ਵੰਸ਼ਅਨੁਗਤ (ਖਾਨਦਾਨੀ) ਕਿਡਨੀ ਰੋਗਾਂ ਵਿਚ ਪੋਲਿਸਿਸਟਿਕ ਕਿਡਨੀ ਡਿਜ਼ੀਜ਼ (ਪੀ.ਕੇ.ਡੀ) ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਰੋਗ ਹੈ। ਇਸ ਰੋਗ ਵਿਚ ਮੁਖਘ ਅਸਰ ਕਿਡਨੀ ਤੇ ਹੁੰਦਾ ਹੈ। ਦੋਂਨਾ ਕਿਡਨੀਆਂ ਵਿਚ ਜ਼ਿਆਦਾ ਗਿਨਤੀ (ਸੰਖਿਆ) ਵਿਚ ਸਿਸਟ (ਪਾਣੀ ਭਰਿਆ ਬੁਲਬੁਲਾ) ਜਿਹੀ ਰਚਨਾ ਬਣ ਜਾਂਦੀ ਹੈ। ਕੋ੍ਰਨਿਕ ਕਿਡਨੀ ਫੇਲਿਉਰ ਦੇ ਮੁਖਘ ਕਾਰਨਾਂ ਵਿਚੋਂ ਇਕ ਕਾਰਨ ਪੋਲਿਸਿਸਟਿਕ ਕਿਡਨੀ ਡਿਜ਼ੀਜ਼ ਵੀ ਹੁੰਦਾ ਹੈ। ਕਿਡਨੀ ਦੇ ਇਲਾਵਾ ਕਈ ਮਰੀਜ਼ਾਂ ਵਿਚ ਐਸੀ ਸਿਸਟ ਲੀਵਰ, ਤਿਲੀ, ਆਂਤ (ਆਂਦਰਾਂ), ਅਤੇ ਦਿਮਾਗ਼ ਦੀ ਨਲੀ ਵਿਚ ਵੀ ਦਿਖਾਈ ਦੇਂਦੀਆਂ ਹਨ।
ਪੀ.ਕੇ.ਡੀ. ਇਸਤ੍ਰੀ, ਪੁਰਸ਼ ਅਤੇ ਵਖਰੇ-ਵਖਰੇ ਜਾਤਿ ਅਤੇ ਦੇਸ਼ ਦੇ ਲੋਕਾਂ ਵਿਚ ਇਕੋ ਜਿਹਾ ਹੁੰਦਾ ਹੈ ਅਨੁਮਾਨਤ: 1000 ਲੋਕਾਂ ਵਿਚੋਂ ਇਕ ਵਿਅਕਤੀ ਵਿਚ ਇਹ ਰੋਗ ਦਿਖਾਈ ਦੇਂਦਾ ਹੈ।
ਵਿਅਸਕਾਂ (ਅਦੁਲਟਸ) ਵਿਚ ਹੋਣ ਵਾਲਾ ਪੋਲਿਸਿਸਟਿਕ ਕਿਡਨੀ ਡਿਜ਼ੀਜ਼ ਰੋਗ ਆਟੋਜੋਮਲ ਡੋਮਿਨੇਂਟ ਪਰਕਾਰਦਾ ਵੰਸਅਨੁਗਤ ਰੋਗ ਹੈ। ਜਿਸ ਵਿਚ ਮਰੀਜ਼ ਦੇ 50 ਪ੍ਰਤਿਸ਼ਤ ਯਾਨਿ ਕੁਲ ਸੰਤਾਨਾਂ ਵਿਚੋਂ ਅਧੀ ਸੰਤਾਨਾਂ ਵਿਚ ਇਹ ਰੋਗ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਸਾਧਾਰਨ ਤੋਰ ਦੇ ਜਦ ਪੀ.ਕੇ.