ਦਵਾਈ ਲੈਣ ਨਾਲ, ਸਰੀਰ ਦੇ ਬਾਕੀ (ਅਨਯ) ਅੰਗਾਂ ਦੇ ਮੁਕਾਬਲੈ ਕਿਡਨੀ ਨੂੰ ਨੁਕਸਾਨ ਹੌਣ ਦਾ ਡਰ ਕਿਓੁਂ ਜ਼ਿਆਦਾ ਰਹਿੰਦਾ ਹੈ?
(1) ਕਿਡਨੀ ਅਧਿਕਾਂਸ਼ ਦਵਾਈਆਂ ਨੂੰ ਸਰੀਰ 'ਚੋਂ ਬਾਹਰ ਕੱਢਦੀ ਹੈ। ਇਸ ਪ੍ਰਕਿਰਿਆ ਦੇ ਦੌਰਾਨ ਕਈ ਦਵਾਈਆਂ ਜਾ ਓੁਨਾਂ ਦੇ ਰੂਪਾਂਤ੍ਰਤ ਪਦਾਰਥਾਂ ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ।
(2) ਹਿਰਦੈ ਤੋਂ ਹਰ ਇਕ ਮਿਨਟ 'ਚੋਂ ਖ਼ੂਨ ਦਾ ਪੰਜਵਾਂ ਭਾਗ ਕਿਡਨੀ ਵਿਚ ਜਾਂਦਾ ਹੈ। ਕੱਦ ਅਤੇ ਵਜ਼ਨ ਦੇ ਅਨੁਸਾਰ ਪੂਰੇ ਸਰੀਰ ਵਿਚ ਸਭ ਤੋਂ ਜ਼ਿਆਦਾ ਖ਼ੂਨ ਕਿਡਨੀ ਵਿਚ ਜਾਂਦਾ ਹੈ। ਇਸੀ ਕਾਰਨ ਕਿਡਨੀ ਨੂੰ ਨੁਕਸਾਨ ਪਹੁੰਚਾਣ ਵਾਲੀ ਦਵਾਈਆਂ ਅਤੇ ਅਨਯ (ਬਾਕੀ) ਪਦਾਰਥ ਘਟ ਸਮੇਂ ਵਿਚ ਅਤੇ ਵਧ ਮਾਤਰਾ ਵਿਚ ਕਿਡਨੀ ਵਿਚ ਪਹੁੰਚਦੇ ਹਨ। ਜਿਸਦੇ ਕਾਰਨ ਕਿਡਨੀ ਨੂੰ ਨੁਕਸਾਨ ਹੌਣ ਦੀ ਸੰਭਾਵਨਾ ਵਧ ਜਾਂਦੀ ਹੈ।
(1) ਦਰਦਨਾਸ਼ਕ: ਸਰੀਰ ਅਤੇ ਜੋੜਾਂ ਵਿਚ ਛੋਟੇ-ਮੋਟੇ ਦਰਦ ਦੇ ਲਈ ਡਾਕਟਰ ਦੀ ਸਲਾਹ ਦੇ ਬਿਨਾਂ, ਦਰਦਨਾਸ਼ਕ ਦਵਾਈ ਲੈਣਾ ਆਮ ਚਲਣ ਬਣ ਗਿਆ ਹੈ। ਇਸ ਤਰ੍ਹਾਂ ਆਪਣੇ ਆਪ ਦਵਾਈ ਲੈਣ ਦੇ ਕਾਰਨ ਕਿਡਨੀ ਖ਼ਰਾਬ ਹੌਣ ਦੇ ਮਾਮਲਿਆਂ ਵਿਚ ਇਹ ਦਰਦਨਾਸ਼ਕ ਦਵਾਈਆਂ ਸਭ ਤੋਂ ਜਿਆਦਾ ਜਿੰਮੇਦਾਰ ਹਨ।
