ਪਥਰੀ ਦਾ ਰੋਗ ਬਹੁਤ ਸਾਰੇ ਮਰੀਜ਼ਾਂ ਵਿਚ ਦਿਖਾਈ ਦੇਣ ਵਾਲਾ ਇਕ ਮਹਤਵਪੂਰਨ ਕਿਡਨੀ ਦਾ ਰੋਗ ਹੈ। ਪਥਰੀ ਕੇ ਕਾਰਨ ਅਸਹਿ ਪੀੜ, ਪੇਸ਼ਾਬ ਵਿਚ ਸੰਕ੍ਰਮਣ ਅਤੇ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਪਥਰੀ ਦੇ ਬਾਰੇ ਵਿਚ ਅਤੇ ਉਸਨੂੰ ਰੋਕਣ ਦੇ ੳਪਾਹਅ ਆਦਿ ਨੂੰ ਜਾਣਨਾ ਜ਼ਰੂਰੀ ਹੈ।
ਪੇਸ਼ਾਬ ਵਿਚ ਕੇਲਸ਼ਿਯਮ ਆਕਜਲੇਟ ਜਾਂ ਅਨਯ ਖ਼ਾਰਕਣਾਂ ਦਾ ਇਕ ਦੂਜੇ ਨਾਲ ਮਿਲ ਜਾਣ ਨਾਲ ਕੁਝ ਸਮੇਂ ਬਾਅਦ ਹੌਲੀ-ਹੌਲੀ ਮੂਤਰ-ਮਾਰਗ ਵਿਚ ਕਠੋਰ ਪਦਾਰਥ ਬਣਨ ਲਗਦਾ ਹੈ, ਜਿਸਨੂੰ ਪਥਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਮੂਤਰ-ਮਾਰਗ ਵਿਚ ਹੋਣ ਵਾਲੀ ਪ'ਥਰੀ ਅਲਗ-ਅਲਗ ਲੰਬਾਈ ਅਤੇ ਵੱਖ - ਵੱਖ ਆਕਾਰ ਦੀ ਹੁੰਦੀ ਹੈ। ਇਹ ਰੇਤ ਦੇ ਕਣ ਜਿਤਨੀ ਛੋਟੀ ਜਾਂ ਗੇਂਦ ਦੀ ਤਰ੍ਹਾਂ ਵ'ਡੀ ਵੀ ਹੋ ਸਕਦੀ ਹੈ। ਕੁਝ ਪਥਰੀ ਗੋਲ ਜਾਂ ਅੰਡਾਕਾਰ ਅਤੇ ਬਾਹਰ ਤੋਂ ਚਿਕਨੀ ਹੁੰਦੀ ਹੈ। ਇਸ ਪ੍ਰਕਾਰ ਦੀ ਪ'ਥਰੀ ਨਾਲ ਘਟ ਦਰਦ ਹੁੰਦਾ ਹੈ ਅਤੇ ਉਹ ਆਸਾਨੀ ਨਾਲ ਕੁਦਰਤੀ ਢੰਗ ਨਾਲ ਪੇਸ਼ਾਬ ਦੇ ਨਾਲ ਬਾਹਰ ਨਿਕਲ ਜਾਂਦੀ ਹੈ। ਕੁਝ ਪਥਰੀ ਖ਼ੁਰਦਰੀ ਹੁੰਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਅਤੇ ਇਹ ਆਸਾਨੀ ਨਾਲ ਪੇਸ਼ਾਬ ਦੇ ਨਾਲ ਬਾਹਰ ਨਹੀਂ ਨਿਕਲਦੀ ਹੈ। ਪਥਰੀ ਮੁਖਘ ਰੂਪ ਵਿਚ ਕਿਡਨੀ, ਮੂਤਰਵਾਹਿਨੀ ਅਤੇ ਮੂਤਰਾਸ਼ਯ ਵਿਚ ਦੇਖੀ ਜਾਂਦੀ ਹੈ।
ਜ਼ਿਆਦਾਤਰ ਲੋਕਾਂ ਵਿਚ ਪੇਸ਼ਾਬ ਵਿਚ ਮੌਜ਼ੂਦ ਕੁਝ ਖ਼ਾਸ ਰਸਾਇਣਿਕ ਪਦਾਰਥ ਖ਼ਾਰ ਦੇ ਕਣਾਂ ਨੂੰ ਇਕ ਦੂਸਰੇ ਦੇ ਨਾਲ ਮਿਲਣ ਤੋਂ ਰੋਕਦੇ ਹਨ, ਜਿਸ ਕਰਕੇ ਪਥਰੀ ਨਹੀਂ ਬਣਦੀ ਹੈ। ਪਰ ਕਈ ਲੋਕਾਂ ਵਿਚ ਨਿਮਨਲਿਖਤ ਕਾਰਨਾਂ ਕਰਕੇ ਪਥਰੀ ਬਣਨ ਦੀ ਸੰਭਾਵਨਾ ਰਹਿੰਦੀ ਹੈ:
(1) ਘਟ ਪਾਣੀ ਪੀਣ ਦੀ ਆਦਤ।
(2) ਵੰਸ਼ਅਨੁਗਤ ਪ'ਥਰੀ ਹੋਣ ਦੀ ਤਾਸੀਰ।
(3) ਵਾਰ-ਵਾਰ ਮੂਤਰ-ਮਾਰਗ ਵਿਚ ਸੰਕ੍ਰਮਣ ਹੋਣਾ।
(4) ਮੂਤਰ-ਮਾਰਗ ਵਿਚ ਅਵਰੋਧ ਹੋਣਾ।
