ਕਿਸੀ ਵੀ ਵਿਅਕਤੀ ਦੇ ਸਰੀਰ ਵਿਚ ਇਕ ਹੀ ਕਿਡਨੀ ਹੋਵੈ, ਤਾਂ ਇਹ ਸੁਭਾਵਕ ਰੂਪ ਤੋਂ ਉਸਦੇ ਲਈ ਚਿੰਤਾ ਦਾ ਕਾਰਨ ਬਣ ਜਾਂਦਾ ਹੈ। ਇਸ ਵਿਸ਼ੈ ਵਿਚ ਲੋਕਾਂ ਦੇ ਮਨ ਵਿਚ ਉਠਣ ਵਾਲੀਆਂ ਸ਼ੰਕਾਵਾ ਦਾ ਨਿਵਾਰਨ ਕਰਦੇ ਹੋਏ ਉਨਾਂਹ ਨੂੰ ਇਸ ਵਿਸ਼ੈ ਵਿਚ ਸੰਬੰਧਤ ਗਲਤਫਹਿਮੀ ਦੂਰ ਕਰਨ ਲਈ ਉ'ਚਿਤ ਮਾਰਗਦਰਸ਼ਨ ਦੇਣ ਦਾ ਪ੍ਰਯਾਸ ਕੀਤਾ ਗਿਆ ਹੈ।
ਇਕ ਹੀ ਕਿਡਨੀ ਵਾਲੇ ਵਿਅਕਤੀ ਦੇ ਜੀਵਨ ਵਿਚ ਮਿਹਨਤ ਕਰਨ ਜਾ ਸਹਿਵਾਸ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ। ਸਾਧਾਰਨ ਤੌਰ ਤੇ ਹਰ ਵਿਅਕਤੀ ਦੇ ਸ਼ਰੀਰ ਵਿਦ ਦੋ ਕਿਡਨੀਆਂ ਹੁੰਦੀਆਂ ਹਨ। ਪਰ, ਹਰ ਕਿਡਨੀ ਵਿਚ ਇਤਨੀ ਕਾਰਜ਼ਸ਼ਕਤੀ ਰਹਿੰਦੀ ਹੈ ਕਿ ਉਹ ਸਰੀਰ ਦਾ ਸਾਰਾ ਜ਼ਰੂਰੀ ਕੰਮ ਸੰਪੂਰਨ ਰੂਪ ਵਿਚ ਇਕਲੀ ਕਿਡਨੀ ਕਰ ਸਕਦੀ ਹੈ। ਜ਼ਿਆਦਾਤਰ ਸਮੇਂ ਤਕ ਇਕ ਕਿਡਨੀ ਵਾਲਾ ਵਿਅਕਤੀ ਆਪਣਾ ਜੀਵਨ ਸਮਾਨਯ (ਨਾਰਮਲ) ਰੂਪ ਤੋਂ ਜੀਂਉਦਾ ਹੈ। ਉਸਨੂੰ ਸਰੀਰ ਵਿਚ ਇਕ ਕਿਡਨੀ ਹੋਣ ਦਾ ਪਤਾ ਜ਼ਿਆਦਾਤਰ ਆ'ਕਸਮਕ (ਅਚਾਨਕ) ਜਾਂਚ ਦੇ ਦੌਰਾਨ ਹੁੰਦਾ ਹੈ।
(1) ਜਨਮ ਤੋਂ ਹੀ ਸਰੀਰ ਵਿਚ ਇਕ ਕਿਡਨੀ ਦਾ ਹੋਣਾ।
(2) ਆਪਰੇਸ਼ਨ ਦੁਆਰਾ ਸਰੀਰ 'ਚੋਂ ਇਕ ਕਿਡਨੀ ਕੱਢੀ ਗਈ ਹੋਵੈ। ਆਪਰੇਸ਼ਨ ਦੁਆਰਾ ਸਰੀਰ 'ਚੋ ਇਕ ਕਿਡਨੀ ਕੱਢਣ ਦਾ ਮੁੱਖਘ ਕਾਰਨ ਕਿਡਨੀ ਵਿਚ ਪੱਥਰੀ ਦਾ ਹੋਣਾ, ਮਵਾਦ ਹੋਣਾ, ਜਾਂ ਲੰਮੇਂ ਸਮੇਂ ਤੋਂ ਮੂਤਰਮਾਰਗ ਵਿਚ ਅਵਰੋਧ (ਰੁਕਾਵਟ) ਦੇ ਕਾਰਨ ਇਕ ਕਿਡਨੀਦਾ ਕੰਮ ਕਰਨਾ ਬੰਦ ਕਰ ਦੇਣਾ, ਅਤੇ ਕਿਡਨੀ ਵਿਚ ਕੇਂਸਰ ਦੀ ਗੰਡ ਦਾ ਹੋਣਾ ਹੋ ਸਕਦਾ ਹੈ।
