ਕਿਡਨੀ ਟਾਂਸਪਲਾਂਟੇਸ਼ਨ ਇਕ ਉਮਦਾ, ਕਾਰਗਰ ਅਤੇ ਉਪਯੋਗੀ ਉਪਚਾਰ ਹੈ। ਫਿਰ ਵੀ ਬਹੁਤ ਸਾਰੇ ਮਰੀਜ਼ ਇਸ ਉਪਚਾਰ ਦਾ ਫਾਇਦਾ ਨਹੀਂ ਲੈ ਪਾਂਦੇ ਹਨ। ਇਸਦੇ ਦੋ ਮੁਖਘ ਕਾਰਨ ਹਨ:
(1) ਕਿਡਨੀ ਉੁਪਲਬਧ ਨਾ ਹੋਣਾ: ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਇਛਕ ਮਰੀਜ਼ਾਂ ਨੂੰ ਪਰਵਾਰਕ ਮੇਂਬਰਾਂ ਤੋਂ ਯੋਗਘ ਕਿਡਨੀ ਜਾ ਕੇਡੇਵਰ ਕਿਡਨੀ ਦਾ ਨਾ ਮਿਲਨਾ। ਇਹ ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਅਲਪ ਉਪਯੋਗ ਦਾ ਮੁਖਘ ਕਾਰਨ ਹੈ।
(2) ਮਹਿੰਗਾ ਉੁਪਚਾਰ: ਵਰਤਮਾਨ ਸਮੇਂ ਵਿਚ, ਕਿਡਨੀ ਟ੍ਰਾਂਸਪਲਾਂਟੇਸ਼ਨ ਦਾ ਕੁਲ ਖਰਚ ਜਿਸ ਵਿਚ ਆਪਰੇਸ਼ਨ ਜਾਂਚ, ਦਵਾਈ ਅਤੇ ਹਸਪਤਾਲ ਦਾ ਖ਼ਰਚ ਸ਼ਾਮਲ ਹੈ, ਕਰੀਬ-ਕਰੀਬ ਦੋ ਤੋਂ ਪੰਜ਼ ਲ'ਖ ਤੋਂ ਵੀ ਜ਼ਿਆਦਾ ਹੁੰਦਾ ਹੈ। ਹਸਪਤਾਲ ਤੋਂ ਘਰ ਜਾਣ ਦੇ ਬਾਅਦ ਦਵਾਈਆਂ ਅਤੇ ਜਾਂਚ ਕਰਾਣ ਦਾ ਖ਼ਰਚ ਵੀ ਕਾਫੀ ਜ਼ਿਆਦਾ ਲਗਦਾ ਹੈ। ਪਹਿਲੇ ਸਾਲ ਇਹ ਖਰਚ ਦਸ ਤੋਂ ਪੰਦਰਾਂਹ ਹਜਾਂਰ ਰੁਪਏ ਹਰ ਮਹੀਨੇ ਤਕ ਪਹੁੰਚ ਜਾਂਦਾ ਹੈ। ਪਹਿਲੇ ਸਾਲ ਦੇ ਬਾਅਦ ਇਸ ਖਰਚ ਵਿਚ ਕਮੀ ਆਣ ਲਗਦੀ ਹੈ। ਫਿਰ ਵੀ ਦਵਾਈਆਂ ਦਾ ਸੇਵਨ ਜਿੰਦਗੀ ਭਰ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਕਿਡਨੀ ਟ੍ਰਾਂਸਪਲਾਂਟੇਸ਼ਨ ਅਤੇ ਉਸਦੇ ਬਾਅਦ ਦਵਾਈਆਂ ਦਾ ਖ਼ਰਚ ਹਿਰਦੈ ਰੋਗ ਦੇ ਕੀਤੀ ਜਾਣ ਵਾਲੀ ਬਾਈਪਾਸ ਸਰਜ਼ਰੀ ਤੋਂ ਵੀ ਮਹਿੰਗਾ ਹੈ। ਇਤਨੇ ਜ਼ਿਆਦਾ ਖਰਚ ਦੀ ਵਜਾ੍ਹ ਤੋਂ ਕਈ ਮਰੀਜ਼ ਕਿਡਨੀ ਟ੍ਰਾਂਸਪਲਾਂਟੇਸ਼ਨ ਨਹੀਂ ਕਰਵਾ ਸਕਦੇ ਹਨ।
