(1) ਬਲਡਪ੍ਰੈਸਰ ਮਿਲਣ ਦੇ ਬਾਅਦ ਕਿਡਨੀ ਟ੍ਰਾਂਸਪਲਾਂਟੇਸ਼ਨ ਆਪਰੇਸ਼ਨ ਕੀਤਾ ਜਾਂਦਾ ਹੈ।
(2) ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਦੇ ਰਿਸ਼ਤੇਦਾਰ ਅਤੇ ਕਿਡਨੀ ਦਾਤਾ ਦੇ ਰਿਸ਼ਤੇਦਾਰਾਂ ਦੀ ਸਹਿਮਤੀ ਲਈ ਜਾਂਦੀ ਹੈ। ਕਿਡਨੀ ਟ੍ਰਾਂਸਪਲਾਂਟੇਸ਼ਨ ਦਾ ਅਪਰੇਸ਼ਨ ਇਕ ਟੀਮ ਕਰਦੀ ਹੈ। ਨੇਫ਼ੋਲਾਜਿਸਟ (ਕਿਡਨੀ ਫਿਜ਼ੀਸ਼ਿਯਨ), ਯੂਰੋਲਾਜਿਸਟ (ਕਿਡਨੀ ਦੇ ਸਰਜਨ, ਪੈਥੋਲਾਜਿਸਟ ਅਤੇ ਹੋਰ ਕਈ ਪ੍ਰਸਿਖਸ਼ਣ ਪ੍ਰਾਪਤ ਸਹਾਇਕਾਂ ਦੇ ਸੰਯੁਕਤ ਪ੍ਰਆਮ ਨਾਲ ਇਹ ਆਪਰੇਸ਼ਨ ਹੁੰਦਾ ਹੈ। ਇਸ ਆਪਰੇਸ਼ਨ ਦਾ ਕੰਮ ਯੂਰੋਲਾਜਿਸਟ ਕਰਦਾ ਹੈ।
(3) ਕਿਡਨੀ ਦਾਤਾ ਅਤੇ ਕਿਡਨੀ ਪਾਣ ਵਾਲੇ ਮਰੀਜ਼ ਦੋਨਾਂ ਦਾ ਆਪਰੇਸ਼ਨ ਇਕੋਂ ਸਮੇਂ ਕੀਤਾ ਜਾਂਦਾ ਹੈ।
(4) ਕਿਡਨੀ ਦਾਤੇ ਦੀ ਇਕ ਕਿਡਨੀ ਨੂੰ ਆਪਰੇਸ਼ਨ ਨਾਲ ਕਢਣ ਦੇ ਬਾਅਦ ਉਸਨੂੰ ਵਿਸ਼ੇਸ਼ ਪ੍ਰਕਾਰ ਦੇ ਠੰਢੇ ਦ੍ਰਵ ਨਾਲ ਪੂਰੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ। ਬਾਅਦ ਵਿਚ ਉਸਨੂੰ ਕੋਨਿਕ ਕਿਡਨੀ ਫੇਲਿਉਰ ਦੇ ਮਰੀਜ਼ ਦੇ ਪੇਟ ਦੇ ਅ'ਗੇ ਵਾਲੇ ਭਾਗ (ਹਿਸੇ) ਸਜੇ ਪਾਸੇ ਨਿ'ਚਲੇ ਹਿਸੇ (ਪੇਡੂ) ਵਿਚ ਲਗਾਇਆ ਜਾਂਦਾ ਹੈ।
(5) ਮਰੀਜ਼ ਦੀ ਖ਼ਰਾਬ ਹੋਈ ਕਿਡਨੀ ਨਹੀ ਕਢੀ ਜਾਂਦੀ ਹੈ। ਪਰ ਜੇਕਰ ਖ਼ਰਾਬ ਹੋਈ ਕਿਡਨੀ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੋਵੈ, ਤਾਂ ਐਸੀ ਅਪਵਾਦਰੂਪ ਕੇਸ ਵਿਚ ਕਿਡਨੀ ਨੂੰ ਕਢਣਾ ਜ਼ਰੂਰੀ ਹੁੰਦਾ ਹੈ।
