ਕਿਡਨੀ ਟ੍ਰਾਂਸਪਲਾਂਟੇਸ਼ਨ ਚਿਕਿਤਸਾ ਵਿਗਿਆਨ ਦੀ ਪ੍ਰਗਤਿ ਦੀ ਨਿਸ਼ਾਨੀ ਹੈ। ਕੋ੍ਰਨਿਕ ਕਿਡਨੀ ਫੇਲਿਉਰ ਦੀ ਅੰਤਮ ਅਵਸਥਾ ਦੇ ਉਪਚਾਰ ਦਾ ਇਹ ਉਤਮ ਵਿਕਲਪ ਹੈ। ਸਫਲ ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਮਰੀਜ਼ ਦਾ ਜੀਵਨ ਬਾਕੀ ਵਿਅਕਤੀਆਂ ਜਿਹਾ ਹੀ ਸਵਸਥ ਅਤੇ ਨਾਰਮਲ ਹੁੰਦਾ ਹੈ।
(1) ਕਿਡਨੀ ਟ੍ਰਾਂਸਪਲਾਂਟੇਸ਼ਨ ਤੋਂ ਪਹਿਲਾਂ ਜਾਣਨ ਯੋਗਘ ਗਲਾਂ
(2) ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਆਪਰੇਸ਼ਨ ਦੀ ਜਾਣਕਾਰੀ
(3) ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਜਾਣਨ ਯੋਗ ਜ਼ਰੂਰੀ ਜਾਣਕਾਰੀ
(4) ਕੇਡੇਵਰ ਕਿਡਨੀ ਟ੍ਰਾਂਸਪਲਾਂਟੇਸ਼ਨ
ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ ਵਿਚ ਕਿਸੀ ਹੋਰ ਵਿਅਕਤੀ (ਜੀਵਤ ਜਾ ਮ੍ਰਿਤ) ਦੀ ਇਕ ਸਵਸਥ ਕਿਡਨੀ ਆਪਰੇਸ਼ਨ ਦੁਵਾਰਾ ਲਗਾਣ ਨੂੰ ਕਿਡਨੀ ਟ੍ਰਾਂਸਪਲਾਂਟੇਸ਼ਨ ਕਹਿੰਦੇ ਹਨ।
ਕਿਸੀ ਵੀ ਵਿਅਕਤੀ ਦੀਆਂ ਦੋਨੋਂ ਕਿਡਨੀਆਂ ਵਿਚੋਂ ਇਕ ਕਿਡਨੀ ਖ਼ਰਾਬ ਹੋਣ ਤੇ ਸਰੀਰ ਦੇ ਕਿਡਨੀ ਨਾਲ ਸੰਬੰਧਤ ਸਾਰੇ ਜ਼ਰੂਰੀ ਕੰਮ ਦੂਸਰੀ ਕਿਡਨੀ ਦੀ ਮਦਦ ਨਾਲ ਚਲ ਸਕਦੇ ਹਨ। ਐਕਉਟ ਕਿਡਨੀ ਫੇਲਿਉਰ ਵਿਚ ਉਚਿਤ ਉਪਚਾਰ (ਦਵਾਈ ਅਤੇ ਕੁਝ ਮਰੀਜ਼ਾ ਵਿਚ ਥੋੜੇ ਸਮੇਂ ਲਈ ਡਾਇਲਿਸਿਸ) ਨਾਲ ਕਿਡਨੀ ਮੁੜ ਸੰਪੂਰਨ ਰੂਪ ਵਿਚ ਕੰਮ ਕਰਨ ਲਗਦੀ ਹੈ। ਐਸੇ ਮਰੀਜ਼ਾਂ ਨੂੰ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਲੋੜ ਨਹੀਂ ਹੁੰਦੀ ਹੈ।
ਕ੍ਰੋਨਿਕ ਕਿਡਨੀ ਫੇਲਿਉਰ ਦੇ ਮਰੀਜ਼ ਦੀਆਂ ਦੋਨੋਂ ਕਿਡਨੀਆਂ ਜਦ ਜ਼ਿਆਦਾ ਖ਼ਰਾਬ ਹੋ ਜਾਂਦੀਆਂ ਹਨ (੮੫ ਪ੍ਰਤੀਸ਼ਤ ਤੋਂ ਜ਼ਿਆਦਾ) ਤਦ ਦਵਾਈ ਦੇ ਬਾਵਜੂਦ ਮਰੀਜ਼ ਦੀ ਤਬੀਅਤ ਬਿਗੜਨ ਲਗਦੀ ਹੈ ਅਤੇ ਉਸਨੂੰ ਨਿਯਮਿਤ ਡਾਇਲਿਸਿਸ ਦੀ ਲੋੜ ਪੈਂਦੀ ਹੈ। ਕੋ੍ਰਨਿਕ ਕਿਡਨੀ ਫੇਲਿਉਰ ਦੇ ਐਸੇ ਮਰੀਜ਼ਾਂ ਦੇ ਲਈ ਉਪਚਾਰ ਦਾ ਦੂਸਰਾ ਅਸਰਕਾਰਕ ਵਿਕਲਪ ਕਿਡਨੀ ਟ੍ਰਾਂਸਪਲਾਂਟੇਸ਼ਨ ਹੈ।