ਡੀ. ਦਾ ਨਿਦਾਨ ਹੁੰਦਾ ਹੈ ਉਸ ਵੇਲੇ ਮਰੀਜ਼ ਦੀ ਉਮਰ 35 ਤੋਂ 55 ਸਾਲ ਦੇ ਆਸਪਾਸ ਹੁੰਦੀ ਹੈ। ਜ਼ਿਆਦਾਤਰ ਪੀ.ਕੇ.ਡੀ. ਦੇ ਮਰੀਜ਼ਾਂ ਵਿਚ ਇਸ ਉਮਰ ਵਿਚ ਪਹੁੰਚਣ ਤੋਂ ਪਹਿਲਾਂ ਬਚਿਆਂ ਦਾ ਜਨਮ ਹੋ ਚੁਕਿਆ ਹੁੰਦਾ ਹੈ। ਇਸ ਕਾਰਨ ਕਰਕੇ ਪੀ.ਕੇ.ਡੀ. ਨੂੰ ਭਵਿਖ ਵਿਚ ਪੀੜੀ ਦਰ ਪੀੜੀ ਰੋਕਿਆ ਜਾਣਾ ਅਸੰਭਵ ਹੈ।
(1) ਪੀ.ਕੇ.ਡੀ ਵਿਚ ਦੋਨਾਂ ਕਿਡਨੀਆਂ ਵਿਚ ਗੁਬਾਰੇ ਜਾਂ ਬੁਲਬੁਲੇ ਜਿਹੇ ਅਨਗਿਨਤ ਸਿਸਟ ਪਾਏ ਜਾਂਦੇ ਹਨ
(2) ਵਿਵਧ (ਕਈ) ਪ੍ਰਕਾਰ ਦੇ ਅਨਗਿਨਤ ਸਿਸਟਾਂ ਵਿਚੋਂ ਛੋਟੇ ਸਿਸਟ ਦਾ ਆਕਾਰ ਇਤਨਾ ਛੋਟਾ ਹੁੰਦਾ ਹੈ ਕਿ ਸਿਸਟ ਨੂੰ ਨੰਗੀਆਂ ਅਖਾਂ ਨਾਲ ਦੇਖਣਾ ਸੰਭਵ ਨਹੀਂ ਹੁੰਦਾ ਹੈ। ਅਤੇ ਵਡੇ ਸਿਸਟ ਦਾ ਆਕਾਰ 10 ਸੇ.ਮੀ. ਤੋਂ ਜ਼ਿਆਦਾ ਵਿਆਸ ਦਾ ਵੀ ਹੋ ਸਕਦਾ ਹੈ।
(3) ਸਮੇਂ ਅਨੁਸਾਰ ਇਨਾਂਹ ਛੋਟੇ ਸਿਸਟਾਂ ਦਾ ਆਕਾਰ ਵਧਣ ਲਗਦਾ ਹੈ, ਜਿਸ ਕਰਕੇ ਕਿਡਨੀ ਦਾ ਆਕਾਰ ਵੀ ਵਧਦਾ ਜਾਂਦਾ ਹੈ।
(4) ਇਸ ਪ੍ਰਕਾਰ ਵਧਦੇ ਹੋਏ ਸਿਸਟ ਦੇ ਕਾਰਨ ਕਿਡਨੀ ਦੇ ਕਾਰਜ ਕਰਨ ਵਾਲੇ ਭਾਗਾਂ ਤੇ ਦਬਾਅ ਪੈਂਦਾ ਹੈ, ਜਿਸਦੀ ਵਜਾ੍ਹ ਨਾਲ ਉਚ ਰਕਤਚਾਪ ਹੋ ਜਾਂਦਾ ਹੈ ਅਤੇ ਕਿਡਨੀ ਦੀ ਕਾਰਜਸ਼ਕਤੀ ਕ੍ਰਮਵਾਰ ਘਟਦੀ ਜਾਂਦੀ ਹੈ।
(4) ਸਾਲਾਂ ਬਾਅਦ, ਬਹੁਤ ਸਾਰੇ ਮਰੀਜ਼ਾਂ ਦੀ ਦੋਨੋਂ ਕਿਡਨੀਆਂ ਸੰਪੂਰਨ ਰੂਪ ਵਿਚ ਖ਼ਰਾਬ ਹੋ ਜਾਦੀਆਂ ਹਨ।