(6) ਇਹ ਆਪਰੇਸ਼ਨ ਆਮ ਤੌਰ ਤੇ ਤਿੰਨ ਤੋਂ ਚਾਰ ਘੰਟਿਆਂ ਤਕ ਚਲਦਾ ਹੈ।
(7) ਆਪਰੇਸ਼ਨ ਪੂਰਾ ਹੋਣ ਦੇ ਬਾਅਦ ਕਿਡਨੀ ਪਾਣ ਵਾਲੇ ਮਰੀਜ਼ ਦੇ ਅਗੇ ਦੇ ਉਪਚਾਰ ਦੀ ਸਾਰੀ ਜਿੰਮੇਦਾਰੀਆਂ ਨੇਫ਼ੋ੍ਰਲਾਜਿਸਟ ਸੰਭਾਲਦਾ ਹੈ।
ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਸੰਭਾਵਿਤ (ਸੰਭਾਵਤ) ਪਮੂਖ ਖ਼ਤਰੇ ਨਵੀਂ ਕਿਡਨੀ ਦਾ ਸਰੀਰ ਦੁਆਰਾ ਅਸਵੀਕਾਰ ਹੋਣਾ (ਕਿਡਨੀ ਰਿਜੇਕਸ਼ਨ), ਸੰਕ੍ਰਮਣ ਹੋਣਾ, ਆਪਰੇਸ਼ਨ ਸੰਬੰਧਤ ਖ਼ਤਰਿਆਂ ਦਾ ਡਰ ਹੌਣਾ ਅਤੇ ਦਵਾਈ ਦਾ ਉਲਟਾ ਅਸਰ ਹੋਣਾ ਹੈ।
ਦਵਾਈ ਦੁਆਰਾ ੳੁਪਚਾਰ ਅਤੇ ਕਿਡਨੀ ਰਿਜੇਕਸ਼ਨ (ਅਸਵੀਕਾਰ):
ਆਮ ਤੋਰ ਤੇ ਮਰੀਜ਼ ਨੂੰ ਅਨਯ ਆਪਰੇਸਨ ਕਰਾਣ ਦੇ ਬਾਅਦ ਸਿਰਫ ਸਤ ਤੋਂ ਦਸ ਦਿਨਾਂ ਤਕ ਨਿਰਧਾਰਤ ਦਵਾਈ ਲੈਣੀ ਪੈਂਦੀ ਹੈ। ਪਰ ਕਿਡਨੀ ਟ੍ਰਾਂਸਪਲਾਂਟੇਸ਼ਨ ਆਪਰੇਸ਼ਨ ਦੇ ਬਾਅਦ ਕਿਡਨੀ ਰਿਜੇਕਸ਼ਨ ਰੋਕਣ ਦੇ ਲਈ ਹਮੈਸ਼ਾ ਜੀਵਨਭਰ ਦਵਾਈ ਲੈਣੀ ਜ਼ਰੂਰੀ ਹੁੰਦੀ ਹੈ।
ਅਸੀ ਜਾਣਦੇ ਹਾਂ ਕਿ ਸੰਕ੍ਰਮਣ ਦੇ ਸਮੇਂ ਸਰੀਰ ਦੇ ਸ਼ਵੇਤਕਣਾਂ ਵਿਚ ਰੋਗਪ੍ਰਤਿਰੋਧੀ ਪਦਾਰਥ (ਏੰਟੀਬਾਇਡੀਜ਼) ਬਣਦੇ ਹਨ। ਇਹ ਏੰਟੀਬਾਇਡੀਜ਼ ਜੀਵਾਣੂ ਨਾਲ ਸੰਘਰਸ਼ ਕਰਕੇ ਉਸਨੂੰ ਨਸ਼ਟ ਕਰ ਦੇਂਦੇ ਹਨ। ਇਸੀ ਪ੍ਕਾਰ ਨਵੀਂ ਲਗਾਈ ਗਈ ਕਿਡਨੀ ਬਾਹਰ ਦੀ ਹੋਣ ਦੇ ਕਾਰਨ ਸਰੀਰ ਦੇ ਸਵੇਤਕਣਾਂ ਵਿਚ ਬਣੇ ਇਸ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨੁਕਸਾਨ ਦੀ ਮਾਤਰਾ ਦੇ ਅਨੁਸਾਰ ਨਵੀਂ ਕਿਡਨੀ ਖ਼ਰਾਬ ਹੁੰਦੀ ਹੈ। ਇਸੇ ਨੂੰ ਮੇਡੀਕਲ ਭਾਸ਼ਾ ਵਿਚ ਕਿਡਨੀ ਰਿਜੇਕਸ਼ਨ ਕਹਿੰਦੇ ਹਨ।