ਕ੍ਰੋਨਿਕ ਕਿਡਨੀ ਫੇਲਿਉਰ ਦੇ ਮਰੀਜ਼ ਵਿਚ ਜਦ ਦੋਨੋਂ ਕਿਡਨੀਆਂ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦੀਆਂ ਹਨ ਤਦ ਅ'ਛੀ ਤਬੀਅਤ ਰਖਣ ਦੇ ਲਈ ਹਫ਼ਤੇ ਵਿਚ ਤਿੰਨ ਵਾਰ ਨਿਯਮਿਤ ਡਾਇਲਿਸਿਸ ਅਤੇ ਦਵਾਈ ਦੀ ਲੋੜ ਰਹਿੰਦੀ ਹੈ। ਇਸ ਪ੍ਰਕਾਰ ਦੇ ਮਰੀਜ਼ ਦੀ ਅਛੀ ਤਬੀਅਤ ਨਿਰਧਾਰਤ ਦਿਨ ਅਤੇ ਸਮੇਂ ਤੇ ਕੀਤੇ ਜਾਣ ਵਾਲੇ ਡਾਇਲਿਸਿਸ ਤੇ ਨਿਰਭਰ ਕਰਦੀ ਹੈ। ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਮਰੀਜ਼ ਨੂੰ ਇਨਾਂ ਸਭ ਤੋਂ ਮੁਕਤੀ ਮਿਲ ਜਾਂਦੀ ਹੈ। ਸਫਲਤਾ ਪੂਰਵਕ ਕੀਤਾ ਗਿਆ ਕਿਡਨੀ ਟ੍ਰਾਂਸਪਲਾਂਟੇਸ਼ਨ ਉਤਮ ਤਰੀਕੇ ਨਾਲ ਜੀਣ ਦੇ ਲਈ ਇਕ ਮਾਤਰ ਸੰਪੂਰਨ ਅਤੇ ਅਸਰਕਾਰਕ ਉਪਾਅ ਹੈ।
ਸਫਲ ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਲਾਭ:
(1) ਜੀਵਨ ਜੀਣ ਦੀ ਉਚੀ ਇਛਾ। ਮਰੀਜ਼ ਨਾਰਮਲ (ਆਮ) ਵਿਅਕਤੀ ਦੀ ਤਰ੍ਹਾਂ ਜੀਵਨ ਜੀ ਸਕਦਾ ਹੈ ਅਤੇ ਅਪਣਾ ਰੋਜ਼ ਦਾ ਕੰਮ ਵੀ ਕਰ ਸਕਦਾ ਹੈ।
(2) ਡਾਇਲਿਸਿਸ ਕਰਾਣ ਦੇ ਬੰਧਨ ਤੋਂ ਮਰੀਜ਼ ਮੁਕਤ ਹੋ ਜਾਂਦਾ ਹੈ।
(3) ਆਹਾਰ ਵਿਚ ਘਟ ਪਰਹੇਜ਼ ਕਰਨੀ ਪੈਂਦੀ ਹੈ।
(4) ਮਰੀਜ਼ ਸਰੀਰਕ ਅਤੇ ਮਾਨਸਕ ਰੂਪ ਵਿਚ ਸਵਸਥ ਰਹਿੰਦਾ ਹੈ।
(5) ਪੁਰਸ਼ਾਂ ਨੂੰ ਸਰੀਰਕ ਸੰਬੰਧ ਬਣਾਣ ਵਿਚ ਕੋਈ ਕਠਿਨਾਈ ਨਹੀਂ ਹੁੰਦੀ ਅਤੇ ਮਹਿਲਾ ਮਰੀਜ਼ ਬਚਿਆਂ ਨੂੰ ਜਨਮ ਦੇ ਸਕਦੀ ਹੈ।
(6) ਸ਼ੂਰੁ ਦੇ ਅਤੇ ਪਹਿਲੇਂ ਸਾਲ ਦੇ ਉਪਚਾਰ ਦੇ ਖਰਚ ਦੇ ਬਾਅਦ ਅਗੋਂ ਦੇ ਉਪਚਾਰ ਵਿਚ ਘਟ ਖਰਚ ਹੁੰਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020