(1) ਵਡੇ ਆਪਰੇਸ਼ਨ ਦੀ ਲੋੜ ਪੈਂਦੀ ਹੈ, ਪਰ ਉਹ ਸੰਪੂਰਨ ਸੁਰਖਿਅਤ ਹੈ।
(2) ਸ਼ੂਰੁ ਵਿਚ ਸਫਲਤਾ ਮਿਲਣ ਦੇ ਬਾਵਜੂਦ ਕੁਝ ਮਰੀਜ਼ਾਂ ਵਿਚ ਬਾਅਦ ਵਿਚ ਕਿਡਨੀ ਫਿਰ ਤੋਂ ਹੌਣ ਦੀ ਸੰਭਾਵਨਾ ਰਹਿੰਦੀ ਹੈ।
(3) ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਨਿ'ਯਮਿਤ ਦਵਾਈ ਲੈਣ ਦੀ ਜ਼ਰੁਰਤ ਪੈਦੀ ਹੈ। ਸ਼ੂਰੁ ਵਿਚ ਇਹ ਦਵਾਈ ਬਹੁਤ ਹੀ ਮਹਿੰਗੀ ਹੁੰਦੀ ਹੈ। ਜੇਕਰ ਦਵਾਈ ਦਾ ਸੇਵਨ (ਪ੍ਰਯੋਗ) ਥੋੜੇ ਸਮੇਂ ਲਈ ਵੀ ਬੰਦ ਕੀਤਾ ਜਾਏ (ਬੰਦ ਹੋ ਜਾਏ) ਤਾਂ ਟ੍ਰਾਂਸਪਲਾਂਟੇਸ਼ਨ ਕਿਡਨੀ ਬੰਦ ਹੋ ਸਕਦੀ ਹੈ।
(4) ਇਹ ਉਪਚਾਰ ਬਹੁਤ ਮਹਿੰਗਾ ਹੈ। ਆਪਰੇਸ਼ਨ ਅਤੇ ਹਸਪਤਾਲ ਦਾ ਖ਼ਰਚ, ਘਰ ਜਾਣ ਦੇ ਬਾਅਦ ਨਿਯਮਤ ਦਵਾਈ ਅਤੇ ਵਾਰ-ਵਾਰ ਲੇਬੋਟ੍ਰਰੀ ਤੋਂ ਜਾਂਚ ਕਰਵਾਣਾ ਆਦਿ ਖ਼ਰਚ ਬਹੁਤ ਮਹਿੰਗੇ (ਤਿੰਨ ਤੋਂ ਪੰਜ ਲਖ ਤਕ) ਹੁੰਦੇ ਹਨ।
ਮਰੀਜ਼ ਦੀ ਉਮਰ ਜ਼ਿਆਦਾ ਹੋਣੀ, ਮਰੀਜ਼ ਦਾ ਏਡਸ ਜਾਂ ਕੇਂਸਰ ਨਾਲ ਪੀੜਤ ਹੌਣਾ ਆਦਿ ਸਿਥਿਤੀ ਵਿਚ ਕਿਡਨੀ ਟ੍ਰਾਂਸਪਲਾਂਟੇਸ਼ਨ ਜ਼ਰੂਰੀ ਹੌਣ ਤੇ ਵੀ ਨਹੀ ਕੀਤਾ ਜਾਂਦਾ ਹੈ। ਅਪਣੇ ਦੇਸ਼ ਵਿਚ ਬਚਿਆਂ ਵਿਚ ਵੀ ਬਹੁਤ ਘਟ ਕਿਡਨੀ ਟ੍ਰਾਂਸਪਲਾਂਟੇਸ਼ਨ ਹੁੰਦਾ ਹੈ।
ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ ਨੂੰ ਕਿਸੀ ਵੀ ਵਿਅਕਤੀ ਦੀ ਕਿਡਨੀ ਕੰਮ ਆ ਸਕੇ ਇੰਜ ਨਹੀਂ ਹੈ।