- ਸਰੀਰ ਦੀ ਪ੍ਰਤਿਰੋਧਕਸ਼ਕਤੀ ਦੇ ਕਾਰਨ ਨਵੀਂ ਕਿਡਨੀ ਦੇ ਅਸਵੀਕਾਰ (ਰਿਜੇਕਸ਼ਨ) ਹੌਣ ਦੀ ਸੰਭਾਵਨਾ ਰਹਿੰਦੀ ਹੈ।
- ਜੇਕਰ ਦਵਾਈ ਦੇ ਸੇਵਨ ਨਾਲ ਸਰੀਰ ਦੀ ਪ੍ਰਤਿਰੋਧਕ ਸ਼ਕਤੀ ਨੂੰ ਘਟ ਕੀਤਾ ਜਾਂਦਾ ਹੈ, ਤਦ ਰਿਜੇਕਸ਼ਨ ਦਾ ਖਤਰਾ (ਡਰ) ਨਹੀਂ ਰਹਿੰਦਾ ਹੈ। ਪਰ ਮਰੀਜ਼ ਨੂੰ ਜਾਨਲੇਵਾ ਸ੍ਰੰਰਮਣ ਦਾ ਖ਼ਤਰਾ ਬਣ ਜਾਂਦਾ ਹੈ।
- ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਵਿਸ਼ੇਸ਼ ਪ੍ਰਕਾਰ ਦੀ ਦਵਾਈ ਦਾ ਇਸਤੇਮਾਲ ਹੁੰਦਾ ਹੈ, ਜੋ ਕਿਡਨੀ ਰਿਜੇਕਸ਼ਨ ਨੂੰ ਰੋਕਣ ਦਾ ਮੁਖਘ ਕੰਮ ਕਰਦੀ ਹੈ ਅਤੇ ਮਰੀਜ਼ ਦੀ ਰੋਗ ਨਾਲ ਲੜਨ ਦੀ ਸ਼ਕਤੀ ਬਣਾਏ ਰਖਦੀ ਹੈ।
- ਇਸ ਪ੍ਰਕਾਰ ਦੀ ਦਵਾਈ ਨੂੰ ਇਮਯੂਨੋਸਪ੍ਰੇਸੇਂਟ ਕਿਹਾ ਜਾਂਦਾ ਹੈ। ਪ੍ਰੇਡਨੀਸੋਲੋਨ, ਅਜਾਥਾਯੋਪ੍ਰੀਨ, ਸਾਇਕਲੋਸਪੋਰੀਨ ਅਤੇ ਐਮ, ਐਮ, ਐਫ ਅਤੇ ਟ੍ਰੋਕੋਲਿਮਸ, ਇਸ ਪ੍ਰਕਾਰ ਦੀਆਂ ਮੁਖ ਦਵਾਈਆਂ ਹਨ।
ਬਹੁਤ ਮਹਿੰਗੀਆਂ ਇਹ ਦਵਾਈਆਂ ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਮਰੀਜ਼ ਨੂੰ ਸਦਾ ਦੇ ਲਈ (ਜੀਵਨਭਰ) ਲੈਣੀਆਂ ਪੈਦੀਆਂ ਹਨ। ਸ਼ੂਰੁ ਵਿਚ ਦਵਾਈ ਦੀ ਮਾਤਰਾ ਅਤੇ (ਖਰਚ ਵੀ) ਜ਼ਿਆਦਾ ਲਗਦਾ ਹੈ, ਜੋ ਸਮੇਂਦੇ ਨਾਲ ਹੌਲੀ-ਹੌਲੀ ਘਟ ਹੁੰਦਾ ਜਾਂਦਾ ਹੈ।
