(1) ਪ੍ਰਾਰੰਭਕ ਅਵਸਥਾ ਵਿਚ ਕਿਡਨੀ ਦੇ ਰੋਗ ਦੇ ਕੋਈ ਲ'ਛਣ ਨਜ਼ਰ ਨਹੀ ਆਂਦੇ ਹਨ। ਡਾਕਟਰ ਦੁਆਰਾ ਕਰਾਏ ਗਏ ਪੇਸ਼ਾਬ ਦੀ ਜਾਂਚ ਵਿਚ ਆਲਬਿਯੁਮਿਨ (ਪ੍ਰੋਟੀਨ) ਆਣਾ, ਇਹ ਕਿਡਨੀ ਦੇ ਗੰਭੀਰ ਰੋਗ ਦੀ ਪਹਿਲੀ ਨਿਸ਼ਾਨੀ ਹੈ।
(2) ਹੌਲੀ-ਹੌਲੀ ਖ਼ੂਨ ਦਾ ਦਬਾਅ ਵਧਦਾ ਹੈ ਅਤੇ ਨਾਲ ਹੀ ਪੈਰਾਂ ਅਤੇ ਚਿਹਰੇ ਤੇ ਸੂਜਨ ਆਣ ਲਗਦੀ ਹੈ।
(3) ਡਾਇਬਿਟਿਜ਼ ਦੇ ਲਈ ਜ਼ਰੂਰੀ ਦਵਾਈ ਜਾਂ ਇੰਨਸੁਲਿਨ ਦੀ ਮਾਤਰਾ ਵਿਚ ਕ੍ਰਮਵਾਰ ਕਮੀ ਹੌਣ ਲਗਦੀ ਹੈ।
(4) ਪਹਿਲੇ ਜਿਨੀ ਮਾਤਰਾ ਨਾਲ ਡਾਇਬਿਟੀਜ਼ ਕਾਬੂ ਵਿਚ ਰਹਿੰਦੀ ਪਰ ਬਾਅਦ ਵਿਚ ਉਹੀੳ ਮਾਤਰਾ ਲੈਣ ਨਾਲ ਡਾਇਬਿਟੀਜ਼ ਤੇ ਚੰਗੀ ਤਰ੍ਹਾਂ ਕਾਬੂ ਰਹਿੰਦਾ ਹੈ।
(5) ਵਾਰ-ਵਾਰ ਖ਼ੂਨ ਵਿਚ ਚੀਨੀ ਦੀ ਮਾਤਰਾ ਘਟ ਹੌਣੀ।
(6) ਕਿਡਨੀ ਦੇ ਜ਼ਿਆਦਾ ਖ਼ਰਾਬ ਹੋਣ ਤੇ ਕਈ ਮਰੀਜ਼ਾਂ ਵਿਚ ਡਾਇਬਿਟੀਜ਼ ਦੀ ਦਵਾਈ ਲਏ ਬਿਨਾਂ ਹੀ ਡਾਇਬਿਟੀਜ਼ ਨਿਅੰਨਤ੍ਰਣ ਵਿਚ ਰਹਿੰਦੀ ਹੈ।ਐਸੇ ਕਈ ਮਰੀਜ਼ ਡਾਇਬਿਟੀਜ਼ ਖਤਮ ਹੋ ਗਈ ਹੈ, ਇਹ ਸੋਚ ਕੇ ਗਰਵ ਅਤੇ ਖ਼ੁਸ਼ੀ ਦਾ ਅਨੁਭਵ ਕਰਦੇ ਹਨ, ਪਰ ਦਰਅਸਲ ਇਹ ਕਿਡਨੀ ਫੇਲਿਉਰ ਦੀ ਚਿੰਤਾਜਨਕ ਨਿਸ਼ਾਨੀ ਹੋ ਸਕਦੀ ਹੈ।
(7) ਕਿਡਨੀ ਖ਼ਰਾਬ ਹੋਣ ਦੇ ਨਾਲ-ਨਾਲ ਖ਼ੂਨ ਵਿਚ ਕ੍ਰੀਏਟਿਨਿਨ ਅਤੇ ਯੂਰੀਆ ਦੀ ਮਾਤਰਾ ਵਧਣ ਲਗਦੀ ਹੈ। ਇਸਦੇ ਨਾਲ ਹੀ ਕੋ੍ਰਨਿਕ ਕਿਡਨੀ ਫੇਲਿਉਰ ਦੇ ਲਛਣ ਨਜ਼ਰ ਆਣ ਲਗਦੇ ਹਨ ਅਤੇ ਉਨਾਂ ਵਿਚ ਸਮੇਂ ਦੇ ਨਾਲ-ਨਾਲ ਵਾਧਾ ਹੁੰਦਾ ਰਹਿੰਦਾ ਹੈ।
(1) ਡਾਕਟਰ ਤੋਂ ਨਿਯਮਤ ਚੇਕ-ਅਪ ਕਰਾਣਾ।
(2) ਡਾਇਬਿਟੀਜ਼ ਅਤੇ ਹਾਈ ਬ'ਲਡਪ੍ਰੇਸ਼ਰ ਤੇ ਨਿਅੰਨਤ੍ਰਣ।
(3) ਛੇਤੀ ਨਿਦਾਨ ਦੇ ਲਈ ਉ'ਚਤ ਜਾਂਚ ਕਰਾਨਾ।
(4) ਅਨਯ ਸੁਝਾਵ: ਨਿਯਮਤ ਕਸਰਤ ਕਰਨਾ, ਤੰਮਾਕੂ, ਗੂਟਕਾ, ਪਾਨ, ਬੀੜੀ, ਸਿਗਰਟ ਅਤੇ ਅਲਕੋਹਲ (ਸ਼ਰਾਬ) ਦਾ ਸੇਵਨ ਨਾ ਕਰਨਾ।
ਕਿਡਨੀ ਤੇ ਡਾਇਬਿਟੀਜ਼ ਦਾ ਅਸਰ ਹੋਣ ਦਾ ਛੇਤੀ ਨਿਦਾਨ ਕਿਸ ਪ੍ਕਾਰ ਕੀਤਾ ਜਾਂਦਾ ਹੈ?
ਸ੍ਰੇਸ਼ਟ ਪਦਤਿ: ਪੇਸ਼ਾਬ ਵਿਚ ਮਾਈਕ੍ਰੋਅੇਲਬਿਉਮਿੰਨਯੁਰੀਆ ਦੀ ਜਾਂਚ।
ਸਰਲ ਪਦਤਿ: ਤਿੰਨ ਮਹੀਨੇ ਵਿਚ ਇਕ ਵਾਰ ਰਕਤਚਾਪ ਦੀ ਜਾਂਚ ਅਤੇ ਪੇਸ਼ਾਬ ਵਿਚ ਐਲਬਿੳੁਮਿਨ ਦੀ ਜਾਂਚ ਕਰਾਣਾ। ਇਹ ਸਰਲ ਅਤੇ ਘਟ ਖਰਚੇ ਦੀ ਐਸੀ ਪਦਤੀ ਹੈ, ਜੋ ਹਰ ਜਗਾਂਹ ਉਪਲਬਧ ਹੈ। ਕੋਈ ਲਛਣ ਨਾ ਹੋਣ ਦੇ ਬਾਵਜੂਦ ਹਾਈ ਬ'ਲਡਪ੍ਰੇਸ਼ਰ ਅਤੇ ਪੇਸ਼ਾਬ ਵਿਚ ਪ੍ਰੋਟੀਨ ਦਾ ਜਾਣਾ ਡਾਇਬਿਟੀਜ਼ ਦੀ ਕਿਡਨੀ ਤੇ ਅਸਰ ਦਾ ਸੰਕੇਤ ਹੈ।
ਕਿਡਨੀ ਤੇ ਡਾਇਬਿਟੀਜ਼ ਦੇ ਪ੍ਰਭਾਵ ਦਾ ਸਭ ਤੋਂ ਪਹਿਲਾ ਨਿਦਾਨ ਪੇਸ਼ਾਬ ਵਿਚ ਮਾਈਕ੍ਰੋਅੇਲਬਿਉਮਿੰਨਯੁਰੀਆ ਦੀ ਜਾਂਚ ਦੁਆਰਾ ਹੋ ਸਕਦਾ ਹੈ। ਜਾਂਚ ਦੀ ਇਹ ਸ੍ਰੇਸ਼ਟ ਪਦਤੀ ਹੈ ਕਿਉਂਕਿ ਇਸ ਅਵਸਥਾ ਵਿਚ ਜੇਕਰ ਨਿਦਾਨ ਹੋ ਜਾਏ, ਤਾਂ ਘਨੇਰੇ ਉੁਪਚਾਰ ਨਾਲ ਡਾਇਬਿਟੀਜ਼ ਦੁਆਰਾ ਕਿਡਨੀ ਵਾਲੇ ਦੁਸ਼ਪ੍ਰਭਾਵ ਨੂੰ ਸਮਾਪਤ ਕੀਤਾ ਜਾ ਸਕਦਾ ਹੈ। ਇਹ ਜਾਂਚ ਟਾਇਪ -1 ਪ੍ਕਾਰ ਦੇ ਡਾਇਬਿਟੀਜ਼ ਦੇ ਰੋਗੀਆਂ ਵਿਚ ਰੋਗ ਦੇ ਨਿਦਾਨ ਦੇ ਪੰਜ ਸਾਲ ਬਾਅਦ ਹਰ ਸਾਲ ਕਰਾਣ ਦੀ ਸਲਾਹ ਦਿਤੀ ਜਾਂਦੀ ਹੈ। ਜਦਕਿ ਟਾਈਪ - 2 ਪ੍ਕਾਰ ਡਾਇਬਿਟੀਜ਼ ਵਿਚ ਜਦ ਰੋਗ ਦਾ ਨਿਦਾਨ ਹੋ ਜਾਏ, ਤਦ ਤੋਂ ਪ੍ਰਾਰਭ ਕਰਕੇ ਹਰ ਸਾਲ ਇਹ ਜਾਂਚ ਕਰਾਣ ਦੀ ਸਲਾਹ ਦਿਤੀ ਜਾਂਦੀ ਹੈ। ਮਾਈਕ੍ਰੋਅੇਲਬਿਉਮਿੰਨਯੁਰੀਆ ਦਾ ਪਾਜ਼ੀਟਿਵ ਟੇਸਟ ਡਾਇਬਿਟੀਜ਼ ਦੇ ਮਰੀਜ਼ ਵਿਚ ਕਿਡਨੀ ਸੰਬੰਧਤ ਰੋਗ ਦੀ ਪਹਿਲੀ ਨਿਸ਼ਾਨੀ ਹੈ ਅਤੇ ਕਿਡਨੀ ਬਚਾਣ ਦੇ ਲਈ ਉਚ ਸਤਰ ਦੇ ਉਪਚਾਰ ਦੀ ਆਵਸ਼ਕਤਾ ਦਾ ਸੂਚਕ ਹੈ।
(1) ਡਾਇਬਿਟੀਜ਼ ਤੇ ਹਮੈਸ਼ਾ ਉਚਿਤ ਨਿਅੰਨਤ੍ਰਣ ਬਣਾਏ ਰਖਣਾ।
(2) ਸਤ੍ਰਕਤਾਪੂਰਵਕ ਹਮੈਸ਼ਾ ਦੇ ਲਈ ਉਚ - ਰਕਤਚਾਪ (ਹਾਈਬਲਡਪ੍ਰੇਸ਼ਰ) ਨੂੰ ਨਿਅੰਨਤ੍ਰਨ ਵਿਚ ਰਖਣਾ, ਪ੍ਰਤਿ ਦਿਨ ਹਰ ਦਿਨ) ਬਲਡਪ੍ਰੇਸ਼ਰ ਮਾਪ ਕੇ ਉਸਨੂੰ ਲਿਖ ਕੇ ਰਖਣਾ ਚਾਹੀਦਾ ਹੈ।
ਖ਼ੂਨ ਦਾ ਦਬਾਅ 130ਫ਼80 ਤੋਂ ਵਧ, ਇਹ ਕਿਡਨੀ ਦੀ ਕਾਰਜ਼ ਸ਼ਕਤੀ ਨੂੰ ਸਿਥਰ ਬਣਾਏ ਰਖਣ ਲਈ ਸਭ ਤੋਂ ਮਹਤਵਪੂਰਨ ਉਪਚਾਰ ਹੈ।
(3) ਅ.ਛ.ਓ. ਅਤੇ ਅ੍ਰਭ. ਗਰੁਪ ਦੀਆਂ ਦਵਾਈਆਂ ਨੂੰ ਸ਼ੂਰੁਆਤ ਵਿਚ ਇਸਤੇਮਾਲ ਕੀਤਾ ਜਾਏ ਤਾਂ ਇਹ ਦਵਾ ਖ਼ੂਨ ਦੇ ਦਬਾਅ ਨੂੰ ਘਟਾਣ ਦੇ ਨਾਲ-ਨਾਲ ਕਿਡਨੀ ਨੂੰ ਹੋਣ ਵਾਲੇ ਨੁਕਸਾਨ ਨੂੰ ਘਟ ਕਰਨ ਵਿਚ ਵੀ ਸਹਾਇਤਾ ਕਰਦੀ ਹੈ।
