(1) ਕਿਡਨੀ ਦੀ ਪਥਰੀ ਜਦ ਇਕ ਸੇ.ਮੀ. ਤੋਂ ਵਡੀ ਹੋਵੈ, ਤਦ ਉਸਨੂੰ ਕਢਣ ਦੀ ਇਹ ਆਧੁਨਿਕ ਅਤੇ ਅਸਰਕਾਰਕ ਤਕਨੀਕ ਹੈ।
(2) ਇਸ ਪਦਤੀ ਵਿਚ ਕਮਰ ਤੇ ਕਿਦਨੀ ਦੀ ਬਗਲ ਵਿਚ ਛੋਟਾ ਚੀਰਾ ਲਗਾਇਆ ਜਾਂਦਾ ਹੈ। ਜਿਥੋਂ ਕਿਡਨੀ ਤਕ ਦਾ ਰਸਤਾ ਬਣਾਇਆ ਜਾਂਦਾ ਹੈ। ਇਸ ਰਸਤੇ ਤੋਂ ਕਿਡਨੀ ਵਿਚ ਜਿਥੇ ਪਥਰੀ ਹੋਵੈ, ਉਥੇ ਤਕ ਇਕ ਨਲੀ ਪਾਈ ਜਾਂਦੀ ਹੈ।
(3) ਇਸ ਨਲੀ ਨਾਲ ਪਥਰੀ ਦੇਖੀ ਜਾ ਸਕਦੀ ਹੈ। ਛੋਟੀ ਪਥਰੀ ਨੂੰ ਫੋਰਸੇਪਸ (ਚਿਮਟੀ) ਦੀ ਮਦਦ ਨਾਲ ਅਤੇ ਵਡੀ ਪਥਰੀ ਨੂੰ ਸ਼ਕਤੀਸ਼ਾਲੀ ਤਰੰਗਾਂ ਦੁਆਰਾ ਚੂਰਾ ਕਰਕੇ ਬਾਹਰ ਕਢਿਆ ਜਾਂਦਾ ਹੈ।
ਆਮ ਤੌਰ ਤੇ ਪੇਟ ਚੀਰ ਕੇ ਕੀਤੇ ਜਾਣ ਵਾਲੇ ਪਥਰੀ ਦੇ ਆਪਰੇਸ਼ਨ ਵਿਚ ਪਿਠ ਅਤੇ ਪੇਟ ਦੇ ਭਾਗ ਵਿਚ 12 ਤੋ 15 ਸੇ.ਮੀ. ਲੰਬਾ ਚੀਰਾ ਲਗਾਣਾ ਪੈਂਦਾ ਹੈ, ਪਰ, ਇਸ ਆਧੁਨਿਕ ਪਦਤੀ ਵਿਚ ਕੇਵਲ ਇਕ ਸੇ.ਮੀ. ਛੋਟਾ ਚੀਰਾ ਕਮਰ ਦੇ ਉਪਰ (ਉਤੇ) ਲਗਾਇਆ ਜਾਂਦਾ ਹੈ। ਇਸ ਲਈ ਆਪਰੇਸ਼ਨ ਦੇ ਬਾਅਦ ਮਰੀਜ਼ ਕੁਝ ਦਿਨਾਂ ਵਿਚ ਹੀ ਅਪਣੀ ਪੁਰਾਣੀ ਦਿਨ ਚਰਿਆ ਵਿਚ ਵਾਪਸ ਮੁੜ ਸਕਦਾ ਹੈ।
ਮੂਤਰਾਸ਼ਯ ਅਤੇ ਮੂਤਰਵਾਹਿਨੀ ਵਿਚ ਸਿਥਿਤ ਪਥਰੀ ਦੇ ਉਪਚਾਰ ਦੀ ਇਹ ਉਤਮ ਪਦਤੀ ਹੈ। ਇਸ ਪ'ਦਤੀ ਵਿਚ ਆਪਰੇਸ਼ਨ ਜਾਂਚੀਰਾ ਲਗਾਏ ਬਿਨਾਂ ਪੇਸ਼ਾਬ ਦੇ ਮਾਰਗ (ਮੂਤਰਨਲੀ) ਦੀ ਮਦਦ ਨਾਲ ਪਥਰੀ ਤਕ ਪਹੁੰਚਾਇਆ ਜਾਂਦਾ ਹੈ ਅਤੇ ਪਥਰੀ ਨੂੰ 'ਸ਼ਾਕਵੇਵ ਪ੍ਰੋਬ' ਦੁਆਰਾ ਛੋਟੇ-ਛੋਟੇ ਕਣਾਂ ਵਿਚ ਤੋੜ ਕੇ ਦੂਰ ਕੀਤਾ ਜਾਂਦਾ ਹੈ।