ਬ੍ਰੇਨ-ਡੇਥ ਦਿਮਾਗ਼ੀ ਮੌਤ ਵਾਲੇ ਵਿਅਕਤੀ ਦੇ ਸਰੀਰ ਤੋ ਸਵਸਥ ਕਿਡਨੀ ਕਢਵਾ ਕੇ, ਕਿਡਨੀ ਫੇਲਿਉਰ ਦੇ ਮਰੀਜ਼ ਦੇ ਸਰੀਰ ਵਿਚ ਲਗਾਏ ਜਾਣ ਵਾਲੇ ਆਪਰੇਸ਼ਨ ਨੂੰ ਕੇਡੇਵਰ ਕਿਡਨੀ ਟ੍ਰਾਂਸਪਲਾਂਟੇਸ਼ਨ ਕਹਿੰਦੇ ਹਨ।
ਕਿਸੀ ਵਿਅਕਤੀ ਦੀਆਂ ਦੋਨੋਂ ਕਿਡਨੀਆਂ ਫੇਲ ਹੋ ਜਾਣ ਤੇ ਉਪਚਾਰ ਦੇ ਸਿਰਫ ਦੋ ਵਿਕਲਪ ਹਨ ਡਾਇਲਿਸਿਸ ਅਤੇ ਟ੍ਰਾਂਸਪਲਾਂਟੇਸ਼ਨ। ਸਫਲ ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਮਰੀਜ਼ ਨੂੰ ਘਟ ਪਰਹੇਜ਼ ਤੇ ਪਾਬੰਦੀ, ਅਤੇ ਆਮ ਵਿਅਕਤੀ ਦੀ ਤਰ੍ਹਾਂ ਜੀਣ ਦੀ ਸਹੁਲਿਯਤ ਮਿਲਦੀ ਹੈ। ਇਸ ਤੋਂ ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਬੇਹਤਰ ਜੀਵਨਸ਼ੈਲੀ ਮਿਲਦੀ ਹੈ। ਇਸੀ ਕਾਰਨ ਕਿਡਨੀ ਟ੍ਰਾਂਸਪਲਾਂਟੇਸ਼ਨ ਡਾਇਲਿਸਿਸ ਨਾਲ ਜ਼ਿਆਦਾ ਅਛਾ ਉਪਚਾਰ ਦਾ ਵਿਕਲਪ ਹੈ। ਕਿਡਨੀ ਟ੍ਰਾਂਸਪਲਾਂਟੇਸ਼ਨ ਕਰਾਣ ਦੇ ਲਈ ਇ'ਛਕ ਸਾਰੇ ਮਰੀਜ਼ਾਂ ਨੂੰ ਅਪਣੇ ਪਰਵਾਰ ਤੋਂ ਕਿਡਨੀ ਨਹੀਂ ਮਿਲ ਸਕਦੀ ਹੈ। ਇਸੀ ਕਾਰਨ ਡਾਇਲਿਸਿਸ ਕਰਾਣ ਵਾਲੇ ਮਰੀਜ਼ਾਂ ਦੀ ਗਿਨਤੀ ਬਹੁਤ ਜ਼ਿਆਦਾ ਹੈ। ਐਸੇ ਮਰੀਜ਼ਾਂ ਦੇ ਲਈ ਕੇਡੇਵਰ ਕਿਡਨੀ ਟ੍ਰਾਂਸਪਲਾਂਟੇਸ਼ਨ ਹੀ ਇ'ਕਮਾਤਰ ਆਸ ਹੈ। ਜੇਕਰ ਐਸੀ ਕਿਡਨੀ ਦੀ ਮਦਦ ਨਾਲ ਕਿਸੀ ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ ਨੂੰ ਨਵੀਂ ਜਿੰਦਗੀ ਮਿਲ ਸਕਦੀ ਹੈ, ਤਾਂ ਇਸ ਤੋਂ ਚੰਗਾ ਕੀ ਹੋ ਸਕਦਾ ਹੈ।
