ਪ੍ਰੋਸਟੇਟ ਨਾਮਕ ਗ੍ਰੰਥੀ ਕੇਵਲ ਪੁਰਸ਼ਾਂ ਦੇ ਸਰੀਰ ਵਿਚ ਹੀ ਪਾਈ ਜਾਂਦੀ ਹੈ। ਇਹ ਗੰਥੀ ਉਮਰ ਵਧਣ ਦੇ ਨਾਲ ਆਕਾਰ ਵਿਚ ਵਡੀ ਹੋ ਜਾਣ ਕਾਰਨ ਪੇਸ਼ਾਬ ਕਰਨ ਵਿਚ ਤਕਲੀਫ ਹੁੰਦੀ ਹੈ। ਇਹ ਤਕਲੀਫ ਆਮ ਤੌਰ ਤੇ ੬੦ ਸਾਲ ਦੇ ਬਾਅਦ ਅਰਥਾਤ ਵਡੀ ਉਮਰ ਦੇ ਪੁਰਸ਼ਾਂ ਵਿਚ ਪਾਈ ਜਾਂਦੀ ਹੈ। ਭਾਰਤ ਅਤੇ ਪੂਰੇ ਵਿਸ਼ਵ ਵਿਚ ਔਸਤ ਆਯੂ ਵਿਚ ਹੋਈ ਵਾਧੇ ਦੇ ਕਾਰਨ ਬੀ.ਪੀ. ਐਚ ਦੀ ਤਕਲੀਫ ਵਾਲੇ ਮਰੀਜ਼ਾਂ ਦੀ ਸੰਖਿਆ ਵਿਚ ਵੀ ਵਾਧਾ ਹੋਇਆ ਹੈ।
ਪੁਰਸ਼ਾਂ ਵਿਚ ਸੁਪਾਰੀ ਦੇ ਆਕਾਰ ਦੀ ਪ੍ਰੋਸਟੇਟ ਮੂਤਰਾਸ਼ਯ ਦੇ ਨੀਚੇ (ਹੇਠਾਂ) ਵਾਲੇ ਭਾਗ ਵਿਚ ਹੁੰਦੀ ਹੈ। ਜੋ ਮੂਤਰਨਲੀ ਦੇ ਸ਼ੂਰੂ ਦੇ ਭਾਗ ਦੇ ਚੋਹਾਂ ਪਾਸੇ ਲਿਪਟੀ ਹੁੰਦੀ ਹੈ। ਅਰਥਾਤ ਮੂਤਰਾਸ਼ਯ ਤੋ ਨਿਕਲਦੀ ਮੂਤਰਨਲੀ ਦਾ ਸ਼ੂਰੁ ਦਾ ਭਾਗ ਪ੍ਰੋਸਟੇਟ ਦੇ ਵਿਚੋਂ ਦੀ ਗੁਜ਼ਰਦਾ ਹੈ। ਵੀਰਯ ਲੈ ਜਾਣਵਾਲੀ ਨਲੀਆਂ ਪ੍ਰੋਸਟੇਟ ਤੋਂ ਗੁਜ਼ਰ ਕੇ ਮੂਤਰਨਲੀ ਵਿਚ ਦੋਹਾਂ ਪਾਸੇ ਖ਼ੁਲਦੀਆ ਹਨ। ਇਸੀ ਵਜਾ੍ਹ ਤੋਂ ਪ੍ਰੋਸਟੇਟ ਗੰਥੀ ਪੁਰਸ਼ਾਂ ਦੇ ਪ੍ਰਜਨਨ ਤੰਤਰ ਦਾ ਇਕ ਮੁਖਘ ਅੰਗ ਹੈ।
- ਬਿਨਾਇਨ ਪ੍ਰੋਸਟੇਟਿਕ ਹਾਈਪਰਟ੍ਰਾਫੀ ਅਰਥਾਤ ਉਮਰ ਵਧਣ ਦੇ ਨਾਲ ਸਾਮਾਨਯ ਰੂਪ ਵਿਚ ਪਾਈ ਜਾਣ ਵਾਲੀ ਪ੍ਰੋਸਟੇਟ ਦੈ ਆਕਾਰ ਵਿਚ ਵਾਧਾ ਇਸ ਬੀ.ਪੀ.ਐਚ ਦੀ ਤਕਲੀਫ ਵਿਚ ਸੰਕ੍ਰਮਣ, ਕੇਂਸਰ ਜਾਂ ਅਨਯ ਕਾਰਨਾਂ ਕਰਕੇ ਹੋਣ ਵਾਲੀ ਪੋਸਟੇਟ ਦੀ ਤਕਲੀਫ ਸ਼ਾਮਲ ਹੁੰਦੀ ਹੈ।
