ਐਕਉਟ ਗਲੋਮੇਰੂਲੋਨੇਫ੍ਰਾਈਟਿਸ ਇਸ ਪ੍ਰਕਾਰ ਦਾ ਰੋਗ ਹੈ, ਜਿਸ ਵਿਚ ਮੁਖਘ ਰੂਪ ਵਿਚ ਸਰੀਰ ਤੇ ਸੂਜਨ ਆਣੀ, ਖ਼ੂਨ ਦਾ ਦਬਾਅ ਵਧਣਾ, ਅਤੇ ਪੇਸ਼ਾਬ ਵਿਚ ਪ੍ਰੋਟੀਨ ਅਤੇ ਰਕਤਕਣਾਂ ਦਾ ਜਾਣਾ ਦਿਖਾਈ ਦੇਂਦਾ ਹੈ। ਇਹ ਰੋਗ ਕਿਸੀ ਵੀ ਉਮਰ ਵਿਚ ਹੋ ਸਕਦਾ ਹੈ, ਪਰ ਬਚਿਆਂ ਵਿਚ ਇਹ ਰੋਗ ਜ਼ਿਆਦਾ ਪਾਇਆ ਜਾਂਦਾ ਹੈ। ਬਚਿਆਂ ਦੇ ਚਿਹਰੇ ਅਤੇ ਸਰੀਰ ਤੇ ਸੂਜਨ ਅਤੇ ਉਹਨਾਂ ਨੂੰ ਪੇਸ਼ਾਬ ਘਟ ਆਣ ਦੇ ਦੋ ਪਮੁਖ ਕਾਰਨ ਐਕਉਟ ਗਲੋਮੇਰੂਲੋਨੇਫਾਈਟਿਸ ਅਤੇ ਨੇਫੋਟਿਕ ਸਿੰਡੋਮ ਹੈ।
ਬਚਿਆਂ ਵਿਚ, ਕਿਡਨੀ ਦੇ ਰੋਗਾਂ ਵਿਚ ਸਭ ਤੋਂ ਵਧ ਪਾਇਆ ਜਾਣ ਵਾਲਾ ਰੋਗ ਐਕਉਟ ਗਲੋਮੇਰੂਲੋਨੇਫ੍ਰਾਈਟਿਸ ਹੈ। ਸੁਭਾਗ ਨਾਲ ਕਿਡਨੀ ਦੇ ਇਸ ਰੋਗ ਦੇ ਕਾਰਨ ਹਮੈਸ਼ਾ ਦੇ ਲਈ ਕਿਡਨੀ ਖ਼ਰਾਬ ਹੌਣ ਦੀ ਸੰਭਾਵਨਾ ਬਹੁਤ ਘਟ ਰਹਿੰਦੀ ਹੈ।
ਸਾਧਾਰਨ ਤੌਰ ਤੇ ਬੀਟਾ-ਹੀਮੋਲਾਈਟਿਕ ਸਟੇ੍ਰਪਟੋਕੋਕਾਈ ਨਾਂ ਦਾ ਬੈਕਟੀਰਿਆਂ ਦੁਆਰਾ ਗਲੇ ਵਿਚ ਹੌਣ ਵਾਲੇ ਸੰਕ੍ਰਮਣ (ਖਾਂਸੀ) ਜਾਂ ਤਵਚਾ (ਚਮੜੀ) ਦਾ ਸੰਕ੍ਰਮਣ (ਫੁੰਸੀ, ਮਵਾਦ) ਦੇ ਬਾਅਦ ਬ'ਚਿਆਂ ਵਿਚ ਇਹ ਰੋਗ ਦੇਖਿਆਂ ਜਾਂਦਾ ਹੈ। ਇਸ ਤਰ੍ਹਾਂ ਦਾ ਸੰਕ੍ਰਮਣ ਹੌਣ ਦੇ ਇਕ ਤੋਂ ਤਿੰਨ ਹਫ਼ਤਿਆਂ ਦੇ ਬਾਅਦ ਇਸ ਰੋਗ ਦੇ ਲਛਣ ਦਿਖਾਈ ਦੇਂਦੇ ਹਨ।
- ਆਮ ਤੌਰ ਤੇ ਇਹ ਰੋਗ ਤਿੰਨ ਤੋਂ ਬਾਰਾਂ ਸਾਲ ਦੀ ਉਮਰ ਦੇ ਬਚਿਆ ਵਿਚ ਜ਼ਿਆਦਾ ਪਾਇਆ ਜਾਂਦਾ ਹੈ।