ਦਰਦ ਰੋਕਣ ਅਤੇ ਬੁਖ਼ਾਰ ਉਤਾਰਨ ਵਿਚ ਪ੍ਰਯੋਗ ਕੀਤੀ ਜਾਣ ਵਾਲੀਆਂ ਦਵਾਈਆਂ
ਨਹੀਂ, ਡਾਕਟਰ ਦੀ ਸਲਾਹ ਦੇ ਅਨੁਸਾਰ ਨਾਰਮਲ ਵਿਅਕਤੀ ਵਿਚ ਉਚਿਤ ਮਾਤਰਾ ਅਤੇ ਸਮੇਂਦੇ ਲਈ ਲਈਆਂ ਗਈਆਂ ਦਰਸਨਾਸ਼ਕ ਦਵਾਈਆਂ ਦਾ ਓੁਪਯੋਗ ਪੂਰੀ ਤਰ੍ਹਾਂ ਨਾਲ ਸੁ'ਰਖਿਅਤ ਹੈ।
- ਡਾਕਟਰ ਦੀ ਦੇਖ-ਰੇਖ ਦੇ ਬਿਨਾਂ, ਲੰਮੇ ਸਮੇਂ ਤਕ ਜ਼ਿਆਦਾ ਮਾਤਰਾ ਵਿਚ ਦਵਾਈ ਦਾ ਉਪਯੋਗ ਕਰਨ ਨਾਲ ਕਿਡਨੀ ਦੇ ਖ਼ਰਾਬ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
- ਵਡੀ ਉਮਰ, ਕਿਡਨੀ ਫੇਲਿਉਰ, ਡਾਇਬਿਟੀਜ਼ ਅਤੇ ਸਰੀਰ ਵਿਚ ਪਾਣੀ ਦੀ ਮਾਤਰਾ ਘਟ ਹੋਵੈ ਤਾਂ ਅਜਿਹੇ ਮਰੀਜ਼ਾ ਵਿਚ ਦਰਦਨਾਸ਼ਕ ਦਵਾਈਆਂ ਦਾ ਉਪਯੋਗ ਖ਼ਤਰਨਾਕ ਹੋ ਸਕਦਾ ਹੈ।
ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਪੈਰਾਸਿਟਾਮੋਲ ਬਾਕੀ ਦਰਦਨਾਸ਼ਕ ਦਵਾਈਆਂ ਤੋਂ ਜ਼ਿਆਦਾ ਸੁ'ਰਖਿਅਤ ਹੈ। ਬਹੁਤ ਸਾਰੇ ਮਰੀਜ਼ਾਂ ਨੂੰ ਹਿਰਦੈ ਦੀ ਤਕਲੀਫ ਦੇ ਲਈ ਹਮੈਸ਼ਾ ਏਸਪਰੀਨ ਲੈਣ ਦੀ ਸਲਾਹ ਦਿਤੀ ਜਾਂਦੀ ਹੈ, ਤਾਂ ਕੀ ਇਹ ਦਵਾਈ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ?