(5) ਵਿਟਾਮਿਨ 'ਸੀ' ਜਾਂ ਕੇਲਸ਼ਿਯਮ ਵਾਲੀ ਦਵਾਈਆਂ ਦਾ ਜ਼ਿਆਦਾ ਸੇਵਨ ਕਰਨਾ।
(6) ਲੰਮੇ ਸਮੇਂ ਤਕ (ਸ਼ੈਇਆਗਸਤ) ਬਿਸਤਰ ਤੇ ਪਏ ਰਹਿਣਾ।
(7) ਹਾਈਪਰ ਪੈਰਾਥਾਇਰਾਈਡਿਜ਼ਸ ਦੀ ਤਕਲੀਫ ਹੋਣੀ।
(1) ਆਮ ਤੋਰ ਤੇ ਪਥਰੀ ਦੀ ਬਿਮਾਰੀ ੩੦ ੪੦ ਸਾਲ ਦੀ ਉਮਰ ਵਿਚ ਅਤੇ ਇਸਤੀਆਂ ਦੀ ਤੁਲਨਾ ਵਿਚ ਪੁਰਸ਼ਾਂ ਵਿਚ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਦੇਖੀ ਜਾਂਦੀ ਹੈ।
(2) ਕਈ ਵਾਰ ਪ'ਥਰੀ ਦਾ ਨਿਦਾਨ ਅਨਾਯਾਸ (ਆਪਣੇ-ਆਪ ਹੀ) ਹੀ ਹੋ ਜਾਂਦਾ ਹੈ। ਐਸੇ ਮਰੀਜ਼ਾਂ ਵਿਚ ਪਥਰੀ ਦੇ ਹੋਣ ਦਾ ਕੋਈ ਲਛਣ ਨਹੀਂ ਦਿਖਦਾ ਹੈ। ਉਸਨੂੰ ਸਾਈਲੇਂਟ ਸਟੋਨ ਕਹਿੰਦੇ ਹਨ।
(3) ਪਿਠ ਅਤੇ ਪੇਟ ਵਿਚ ਲਗਾਤਾਰ ਦਰਦ ਹੁੰਦਾ ਹੈ।
(4) ਉਲਟੀ, ਉਭਕਾਈ ਆਉਣੀ।
(5) ਪੇਸ਼ਾਬ ਵਿਚ ਜਲਨ ਹੋਣੀ।
(6) ਪੇਸ਼ਾਬ ਵਿਚ ਖ਼ੂਨ ਦਾ ਆਉਣਾ।
(7) ਪੇਸ਼ਾਬ ਵਿਚ ਵਾਰ-ਵਾਰ ਸੰਕ੍ਰਮਣ ਹੋਣਾ।
(8) ਅਚਾਨਕ ਪੇਸ਼ਾਬ ਬੰਦ ਹੋ ਜਾਣਾ।
(1) ਪਥਰੀ ਦਾ ਦਰਦ ਪਥਰੀ ਦੇ ਸਥਾਨ, ਆਕਾਰ, ਪ੍ਰਕਾਰ ਅਤੇ ਲੰਬਾਈਚੌੜਾਈ ਤੇ ਅਧਾਰਤ ਹੁੰਦਾ ਹੈ।
(2) ਪਥਰੀ ਦਾ ਦਰਦ ਅਚਾਨਕ ਸ਼ੂਰੁ ਹੁੰਦਾ ਹੈ। ਇਸ ਦਰਦ ਵਿਚ ਦਿਨ ਵਿਚ ਤਾਰੇ ਦਿਖਣ ਲਗਦੇ ਹਨ ਅਰਥਾਤ ਦਰਦ ਬਹੁਤ ਹੀ ਅਸਹਿ ਹੁੰਦਾ ਹੈ।
(3) ਕਿਡਨੀ ਦੀ ਪਥਰੀ ਦਾ ਦਰਦ ਕਮਰ ਤੋਂ ਸ਼ੂਰੁ ਹੋ ਕੇ ਅਗੇ ਪੇਡੂ ਦੀ ਤਰਫ਼ ਆਉਂਦਾ ਹੈ।
(4) ਮੂਤਰਾਸ਼ਯ ਦੀ ਪਥਰੀ ਦਾ ਦਰਦ ਪੇਡੂ ਅਤੇ ਪੇਸ਼ਾਬ ਦੀ ਜਗਾਂਹ ਵਿਚ ਹੁੰਦਾ ਹੈ।
(5) ਇਹ ਦਰਦ ਚਲਣ ਫਿਰਨ ਨਾਲ ਜਾਂ ਉਬੜ-ਖਾਬੜ ਰਸਤੇ ਤੇ ਗਡੀ ਵਿਚ ਸਫਰ ਕਰਨ ਤੇ ਝਟਕੇ ਲਗਣ ਨਾਲ ਵਧ ਜਾਂਦਾ ਹੈ।
(6) ਇਹ ਦਰਦ ਸਾਧਾਰਨ ਤੌਰ ਤੇ ਘੰਟਿਆਂ ਤਕ ਰਹਿੰਦਾ ਹੈ। ਬਾਅਦ ਵਿਚ ਹੌਲੀ-ਹੌਲੀ ਅਪਣੇ-ਆਪ ਘਟ ਹੋ ਜਾਂਦਾ ਹੈ।
(7) ਜ਼ਿਆਦਾਤਰ ਇਹ ਦਰਦ ਬਹੁਤ ਜ਼ਿਆਦਾ ਹੌਣ ਨਾਲ ਮਰੀਜ਼ ਨੂੰ ਡਾਕਟਰ ਕੋਲ ਜਾਣਾ ਪੈਂਦਾ ਹੈ ਅਤੇ ਦਰਦ ਘਟ ਕਰਨ ਦੇ ਲਈ ਦਵਾਈ ਜਾਂ ਇੰਨਜੇਕਸ਼ਨ ਦੀ ਲੋੜ ਪੈਂਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020