- ਪ੍ਰਾਰੰਭ ਵਿਚ (ਸ਼ੂਰੁ ਵਿਚ (ਸਵੇਰ ਦੇ ਸਮੇਂਅਖਾਂ ਦੇ ਨੀਚੇ (ਹੇਠਾਂ) ਅਤੇ ਚਿਹਰੇ ਤੇ ਸੂਜਨ ਆਂਦੀ ਹੇ। ਇਸ ਰੋਗ ਦੇ ਵਧਣ ਤੇ ਪੂਰੇ ਸਰੀਰ ਵਿਚ ਸੂਜਨ ਆ ਜਾਂਦੀ ਹੈ।
- ਪੇਸ਼ਾਬ ਕੋਕਾ-ਕੋਲਾ ਜਿਹਾ ਲਾਲ ਰੰਗ ਦਾ ਅਤੇ ਘਟ ਮਾਤਰਾ ਵਿਚ ਹੁੰਦਾ ਹੈ।
- ੬੦ ਤੋਂ ੭੦ ਪ੍ਰਤੀਸ਼ਤ ਮਰੀਜ਼ਾਂ ਵਿਚ ਬ'ਲਡਪੇਸ਼ਰ ਵਧਿਆ ਹੋਇਆ ਦੇਖਿਆ ਗਿਆ ਹੈ।
(1) ਕੁਝ ਮਰੀਜ਼ਾ ਵਿਚ ਇਹ ਰੋਗ ਬਹੁਤ ਗੰਭੀਰ ਹੋਣ ਦੀ ਵਜਾ੍ਹ ਕਰਕੇ ਕਿਡਨੀ ਦੀ ਕਾਰਜਸ਼ਕਤੀ ਘਟ ਹੋ ਜਾਂਦੀ ਹੈ। ਅੈਸੇ ਮਰੀਜ਼ਾਂ ਵਿਚ ਸੂਜਨ ਜ਼ਿਆਦਾ ਵਧਣ ਤੇ ਸਾਹ ਵਧਣ ਤੇ ਸਾਹ ਦੀ (ਸਾਂਸ ਦੀ) ਤਕਲੀਫ ਹੋ ਜਾਂਦੀ ਹੈ।
(2) ਕਿਡਨੀ ਜ਼ਿਆਦਾ ਖ਼ਰਾਬ ਹੋਣ ਤੇ ਪੇਟ ਵਿਚ ਦਰਦ, ਉਲਟੀ, ਜੀ ਮਿਚਲਾਣਾ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
(3) ਖ਼ੂਨ ਦਾ ਦਬਾਅ ਜ਼ਿਆਦਾ ਵਧਣ ਨਾਲ ਸਰੀਰ ਵਿਚ ਆਕੜ ਆ ਸਕਦੀ ਹੈ ਅਤੇ ਮਰੀਜ਼ ਬੇਹੋਸ਼ ਵੀ ਹੋ ਸਕਦਾ ਹੈ।
ਇਸ ਰੋਗ ਦੇ ਨਿਦਾਨ ਦੇ ਲਈ ਰੋਗ ਦੇ ਲਛਣਾਂ ੳਤੇ ਮਰੀਜ਼ ਦੀ ਜਾਂਚ ਦੇ ਨਾਲ-ਨਾਲ ਪੇਸ਼ਾਬ ਅਤੇ ਖ਼ੂਨ ਦਾ ਪ੍ਰੀਖ਼ਣ ਕਰਾਣਾ ਜ਼ਰੂਰੀ ਹੁੰਦਾ ਹੈ।
(1) ਕਿਡਨੀ ਵਿਚ ਸੂਜਨ ਦੇ ਕਾਰਨ ਪੇਸ਼ਾਬ ਵਿਚ ਪੋਟੀਨ, ਰਕਤਕਣਾਂ ਅਤੇ ਸ਼ਵੇਤਕਣਾਂ ਦੀ ਉਪਸਥਿਤੀ।