(4) ਸੂਜਨ ਘਟਾਣ ਦੇ ਲਈ ਡਾਈਯੂਰੇਟਿਕਸ ਦਵਾ ਅਤੇ ਖਾਣ ਵਿਚ ਨਮਕ ਅਤੇ ਪਾਣੀ ਘਟ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
(5) ਜਦ ਖ਼ੂਨ ਵਿਚ ਯੂਰੀਆ ਅਤੇ ਕ੍ਰੀਏਟਿਨਿਨ ਦੀ ਮਾਤਰਾ ਵਧ ਜਾਂਦੀ ਹੈ, ਤਦ ਕੋ੍ਰਨਿਕ ਕਿਡਨੀ ਫੇਲਿਉਰ ਦੇ ਉਪਚਾਰ ਦੇ ਵਿਸ਼ੈ ਵਿਚ ਜੋ ਚਰਚਾ ਕੀਤੀ ਗਈ ਹੈ, ਉਹ ਸਾਰੀ ਉਪਚਾਰ ਕਰਾਣ ਲਈ ਮਰੀਜ਼ ਨੂੰ ਲੋੜ ਪੈਂਦੀ ਹੈ।
(6) ਕਿਡਨੀ ਫੇਲਿਉਰ ਦੇ ਬਾਅਦ ਡਾਇਬਿਟੀਜ਼ ਦੀ ਦਵਾ ਵਿਚ ਜ਼ਰੂਰੀ ਪਰਿਵਰਤਨ ਸਿਰਫ ਖ਼ੂਨ ਵਿਚ ਸ਼ਕਰ ਦੀ ਜਾਂਚ ਦੀ ਰਿਪੋਰਟ ਦੇ ਆਧਾਰ ਤੇ ਹੀ ਕਰਨਾ ਚਾਹੀਦਾ ਹੈ। ਕੇਵਲ ਪੇਸ਼ਾਬ ਵਿਚ ਸ਼ਕਰ ਦੀ ਰਿਪੋਰਟ ਦੇ ਆਧਾਰ ਤੇ ਦਵਾ ਵਿਚ ਪਰਿਵਰਤਨ ਨਹੀਂ ਕਰਨਾ ਚਾਹੀਦਾ ਹੈ।
(7) ਕਿਡਨੀ ਫੇਲਿਉਰ ਦੇ ਬਾਅਦ ਸਾਧਾਰਨ ਤੌਰ ਤੇ ਡਾਇਬਿਟੀਜ਼ ਦੀ ਦਵਾਈ ਦੀ ਮਾਤਰਾ ਨੂੰ ਘਟ ਕਰਨ ਦੀ ਲੋੜ ਪੈਂਦੀ ਹੈ।
(8) ਬਾਏਗੁਏਨਾਈਡਸ਼ਸ (ਮੇਟਾਫ੍ਰਾਮੀਨ) ਦੇ ਰੂਪ ਵਿਚ ਜਾਣੀ ਜਾਣ ਵਾਲੀ ਦਵਾਈ ਕਿਡਨੀ ਫੇਲਿਉਰ ਦੇ ਰੋਗੀਆਂ ਦੇ ਲਈ ਖ਼ਤਰਨਾਕ ਹੋਣ ਦੇ ਕਾਰਨ ਬੰਦ ਕਰ ਦਿਤੀ ਜਾਂਦੀ ਹੈ।
(9) ਕਿਡਨੀ ਜਦ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਂਦੀ ਹੈ, ਤਦ ਦਵਾ ਲੈਣ ਦੇ ਬਾਵਜ਼ੂਦ ਵੀ ਮਰੀਜ਼ ਦੀ ਤਕਲੀਫ ਵਧਦੀ ਜਾਂਦੀ ਹੈ। ਇਸ ਹਾਲਤ ਵਿਚ ਡਾਇਲਿਸਿਸ ਜਾਂ ਟ੍ਰਾਂਸਪਲਾਂਟੇਸ਼ਨ ਦੀ ਲੋੜ ਪੈਂਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020