ਸਰਲ ਭਾਸ਼ਾ ਵਿਚ ਮੌਤ ਦਾ ਮਤਲਬ ਹਿਰਦੈ, ਸਵਾਸ ਅਤੇ ਦਿਮਾਗ਼ ਦਾ ਹਮੈਸ਼ਾ ਦੇ ਲਈ ਬੰਦ ਹੋ ਜਾਣਾ ਹੈ। ਬ੍ਰੇਨ ਡੇਥ: ਇਹ ਡਾਕਟਰਾਂ ਦੁਆਰਾ ਕੀਤਾ ਜਾਣ ਵਾਲਾ ਨਿਦਾਨ ਹੈ। ਬ੍ਰੇਨ ਡੇਥ ਦੇ ਮਰੀਜ਼ ਵਿਚ ਗੰਭੀਰ ਨੁਕਸਾਨ ਦੇ ਕਾਰਨ ਦਿਮਾਗ਼ ਸੰਪੂਰਨ ਰੂਪ ਵਿਚ ਹਮੈਸ਼ਾ ਦੇ ਲਈ ਕੰਮ ਕਰਨਾ ਬੰਦ ਕਰ ਦੇਂਦਾ ਹੈ।ਇਸ ਪ੍ਰਕਾਰ ਦੇ ਮਰੀਜ਼ਾਂ ਵਿਚ ਕਿਸੀ ਵੀ ਪ੍ਰਕਾਰ ਦੇ ਇਲਾਜ ਨਾਲ ਮਰੀਜ਼ ਦੀ ਬੇਹੋਸ਼ੀ ਦੀ ਅ'ਵਸਥਾ ਵਿਚ ਸੁਧਾਰ ਨਹੀਂ ਹੁੰਦਾ ਹੈ। ਪਰ ਵੇੰਟੀਲੇਟਰ ਅਤੇ ਸੰਘਣੇ ਉਪਚਾਰ ਦੀ ਸਹਾਇਤਾ ਨਾਲ ਸਾਹ ਅਤੇ ਦਿਲ ਦੀ ਗਤਿ (ਹਿਰਦੈਗਤਿ) ਚਾਲੂ ਰਹਿੰਦੀ ਹੈ ਅਤੇ ਖ਼ੂਨ ਪੂਰੇ ਸਰੀਰ ਵਿਚ ਜ਼ਰੂਰੀ ਮਾਤਰਾ ਵਿਚ ਪਹੁੰਚਦਾ ਰਹਿੰਦਾ ਹੈ। ਇਸ ਪ੍ਰਕਾਰ ਦੀ ਮੌਤ ਨੂੰ (ਬ੍ਰੇਨ ਡੇਥ) ਦਿਮਾਗ਼ੀ ਮੌਤ ਕਿਹਾ ਜਾਂਦਾ ਹੈ।
ਬੇਹੋਸ਼ ਹੋਏ ਮਰੀਜ਼ ਦੇ ਦਿਮਾਗ਼ ਨੂੰ ਹੋਏ ਨੁਕਸਾਨ ਨੂੰ ਸਹੀ ਉਪਚਾਰ ਨਾਲ ਮੁੜ ਸੁਧਾਰਿਆ ਜਾ ਸਕਦਾ ਹੈ। ਇਸ ਪ੍ਰਕਾਰ ਦੇ ਰੋਗੀਆਂ ਵਿਚ ਸਮਾਨਯ ਜਾਂ ਘਨੇਰੇ ਉਪਚਾਰ ਨਾਲ ਹਿਰਦੈ ਗਤਿ ਅਤੇ ਸਾਹ ਚਾਲੂ ਰਹਿੰਦਾ ਹੈ ਅਤੇ ਦਿਮਾਗ਼ ਦੇ ਹੋਰ ਕਾਰਜ਼ ਉਸੀ ਪ੍ਕਾਰ (ਯਥਾਵਤ) ਰਹਿੰਦੇ ਹਨ। ਇਸ ਪ੍ਰਕਾਰ ਦੇ ਰੋਗੀ ਉਚਿਤ ਉਪਚਾਰ ਨਾਲ ਮੁੜ ਹੌਸ਼ ਵਿਚ ਆ ਜਾਂਦੇ ਹਨ।