ਹਾਂ, ਲੋੜ ਦੇ ਅਨੁਸਾਰ ਕਿਡਨੀ ਟ੍ਰਾਂਸਪਲਾਂਟੇਸ਼ਨ ਕਰਾਣ ਦੇ ਬਾਅਦ ਮਰੀਜ਼ਾ ਦੁਆਰਾ ਲਈਆਂ ਜਾਣ ਵਾਲੀਆਂ ਦਵਾਈਆਂ ਵਿਚ ਹਾਈ ਬਲਡਪ੍ਰੇਸ਼ਰ ਦੀ ਦਵਾਈ, ਕੈਲਸ਼ਿਯਮ, ਵਿਟਾਮਿਨਜ਼ ਇਤਆਦਿ ਦਵਾਈਆਂ ਹਨ। ਹੋਰ ਕਿਸੀ ਬਿਮਾਰੀ ਦੇ ਲਈ ਜੇਕਰ ਦਵਾਈ ਦੀ ਲੋੜ ਪਵੈ ਤਾਂ ਨਵੇਂ ਡਾਕਟਰ ਤੋਂ ਦਵਾਈ ਲੈਣ ਤੋਂ ਪਹਿਲਾਂ ਉਸਨੂੰ ਇਹ ਦਸਣਾ ਜ਼ਰੂਰੀ ਹੁੰਦਾ ਹੈ ਕਿ ਮਰੀਜ਼ ਨੂੰ ਕਿਡਨੀ ਟ੍ਰਾਂਸਪਲਾਂਟੇਸ਼ਨ ਹੋਇਆ ਹੈ ਅਤੇ ਹਾਲ ਵਿਚ ਉਹ ਕਿਹੜੀ ਕਿਹੜੀ ਦਵਾਈ ਲੈ ਰਿਹਾ ਹੈ।
ਨਵੀਂ ਕਿਡਨੀ ਦੀ ਦੇਖ-ਭਾਲ ਦੇ ਲਈ ਮਹਤਵ ਪੂਰਨ ਸੂਚਨਾਵਾਂ:
ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਕਿਡਨੀ ਪਾਣ ਵਾਲੇ ਮਰੀਜ਼ ਨੂੰ ਦਿਤੀਆਂ ਜਾਣ ਵਾਲੀਆ ਮਹਤਵ ਪੂਰਨ ਸੂਚਨਾਵਾਂ ਨਿਮਨਲਿਖਤ ਹਨ:
- ਡਾਕਟਰ ਦੀ ਸੂਚਨਾ ਅਨੁਸਾਰ ਨਿਯਮਤ ਢੰਗ ਨਾਲ ਦਵਾਈ ਲੈਣੀ ਅਤਿਅੰਤ ਜ਼ਰੂਰੀ ਹੈ। ਜੇਕਰ ਦਵਾਈ ਅਨਿਯਮਤ ਰੂਪ ਨਾਲ ਲਈ ਜਾਵੈ ਤਾਂ ਨਵੀਂ ਕਿਡਨੀ ਦੇ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ।
- ਪ੍ਰਾਰੰਭ ਵਿਚ ਮਰੀਜ਼ ਦਾ ਬਲਡਪ੍ਰੇਸ਼ਰ, ਪੇਸ਼ਾਬ ਦੀ ਮਾਤਰਾ ਅਤੇ ਸਰੀਰ ਦੇ ਵਜ਼ਨ ਨੂੰ ਨਿਯਮਤ ਰੂਪ ਵਿਚ ਨਾਪ ਕੇ ਡਾਇਰੀ ਵਿਚ ਲਿਖਣਾ ਜ਼ਰੂਰੀ ਹੁੰਦਾ ਹੈ।
- ਡਾਕਟਰ ਦੀ ਸਲਾਹ ਦੇ ਅਨੁਸਾਰ ਨਿਯਮਤ ਰੂਪ ਵਿਚ ਲੈਬ੍ਰੋਟਰੀ ਵਿਚ ਜਾ ਕੇ ਜਾਂਚ ਕਰਾਣੀ ਚਾਹੀਦੀ ਹੈ, ਨਾਲ ਹੀ ਨੇਖ਼੍ਰੋਲਾਜਿਸਟ ਤੋਂ ਨਿਯਮਤ ਚੈਕਅਪ ਕਰਾਣਾ ਜ਼ਰੂਰੀ ਹੈ।