ਬੀ.ਪੀ.ਐਚ ਦੇ ਕਾਰਨ ਪੁਰਸ਼ਾਂ ਵਿਚ ਹੋਣ ਵਾਲੀ ਮੁਖਘ ਤਕਲੀਫ ਨਿਮਨਲਿਖਤ ਹੈ:
- ਰਾਤ ਨੂੰ ਵਾਰ-ਵਾਰ ਪੇਸ਼ਾਬ ਕਰਨ ਜਾਣਾ।
- ਪੇਸ਼ਾਬ ਦੀ ਧਾਰ ਧੀਮੀ ਅਤੇ ਪਤਲੀ ਹੋ ਜਾਣਾ।
- ਪੇਸ਼ਾਬ ਕਰਨ ਦੇ ਸ਼ੂਰੁ ਵਿਚ ਥੋੜੀ ਦੇਰ ਲਗਣਾ।
- ਰੁਕ-ਰੁਕ ਦੇ ਪੇਸ਼ਾਬ ਦਾ ਹੌਣਾ।
- ਪੇਸ਼ਾਬ ਆਣ ਤੇ ਜਲਦੀ ਜਾਣ ਦੀ ਤੀਵ ਇਛਾ ਹੋਣੀ, ਪਰ ਉਸਤੇ ਕੰਨਟ੍ਰੋਲ ਨਹੀਂ ਹੌਣਾ ਅਤੇ ਕਦੀ-ਕਦੀ ਕਪੜਿਆਂ ਵਿਚ ਪੇਸ਼ਾਬ ਹੋਂ ਜਾਣਾ।
- ਪੇਸ਼ਾਬ ਪੂਰੀ ਤਰ੍ਹਾਂ ਨਾਲ ਨਹੀਂ ਹੌਣਾ ਅਤੇ ਪੂਰਾ ਪੇਸ਼ਾਬ ਕਰਨ ਦਾ ਸੰਤੋਖ ਨਾ ਹੋਣਾ।
(1) ਪੇਸ਼ਾਬ ਦਾ ਇਕਾਇਕ ਰੁ'ਕ ਜਾਣਾ ਅਤੇ ਕੇਥੇਟਰ ਦੀ ਮਦਦ ਨਾਲ ਹੀ ਪੇਸ਼ਾਬ ਹੌਣਾ।
(2) ਪੇਸ਼ਾਬ ਪੂਰਨ ਰੂਪ ਤੋਂ ਨਾ ਹੌਣ ਦੇ ਕਾਰਨ ਮੂਤਰਾਸ਼ਯ ਕਦੀ ਵੀ ਸੰਪੂਰਨ (ਪੂਰੀ ਤਰ੍ਹਾਂ) ਖਾਲੀ ਨਹੀਂ ਹੁੰਦਾ ਹੈ। ਇਸ ਕਾਰਨ ਤੋਂ ਪੇਸ਼ਾਬ ਵਿਚ ਵਾਰ-ਵਾਰ ਸੰਕ੍ਰਮਣ ਹੋ ਸਕਦਾ ਹੈ ਅਤੇ ਸੰਕ੍ਰਮਣ ਨੂੰ ਨਿਅੰਨਤਣ ਕਰਨ ਵਿਚ ਚਿਕਿਤਸਕ ਨੂੰ ਕਠਿਨਾਈ (ਮੁਸ਼ਕਲ) ਹੁੰਦੀ ਹੈ।
(3) ਮੂਤਰ-ਮਾਰਗ ਵਿਚ ਅਵਰੋਧ ਵਧਣ ਤੇ ਮੂਤਰਾਸ਼ਯ ਵਿਚ ਪੇਸ਼ਾਬ ਇਕਠਾ ਹੋ ਜਾਂਦਾ ਹੈ। ਇਸੀ ਵਜਾ੍ਹ ਨਾਲ ਕਿਡਨੀ ਤੋਂ ਮੂਤਰਾਸ਼ਯ ਵਿਚ ਪੇਸ਼ਾਬ ਆਣ ਦੇ ਰਸਤੇ ਵਿਚ ਅਵਰੋਧ ੳੁਤਪੰਨ ਹੋ ਜਾਂਦਾ ਹੈ। ਪਰਿਨਾਮਸਵਰੂਪ (ਨਤੀਜੇ ਵਜੋਂ) ਮੂਤਰਵਾਹਿਨੀ ਅਤੇ ਕਿਡਨੀ ਫੁਲ ਜਾਂਦੀ ਹੈ। ਜੇਕਰ ਇਹ ਤਕਲੀਫ ਹੌਲੀ-ਹੌਲੀ ਵਧਦੀ ਰਵੈ ਤਾਂ ਕੁਝ ਸਮੇਂ ਬਾਅਦ ਕਿਡਨੀ ਫੇਲਿਉਰ ਜਿਹੀ ਗੰਭੀਰ ਸ'ਮਸਿਆਂ ਵੀ ਹੋ ਸਕਦੀ ਹੈ।
(4) ਮੂਤਰਾਸ਼ਯ ਵਿਚ ਹਮੈਸ਼ਾਂ ਪੇਸ਼ਾਬ ਇ'ਕਠਾਂ ਹੌਣ ਨਾਲ ਪਥਰੀ ਹੌਣ ਦੀ ਸੰਭਾਵਨਾ ਵੀ ਰਹਿੰਦੀ ਹੈ।
ਨਹੀਂ, ਐਸਾ ਨਹੀਂ ਹੁੰਦਾ ਹੈ। ਪ੍ਰੋਸਟੇਟ ਗ੍ਰੰਥੀ ਦਾ ਆਕਾਰ ਵੱਧਣ ਦੇ ਬਾਵਜੂਦ ਵੀ ਵਡੀ ਉਮਰ ਦੇ ਸਾਰੇ ਪੁਰਸ਼ਾਂ ਵਿਚ ਬੀ.ਪੀ.ਐਚ ਦੇ ਲਛਣ ਦਿਖਾਈ ਨਹੀਂ ਦੇਂਦੇ ਹਨ। ਜਿਨਾਂ ਪੁਰਸ਼ਾਂ ਨੂੰ ਬੀ.ਪੀ. ਐਚ ਦੇ ਕਾਰਨ ਮਮੂਲੀ ਜਿਹੀ ਤਕਲੀਫ ਹੁੰਦੀ ਹੈ, ੳਨਾਂਹ ਨੂੰ ਇਸ ਦੇ ਲਈ ਕਿਸੀ ਉਪਚਾਰ ਦੀ ਜਰੂਰਤ ਹੀ ਨਹੀ ਪੈਂਦੀ ਹੈ। ਸਾਧਾਰਨ ਤੋਰ ਤੇ 60 ਸਾਲ ਤੋਂ ਜਿਆਦਾ ਉਮਰ ਦੇ 5 ਪ੍ਰਤੀਸ਼ਤ ਪੁਰਸ਼ਾਂ ਵਿਚ ਬੀ.ਪੀ.ਐਚ ਦੇ ਉਪਚਾਰ ਦੀ ਆਵਸ਼ਕਤਾ (ਲੋੜ) ਹੁੰਦੀ ਹੈ।
(1) ਰੋਗ ਦੇ ਲਛਣ: ਮਰੀਜ਼ ਦੁਆਰਾ ਦਸੀਆਂ ਗਈਆਂ ਤਕਲੀਫਾਂ ਵਿਚੋਂ ਬੀ.ਪੀ.ਐਚ ਦੇ ਲ'ਛਣ ਹੌਣ, ਤਾਂ ਪ੍ਰੋਸਟੇਟ ਦੀ ਜਾਂਚ ਸ਼ਲਯ ਚਿਕਿਤਸਕ ਤੋਂ ਕਰਵਾ ਲੈਣੀ ਚਾਹੀਦੀ ਹੈ।
(2) ਪੋ੍ਰਸਟੇਟ ਦੀ ਉਂਗਲੀ ਦੁਆਰਾ ਜਾਂਚ: ਸ਼ਰਜਨ ਜਾਂ ਯੂਰੋਲਾਜਿਸਟ ਮਲ-ਮਾਰਗ ਵਿਚ ਉਗਲੀ ਪਾ ਕੇ ਪ੍ਰੋਸਟੇਟ ਦੀ ਜਾਂਚ ਕਰਦੇ ਹਨ ਬੀ.ਪੀ.ਐਚ ਵਿਚ ਪ੍ਰੋਸਟੇਟ ਦਾ ਆਕਾਰ ਵਧ ਜਾਂਦਾ ਹੈ ਅਤੇ ਉਂਗਲੀ ਨਾਲ ਕੀਤੀ ਜਾਣ ਵਾਲੀ ਜਾਂਚ ਵਿਚ ਪ੍ਰੋਸਟੇਟ ਚਿਕਨਾ ਅਤੇ ਰਬੜ ਜਿਹਾ ਲਚੀਲਾ ਲਗਦਾ ਹੈ।