ਸ਼ਾਮਾਨਯਤਾ (ਨਾਰਮਲੀ) 30 ਤੋਂ 40 ਸਾਲ ਦੀ ਉਮਰ ਤਕ ਦੇ ਮਰੀਜ਼ਾਂ ਵਿਚ ਕੋਈ ਲ'ਛਣ ਵੇਖਣ ਨੂੰ ਨਹੀਂ ਮਿਲਦਾ ਹੈ। ਉਸਦੇ ਬਾਅਦ ਦੇਖੇ ਜ਼ਾਣ ਵਾਲੇ ਲ'ਛਣ ਇਸ ਪ੍ਰਕਾਰ ਹੁੰਦੇ ਹਨ:
(1) ਖ਼ੂਨ ਦੇ ਦਬਾਅ ਦਾ ਵਧਦੇ ਜਾਣਾ।
(2) ਪੇਟ ਵਿਚ ਦਰਦ ਹੋਣਾ, ਪੇਟ ਵਿਚ ਗੰਡ ਦਾ ਹੌਣਾ, ਪੇਟ ਦਾ ਵ'ਧਣਾ।
(3) ਪੇਸ਼ਾਬ ਵਿਚ ਖ਼ੂਨ ਦਾ ਆਣਾ।
(4) ਪੇਸ਼ਾਬ ਵਿਚ ਵਾਰ-ਵਾਰ ਸੰਕ੍ਰਮਣ ਹੋਣਾ।
(5) ਕਿਡਨੀ ਵਿਚ ਪਥਰੀ ਹੋਣੀ।
(6) ਰੋਗ ਦੇ ਵਧਣ ਦੇ ਨਾਲ ਹੀ ਕੋ੍ਰਨਿਕ ਕਿਡਨੀ ਫੇਲਿਉਰ ਦੇ ਲਛਣ ਵੀ ਦਿਖਾਈ ਦੇਣ ਲਗਦੇ ਹਨ।
(7) ਕਿਡਨੀ ਦਾ ਕੇਂਸਰ ਹੋਣ ਦੀ ਸੰਭਾਵਨਾ ਦਾ ਵ'ਧਦੇ ਜਾਣਾ।
ਨਹੀਂ, ਪੀ.ਕੇ.ਡੀ. ਦਾ ਨਿਦਾਨ ਹੋਣ ਵਾਲੇ ਸਾਰੇ ਮਰੀਜ਼ਾਂ ਦੀ ਕਿਡਨੀ ਖ਼ਰਾਬ ਨਹੀਂ ਹੁੰਦੀ ਹੈ। ਪੀ.ਕੇ.ਡੀ. ਦੇ ਮਰੀਜ਼ਾਂ ਵਿਚ ਕਿਡਨੀ ਫੇਲਿਉਰ ਹੋਣ ਦੀ ਸੰਖਿਆ 60 ਸਾਲ ਦੀ ਉਮਰ ਵਿਚ 50 ਪ੍ਰਤੀਸ਼ਤ ਅਤੇ 70 ਸਾਲ ਦੀ ਉਮਰ ਵਿਚ 60 ਪ੍ਰਤੀਸ਼ਤ ਹੁੰਦੀ ਹੈ।
(1) ਕਿਡਨੀ ਦੀ ਸੋਨੋਗ੍ਰਾਫੀ: ਸੋਨੋਗ੍ਰਾਫੀ ਦੀ ਮਦਦ ਨਾਲ ਪੀ.ਕੇ.ਡੀ. ਦਾ ਨਿਦਾਨ ਆਸਾਨੀ ਨਾਲ ਘਟ ਖਰਚ ਵਿਚ ਹੋ ਜਾਂਦਾ ਹੈ।
(2) ਸੀ.ਟੀ.ਸਕੈਨ: ਪੀ.ਕੇ.ਡੀ. ਵਿਚ ਜੇਕਰ ਸਿਸਟ ਦਾ ਆਕਾਰ ਬਹੁਤ ਛੋਟਾ ਹੋਵੈ, ਤਾਂ ਸੋਨੋਗ੍ਰਾਫੀ ਨਾਲ ਇਹ ਪਕੜ ਵਿਚ ਨਹੀ ਆਂਦੀ ਹੈ। ਇਸ ਅਵਸਥਾ ਵਿਚ ਪੀ.ਕੇ.ਡੀ ਦਾ ਛੇਤੀ ਨਿਦਾਨ ਸੀ.ਟੀ. ਸਕੈਨ ਦੁਆਰਾ ਹੋ ਸਕਦਾ ਹੈ।