ਜਦ ਕਿ ਬ੍ਰੇਨ ਡੇਥ ਵਿਚ ਦਿਮਾਗ਼ ਨੂੰ ਇਸ ਪ੍ਕਾਰ ਦਾ ਗੰਭੀਰ ਨੁਕਸਾਨ ਹੁੰਦਾ ਹੈ। ਜਿਸ ਨੂੰ ਠੀਕ ਨਾ ਕੀਤਾ ਜਾ ਸਕੇ। ਇਸ ਪ੍ਕਾਰ ਦੇ ਰੋਗੀਆਂ ਵਿਚ ਵੇਨੰਟੀਲੇਟਰ ਦੇ ਬੰਦ ਕਰਨ ਦੇ ਨਾਲ ਸਾਹ ਅਤੇ ਦਿਲ ਦੀ ਧੜਕਨ ਰੁਕ ਜਾਂਦੀ ਹੈ ਅਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਨਹੀ, ਮਰਨ ਤੋਂ ਬਾਅਦ ਨੇਤਰ ਦਾਨ ਦੀ ਤਰਾ ਕਿਡਨੀ ਦਾਨ ਨਹੀਂ ਕੀਤਾ ਜਾ ਸਕਦਾ ਹੈ। ਦਿਲ ਦੀ ਧੜਕਨ ਬੰਦ ਹੁੰਦੇ ਹੀ, ਕਿਡਨੀ ਵਿਚ ਖ਼ੂਨ ਪਹੁੰਚਣਾ ਬੰਦ ਹੋ ਜਾਂਦਾ ਹੈ ਅਤੇ ਕਿਡਨੀ ਕੰਮ ਕਰਨਾ ਬੰਦ ਕਰ ਦੇਂਦੀ ਹੈ। ਇਸ ਲਈ ਸਾਮਾਨਯ ਤੌਰ ਤੇ ਮਰਨ ਦੇ ਬਾਅਦ ਕਿਡਨੀ ਦਾ ਉਪਯੋਗ ਨਹੀਂ ਕੀਤਾ ਜਾਂ ਸਕਦਾ ਹੈ।
ਆਮ ਤੋਰ ਤੇ ਨਿਮਨਲਿਖਤ ਕਾਰਨਾਂ ਕਰਕੇ ਬ੍ਰੇਨ ਡੇਥ ਹੁੰਦੀ ਹੈ:
(1) ਦੁਰਘਟਨਾ ਵਿਚ ਸਿਰ ਵਿਚ ਘਾਤਕ ਚੋਟ ਲਗਣਾ।
(2) ਖ਼ੂਨ ਦਾ ਦਬਾਅ ਵਧਣ ਜਾਂ ਧਮਨੀ ਫ'ਟ ਜਾਣ ਨਾਲ ਹੇਮਰੇਜ (ਦਿਮਾਗ਼ੀ ਰਕਤ ਹਿਸਣਾ) ਦਾ ਹੌਣਾ।
(3) ਦਿਮਾਗ਼ ਵਿਚ ਖ਼ੂਨ ਪਹੁੰਚਾਣਵਾਲੀ ਨਲੀ ਤੇ ਖ਼ੂਨ ਦਾ ਜਮ ਜਾਣਾ, ਜਿਸਨਾਲ ਦਿਮਾਗ਼ ਵਿਚ ਖ਼ੂਨ ਦਾ ਪਹੁੰਚਾਣਾ ਬੰਦ ਹੌਣਾ।
(4) ਦਿਮਾਗ਼ ਵਿਚ ਕੇਂਸਰ ਦੀ (ਗੰਢ) ਗਿਲਟੀ ਦਾ ਹੌਣਾ। ਜਿਸ ਨਾਲ ਦਿਮਾਗ਼ ਨੂੰ ਗੰਭੀਰ ਨੁਕਸਾਨ ਹੁੰਦਾ ਹੈ।