(3) ਕਿਡਨੀ ਟ੍ਰਾਂਸਪਲਾਂਟੇਸ਼ਨ ਕਰਾਣ ਵਾਲੇ ਮਰੀਜ਼ਾ ਵਿਚ ਨਵੀਂ ਲਗਾਈ ਗਈ ਇਕ ਹੀ ਕਿਡਨੀ ਕੰਮ ਕਰਦੀ ਹੈ।
ਜਨਮ ਤੋਂ ਸਰੀਰ ਵਿਚ ਇਕ ਹੀ ਕਿਡਨੀ ਹੋਣ ਦੀ ਸੰਭਾਵਨਾ ਇਸਤ੍ਰੀਆਂ ਦੀ ਤੁਲਨਾ ਵਿਚ ਪੁਰਸ਼ਾਂ ਵਿਚ ਜ਼ਿਆਦਾ ਹੁੰਦੀ ਹੈ ਅਤੇ ਇਸਦੀ ਸੰਭਾਵਨਾ ਲਗਭਗ 750 ਟੋ 1000 ਵਿਅਕਤੀਆਂ ਵਿਚੋਂ ਇਕ ਵਿਅਕਤੀ ਵਿਚ ਹੁੰਦੀ ਹੈ।
ਇਕ ਹੀ ਕਿਡਨੀ ਵਾਲਿਆਂ ਨੂੰ ਕਿਉ ਸਤਰਕਤਾ ਰਖਣੀ ਜ਼ਰੂਰੀ ਹੁੰਦੀ ਹੈ?
ਅਕਸਰ ਇਕ ਕਿਡਨੀ ਵਾਲੇ ਵਿਅਕਤੀ ਨੂੰ ਕੋਈ ਤਕਲੀਫ ਨਹੀ ਹੁੰਦੀ ਹੈ, ਪਰ ਇਸ ਪ੍ਰਕਾਰ ਦੇ ਵਿਅਕਤੀ ਦੀ ਤੁਲਨਾ ਬਿਨਾਂ ਸਪੇਯਰ ਵੀਲ (ਅਤਿਰਿਕਤ ਪਹਇਏ), ਦੀ ਗਡੀ ਨਾਲ ਕੀਤੀ ਜਾਂਦੀ ਹੈ। ਮਰੀਜ਼ਾਂ ਦਾ ਇਕ ਮਾਤਰ ਕੰਮ ਕਰਦੀ ਕਿਡਨੀ ਨੂੰ ਜੇਕਰ ਕਿਸੀ ਕਾਰਨ ਤੋਂ ਨੁਕਸਾਨ ਪਹੁੰਚੇ ਤਾਂ ਦੂਜੀ ਕਿਡਨੀ ਨਾਂ ਹੋਣ ਦੇ ਕਾਰਨ ਸਰੀਰ ਦਾ ਕੰਮ ਪੂਰੀ ਤਰ੍ਹਾਂ ਰੁਕ ਜਾਂਦਾ ਹੈ। ਜ਼ੇਕਰ ਇਹ ਕਿਡਨੀ ਫਿਰ ਤੋਂ ਥੋੜੇ ਸਮੇਂਵਿਚ ਕੰਮ ਨਾ ਕਰਨ ਲਗੇ, ਤਾਂ ਸਰੀਰ ਵਿਚ ਇਸਦੇ ਕਈ ਵਿਪਰੀਤ ਅਸਰ ਹੋਣ ਲਗਦੇ ਹਨ, ਜੋ ਹੋਲੀ-ਹੋਲੀ ਪ੍ਰਾਣਘਾਤਕ ਵੀ ਹੋ ਸਕਦੇ ਹਨ। ਐਸੇ ਵਿਅਕਤੀ ਨੂੰ ਤੁਰਤ ਡਾਇਲਿਸਿਸ ਦੀ ਲੋੜ ਪੈ ਸਕਦੀ ਹੈ।