ਹਿਰਦੈ ਦੀ ਤਕਲੀਫ ਵਿਚ ਏਸਪ੍ਰੀਨ ਨਿਯਮਤ ਪਰ ਘਟ ਮਾਤਰਾ ਵਿਚ ਲੈਣ ਦੀ ਸਲਾਹ ਦਿ'ਤੀ ਜਾਂਦੀ ਹੈ, ਜੋ ਕਿਡਨੀ ਲਈ ਹਾਨੀਕਾਰਕ ਨਹੀ ਹੁੰਦੀ ਹੈ।
ਜਦ ਦਰਦਨਾਸ਼ਕ ਦਵਾਈਆਂ ਦਾ ਉਪਯੋਗ ਅਲਪ (ਥੋੜੇ) ਸਮੇਂ ਤਕ ਕਰਨ ਨਾਲ ਕਿਡਨੀ ਅਚਾਨਕ ਖ਼ਰਾਬ ਹੋ ਗਈ ਹੋਵੈ, ਤਦ ਉਚਿਤ ਉਪਚਾਰ ਅਤੇ ਦਰਦਨਾਸ਼ਕ ਦਵਾਈ ਬੰਦ ਕਰਨ ਨਾਲ ਕਿਡਨੀ ਫਿਰ ਤੋਂ ਠੀਕ ਹੋ ਜਾਂਦੀ ਹੈ।
ਵਡੀ ਉਮਰ ਦੇ ਕਈ ਮਰੀਜ਼ਾਂ ਨੂੰ ਜੋੜਾਂ ਦੇ ਦਰਦ ਲਈ ਨੇਮ ਅਤੇ ਨਿਯਮ ਅਨੁਸਾਰ ਲੰਮੇ ਸਮੇਂ ਤਕ (ਸਾਲਾਂ ਤਕ) ਦਰਦਨਾਸ਼ਕ ਦਵਾਈ ਲੈਈ ਪੈਂਦੀ ਹੈ, ਅਜਿਹੇ ਕੁਝ ਮਰੀਜ਼ਾ ਦੀ ਕਿਡਨੀ ਇਸ ਤਰ੍ਹਾਂ ਹੌਲੀ-ਹੌਲੀ ਖ਼ਰਾਬ ਹੋਣ ਲਗਦੀ ਹੈ ਕਿ ਫਿਰ ਤੋਂ ਠੀਕ ਨਾ ਹੋ ਸਕੇ। ਅਜ਼ਿਹੇ ਮਰੀਜ਼ਾਂ ਨੂੰ ਕਿਡਨੀ ਦੀ ਸੁਰਖਿਆ ਦੇ ਲਈ ਦਰਦਨਾਸ਼ਕ ਦਵਾਈ ਡਾਕਟਰ ਦੀ ਸਲਾਹ ਅਤੇ ਦੇਖ - ਰੇਖ ਵਿਚ ਹੀ ਲੈਣੀ ਚਾਹੀਦੀ ਹੈ।
ਪੇਸ਼ਾਬ ਦੀ ਜਾਂਚ ਵਿਚ ਜੇਕਰ ਪ੍ਰੋਟੀਨ ਜਾ ਰਿਹਾ ਹੋਵੈ, ਤਾਂ ਇਹ ਕਿਡਨੀ ਤੇ ਕੁਪ੍ਰਭਾਵ ਦੀ ਸਰਵ-ਪ੍ਰਥਮ ਅਤੇ ਇਕ ਮਾਤਰ ਨਿਸ਼ਾਨੀ ਹੋ ਸਕਦੀ ਹੈ। ਕਿਡਨੀ ਜ਼ਿਆਦਾ ਖ਼ਰਾਬ ਹੌਣ ਤੇ ਖ਼ੂਨ ਦੀ ਜਾਂਚ ਵਿਚ ਕ੍ਰੀਏਟਿਨਿਨ ਦੀ ਮਾਤਰਾ ਵਧੀ ਹੋਈ ਮਿਲਦੀ ਹੈ।
(2) ਏਮਾਈਨੋਗਲਾਈਕੌਸਾਈਡਸ: ਜੇਂਨਟਾਮਾਈਸਿਨ ਨਾਮਕ ਇੰਨਜੇਕਸ਼ਨ ਜਦ ਲੰਬੇ ਸਮੇਂ ਤਕ, ਜ਼ਿਆਦਾ ਮਾਤਰਾ ਵਿਚ ਲੈਣਾ ਪਵੈ ਜਾਂ ਵ'ਡੀ ਉਮਰ ਵਿਚ ਕਮਜੋਰ ਕਿਡਨੀ ਹੋਵੈ, ਅਤੇ ਸਰੀਰ ਵਿਚ ਪਾਣੀ ਦੀ ਮਾਤਰਾ ਘਟ ਹੋਵੈ, ਤਾਂ ਅਜਿਹੇ (ਐਸੇ) ਮਰੀਜ਼ਾਂ ਵਿਚ ਇਹ ਇੰਨਜੇਕਸ਼ਨ ਲੈਣ ਤੇ ਕਿਡਨੀ ਖ਼ਰਾਬ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਰਹਿੰਦੀਆਂ ਹਨ। ਇਸ ਇੰਨਜੇਕਸ਼ਨ ਨੂੰ ਜੇਕਰ ਤੁਰਤ ਬੰਦ ਕੀਤਾ ਜਾਏ ਤਾਂ ਜ਼ਿਆਦਾਤਰ ਮਰੀਜ਼ਾਂ ਵਿਚ ਕਿਡਨੀ ਥੋੜੇ ਸਮੇਂਵਿਚ ਪੂਰੀ ਤਰ੍ਹਾਂ ਕੰਮ ਕਰਨ ਲਗਦੀ ਹੈ।