ਸਭ ਤੋਂ ਪਹਿਲਾਂ ਮਰੀਜ਼ (ਜਿਸਨੂੰ ਕਿਡਨੀ ਦੀ ਜ਼ਰੂਰਤ ਹੈ) ਦੇ ਬਲਡ ਗਰੁਪ ਨੂੰ ਧਿਆਨ ਵਿਚ ਰਖਦੇ ਹੋਏ ਡਾਕਟਰ ਇਹ ਤੈਅ ਕਰਦੇ ਹਨ ਕਿ ਕਿਹੜੇ ਵਿਅਕਤੀ ਉਸਨੂੰ ਕਿਡਨੀ ਦੇ ਸਕਦੇ ਹਨ। ਕਿਡਨੀ ਦੇਣ ਵਾਲੇ ਅਤੇ ਕਿਡਨੀ ਲੈਣ ਵਾਲੇ ਦੇ ਬਲਡਗਰੁਪ ਦੇ ਮਿਲਣ ਦੇ ਇਲਾਵਾ ਦੋਨਾਂ ਦੇ ਖ਼ੂਨ ਦੇ ਸ਼ਵੇਤਰਕਤ ਕਣਾਂ ਵਿਚ ਉਪਸਥਿਤ ਪਦਾਰਥ ਐਚ.ਐਲ.ਏ ਦੀ ਮਾਤਰਾ ਵਿਚ ਵੀ ਹੌਣੀ ਚਾਹੀਦੀ ਹੈ। ਐਚ.ਐਲ.ਏ. ਦਾ ਮਿਲਾਨ ਟੀਸਯੂ ਟਾਈਪਿੰਗ ਨਾਂ ਦੀ ਜਾਂਚ ਨਾਲ ਕੀਤਾ ਜਾਂਦਾ ਹੈ।
ਸਾਧਾਰਨਤਾ 18 ਤੋਂ 55 ਸਾਲ ਦੀ ਉਮਰ ਦੇ ਦਾਤੇ ਦੀ ਕਿਡਨੀ ਲਈ ਜਾਂਦੀ ਹੈ। ਇਸਤਰੀ ਅਤੇ ਪੁਰਸ਼ ਦੋਨੋਂ ਇਕ ਦੂਸਰੇ ਨੂੰ ਕਿਡਨੀ ਦੇ ਸਕਦੇ ਹਨ।
ਜੁੜਵਾਂ ਭਰਾ-ਭੈਣ ਕਿਡਨੀ ਦਾਤੇ ਵਿਚ ਆਦਰਸ਼ ਮੰਨੇ ਜਾਂਦੇ ਹਨ। ਪਰ ਇਹ ਆਸਾਨੀ ਨਾਲ ਨਹੀਂ ਮਿਲਦੇ ਹਨ। ਮਾਤਾ-ਪਿਤਾ, ਭਰਾ, ਭੈਣ ਸਮਾਨ ਰੂਪ ਵਿਚ ਕਿਡਨੀ ਦੇਣ ਦੇ ਲਈ ਪਸੰਦ ਕੀਤੇ ਜਾਂਦੇ ਹਨ। ਜੇਕਰ ਇਨਾਂ ਕਿਡਨੀਦਾਤੇ ਤੋਂ ਕਿਡਨੀ ਨਾ ਮਿਲ ਸਕੇ ਤਾਂ ਬਾਕੀ ਪਰਵਾਰਕ ਮੇਂਬਰ ਜਿਵੇਂ ਚਾਚਾ, ਭੂਆ, ਮਾਮਾ, ਮਾਮੀ ਆਦਿ ਦੀ ਵੀ ਕਿਡਨੀ ਲਈ ਜਾ ਸਕਦੀ ਹੈ। ਜੇਕਰ ਇਹ ਵੀ ਸੰਭਵ ਨਾ ਹੋਵੈ ਤਾਂ ਪਤੀ-ਪਤਨੀ ਦੀ ਕਿਡਨੀ ਦੀ ਜਾਂਚ ਕਰਾਣੀ ਚਾਹੀਦੀ ਹੈ। ਵਿਕਸਤ ਦੇਸ਼ਾਂ ਵਿਚ ਪਰਵਾਰਕ ਮੇਂਬਰ ਦੀ ਕਿਡਨੀ ਨਾ ਮਿਲਣ ਤੇ 'ਬ੍ਰੇਨਡੇੱਥ' ਦਿਮਾਗ਼ੀ ਮੌਤ ਹੋਏ ਵਿਅਕਤੀ ਦੀ ਕਿਡਨੀ (ਕੇਡੇਵਰ ਕਿਡਨੀ) ਟ੍ਰਾਂਸਪਲਾਂਟੇਸ਼ਨ ਕੀਤੀ ਜਾਂਦੀ ਹੈ।