(1) ਇਕਮਾਤਰ ਕਿਡਨੀ ਦੇ ਮੂਤਰਮਾਰਗ ਵਿਚ ਪਥਰੀ ਹੋਣ ਦੇ ਕਾਰਨ ਰੁਕਾਵਟ (ਅਵਰੋਧ) ਹੋਣਾ।
(2) ਪੇਟ ਦੇ ਕਿਸੀ ਆਪਰੇਸ਼ਨ ਦੇ ਦੌਰਾਨ ਕਿਡਨੀ ਵਿਚੋਂ ਪੇਸ਼ਾਬ ਲੈ ਜਾਣ ਵਾਲੀ ਨਲੀ, ਮੂਤਰਵਾਹਿਨੀ (ਗਲਤੀ ਨਾਲ) ਭੁਲ ਨਾਲ ਬੰਧ ਕਰ ਦਿਤੀ ਗਈ ਹੋਵੈ।
(3) ਕੁਸ਼ਤੀ ਮੁਕੇਬਾਜ਼ੀ ਅਤੇ ਕਰਾਂਟੇ, ਫੁਟਬਾਲ, ਹਾਕੀ ਜਿਹੇ ਖੇਡਾਂ ਦੇ ਦੌਰਾਨ ਅਚਾਨਕ ਕਿਡਨੀ ਵਿਚ ਚੋਟ ਲਗਣੀ।
(1) ਪਾਣੀ ਜ਼ਿਆਦਾ ਮਾਤਰਾ ਵਿਚ ਪੀਣਾ ਚਾਹੀਦਾ ਹੈ।
(2) ਕਿਡਨੀ ਵਿਚ ਚੋਟ ਲਗਣ ਦੀ ਸੰਭਾਵਨਾ ਵਾਲੀਆਂ ਖੇਡਾਂ ਵਿਚ ਭਾਗ ਨਹੀਂ ਲੈਣਾ ਚਾਹੀਦਾ।
(3) ਪੇਸ਼ਾਬ ਵਿਚ ਸੰਕ੍ਰਮਣ ਅਤੇ ਪ'ਥਰੀ ਹੋਣ ਤੇ ਤੁਰ'ਤ ਰੋਗ ਉਪਚਾਰ ਕਰਾਣਾ ਚਾਹੀਦਾ ਹੈ।
(4) ਡਾਕਟਰ ਦੀ ਸਲਾਹ ਦੇ ਬਿਨਾਂ ਦਵਾਈਆਂ ਦਾ ਸੇਵਨ ਨਹੀ ਕਰਨਾ ਚਾਹੀਦਾ।
(5) ਸਾਲ ਵਿਚ ਇਕ ਵਾਰ ਡਾਕਟਰ ਦੇ ਕੋਲ ਜਾ ਕੇ ਅਪਣਾ ਬਲਡਪ੍ਰੇਸ਼ਰ ਨਪਵਾਣਾ ਚਾਹੀਦਾ ਹੈ ਅਤੇ ਡਾਕਟਰ ਦੀ ਦਿਤੀ ਗਈ ਸਲਾਹ ਦੇ ਅਨੁਸਾਰ ਖ਼ੂਨ ਅਤੇ ਪੇਸ਼ਾਬ ਦੀ ਜਾਂਚ ਅਤੇ ਕਿਡਨੀ ਦੀ ਸੋਨੋਗ੍ਰਾਫੀ ਜਾਂਚ ਕਰਾਣੀ ਚਾਹੀਦੀ ਹੈ। ਕਿਸੀ ਵੀ ਪ੍ਰਕਾਰ ਦੇ ਉਪਚਾਰ ਜਾਂ ਆਪਰੇਸ਼ਨ ਕਰਾਣ ਤੋਂ ਪਹਿਲਾਂ ਸਰੀਰ ਵਿਚ ਇਕ ਹੀ ਕਿਡਨੀ ਹੈ - ਇਸ ਦੀ ਜਾਣਕਾਰੀ ਡਾਕਟਰ ਨੂੰ ਦੇਣੀ ਚਾਹੀਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020