(3) ਸੋਨੋਗ੍ਰਾਫੀ ਦੁਆਰਾ ਜਾਂਚ: ਬੀ.ਪੀ.ਐਚ ਦੇ ਨਿਦਾਨ ਵਿਚ ਇਹ ਜਾਂਚ ਬਹੁਤ ਉਪਯੋਗੀ ਹੈ। ਬੀ.ਪੀ.ਐਚ ਦੇ ਕਾਰਨ ਪ੍ਰੋਸਟੇਟ ਦੇ ਆਕਾਰ ਦਾ ਵਧਦੇ ਜਾਣਾ, ਪੇਸ਼ਾਬ ਕਰਨ ਦੇ ਬਾਅਦ ਮੂਤਰਾਸ਼ਯ ਵਿਚ ਪੇਸ਼ਾਬ ਰਹਿ ਜਾਣਾ, ਮੂਤਰਾਸ਼ਯ ਵਿਚ ਪਥਰੀ ਹੌਣੀ ਜਾਂ ਮੂਤਰਵਾਹਿਨੀ ਅਤੇ ਕਿਡਨੀ ਦਾ ਫੁਲ ਜਾਣਾ, ਜਿਹੇ ਪਰਿਵਰਤਨਾਂ ਦੀ ਜਾਣਕਾਰੀ ਸੋਨੋਗ੍ਰਾਫੀ ਤੋਂ ਹੀ ਮਿਲਦੀ ਹੈ।
(4) ਲੇਬੋ੍ਰਟਰੀ ਦੀ ਜਾਂਚ: ਇਸ ਜਾਂਚ ਦੇ ਅਧਿਅਨ ਨਾਲ ਬੀ.ਪੀ.ਐਚ ਦਾ ਨਿਦਾਨ ਨਹੀਂ ਹੋ ਸਕਦਾ ਹੈ। ਪਰ ਬੀ.ਪੀ.ਐਚ ਵਿਚ ਹੌਣ ਵਾਲੀਆਂ ਤਕਲੀਫਾਂ ਦੇ ਨਿਦਾਨ ਵਿਚ ਇਸ ਤੋਂ ਮਦਦ ਮਿਲਦੀ ਹੈ। ਪੇਸ਼ਾਬ ਦੀ ਜਾਂਚ, ਪੇਸ਼ਾਬ ਵਿਚ ਸੰਕ੍ਰਮਣ ਦੇ ਨਿਦਾਨ ਦੇ ਲਈ ਅਤੇ ਖ਼ੂਨ ਵਿਚ ਕ੍ਰੀਏਟੀਨਿਨ ਦੀ ਜਾਂਚ, ਕਿਡਨੀ ਦੀ ਕਾਰਜਸ਼ਕਤੀ ਦੇ ਵਿਸ਼ੈ ਵਿਚ ਜਾਣਕਾਰੀ ਦੇਂਦੀ ਹੈ। ਪ੍ਰੋਸਟੇਟ ਦੀ ਤਕਲੀਫ ਕਿਧਰੇ ਪ੍ਰੋਸਟੇਟ ਦੇ ਕੇਂਸਰ ਦੇ ਕਾਰਨ ਤਾਂ ਨਹੀਂ ਹੈ। ਇਹ ਖ਼ੂਨ ਦੀ ਇਕ ਵਿਸ਼ੇਸ਼ ਜਾਂਚ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ।
