(2) ਕਿਡਨੀ ਦਾਤਾ ਦੀ ਲੈਬੋ੍ਰਟਰੀ ਜਾਂਚ ਅਤੇ ਉਸਦੀ ਕਿਡਨੀ ਪੂਰੀ ਤਰ੍ਹਾਂ ਸਵਸਥ ਹੈ, ਇਸਦੀ ਸਹੀ ਤਰੀਕੇ ਨਾਲ ਪੁਸ਼ਟੀ ਕਰ ਲੈਣੀ ਚਾਹੀਦੀ ਹੈ।
(3) ਕਿਡਨੀ ਦਾਤਾ ਦੇ ਸਰੀਰ ਵਿਚ ਕਿਡਨੀ ਬਾਹਰ ਨਿਕਾਲਣ ਦਾ ਆਪਰੇਸ਼ਨ ਸਮਾਪਤ ਹੌਣ ਤਕ ਮਰੀਜ਼ ਦਾ (ਵੇਨਟੀਲੇਟਰ ਅਤੇ ਹੋਰ ਉਪਚਾਰਾਂ ਦੀ ਮਦਦ ਨਾਲ) ਹਿਰਦੈ ਅਤੇ ਸਾਹ ਨੂੰ ਚਾਲੂ ਰਖਿਆ ਜਾਂਦਾ ਹੈ ਅਤੇ ਖ਼ੂਨ ਦੇ ਦਬਾਅ ਨੂੰ ੳਚਤ ਮਾਤਰਾ ਵਿਚ ਰ'ਖਿਆ ਜਾਂਦਾ ਹੈ।
(4) ਕਿਡਨੀ ਸਰੀਰ ਤੋਂ ਬਾਹਰ ਕਢਣ ਦੇ ਬਾਅਦ ਉਸਨੂੰ ਖ਼ਾਸ ਪ੍ਰਕਾਰ ਦੇ ਠੰਡੇ ਦ੍ਰਵ ਨਾਲ ਅੰਦਰ ਤੋਂ ਸਾਫ਼ ਅਤੇ ਸਵਛ ਕੀਤਾ ਜਾਂਦਾ ਹੈ ਅਤੇ ਕਿਡਨੀ ਨੂੰ ਬਰਫ਼ ਵਿਚ ਉਦਤ ਤਰੀਕੇ ਨਾਲ ਰਖਿਆ ਜਾਂਦਾ ਹੈ।
(5) ਕਿਡਨੀ ਦਾਤਾ ਦਾ ਬਲਡਗਰੂਪ ਅਤੇ ਟਿਸਯੂਟਾਈਪਿੰਗ ਦੀ ਰਿਪੋਰਟ ਨੂੰ ਧਿਆਨ ਵਿਚ ਰਖਦੇ ਹੋਏ ਇਹ ਤੈਅ ਕਰਨਾ ਜ਼ਰੂਰੀ ਹੁੰਦਾ ਹੈ ਕਿ ਕੇਡੇਵਰ ਟ੍ਰਾਂਸਪਲਾਂਟੇਸ਼ਨ ਦੇ ਇਛਕ ਕਿਸ ਮਰੀਜ਼ ਦੇ ਲਈ ਇਹ ਕੇਡੇਵਰ ਕਿਡਨੀ ਉਪਯੁਕਤ (ਠੀਕ) ਹੋਏਗੀ।
(6) ਸਭ ਤਰ੍ਹਾਂ ਦੀ ਜਾਂਚ ਅਤੇ ਉਚਤ ਤਿਆਰੀ ਦੇ ਬਾਅਦ, ਕਿਡਨੀ ਟ੍ਰਾਂਸਪਲਾਂਟੇਸ਼ਨ ਦਾ ਆਪਰੇਸ਼ਨ ਜਿਤਨਾ ਜਲਦੀ ਹੋ ਸਕੇ ਉਤਨਾਂ ਹੀ ਫਾਇਦੇਮੰਦ ਹੁੰਦਾ ਹੈ।
(7) ਆਪਰੇਸ਼ਨ ਦੁਆਰਾ ਕ'ਢੀ ਗਈ ਕੇਡੇਵਰ ਕਿਡਨੀ ਜਾਂ ਪਰਵਾਰਕ ਮੇਂਬਰ ਤੋਂ ਮਿਲੀ ਕਿਡਨੀ ਦੋਨਾਂ ਸਿ'ਥਿਤੀਆ ਵਿਚ (ਹਾਲਾਤਾਂ ਵਿਚ) ਕਿਡਨੀ ਲਗਾਣ ਦੀ ਪ੍ਰਕਿਰਿਆ ਇਕੋ ਜਿਹੀ ਹੁੰਦੀ ਹੈ।
(8) ਇਕ ਦਾਤੇ ਦੇ ਸਰੀਰ ਵਿਚੋਂ ਦੋ ਕਿਡਨੀਆਂ ਮਿਲਦੀਆਂ ਹਨ, ਜਿਸ ਕਰਕੇ ਇਕੋ ਸਮੇਂਦੋ ਮਰੀਜ਼ਾਂ ਦਾ ਕੇਡੇਵਰ ਕਿਡਨੀ ਟ੍ਰਾਂਸਪਲਾਂਟੇਸ਼ਨ ਕੀਤਾ ਜਾਂਦਾ ਹੈ।