(3) ਪਰਿਵਾਰਕ ਇਤਿਹਾਸ: ਜੇਕਰ ਪਰਿਵਾਰ ਵਿਚ ਕਿਸੀ ਵੀ ਮੇਂਬਰ ਵਿਚ ਪੀ.ਕੇ.ਡੀ ਦਾ ਨਿਦਾਨ ਹੋਵੈ, ਤਾਂ ਪਰਿਵਾਰ ਦੇ ਬਾਕੀ ਮੇਂਬਰਾਂ ਵਿਚ ਪੀ.ਕੇ.ਦੀ ਹੋਣ ਦੀ ਸੰਭਾਵਨਾ ਰਹਿੰਦੀ ਹੈ।
(4) ਪੇਸ਼ਾਬ ਅਤੇ ਖ਼ੂਨ ਦੀ ਜਾਂਚ: ਪੇਸ਼ਾਬ ਦੀ ਜਾਂਚ: ਪੇਸ਼ਾਬ ਵਿਚ ਸੰਕ੍ਰਮਣ ਅਤੇ ਖ਼ੂਨ ਦੀ ਮਾਤਰਾ ਜਾਣਨ ਦੇ ਲਈ ਖ਼ੂਨ ਦੀ ਜਾਂਚ: ਖ਼ੂਨ ਵਿਚ ਯੂਰੀਆ, ਕ੍ਰੀਏਟਿਨਿਨ ਦੀ ਮਾਤਰਾ ਨਾਲ ਕਿਡਨੀ ਦੀ ਕਾਰਜਸ਼ਕਤੀ ਦੇ ਬਾਰੇ ਵਿਚ ਪਤਾ ਲਗਦਾ ਹੈ।
(5) ਜੇਨੇਟਿਕਸ ਦੀ ਜਾਂਚ: ਸਰੀਰ ਦੀ ਸੰਰਚਨਾ ਜ਼ੀਨ ਅਰਥਾਤ ਗੁਣਸੂਤ੍ਰੋਂ ਦੇ ਦੁਆਰਾ ਨਿਰਧਾਰਿਤ ਹੁੰਦੀ ਹੈ। ਕੁਝ ਗੁਣਸਤਰਾਂ ਦੀ ਕਮੀ ਦੀ ਵਜਾ੍ਹ ਨਾਲ ਪੀ.ਕੇ.ਡੀ. ਹੋ ਜਾਂਦਾ ਹੈ। ਭਵਿਖ ਵਿਚ ਇਨਾਂਹ ਗੁਣਸੂਤਰਾਂ ਦੀ ਉਪਸਥਿਤਿ ਦਾ ਨਿਦਾਨ ਵਿਸ਼ੇਸ਼ ਪ੍ਰਕਾਰ ਦੀ ਜਾਂਚਾਂ ਨਾਲ ਹੋ ਸਕੇਗਾ, ਜਸ ਨਾਲ ਘਟ ਉਮਰ ਦੇ ਵਿਅਕਤੀ ਵਿਚ ਵੀ ਪੀ.ਕੇ.ਡੀ. ਰੋਗ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ, ਜਾਣਿਆ ਜਾ ਸਕੇਗਾ।
ਪੀ.ਕੇ.ਡੀ. ਇਕ ਵੰਸ਼ਅਨੁਗਤ ਰੋਗ ਹੈ ਜਿਸਨੂੰ ਮਿਟਾਣ ਜਾਂ ਰੋਕਣ ਦੇ ਲਈ ਇਸ ਸਮੇਂ ਵਿਚ ਕੋਈ ਵੀ ਉਪਚਾਰ ਉਪਲਬਧ ਨਹੀਂ ਹੈ। ਪੀ.ਕੇ.ਡੀ. ਇਕ ਵੰਸ਼ਅਨੁਗਤ ਰੋਗ ਹੈ। ਜੇਕਰ ਪਰਿਵਾਰ ਦੇ ਕਿਸੀ ਇਕ ਮੇਂਬਰ ਵਿਚ ਪੀ.ਕੇ.ਡੀ. ਦਾ ਨਿਦਾਨ ਹੋ ਜਾਏ ਤਾਂ ਡਾਕਟਰ ਦੀ ਸਲਾਹ ਦੇ ਅਨੁਸਾਰ ਸੋਨੋਗ੍ਰਾਫੀ ਦੀ ਜਾਂਚ ਨਾਲ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਬਾਕੀ ਮੇਂਬਰਜ਼ ਨੂੰ ਇਹ ਰੋਗ ਹੈ ਜਾਂ ਨਹੀਂ ਹੈ।