(5) ਅਨਯ ਜਾਂਚ: ਬੀ.ਪੀ.ਐਚ ਜਿਹੇ ਲ'ਛਣ ਵਾਲੇ ਹਰ ਇਕ ਮਰੀਜ਼ ਨੂੰ ਬੀ.ਪੀ.ਐਚ ਦੀ ਤਕਲੀਫ ਨਹੀਂ ਹੁੰਦੀ ਹੈ। ਮਰੀਜ਼ ਦੇ ਇਸ ਰੋਗ ਦੇ ਪੂਰਨ ਨਿਦਾਨ ਦੇ ਲਈ ਕਈ ਵਾਰ ਯੂਰੋਫਲੋਮੇਟ੍ਰੀ, ਸਿਸਟੋਸਕੋਪੀ ਅਤੇ ਯੁਰੋਥ੍ਰੋਗ੍ਰਾਮ ਜਿਹੀ ਵਿਸ਼ਿਸ਼ਟ (ਖ਼ਾਸ) ਜਾਂਚ ਕੀਤੀ ਜਾਂਦੀ ਹੈ। ਕੀ, ਬੀ.ਪੀ.ਐਚ ਜਿਹੀ ਤਕਲੀਫ ਵਾਲੇ ਮਰੀਜ਼ਾਂ ਨੂੰ ਪ੍ਰੋਸਟੇਟ ਦੇ ਕੇਂਸਰ ਦੀ ਤਕਲੀਫ ਹੋ ਸਕਦੀ ਹੈ। ਹਾਂ, ਪਰ ਭਾਰਤ ਵਿਚ ਬੀ.ਪੀ.ਐਚ ਜਿਹੀ ਤਕਲੀਫ ਵਾਲੇ ਮਰੀਜ਼ਾਂ ਵਿਚ ਘਟ ਮਰੀਜ਼ਾਂ ਨੂੰ ਪ੍ਰੋਸਟੇਟ ਦੇ ਕੇਂਸਰ ਦੀ ਤਕਲੀਫ ਹੁੰਦੀ ਹੈ।
(1) ਪ੍ਰੋਸਟੇਟ ਦੀ ਉਂਗਲੀ ਦੁਆਰਾ ਜਾਂਚ: ਇਸ ਜਾਂਚ ਵਿਚ ਵਿਚ ਪ੍ਰੋਸਟੇਟ ਕਠੋਰ ਪਥਰ ਜਿਹਾ ਲਗੇ ਜਾਂ ਗੰਡ ਜਿਹਾ ਅਨਿਯਮਤ ਲਗੇ, ਤਾਂ ਇਹ ਕੇਂਸਰ ਦੀ ਨਿਸ਼ਾਨੀ ਹੋ ਸਕਦੀ ਹੈ।
(2) ਖ਼ੂਨ ਵਿਚ ਪੀ.ਐਸ.ਏ ਦੀ ਜਾਂਚ: ਖ਼ੂਨ ਦੀ ਇਸ ਵਿਸ਼ੇਸ਼ ਪ੍ਰਕਾਰ ਦੀ ਜਾਂਚ ਵਿਚ ਪੀ. ਐਸ.ਏ. ਦੀ ਜ਼ਿਆਦਾ ਮਾਤਰਾ ਕੇਂਸਰ ਦੀ ਨਿਸ਼ਾਨੀ ਹੈ।
(3) ਪੋਸਟੇਟ ਦੀ ਬਾਇਉਪਸੀ: ਵਿਸ਼ੇਸ ਪ੍ਰਕਾਰ ਦੀ ਸੋਨੋਗ੍ਰਾਫੀ ਪ੍ਰੋਬ ਦੀ ਮਦਦ ਨਾਲ ਮਲ - ਮਾਰਗ ਵਿਚ ਸੂਈ ਪਾਕੇ ਪੋਸਟੇਟ ਦੀ ਬਾਇਉਪਸੀ ਲਈ ਜਾਂਦੀ ਹੈ। ਜਿਸਦੀ ਹਿਸਟੋਪੈਥੋਲਾਜੀ ਦੀ ਜਾਂਚ ਕੇਂਸਰ ਨਾਲ ਪੋਸਟੇਟ ਦੇ ਹੌਣ ਦੀ ਪੂਰੀ ਜਾਣਕਾਰੀ ਮਿਲਦੀ ਹੈ।
ਬੀ.ਪੀ.ਐਚ ਦਾ ਉਪਚਾਰ: ਬੀ.ਪੀ.ਐਚ ਦੇ ਉਪਚਾਰ ਨੂੰ ਮੁਖਘ ਦੋ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ।
(1) ਦਵਾਈ ਦੁਆਰਾ ਉਪਚਾਰ।