(9) ਟ੍ਰਾਂਸਪਲਾਂਟੇਸ਼ਨ ਤੋਂ ਪਹਿਲਾ ਬਰਫ਼ ਵਿਚ ਰ'ਖੀ ਕਿਡਨੀ ਨੂੰ ਬਰਫ਼ ਦੀ ਠੰਡ ਲਗਦੀ ਹੈ ਅਤੇ ਖ਼ੂਨ ਨਾ ਮਿਲਣ ਦੇ ਕਾਰਨ ਕਿਡਨੀ ਨੂੰ ਪੋਸ਼ਨ ਅਤੇ ਪ੍ਰਾਣਵਾਯੂ ਵੀ ਨਹੀਂ ਮਿਲਦੀ ਹੈ।
(10) ਇਸ ਪ੍ਰਕਾਰ ਕਿਡਨੀ ਨੂੰ ਹੋਏ ਨੁਕਸਾਨ ਦੇ ਕਾਰਨ ਕੇਡੇਵਰ ਕਿਡਨੀ ਟ੍ਰਾਂਸਪਲਾਂਟੇਸ਼ਨ ਹੌਣ ਦੇ ਬਾਅਦ ਕਈ ਮਰੀਜ਼ਾਂ ਵਿਚ ਨਵੀਂ ਕਿਡਨੀ ਨੂੰ ਕਾਰਜਸ਼ੀਲ ਹੌਣ ਵਿਚ ਥੋੜਾ ਸਮਾਂ ਲਗਦਾ ਹੈ। ਅਤੇ ਐਸੀ ਸਿਥਿਤ (ਹਾਲਤ) ਵਿਚ ਮਰੀਜ਼ ਨੂੰ ਡਾਇਲਿਸਿਸ ਦੀ ਲੋੜ ਵੀ ਪੈ ਸਕਦੀ ਹੈ।
ਕੇਡੇਵਰ ਕਿਡਨੀ ਦਾਤਾ ਨੂੰ ਜਾਂ ਉਸਦੇ ਪਰਵਾਰਕ ਮੇਂਬਰਾਂ ਨੂੰ ਕਿਸੀ ਪ੍ਰਕਾਰ ਦੀ ਧਨਰਾਸ਼ੀ ਨਹੀਂ ਮਿਲਦੀ ਹੈ। ਇਸ ਪ੍ਰਕਾਰ ਕਿਡਨੀ ਲੈਣ ਵਾਲੇ ਮਰੀਜ਼ ਨੂੰ ਕੋਈ ਕੀਮਤ ਨਹੀਂ ਚੁਕਾਣੀ ਪੈਂਦੀ ਹੈ। ਪਰ ਮਰਨ ਦੇ ਬਾਅਦ ਕਿਡਨੀ ਨਸ਼ਟ ਹੋ ਜਾਵੈ, ਇਸ ਤੋਂ ਚੰਗਾ ਹੈ ਕਿ ਲੋੜਵੰਦ ਮਰੀਜ਼ ਨੂੰ ਮਰੀਜ਼ ਨੂੰ ਕਿਡਨੀ ਮਿਲਣ ਨਾਲ ਨਵਾਂ ਜੀਵਨ ਮਿਲੇ, ਜੋ ਅਨਮੋਲ ਹੈ। ਇਸ ਦਾਨ ਨਾਲ ਇਕ ਪੀੜਤ ਅਤੇ ਦੁਖੀ ਮਰੀਜ਼ ਦੀ ਮਦਦ ਕਰਨ ਵਿਚ ਸੰਤੋਖ ਅਤੇ ਖ਼ੁਸ਼ੀ ਮਿਲਦੀ ਹੈ, ਜਿਸਦੀ ਕੀਮਤ ਕਿਸੇ ਆਰਥਕ ਲਾਭ ਤੋਂ ਕਿਧਰੇ ਜ਼ਿਆਦਾ ਹੈ। ਇਸ ਪ੍ਰਕਾਰ ਕੋਈ ਵਿਅਕਤੀ ਅਪਣੀ ਮੌਤ ਦੇ ਬਾਅਦ ਬਿਨਾਂ ਕੁਝ ਗਵਾਏ ਦੂਸਰੇ ਮਰੀਜ਼ ਨੂੰ ਨਵਾਂ ਜੀਵਨ ਦੇ ਸਕਦਾ ਹੈ, ਇਸ ਤੋਂ ਵਡਾ ਲਾਭ ਕੀ ਹੋ ਸਕਦਾ ਹੈ।
ਰਾਜ ਅਤੇ ਕੇਂਦਰ ਸਰਕਾਰ ਦੁਆਰਾ ਇਜ਼ਾਜਤ ਦਿਤੇ ਗਏ ਹਸਪਤਾਲਾਂ ਵਿਚ ਹੀਂ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਸੁਵਿਧਾ ਹੋ ਸਕਦੀ ਹੈ। ਭਾਰਤ ਵਿਚ ਕਈ ਸ਼ਹਿਰਾਂ ਜਿਵੇਂ: ਮੁੰਬਈ, ਚੈਂਨਈ, ਦਿ'ਲੀ, ਅਹਿਮਾਦਾਬਾਦ, ਬੈਗਲੋਰ, ਹੈਦਰਾਬਾਦ ਆਦਿ ਵਿਚ ਇਹ ਸੁਵਿਧਾ ਉਪਲਬਧ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020