- ਖ਼ੂਨ ਅਤੇ ਪੇਸ਼ਾਬ ਦੀ ਜਾਂਚ ਵਿਸ਼ਵਾਸਪਾਤਰ ਲੈਬੋ੍ਰਟਰੀ ਤੋਂ ਹੀ ਕਰਾਣੀ ਚਾਹੀਦੀ ਹੈ। ਰਿਪੋਰਟ ਵਿਚ ਜੇਕਰ ਕੋਈ ਵਡਾ ਪਰਿਵਰਤਨ ਨਜ਼ਰ ਆਵੈ ਤਾਂ ਲੈਬ੍ਰੋਟਰੀ ਬਦਲਣ ਦੀ ਜਗਾ ਫੋ ਰਨ ਨੇਫ੍ਰੋਲਾਜਿਸਟ ਨੂੰ ਸੂਚਤ ਕਰਨਾ ਜ਼ਰੂਰੀ ਹੈ।
- ਬੁਖਾਰ ਆਣਾ, ਪੇਟ ਵਿਚ ਦਰਦ ਹੌਣਾ, ਪੇਸ਼ਾਬ ਘਟ ਆਣਾ, ਅਚਾਨਕ ਸਰੀਰ ਦੇ ਵਜਨ ਦਾ ਵਧ ਜਾਣਾ ਜਾਂ ਹੋਰ ਕੋਈ ਤਕਲੀਫ ਹੋ ਜਾਣੀ, ਤਾਂ ਤੁਰੰਤ ਨੇਫੋਲਾਜਿਸਟ ਨੂੰ ਸੰਪਰਕ ਕਰਨਾ ਜ਼ਰੂਰੀ ਹੈ।
- ਸ਼ੂਰੁ ਸ਼ੂਰੁ ਵਿਚ ਸੰਕਮਣ ਤੋਂ ਬਚਣ ਦੇ ਲਈ ਸਵਛ, ਜੀਵਾਣੁ ਰਹਿਤ ਮਾਸਕ ਪਾਣਾ ਜ਼ਰੂਰੀ ਹੈ, ਜਿਸਨੂੰ ਰੋਜ ਬਦਲਨਾ ਚਾਹੀਦਾ ਹੈ।
- ਰੋਜ਼ ਸਾਫ਼ ਪਾਣੀ ਨਾਲ ਨਹਾਣ ਦੇ ਬਾਅਦ ਧੁਪ ਵਿਚ ਸੁ'ਕਾਏ ਅਤੇ ਪ੍ਰੈਸ ਕੀਤੇ ਕਪੜੇ ਪਾਣੇ ਚਾਹੀਦੇ ਹਨ।
- ਘਰ ਨੂੰ ਪੂਰੀ ਤਰ੍ਹਾਂ ਤੋਂ ਸਾਫ ਰ'ਖਣਾ ਚਾਹੀਦਾ ਹੈ।
- ਬਿਮਾਰ ਵਿਅਕਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਪਦੂਸ਼ਨ ਵਾਲੀ, ਭੀੜ-ਭਾੜ ਵਾਲੀ ਜਗਾਹ, ਜਿਵੇ ਮੇਲਾ ਆਦਿ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ।
- ਹਮੈਸ਼ਾ ਉਬਲਿਆ ਹੋਇਆ ਪਾਣੀ ਠੰਡਾ ਕਰ ਅਤੇ ਛਾਣ ਕੇ ਪੀਣਾ ਚਾਹੀਦਾ ਹੈ।
- ਬਾਹਰ ਦਾ ਬਣਿਆ ਭੋਜਨ ਨਹੀਂ ਖਾਣਾ ਚਾਹੀਦਾ।
- ਘਰ ਵਿਚ ਤਾਜ਼ਾ ਬਣਿਆ ਭੋਜਨ, ਸਾਫ਼ ਭਾਂਡਿਆਂ ਵਿਚ ਲੈ ਕੇ ਖਾਣਾ ਚਾਹੀਦਾ ਹੈ।
- ਖਾਣ-ਪੀਣ ਸੰਬੰਧਤ ਸਾਰੀਆਂ ਹਿਦਾਇਤਾਂ ਦਾ ਪੂਰੀ ਤਰ੍ਹਾਂ ਤੋਂ ਪਾਲਨ ਕਰਨਾ ਚਾਹੀਦਾ ਹੈ।\
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020