ਜਦ ਪ੍ਰਯਾਪਤ ਸਮੇਂ ਤਕ ਸਪੇਸ਼ਲਿਸਟ ਡਾਕਟਰ ਦੁਆਰਾ ਘਨੇਰਾਂ ਉਪਚਾਰ ਕਰਨ ਦੇ ਬਾਵਜੂਦ ਮਰੀਜ਼ ਦਾ ਦਿਮਾਗ਼ ਜਰਾ ਵੀ ਕੰਮ ਨਾ ਕਰੇ ਅਤੇ ਪੂਰਨ ਰੂਪ ਵਿਚ ਬੇਹੋਸ਼ ਮਰੀਜ਼ ਦਾ ਵੇਨਟੀਲੇਟਰ ਦੁਆਰਾ ਉਪਚਾਰ ਚਾਲੂ ਰਵੈ, ਤਾਂ ਮਰੀਜ਼ ਦਾ ਬ੍ਰੇਨ ਡੇਥ ਹੌਣ ਦੀ ਜਾਂਚ ਕੀਤੀ ਜਾਂਦੀ ਹੈ। ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਲਈ ਪਰਵਾਰਕ ਕਿਡਨੀ ਨਾ ਮਿਲਣ ਤੇ ਇਕੋ - ਇਕ ਉਮੀਦ ਦੀ ਕਿਰਨ ਕੇਡੇਵਰ ਕਿਡਨੀ ਟ੍ਰਾਂਸਪਲਾਂਟੇਸ਼ਨ ਹੈ। ਬ੍ਰੇਨ ਡੇਥ ਹੌਣ ਦੇ ਬਾਅਦ ਕਿਸੀ ਵੀ ਮਰੀਜ਼ ਦਾ ਬ੍ਰੇਨ ਡੇਥ ਹੌਣ ਦੀ ਜਾਂਚ ਕੀਤੀ ਜਾਂਦੀ ਹੈ। ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਡਾਕਟਰਾਂ ਦੀ ਟੀਮ ਤੋਂ ਪੂਰਨ ਤੋਰ ਤੇ ਅਲਗ ਡਾਕਟਰਾਂ ਦੀ ਟੀਮ ਦੁਆਰਾ ਬ੍ਰੇਨ ਡੇਥ ਦਾ ਨਿਦਾਨ ਕੀਤਾ ਜਾਂਦਾ ਹੈ। ਇਨਾਂ ਡਾਕਟਰਾਂ ਦੀ ਟੀਮ ਵਿਚ ਮਰੀਜ਼ ਦਾ ਉਪਚਾਰ ਕਰਨ ਵਾਲੇ ਫਿਜ਼ੀਸ਼ਿਯਨ, ਨਿਉਰੋਫਿਜ਼ਿਸ਼ਿਨ, ਅਤੇ ਨਿਉਰੋਸ੍ਰਜਨ ਆਦਿ ਹੁੰਦੇ ਹਨ।
ਜ਼ਰੂਰੀ ਡਾਕਟਰੀ ਜਾਂਚ ਬਹੁਤ ਸਾਰੀਆਂ ਲੇਬੋ੍ਰਟਰੀ ਜਾਂਚ ਦੀਆਂ ਰਿਪੋਰਟਾਂ, ਦਿਮਾਗ਼ ਦੀ ਖਾਸ ਈ.ਸੀ.ਜੀ. ਅਤੇ ਹੋਰ ਜ਼ਰੂਰੀ ਐਗਜਾਮਿਨਾਂ ਦੀ ਮਦਦ ਨਾਲ ਮਰੀਜ਼ ਦੇ ਦਿਮਾਗ਼ ਦੇ ਸੁਧਾਰ ਦੀ ਹਰ ਇਕ ਸੰਭਾਵਨਾ ਨੂੰ ਪਰਖਿਆ ਜਾਂਦਾ ਹੈ। ਸਾਰੀ ਜ਼ਰੂਰੀ ਜਾਂਚਾਂ ਦੇ ਬਾਅਦ ਡਾਕਟਰ ਇਸ ਨਤੀਜੇ ਤੇ ਪਹੁੰਚਦੇ ਹਨ ਕਿ ਮਰੀਜ਼ ਦਾ ਦਿਮਾਗ਼ ਮੁੜ ਕੰਮ ਕਦੀ ਵੀ ਨਹੀਂ ਕਰ ਸਕੇਗਾ, ਤਦ ਹੀ ਦਿਮਾਗ਼ੀ ਮੌਤ ਦਾ ਨਿਦਾਨ ਕਰਕੇ ਉਸਦੀ ਘੋਸ਼ਨਾ ਕੀਤੀ ਜਾਂਦੀ ਹੈ।
ਸਰੋਤ : ਕਿਡਨੀ ਸਿੱਖਿਆ