(2) ਵਿਸ਼ਿਸ਼ਟ (ਖ਼ਾਸ) ਉਪਚਾਰ।
(3) ਦਵਾਈ ਦੁਆਰਾ ਉਪਚਾਰ
- ਜਦ ਬੀ.ਪੀ.ਐਚ ਦੇ ਕਾਰਨ ਪੇਸ਼ਾਬ ਵਿਚ ਤਕਲੀਫ ਜ਼ਿਆਦਾ ਨਾ ਹੋਵੈ ਅਤੇ ਕੋਈ ਗੰਭੀਰ ਸ'ਮਸਿਆ ਨਾ ਹੋਵੈ, ਇੰਜ ਜ਼ਿਆਦਾਤਰ ਮਰੀਜ਼ਾ ਦਾ ਉਪਚਾਰ ਦਵਾਈ ਦੁਆਰਾ ਆਸਾਨੀ ਨਾਲ ਅਤੇ ਅਸਰਕਾਰਕ ਢੰਗ ਨਾਲ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੀ ਦਵਾਈਆਂ ਵਿਚ ਅਲਫ਼ਾ ਬਲਾਕਸ ਅਤੇ ਫਿਨਾਸਰਾਇਡ ਅਤੇ ਡਯੂਰੇਸਟੇਰਾਈਡ ਇਤਆਦਿ ਦਵਾਈਆਂ ਹੁੰਦੀਆਂ ਹਨ।
- ਦਵਾਈ ਦੇ ਉਪਚਾਰ ਨਾਲ ਮੂਤਰ-ਮਾਰਗ ਦਾ ਅਵਰੋਧ ਘਟ ਹੌਣ ਲਗਦਾ ਹੈ। ਅਤੇ ਪੇਸ਼ਾਬ ਆਸਾਨੀ ਨਾਲ ਬਿਨਾਂ ਕਿਸੀ ਤਕਲੀਫ ਦੇ ਹੁੰਦਾ ਹੈ।
ਜਿਹੜੇ ਮਰੀਜ਼ਾਂ ਵਿਚ ਉਚਿਤ ਦਵਾਈ ਦੇ ਬਾਵਜੂਦ ਵੀ ਸੰਤੋਖਜਨਕ ਫਾਇਦਾਂ ਨਹੀਂ ਹੁੰਦਾ ਹੈ। ਉਨਾਂਹ ਨੂੰ ਵਿਸ਼ਿਸ਼ਟ ਉਪਚਾਰ ਦੀ ਲੋੜ ਪੈਂਦੀ ਹੈ।
ਹੇਠਾਂ ਦਸੀਆਂ ਗਈਆਂ ਤਕਲੀਫਾ ਵਿਚ ਦੂਰਬੀਨ, ਆਪਰੇਸ਼ਨ ਜਾਂ ਬਾਕੀ ਵਿਸ਼ਿਸ਼ਟ ਪਦਤੀ ਦੇ ਉਪਚਾਰ ਦੀ ਲੋੜ ਪੈਂਦੀ ਹੈ।
- ਪ੍ਰਯਾਸ ਕਰਨ ਦੇ ਬਾਵਜੂਦ ਪੇਸ਼ਾਬ ਦਾ ਨਾ ਹੌਣਾ ਜਾ ਕੇਥੇਟਰ ਦੀ ਮਦਦ ਨਾਲ ਹੀ ਪੇਸ਼ਾਬ ਹੋਣਾ।
- ਪੇਸ਼ਾਬ ਵਿਚ ਵਾਰ-ਵਾਰ ਸੰਕਮਣ ਹੌਣਾ ਜਾਂ ਖ਼ੂਨ ਆਣਾ।
- ਮੂਤਰਾਸ਼ਹਿ ਵਿਚ ਜ਼ਿਆਦਾ ਮਾਤਰਾ ਵਿਚ ਪੇਸ਼ਾਬ ਇ'ਕਠਾ ਹੌਣ ਦੇ ਕਾਰਨ ਕਿਡਨੀ ਅਤੇ ਮੂਤਰਵਾਹਿਨੀ ਦਾ ਫੁਲ ਜਾਣਾ।