(2) ੫੦ ਪ੍ਰਤੀਸ਼ਤ ਮਰੀਜ਼ਾਂ ਦੇ ਖ਼ੂਨ ਵਿਚ ਕ੍ਰੀਏਟੀਨਿਨ ਅਤੇ ਯੂਰੀਆ ਦੀ ਮਾਤਰਾ ਸਾਮਾਨਯ (ਨਾਰਮਲ) ਤੋਂ ਜ਼ਿਆਦਾ ਵਧ ਜਾਂਦੀ ਹੈ।
(3) ਬੇਕਟੀਰਿਆ ਦੇ ਸੰਕ੍ਰਮਣ ਦੇ ਕਾਰਨ ਖ਼ੂਨ ਵਿਚ ਏ.ਐਸ.ਔ.ਟਾਈਟਰ (ਅ.ਸ਼ੌ. ਠਟਇਰ) ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਜੋ ਇਸ ਰੋਗ ਦੇ ਨਿਦਾਨ ਵਿਚ ਅਤਿਅੰਤ ਉਪਯੋਗੀ ਹੁੰਦੀ ਹੈ।
(4) ਕਿਡਨੀ ਵਿਚ ਸੋਨੋਗ੍ਰਾਫੀ ਦੀ ਜਾਂਚ ਵਿਚ, ਇਸ ਰੋਗ ਵਿਚ ਕਿਡਨੀ ਵਿਚ ਸੂਜਨ ਅਤੇ ਆਕਾਰ ਵਿਚ ਵਾਧਾ ਦੇਖਣ ਨੂੰ ਮਿਲਦਾ ਹੈ। ਕਿਡਨੀ ਦੀ ਸੋਨੋਗ੍ਰਾਫੀ ਦੁਆਰਾ ਪੇਸ਼ਾਬ ਲਾਲ ਜਾਂ ਘਟ ਆਣ ਦੇ ਅਨਯ ਕਾਰਨਾਂ ਦੀ ਜਾਣਕਾਰੀ ਵੀ ਮਿਲ ਸਕਦੀ ਹੈ।
(5) ਇਸਦੇ ਇਲਾਵਾ ਆਵਸ਼ਕਤਾ ਅਨੁਸਾਰ ਕੁਝ ਮਰੀਜ਼ਾਂ ਵਿਚ ਖ਼ੂਨ ਦੀ ਅਨਯ (ਹੋਰਵਿਸ਼ਸ਼ਟ ਜਾਂਚਾ (ਛ-੩, ਅਂਅ, ਅਂਛਅ, ਇਤਆਦਿ) ਵੀ ਕਰਾਣੀ ਪੈਂਦੀ ਹੈ। ਜੇਕਰ ਰੋਗ ਬਹੁਤ ਹੀ ਗੰਭੀਰ ਹੌਣ ਤਾਂ, ਅਜਿਹੇ ਕੁਝ ਮਰੀਜ਼ਾਂ ਵਿਚ ਕਿਡਨੀ ਦੀ ਸੂਜਨ ਦੇ ਕਾਰਨਾਂ ਦੇ ਸਟੀਕ ਨਿਦਾਨ ਦੇ ਲਈ ਕਿਡਨੀ ਦੀ ਬਾਇਉਪਸੀ ਦੀ ਜਾਂਚ ਕਰਾਣੀ ਅਤਿਅੰਤ ਆਵਸ਼ਕ ਹੁੰਦੀ ਹੈ।
ਜ਼ਿਆਦਾਤਰ ਮਰੀਜ਼ਾਂ ਵਿਚੋਂ ਅਠ ਤੋਂ ਦਸ ਦਿਨਾਂ ਵਿਚ ਪੇਸ਼ਾਬ ਦੀ ਮਾਤਰਾ ਧੀਰੇ-ਧੀਰੇ (ਹੌਲੀ-ਹੌਲੀ) ਵਧਣ ਲਗਦੀ ਹੈ। ਸਰੀਰ ਵਿਚ ਸੂਜਨ ਘਟ ਹੋ ਜਾਂਦੀ ਹੈ ਅਤੇ ਕਿਡਨੀ ਥੋੜੇ ਹੀ ਸਮੇਂ ਵਿਚ ਪੂਰੀ ਤਰਾਂ ਠੀਕ ਹੋ ਜਾਂਦੀ ਹੈ। ਇਸ ਰੋਗ ਦੇ ਕਾਰਨ ਕਿਡਨੀ ਹਮੈਸ਼ਾ ਦੇ ਲਈ ਕੰਮ ਨਾ ਕਰੇ, ਐਸੀ ਸੰਭਾਂਵਨਾਂਵਾਂ ਘਟ ਹੀ ਹੁੰਦੀਆਂ ਹਨ। ਪੇਸ਼ਾਬ ਵਿਚ ਰਕਤ-ਕਣ ਅਤੇ ਪੋਟੀਨ ਸਾਮਾਨਯਤਾ ਦੋ ਤੋਂ ਤਿੰਨ ਮਹੀਨਿਆਂ ਤਕ ਜਾ ਸਕਦੇ ਹਨ।
- ਇਹ ਰੋਗ ਬੈਕਟੀਰੀਆ ਦੇ ਸੰਕਮਣ ਦੇ ਬਾਅਦ ਸ਼ੂਰੁ ਹੁੰਦਾ ਹੈ, ਜਿਸਦੇ ਉਪਚਾਰ ਦੇ ਲਈ ਜ਼ਰੂਰੀ ਏੰਨਟੀਬਾਇਉਟਿਕਸ ਦਿਤੀਆਂ ਜਾਂਦੀਆਂ ਹਨ।
- ਸ਼ੂਜਨ ਘਟ ਕਾਰਨ ਦੇ ਲਈ ਨਮਕ ਅਤੇ ਪਾਣੀ ਘਟ ਲੈਣ ਦੀ ਸਲਾਹ ਦਿਤੀ ਜਾਂਦੀ ਹੈ।ਕਈ ਮਰੀਜ਼ਾ ਵਿਚ ਪੇਸ਼ਾਬ ਦੀ ਮਾਤਰਾ ਵਧਾਣ ਦੇ ਲਈ ਵਿਸ਼ੇਸ਼ ਪ੍ਰਕਾਰ ਦੀ ਦਵਾਈ (ਡਾਇਯੂਰੇਟਿਕਸ) ਦੀ ਲੋੜ ਪੈਂਦੀ ਹੈ।
- ੫੦ ਤੋਂ ੬੦ ਪ੍ਰਤੀਸ਼ਤ ਮਰੀਜ਼ਾਂ ਵਿਚ ਉਚ-ਰਕਤਚਾਪ ਨੂੰ ਕੰਨਟੋਲ ਵਿਚ ਰਖਣ ਦੇ ਲਈ ਉਸਦੀ ਦਵਾਈ ਦੀ ਲੋੜ ਪੈਂਦੀ ਹੈ।
- ੫ ਪ੍ਰਤੀਸ਼ਤ ਤੋਂ ਘਟ ਮਰੀਜ਼ਾਂ ਵਿਚ ਘਟ ਪੇਸ਼ਾਬ, ਜ਼ਿਆਦਾ ਸੂਜਨ, ਸਾਹ ਫੁਲਣ, ਖ਼ੂਨ ਵਿਚ ਯੂਰੀਆ ਅਤੇ ਕੀਏਟਿਨਿਨ ਦੀ ਬਹੁਤ ਜ਼ਿਆਦਾ (ਅਤਿਅ'ਧਕ) ਮਾਤਰਾ ਦੇ ਕਾਰਨ ਡਾਇਲਿਸਿਸ ਦੀ ਲੋੜ ਪੈਂਦੀ ਹੈ।
- ਇਸ ਰੋਗ ਦੀ ਸ਼ੂਰੁਆਤ ਵਿਚ ਇਕ ਤੋਂ ਦੋ ਹਫਤੇ ਤਕ ਜ਼ਿਆਦਾ ਤਕਲੀਫ ਹੌਣ ਦੀ ਸੰਭਾਵਨਾ ਰਹਿੰਦੀ ਹੈ।ਇਸ ਲਈ ਡਾਕਟਰ ਦੀ ਸਲਾਹ ਦੇ ਅਨੁਸਾਰ ਖ਼ੂਨ ਦੇ ਦਬਾਅ ਅਤੇ ਸਰੀਰਕ ਸਵਾਸਥ (ਸਿਹਤ) ਨੂੰ ਧਿਆਨ ਵਿਚ ਰਖਦੇ ਹੋਏ ਉਪਚਾਰ ਕਰਾਣਾ ਜ਼ਰੂਰੀ ਹੁੰਦਾ ਹੈ।