ਪਥਰੀ ਜਦ ਵਡੀ ਹੋਵੈ ਅਤੇ ਉਸਨੂੰ ਉਪਚਾਰਾਂ ਰਾਹੀਂ ਆਸਾਨੀ ਨਾਲ ਕਢਣਾ ਸੰਭਵ ਨਾ ਹੋਵੈ, ਤਦ ਉਸਨੂੰ ਆਪਰੇਸ਼ਨ (ਸ਼ਲਯ ਕ੍ਰਿਯਾ) ਨਾਲ ਕਢਿਆ ਜਾਂਦਾ ਹੈ।
ਪਥਰੀ ਰੋਕਥਾਮ:
ਨਹੀਂ, ਇਕ ਵਾਰ ਜਿਸ ਮਰੀਜ਼ ਨੂੰ ਪਥਰੀ ਹੋਈ ਹੋਵੈ, ਉਸਨੂੰ ਫਿਰ ਤੋਂ ਪਥਰੀ ਹੋਣ ਦੀ ਸੰਭਾਵਨਾ ਅਕਸਰ 80 ਪ੍ਰਤੀਸ਼ਤ ਰਹਿੰਦੀ ਹੈ। ਇਸ ਲਈ ਹਰਇਕ ਮਰੀਜ਼ ਨੂੰ ਸਜਗ (ਜਾਗਰੂਕ) ਰਹਿਣਾ ਜ਼ਰੂਰੀ ਹੈ।
ਪ'ਥਰੀ ਦੀ ਬਿਮਾਰੀ ਵਿਚ ਆਹਾਰ ਨਿਯਮਨ (ਨੇਮ) ਦਾ ਵਿਸ਼ੇਸ਼ ਮਹਤਵ ਹੈ। ਮੁੜ ਪਥਰੀ ਨਾ ਹੋਵੈ, ਅੈਸੀ ਇਛਾ ਰਖਣਵਾਲੇ ਮਰੀਜ਼ਾਂ ਨੂੰ ਹਮੈਸ਼ਾ ਦੇ ਲਈ ਨਿਮਨਲਿਖਤ ਸਲਾਵਾਂ ਦਾ ਪੂਰੀ ਸਾਵਧਾਨੀ ਨਾਲ ਪਾਲਨ ਕਰਨਾ ਚਾਹੀਦਾ ਹੈ:
- 3 ਲੀਟਰ ਜਾਂ 12 ਤੋ 14 ਗਲਾਸ ਤੋਂ ਵਧ ਮਾਤਰਾ ਵਿਚ ਪਾਣੀ ਅਤੇ ਤਰਲ ਪਦਾਰਥ ਪ੍ਰਤੀ ਦਿਨ (ਹਰ ਰੋਜ਼) ਲੈਣੇ ਚਾਹਿਦੇ ਹਨ।
- ਇਹ ਪਥਰੀ ਬਣਨ ਤੋਂ ਰੋਕਣ ਦੇ ਲਈ ਸਭ ਤੋਂ ਵਧ ਮਹ'ਤਵਪੂਰਨ ਉਪਾਅ ਹੈ।
- ਪਥਰੀ ਬਣਨ ਤੋਂ ਰੋਕਣ ਦੇ ਲਈ ਪੀਣ ਦੇ ਪਾਣੀ ਦੀ ਗੁਣਵੰਤਾ ਤੋਂ ਜ਼ਿਆਦਾ ਪਾਣੀ ਦੀ ਕੁਲ ਮਾਤਰਾ ਜ਼ਿਆਦਾ ਮਹਤਵਪੂਰਨ ਹੈ।
- ਪਥਰੀ ਨੂੰ ਬਣਨ ਤੋਂ ਰੋਕਣ ਦੇ ਲਈ ਕਿਤਨਾ ਪਾਣੀ ਪੀਤਾ ਗਿਆ ਹੈ, ਇਸ ਤੋਂ ਵੀ ਜ਼ਿਆਦਾ ਕਿਤਨੀ ਮਾਤਰਾ ਵਿਚ ਪੇਸ਼ਾਬ ਹੋਇਆ ਹੈ, ਇਹ ਮਹਤਵਪੂਰਨ ਹੈ। ਪ੍ਰਤੀਦਿਨ ਦੋ ਲੀਟਰ ਤੋਂ ਜ਼ਿਆਦਾ ਪੇਸ਼ਾਬ ਹੋਵੈ ਇਤਨਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
