ਵਿਸ਼ਵ ਅਤੇ ਸਮਸਥ ਸਾਰੇ ਭਾਰਤ ਵਿਚ ਵਧਦੀ ਆਬਾਦੀ ਅਤੇ ਸ਼ਹਿਰੀਕਰਨ ਦੇ ਨਾਲ-ਨਾਲ ਡਾਇਬਿਟੀਜ਼ ਦੇ ਰੋਗੀਆਂ ਦੀ ਗਿਨਤੀ ਵੀ ਵਧ ਰਹੀ ਹੈ। ਡਾਇਬੀਟੀਜ਼ ਦੇ ਮਰੀਜ਼ਾਂ ਵਿਚ ਕੋ੍ਰਨਿਕ ਕਿਡਨੀ ਫੇਲਿਉਰ (ਡਾਇਬਿਟੀਕ ਨੇਫ੍ਰੋਪੇਥੀ) ਅਤੇ ਪੇਸ਼ਾਬ ਵਿਚ ਸੰਕ੍ਰਮਣ ਦੇ ਰੋਗ ਹੌਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
(1) ਕੋ੍ਰਨਿਕ ਕਿਡਨੀ ਫੇਲਿਉਰ ਦੇ ਵਖ-ਵਖ ਕਾਰਨਾਂ ਵਿਚ ਸਭ ਤੋਂ ਮਹਤਵਪੂਰਨ ਕਾਰਨ ਡਾਇਬਿਟੀਜ਼ ਹੈ ਜੋ ਅਤਿ ਅੰਤ ਵਿਕਰਾਲ ਰੂਪ ਨਾਲ ਫੈਲ ਰਿਹਾ ਹੈ।
(2) ਡਾਇਲਿਸਿਸ ਕਰਾ ਰਹੇ ਕੋ੍ਰਨਿਕ ਕਿਡਨੀ ਫੇਲਿਉਰ ਦੇ 100 ਮਰੀਜ਼ਾ ਵਿਚੋਂ 35 ਤੋਂ 40 ਮਰੀਜ਼ਾਂ ਦੀ ਕਿਡਨੀ ਖ਼ਰਾਬ ਹੌਣ ਦਾ ਕਾਰਨ ਡਾਇਬਿਟੀਜ਼ ਹੁੰਦਾ ਹੈ।
(3) ਡਾਏਬਿਟੀਜ਼ ਦੇ ਕਾਰਨ ਮਰੀਜ਼ਾਂ ਦੀ ਕਿਡਨੀ ਤੇ ਹੋਏ ਅਸਰ ਦਾ ਜ਼ਰੂਰੀ ਉਪਚਾਰ ਜੇਕਰ ਜਲਦੀ ਕਰਾ ਲਿਆ ਜਾਵੈ, ਤਾਂ ਭਿਅੰਕਰ ਰੋਗ ਕਿਡਨੀ ਫੇਲਿਉਰ ਨੂੰ ਰੋਕਿਆ ਜਾ ਸਕਦਾ ਹੈ।
(4) ਡਾਇਬਿਟੀਜ਼ ਦੇ ਕਾਰਨ ਕਿਡਨੀ ਖ਼ਰਾਬ ਹੌਣੀ ਪ੍ਰਾਰੰਭ ਹੌਣ ਦੇ ਬਾਅਦ ਇਕ ਰੋਗ ਠੀਕ ਹੋ ਸਕੇ, ਇਹ ਸੰਭਵ ਨਹੀਂ ਹੈ। ਪਰ ਛੇਤੀ ਉਚਤ ਉਪਚਾਰ ਅਤੇ ਪਰਹੇਜ਼ ਦੁਆਰਾ ਡਾਇਲਿਸਿਸ ਅਤੇ ਕਿਡਨੀ ਟ੍ਰਾਂਸਪਲਾਂਟੇਸ਼ਨ ਜਿਹੇ ਮਹਿੰਗੇ ਅਤੇ ਮੁਸ਼ਕਲ ਉਪਚਾਰ ਤੋਂ ਕਾਫੀ ਸਮੇਂ ਲਈ (ਕਈ ਸਾਲਾਂ ਤਕ) ਟਾਲਿਆ ਜਾ ਸਕਦਾ ਹੈ।
ਡਾਇਬਿਟੀਜ਼ ਦੇ ਮਰੀਜ਼ਾ ਨੂੰ ਦੋ ਵਖ-ਵਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
(1) ਟਾਇਪ 1: ਜਾਂ ਇੰਨਸੁਲਿਨ ਡਿਪੇੰਡੇਂਟ ਡਾਇਬਿਟੀਜ਼ ਸਾਧਾਰਨ ਤੌਰ ਤੇ ਘਟ ਉਮਰ ਵਿਚ ਹੌਣ ਵਾਲੇ ਇਸ ਪ੍ਰਕਾਰ ਦੇ ਡਾਇਬਿਟੀਜ਼ ਦੇ ਉਪਚਾਰ ਵਿਚ ਇੰਨਸੁਲਿਨ ਦੀ ਲੋੜ ਪੈਂਦੀ ਹੈ। ਇਸ ਪ੍ਰਕਾਰ ਦੇ ਡਾਇਬਿਟੀਜ਼ ਵਿਚ ਬਹਤ ਜ਼ਿਆਦਾ ਅਰਥਾਤ 30 ਤੋਂ 35 ਮਰੀਜ਼ਾਂ ਦੀ ਕਿਡਨੀ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ।