- ਪੇਸ਼ਾਬ ਕਰਨ ਦੇ ਬਾਅਦ ਵੀ ਮੂਤਰਸ਼ਯ ਵਿਚ ਪੇਸ਼ਾਬ ਦਾ ਜ਼ਿਆਦਾ ਮਾਤਰਾ ਵਿਚ ਰਹਿ ਜਾਣਾ।
- ਪੇਸ਼ਾਬ ਇਕਠਾਂ ਹੌਣ ਕੇ ਕਾਰਨ ਪਥਰੀ ਹੌਣੀ।
ਦਵਾਈ ਦੁਆਰਾ ਕੀਤੇ ਗਏ ਉਪਚਾਰ ਨਾਲ ਸੰਤੋਖਜਨਕ ਫਾਇਦਾ ਨਾ ਮਿਲਣ ਤੇ ਉਪਚਾਰ ਦੇ ਬਾਕੀ ਵਿਕਲਪ ਨਿਮਨਲਿਖਤ ਹਨ
(1) ਦੂਰਬੀਨ ਦੁਆਰਾ ਉਪਚਾਰ ਟੀ.ਯੁ.ਆਰ.ਪੀ
- ਵੀ.ਪੀ.ਐਚ ਦੇ ਉਪਚਾਰ ਦੇ ਲਈ ਇਹ ਸਰਲ, ਅਸਰਕਾਰਕ ਅਤੇ ਸਭ ਤੋਂ ਜਿਆਦਾ ਪ ਚਲਤ ਪਦਤੀ ਹੈ। ਵਰਤਮਾਨ ਸਮੇਂ ਵਿਚ ਦਵਾਈ ਦੇ ਉਪਚਾਰ ਦੇ ਨਾਲ ਵਿਸ਼ੇਸ਼ ਲਾਭ ਨਾ ਹੌਣ ਵਾਲੇ ਜ਼ਿਆਦਾਤਰ (੯੫ ਪ੍ਰਤੀਸ਼ਤ ਤੋਂ ਜ਼ਿਆਦਾ) ਬੀ.ਪੀ.ਐਚ ਦੇ ਮਰੀਜ਼ਾਂ ਦੇ ਪ੍ਰੋਸਟੇਟ ਦੀ ਗੰਡ ਇਸ ਪਦਤੀ ਦੁਆਰਾ ਦੂਰ ਕੀਤੀ ਜਾਂਦੀ ਹੈ।
- ਇਸ ਪਦਤੀ ਵਿਚ ਆਪਰੇਸ਼ਨ, ਚੀਰਾ ਲਗਾਣਾ ਜਾ ਟੀਕਾ ਲਗਾਣ ਦੀ ਕੋਈ ਲੋੜ ਨਹੀਂ ਪੈਂਦੀ ਹੈ।
- ਇਹ ਉਪਚਾਰ ਮਰੀਜ਼ ਨੂੰ ਆਮ ਤੋਰ ਤੇ ਬਿਨਾਂ ਬੇਹੋਸ਼ ਕੀਤੇ, ਰੀਡ ਵਿਚ ਇੰਨਜੇਕਸ਼ਨ ਦੇ ਕੇ ਕਮਰ ਦੇ ਹੇਠਾਂ ਦਾ ਭਾਗ ਸੁੰਨ ਕਰਕੇ ਕੀਤਾ ਜਾਂਦਾ ਹੈ।
- ਇਸ ਕਿਰਿਆ ਵਿਚ ਪੇਸ਼ਾਬ ਦੇ ਰਸਤੇ (ਮੂਤਰਨਲੀ) ਨਾਲ ਦੂਰਬੀਨ ਪਾ ਕੇ ਪ੍ਰੋਸਟੇਟ ਦੀ ਗੰਡ ਦਾ ਅਵਰੋਧ ਉਤਪੰਨ ਕਰਨ ਵਾਲਾ ਭਾਗ ਖੁਰਚ ਕੇ ਕਢ ਦਿਤਾ ਜਾਂਦਾ ਹੈ।