- ਪੇਸ਼ਾਬ ਪੂਰੇ ਦਿਨ ਪਾਣੀ ਜਿਹਾ ਸਾਫ ਨਿਕਲੇ ਤਾਂ ਇਸਦਾ ਮਤਲਬ ਇਹ ਹੈ ਕਿ ਪਾਣੀ ਪ੍ਰਯਾਪਤ ਮਾਤਰਾ ਵਿਚ ਲਿਆ ਗਿਆ ਹੈ। ਪੀਲਾ ਗਾੜਾ ਪੇਸ਼ਾਬ ਹੌਣਾਂ ਇਹ ਦਸਦਾ ਹੈ ਕਿ ਪਾਣੀ ਘਟ ਮਾਤਰਾ ਵਿਚ ਲਿਆ ਗਿਆ ਹੈ।
- ਪਾਣੀ ਦੇ ਇਲਾਵਾ ਬਾਕੀ ਪੈਅ ਪਦਾਰਥ ਜਿਵੇਂ ਕਿ ਨਾਰੀਯਲ ਦਾ ਪਾਣੀ, ਜੌਂ ਦਾ ਪਾਣੀ, ਸ਼ਰਬਤ, ਪਤਲੀ ਲਸੀ, ਬਿਨਾਂ ਨਮਕ ਵਾਲਾ ਸੋਡਾ, ਲੇਮਨ ਇਤਆਦਿ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।
- ਦਿਨ ਦੇ ਕਿਸੀ ਖ਼ਾਸ ਸਮੇਂ ਦੇ ਦੌਰਾਨ ਪੇਸ਼ਾਬ ਘਟ ਅਤੇ ਪੀਲਾ (ਗਾੜਾ) ਬਣਦਾ ਹੈ। ਇਸ ਸਮੇਂ ਪੇਸ਼ਾਬ ਵਿਚ ਖ਼ਾਰ ਦੀ ਮਾਤਰਾ ਜ਼ਿਆਦਾ ਹੌਣ ਨਾਲ ਪਥਰੀ ਬਣਨ ਦੀ ਪ੍ਰਕਿਰਿਆ ਬਹੁਤ ਹੀ ਜਲਦ ਆਰੰਭ ਹੋ ਜਾਂਦੀ ਹੈ, ਜਿਸਨੂੰ ਰੋਕਣਾ ਬਹੁਤ ਜ਼ਰੂਰੀ ਹੈ। ਪਥਰੀ ਬਣਨ ਤੋਂ ਰੋਕਣ ਦੇ ਲਈ ਬਿਨਾਂ ਭੁਲੇ।
- ਭੋਜਨ ਕਰਨ ਦੇ ਬਾਅਦ ਤਿੰਨ ਘੰਟੇ ਦੇ ਦੌਰਾਨ।
- ਜ਼ਿਆਦਾ ਮੇਹਨਤ ਵਾਲਾ ਕੰਮ ਕਰਨ ਦੇ ਤੁਰਤ ਬਾਅਦ ਅਤੇ।
- ਰਾਤੀ ਸੌਣ ਤੋਂ ਪਹਿਲਾਂ ਅਤੇ ਅ'ਧੀ ਰਾਤੀ, ਵਿਚੋਂ ਉਠ ਕੇ ਦੋ ਗਲਾਸ ਜਾਂ ਜਿਆਦਾ ਪਾਣੀ ਪੀਣਾ ਬਹੁਤ ਮਹਤਵਪੂਰਨ ਹੈ।
ਇਸ ਪ੍ਰਕਾਰ ਦਿਨ ਦੇ ਸਮੇਂ ਪਥਰੀ ਬਣਨ ਦਾ ਖ਼ਤਰਾ ਜ਼ਿਆਦਾ ਹੋਵੈ ਉਸ ਵੇਲੇ ਜ਼ਿਆਦਾ ਪਾਣੀ ਅਤੇ ਤਰਲ ਪਦਾਰਥ ਪੀਣ ਨਾਲ ਪਤਲਾ, ਸਾਫ ਅਤੇ ਜ਼ਿਆਦਾ ਮਾਤਰਾਂ ਵਿਚ ਪੇਸ਼ਾਬ ਬਣਦਾ ਹੈ, ਜਿਸ ਨਾਲ ਪਥਰੀ ਬਣਨ ਨੂੰ ਰੋਕਿਆ ਜਾ ਸਕਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020