(2) ਟਾਇਪ 2: ਜਾਂ ਨਾਂਨ ਇੰਨਸੁਲਿਨ ਡਿਪੇੰਡੇਂਟ ਡਾਇਬਿਟੀਜ਼ ਡਾਇਬਿਟੀਜ਼ ਦੇ ਜ਼ਿਆਦਾਤਰ ਮਰੀਜ਼ ਇਸੀ ਪ੍ਰਕਾਰ ਦੇ ਹੁੰਦੇ ਹਨ।ਵਿਅਸਕ (ਅਦੁਲਟਸ) ਮਰੀਜ਼ਾਂ ਵਿਚ ਇਸੀ ਪ੍ਰਕਾਰ ਦੀ ਡਾਇਬਿਟੀਜ਼ ਹੌਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ। ਜਿਸਨੂੰ ਮੁਖਘ ਤੌਰ ਤੇ ਦਵਾਈ ਦੀ ਮਦਦ ਨਾਲ (ਕੰਨਟ੍ਰੋਲ) ਕਾਬੂ ਵਿਚ ਲਿਆ ਜਾ ਸਕਦਾ ਹੈ। ਇਸ ਪ੍ਰਕਾਰ ਦੇ ਡਾਇਬਿਟੀਜ਼ ਦੇ ਮਰੀਜ਼ਾਂ ਵਿਚ 10 ਤੋਂ 40 ਪ੍ਰਤੀਸ਼ਤ ਮਰੀਜ਼ਾਂ ਦੀ ਕਿਡਨੀ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ।
(1) ਕਿਡਨੀ ਵਿਚ ਸਮਾਨ ਰੂਪ ਵਿਚ ਹਰਇਕ ਮਿਨਟ ਵਿਚ 1200 ਮਿਲੀ ਲੀਟਰ ਪ੍ਰਵਾਹਤ ਹੋ ਕੇ ਸ਼ੂਧ ਹੁੰਦਾ ਹੈ।
(2) ਡਾਇਬਿਟੀਜ਼ ਨਿਅੰਨਤ੍ਰਣ ਨਾ ਹੌਣ ਦੇ ਕਾਰਨ ਕਿਡਨੀ ਵਿਚੋਂ ਪ੍ਰਵਾਹਤ ਹੋ ਕੇ ਜਾਣ ਵਾਲੇ ਖ਼ੂਨ ਦੀ ਮਾਤਰਾ 40 ਪ੍ਰਤੀਸ਼ਤ ਤਕ ਵਧ ਜਾਂਦੀ ਹੈ। ਜਿਸ ਕਰਕੇ ਕਿਡਨੀ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜੋ ਨੁਸਾਲਦਾਇਕ ਹੈ। ਜੇਕਰ ਲੰਮੇ ਸਮੇਂ ਤਕ ਕਿਡਨੀ ਨੂੰ ਇਸੀ ਤਰ੍ਹਾਂ ਦੇ ਨੁਕਸਾਨ ਦਾ ਸਾਮਨਾ ਕਰਨਾ ਪਵੈ, ਤਾਂ ਖ਼ੂਨ ਦਾ ਦਬਾਅ ਵ'ਧ ਜਾਂਦਾ ਹੈ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
(3) ਹਾਈ ਬਲਡਪ੍ਰੇਸ਼ਰ ਖ਼ਰਾਬ ਹੋ ਰਹੀ ਕਿਡਨੀ ਤੇ ਬੋਝ ਬਣ ਕਿਡਨੀ ਨੂੰ ਜ਼ਿਆਦਾ ਕਮਜ਼ੋਰ ਬਣਾ ਦੇਂਦਾ ਹੈ।
(4) ਕਿਡਨੀ ਦੇ ਇਸ ਨੁਕਸਾਨ ਨਾਲ ਸ਼ੂਰੁ-ਸ਼ੂਰੁ ਵਿਚ ਪ੍ਰੋਟੀਨ ਜਾਣ ਲਗਦਾ ਹੈ। ਜੋ ਭਵਿਖ ਵਿਚ ਹੋਣ ਵਾਲੇ ਕਿਡਨੀ ਦੇ ਗੰਭੀਰ ਰੋਗ ਦੀ ਪਹਿਲੀ ਨਿਸ਼ਾਨੀ ਹੈ।
(5) ਇਸ ਤੋਂ ਬਾਅਦ ਸਰੀਰ ਵਿਚ ਪਾਣੀ ਅਤੇ ਖ਼ਾਰ ਦਾ ਨਿਕਲਣਾ ਲੋੜ ਤੋਂ ਘਟ ਹੋ ਜਾਂਦਾ ਹੈ। ਫਲਸਵਰੂਪ ਸਰੀਰ ਵਿਚ ਸੂਜਨ ਹੋਣ ਲਗਦੀ ਹੈ। ਸਰੀਰ ਦਾ ਵਜ਼ਨ ਵਧਣ ਲਗਦਾ ਹੈ ਅਤੇ ਖ਼ੂਨ ਦਾ ਦਬਾਅ ਵਧਣ ਲਗਦਾ ਹੈ। ਕਿਡਨੀ ਨੂੰ ਜ਼ਿਆਦਾ ਨੁਕਸਾਨ ਹੌਣ ਤੇ ਕਿਡਨੀ ਦਾ ਸ਼ੂਧੀਕਰਨ ਦਾ ਕਾਰਜ਼ ਘਟ ਹੋਣ ਲਗਦਾ ਹੈ ਅਤੇ ਖ਼ੂਨ ਵਿਚ ਕ੍ਰੀਏਟਿਨਿਨ ਅਤੇ ਯੂਰੀਆ ਦੀ ਮਾਤਰਾ ਵ'ਧਣ ਲਗਦੀ ਹੈ। ਇਸ ਸਮੇਂਕੀਤੀ ਗਈ ਖ਼ੂਨ ਦੀ ਜਾਂਚ ਨਾਲ ਕੋ੍ਰਨਿਕ ਕਿਡਨੀ ਫੇਲਿਉਰ ਦਾ ਨਿਦਾਨ ਹੁੰਦਾ ਹੈ।
ਨਾਰਮਲੀ (ਸਾਮਾਨਯ): ਡਾਇਬਿਟੀਜ਼ ਹੋਣ ਤੇ ਸ'ਤ ਤੋਂ ਦਸ ਸਾਲ ਦੇ ਬਾਅਦ ਕਿਡਨੀ ਨੂੰ ਨੁਕਸਾਨ ਹੋਣ ਲਗਦਾ ਹੈ। ਡਾਇਬਿਟੀਜ਼ ਤੋਂ ਪੀੜਤ ਕਿਸ ਮਰੀਜ਼ ਦੀ ਕਿਡਨੀ ਨੂੰ ਨੁਕਸਾਨ ਹੋਣ ਵਾਲਾ ਹੈ। ਇਹ ਜਾਣਨਾ ਬੜਾ ਮੁਸ਼ਕਲ ਅਤੇ ਅਸੰਭਵ ਹੈ। ਹੇਠਾਂ ਦਸੀਆਂ ਗਈਆਂ ਪਰਿਸਿਥਿਤੀਆਂ ਵਿਚ ਕਿਡਨੀ ਫੇਲਿਉਰ ਹੌਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
(1) ਡਾਇਬਿਟੀਜ਼ ਘਟ ਉਮਰ ਵਿਚ ਹੋ ਗਿਆ ਹੋਵੈ।
(2) ਲੰਮੇ ਸਮੇਂ ਤੋਂ ਡਾਇਬਿਟੀਜ਼ ਹੋਵੈ।
(3) ਉਪਚਾਰ ਵਿਚ ਸ਼ੁਰੂ ਤੋਂ ਹੀ ਇੰਨਸੁਲਿਨ ਦੀ ਲੋੜ ਪੈ ਗਈ ਹੋਵੈ।
(4) ਡਾਇਬਿਟੀਜ਼ ਅਤੇ ਖ਼ੂਨ ਦੇ ਦਬਾਅ ਤੇ ਨਿਅੰਨਤ੍ਰਣ (ਕਾਬੂ) ਨਾ ਹੋਵੈ।
(5) ਪੇਸ਼ਾਬ ਵਿਚ ਪ੍ਰੋਟੀਨ ਦਾ ਜਾਣਾ।
(6) ਡਾਇਬਿਟੀਜ਼ ਦੇ ਕਾਰਨ ਰੋਗੀ ਦੀਆਂ ਅਖਾਂ ਵਿਚ ਕੋਈ ਨੁਕਸਾਨ ਹੋਇਆ ਹੋਵੈ। ਪਰਵਾਰਕ ਮੇਂਬਰਾਂ ਵਿਚ ਡਾਇਬਿਟੀਜ਼ ਦੇ ਕਾਰਨ ਕਿਡਨੀ ਫੇਲਿਉਰ ਹੋਈ ਹੋਵੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020