ਕਿਡਨੀ ਦਾ ਇਹ ਰੋਗ ਮੁਖਘ ਰੂਪ ਵਿਚ ਸਟ੍ਰੇਪਟੋਕੋਕਲ ਬੈਕਟੀਰੀਆ ਦੇ ਸੰਕ੍ਰਮਣ ਜਾਂ ਚਮੜੀ ਦੇ ਸੰਕ੍ਰਮਣ ਦੇ ਬਾਅਦ ਕੁਝ ਮਰੀਜ਼ਾਂ ਵਿਚ ਹੁੰਦਾ ਹੈ। ਪਰ ਸੰਕਮਣ ਦੇ ਬਾਅਦ ਕਿਹੜੇ ਮਰੀਜ਼ ਨੂੰ ਇਹ ਰੋਗ ਹੋਵੇਗਾ ਇਹ ਕਹਿਣਾ ਮੁਸ਼ਕਲ ਹੈ। ਇਸ ਲਈ ਸਾਰੇ ਮਰੀਜ਼ਾਂ ਨੂੰ ਉਚਿਤ ਉਪਚਾਰ ਕਰਾਣਾ ਜ਼ਰੂਰੀ ਹੈ। ਸੰਕ੍ਰਮਣ ਦੇ ਬਾਅਦ ਚਿਹਰੇ ਤੇ ਅਤੇ ਅ'ਖਾਂ ਦੇ ਹੇਠਾਂ ਸੂਜਨ ਹੋਣ ਤੇ ਇਲਾਜ ਜਿਤਨੀ ਜਲਦੀ ਹੋ ਸਕੇ ਸ਼ੂਰੁ ਕਰ ਦੇਣਾ ਚਾਹੀਦਾ ਹੈ।
ਇਸ ਰੋਗ ਦੇ ਹੌਣ ਦੇ ਬਾਅਦ ਜ਼ਿਆਦਾਤਰ ਮਰੀਜ਼ਾਂ ਵਿਚ ਥੋੜੇ ਸਮੇਂ ਵਿਚ ਕਿਡਨੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਅਤੇ ਭਵਿਖ ਵਿਚ ਇਸ ਪ੍ਰਕਾਰ ਦੀ ਤਕਲੀਫ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ ਹੈ। ਪਰ ਬਹੁਤ ਘਟ ਮਰੀਜ਼ਾਂ ਵਿਚ ਕਿਡਨੀ ਪੂਰੀ ਤਰ੍ਹਾਂ ਠੀਕ ਨਾ ਹੋਣ ਦੇ ਕਾਰਨ ਭਵਿਖ ਵਿਚ ਉ'ਚ ਰ'ਕਤਚਾਪ ਅਤੇ ਕੋ੍ਰਨਿਕ ਕਿਡਨੀ ਫੇਲਿਉਰ ਜਿਹੀ ਸ'ਮਸਿਆ ਹੋ ਸਕਦੀ ਹੈ। ਇਸ ਵਜਾ੍ਹ ਕਰਕੇ ਇਹ ਰੋਗ ਹੋਣ ਦੇ ਬਾਅਦ ਹਰ ਇਕ ਮਰੀਜ਼ ਨੂੰ ਡਾਕਟਰ ਦੀ ਸਲਾਹ ਦੇ ਅਨੁਸਾਰ ਨਿਯਮਤ ਰੂਪ ਵਿਚ ਅਪਣਾ ਚੈ'ਕ-ਅਪ ਕਰਵਾਣਾ ਜ਼ਰੂਰੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020