(3) ਰੇਡਿਓ ਕਾਨੰਟ੍ਰਾਸਟ ਇੰਨਜੇਕਸ਼ਨ: ਜ਼ਿਆਦਾ ਉਮਰ, ਕਿਡਨੀ ਫੇਲਿਉਰ, ਡਾਇਬਿਟੀਜ਼, ਸਰੀਰ ਵਿਚ ਪਾਣੀ ਦੀ ਮਾਤਰਾ ਘਟ ਹੋਵੈ, ਜਾਂ ਨਾਲ ਕਿਡਨੀ ਦੇ ਲਈ ਨੁਕਸਾਨ ਦੇਹ ਕੋਈ ਹੌਰ ਦਵਾਈ ਲਈ ਜਾ ਰਹੀ ਹੋਵੈ, ਤਾਂ ਅਜਿਹੇ ਮਰੀਜ਼ਾਂ ਵਿਚ ਆਯੋਡੀਨ ਵਾਲੇ ਪਦਾਰਥ ਦੇ ਇੰਨਜੇਕਸ਼ਨ ਲਗਾ ਕੇ ਐਕਸਰੇ ਪਰੀਖ਼ਣ ਕਰਾਣ ਦੇ ਬਾਅਦ ਕਿਡਨੀ ਹੌਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।ਜ਼ਿਆਦਾਤਰ ਮਰੀਜ਼ਾਂ ਦੀ ਕਿਡਨੀ ਨੁੰ ਹੋਇਆ ਨੁਕਸਾਨ ਹੌਲੀ ਹੌਲੀ ਠੀਕ ਹੋ ਜਾਂਦਾ ਹੈ।
(4) ਆਉਰਵੈਦਿਕ ਦਵਾਈਆਂ:
- ਆਉਰਵੈਦਿਕ ਦਵਾਈਆਂ ਦਾ ਕਦੀ ਕੋਈ ਵਿਪਰੀਤ ਅਸਰ ਨਹੀਂ ਹੁੰਦਾ ਹੈ ਇਹ ਗਲਤ ਮਾਨਯਤਾ ਹੈ (ਗਲਤ ਸੋਚ ਹੈ)
- ਆਯੁਰਵੈਦਿਕ ਦਵਾਈਆਂ ਵਿਚ ਉਪਯੋਗ ਕੀਤੀ ਜਾਣ ਵਾਲੀਆਂ ਭਾਰੀ ਧਾਤੂਆਂ (ਜਿਵੇਂ: ਸੀਸਾ, ਪਾਰਾ, ਵਗੈਰਾ) ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ।
- ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਵਖ-ਵਖ ਪ੍ਰਕਾਰ ਦੀ ਆਯੁਰਵੈਦਿਕ ਦਵਾਈਆਂ ਕਈ ਵਾਰ ਖ਼ਤਰਨਾਕ ਹੋ ਸਕਦੀਆਂ ਹਨ।
- ਕਈ ਆਯੁਰਵੈਦਿਕ ਦਵਾਈਆਂ ਵਿਚ ਪੋਟਾਸ਼ਿਯਮ ਦੀ ਜ਼ਿਆਦਾ ਮਾਤਰਾ, ਕਿਡਨੀ ਫੇਲਿਉਰ ਦੇ ਮਰੀਜ਼ਾਂ ਲਈ ਜਾਨਲੇਵਾ ਹੋ ਸਕਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 6/16/2020