ਹਾਂ, ਉਪਚਾਰ ਦੇ ਬਾਅਦ ਵੀ ਇਹ ਰੋਗ ਸਾਧ ਨਹੀ ਹੈ। ਫਿਰ ਵੀ ਇਸ ਰੋਗ ਦਾ ਉਪਚਾਰ ਕਰਾਣਾ ਜ਼ਰੂਰੀ ਹੈ, ਕਿਉਂਕਿ ਜ਼ਰੂਰੀ ਉਪਚਾਰ ਕਰਾਣ ਨਾਲ ਕਿਡਨੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਅਤੇ ਕਿਡਨੀ ਖ਼ਰਾਬ ਹੋਣ ਦੀ ਗਤੀ ਨੂੰ ਸੀਮਤ ਰਖਿਆ ਜਾ ਸਕਦਾ ਹੈ।
(1) ਹਾਈ ਬ'ਲਡਪ੍ਰੇਸ਼ਰ (ਉਚਰਕਤਚਾਪ) ਨੂੰ (ਸਦੈਵ) ਸਦਾ ਹੀ, ਨਿਅੰਨਤ੍ਰਣ ਵਿਚ ਰਖਣਾ
(2) ਮੂਤਰਮਾਰਗ ਵਿਚ ਸੰਕ੍ਰਮਣ ਅਤੇ ਪਥਰੀ ਦੀ ਤਕਲੀਫ ਹੁੰਦੇ ਹੀ ਤੁਰੰਤ ਉਚਿਤ ਉਪਚਾਰ ਕਰਾਣਾ।
(3) ਸਰੀਰ ਤੇ ਸੂਜਨ ਨਾ ਹੋਵੈ ਤਾ ਐਸੇ ਮਰੀਜ਼ ਨੂੰ ਜ਼ਿਆਦਾ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਸੰਕ੍ਰਮਣ, ਪ'ਥਰੀ ਆਦਿ ਸਮਸਿਆ ਨੂੰ ਘਟ ਕਰਨ ਵਿਚ ਸਹਾਇਤਾ ਮਿਲਦੀ ਹੈ।
(4) ਪੇਟ ਵਿਚ ਹੋਣ ਵਾਲੇ ਦਰਦ ਦਾ ਉਪਚਾਰ ਕਿਡਨੀ ਨੂੰ ਨੁਕਸਾਨ ਨਾ ਪਹੁੰਚਾਣ ਵਾਲੀ ਵਿਸ਼ੇਸ਼ ਦਵਾਈਆਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ।
(5) ਕਿਡਨੀ ਦੇ ਖ਼ਰਾਬ ਹੋਣ ਤੇ 'ਕੋ੍ਰਨਿਕ ਕਿਡਨੀ ਫੇਲਿਉਰ ਦਾ ਉਪਚਾਰ 'ਇਸ ਭਾਗ ਵਿਚ ਕੀਤੇ ਗਏ ਚਰਚਾ ਅਨੁਸਾਰ ਪਰਹੇਜ਼ ਕਰਨੀ ਅਤੇ ਉਪਚਾਰ ਲੈਣਾ ਆੱਵਸ਼ਕ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020