ਕਿਡਨੀ ਲੈਣ ਤੋਂ ਪਹਿਲਾਂ, ਕਿਡਨੀ ਦਾਤੇ ਦਾ ਸੰਪੂਰਨ ਸਰੀਰਕ ਪਰੀਖ਼ਣ ਕੀਤਾਜਾਂਦਾ ਹੈ। ਇਹ ਪੂਰਨ ਰੂਪ ਵਿਚ ਨਿਸਚਤ ਕੀਤਾ ਜਾਂਦਾ ਹੈ ਕਿ ਕਿਡਨੀ ਦਾਤੇ ਦੀਆਂ ਦੋਨੋਂ ਕਿਡਨੀਆਂ ਸਮਾਨ ਰੂਪ ਵਿਚ ਕਾਰਜਸ਼ੀਲ ਹਨ ਜਾਂ ਨਹੀਂ ਅਤੇ ਉਸਨੂੰ ਇਕ ਕਿਡਨੀ ਦੇਣ ਵਿਚ ਕੋਈ ਤਕਲੀਫ ਤਾਂ ਨਹੀਂ ਹੋਏਗੀ। ਇਕ ਕਿਡਨੀ ਦੇਣ ਦੇ ਬਾਅਦ ਦਾਤੇ ਨੂੰ ਨਾਰਮਲੀ ਕੋਈ ਤਕਲੀਫ ਨਹੀਂ ਹੁੰਦੀ ਹੈ। ਉਹ ਆਪਣੀ ਜੀਵਨ ਕਿਰਿਆ ਸਾਧਾਰਨ ਰੂਪ ਤੋਂ ਪਹਿਲਾਂ ਦੀ ਤਰ੍ਹਾਂ ਚਲਾ ਸਕਦਾ ਹੈ। ਆਪਰੇਸ਼ਨ ਦੇ ਬਾਅਦ ਪੂਰੀ ਤਰ੍ਹਾਂ ਆਰਾਮ ਕਰਨ ਦੇ ਬਾਅਦ ਉੁਹ ਸਰੀਰਕ ਪਰਿਸ਼੍ਰਮ (ਮਿਹਨਤ) ਵੀ ਕਰ ਸਕਦਾ ਹੈ। ਉਸਦੇ ਸ਼ਾਦੀ-ਸ਼ੁਦਾਂ ਜੀਵਨ ਵਿਚ ਵੀ ਕੋਈ ਤਕਲੀਫ ਨਹੀਂ ਹੁੰਦੀ ਹੈ। ਦਾਤੇ ਦੀ ਇਕ ਕਿਡਨੀ ਦੇਣ ਦੇ ਬਾਅਦ ਉਸਦੀ ਦੂਸਰੀ ਕਿਡਨੀ ਦੋਨਾਂ ਕਿਡਨੀਆ ਦਾ ਕੰਮ ਸੰਭਾਲ ਲੈਂਦੀ ਹੈ।
ਆਪਰੇਸ਼ਨ ਤੋਂ ਪਹਿਲਾਂ ਕਿਡਨੀ ਫੇਲਿਉਰ ਦੇ ਮਰੀਜ਼ ਦੀ ਅਨੇਕ ਪ੍ਰਕਾਰ ਦੀ ਸਰੀਰਕ, ਲੈਬ੍ਰੋਟਰੀ ਅਤੇ ਰੇਡਿੳਲਾਜਿ'ਕਲ ਜਾਂਚ ਕੀਤੀ ਜਾਂਦੀ ਹੈ। ਇਹਨਾਂ ਪ੍ਰੀਖਣਾਂ ਦਾ ਉਦੇਸ਼ ਇਹ ਸੁਨਿਸਚਤ ਕਰਨਾ ਹੈ ਕਿ ਮਰੀਜ਼ ਆਪਰੇਸ਼ਨ ਕੇ ਲਈ (ਖ਼ਾਤਰ) ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਸੀ ਰੋਗ ਨਾਲ ਗ੍ਰਸਤ ਨਹੀਂ ਹੈ। ਜਿਸਦੇ ਨਾਲ ਆਪਰੇਸ਼ਨ ਨਾ ਹੋ ਸਕੇ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020