- ਇਹ ਪ੍ਰਕਿਰਿਆ ਦੂਰਬੀਨ ਜਾਂ ਵੀਡੀਓੁ ਇੰਨਡੋਸਕੋਪੀ ਦੁਵਾਰਾ ਲਗਾਤਾਰ ਦੇਖਦੇ ਹੋਏ ਕੀਤੀ ਜਾਂਦੀ ਹੈ ਤਾਕਿ ਪ੍ਰੋਸਟੇਟ ਦਾ ਅਵਰੋਧ ਕਰਨ ਵਾਲਾ ਸਾਰਾ ਭਾਗ ਉਚਿਤ ਮਾਤਰਾ ਵਿਚ ਕ'ਢਿਆ ਜਾਸਕੇ ਅਤੇ ਇਸ ਦੌਰਾਨ ਨਿਕਲਣ ਵਾਲੇ ਖ਼ੂਨ ਤੇ ਸਾਵਧਾਨੀ-ਪੂਰਵਕ ਨਿਅੰਨਤ੍ਰਣ ਕੀਤਾ ਜਾ ਸਕੇ।
- ਇਸ ਆਪਰੇਸ਼ਨ ਦੇ ਬਾਅਦ ਮਰੀਜ ਨੂੰ ਸਾਧਾਰਨ ਤੌਰ ਤੇ ਤਿੰਨ ਜਾਂ ਚਾਰ ਦਿਨ ਹਸਪਤਾਲ ਰਹਿਣਾ ਪੈਂਦਾ ਹੈ।
(2) ਆਪਰੇਸ਼ਨ ਦੁਆਰਾ ਉਪਚਾਰ
ਜਦ ਪ੍ਰੋਸਟੇਟ ਦੀ ਗੰਡ ਬਹੁਤ ਵਡੀ ਹੋਵੈ ਜਾਂ ਨਾਲ ਹੀ ਮੂਤਰਾਸ਼ੈਯ ਦੀ ਪਥਰੀ ਦਾ ਆਪਰੇਸ਼ਨ ਕਰਨਾ ਵੀ ਜ਼ਰੂਰੀ ਹੋਵੈ, ਤਾਂ ਯੁਰੋਲਾਜਿਸਟ ਦੇ ਅਨੁਭਵ ਦੇ ਅਨੁਸਾਰ ਇਹ ਉਪਚਾਰ ਦੂਰਬੀਨ ਦੀ ਮਦਦ ਨਾਲ ਅਸਰਕਾਰਕ ਰੂਪ ਵਿਚ ਨਹੀਂ ਹੋ ਸਕਦਾ ਹੈ। ਅਜਿਹੇ ਕੁਝ ਮਰੀਜ਼ਾਂ ਵਿਚ ਇਸ ਪ'ਦਤੀ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਆਪਰੇਸ਼ਨ ਵਿਚ ਆਮ ਤੌਰ ਤੇ ਪੇਡੂ ਦੇ ਭਾਗ ਮੂਤਰਾਸ਼ਯ ਨੂੰ ਚੀਰ ਕੇ ਪ੍ਰੋਸਟੇਟ ਦੀ ਗੰਡ ਬਾਹਰ ਕਢ ਦਿਤੀ ਜਾਂਦੀ ਹੈ।
(3) ਉਪਚਾਰ ਦੀ ਅਨਯ ਪਦਤੀਆਂ:
ਬੀ.ਪੀ.ਐਚ ਦੇ ਉਪਚਾਰ ਵਿਚ ਘਟ ਪ੍ਰਚਲਤ ਅਨਯ ਪ'ਦਤੀਆਂ ਨਿਮਨਲਿਖਤ ਹਨ:
- ਦੂਰਬੀਨ ਦੀ ਮਦਦ ਨਾਲ ਪ੍ਰੋਸਟੇਟ ਤੇ ਚੀਰ ਲਗਾ ਕੇ ਮੂਤਰਮਾਰਗ ਦੀ ਰੁਕਾਵਟ ਘਟ ਕਰਨੀ।
- ਲੇਜਰ ਦੁਆਰਾ
- ਓੂਸ਼ਮਾ ਦੁਆਰਾ ਉਪਚਾਰ।
- ਮੂਤਰ-ਮਾਰਗ ਵਿਚ ਵਿਸ਼ੇਸ਼ ਨਲੀ ਦੁਆਰਾ ਉਪਚਾਰ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020