ਕੋ੍ਰਨਿਕ ਕਿਡਨੀ ਫੇਲਿਉਰ (ਛਖਧ) ਵਿਚ ਦੋਨਾਂ ਕਿਡਨੀਆਂ ਨੂੰ ਖ਼ਰਾਬ ਹੌਣ ਵਿਚ ਮਹੀਨਿਆਂ ਤੋਂ ਸਾਲਾਂ ਤਕ ਦਾ ਸਮਾਂ ਲਗਦਾ ਹੈ। ਇਸਦੀ ਸ਼ੂਰੁਆਤ ਵਿਚ ਦੋਨੋਂ ਕਿਡਨੀਆਂ ਦੀ ਕਾਰਜ਼-ਸ਼ਕਤੀ ਵਿਚ ਜਿਆਦਾ ਕੰਮੀ (ਫਰਕ) ਨਾ ਹੌਣ ਕਾਰਨ ਕੋਈ ਲਛਣ ਦਿਖਾਈ ਨਹੀਂ ਦੇਂਦੇ ਹਨ। ਪਰੰਤੂ ਜਿਵੇਂ ਜਿਵੇਂ ਕਿਡਨੀ ਜ਼ਿਆਦਾ ਖ਼ਰਾਬ ਹੋਣ ਲਗਦੀ ਹੈ, ਤਿਵੇਂ-ਤਿਵੇੰ ਮਰੀਜ਼ ਦੀ ਤਕਲੀਫ ਵਧ ਜਾਂਦੀ ਹੈ।ਰੋਗ ਦੇ ਲਛਣਾਂ ਉਤੇ ਚਰਚਾ, ਕਿਡਨੀ ਦੀ ਕਾਰਜ-ਸ਼ਕਤੀ ਨੂੰ ਧਿਆਨ ਵਿਚ ਰ'ਖਦੇ ਹੋਏ, ਤਿੰਨ ਅਲਗ-ਅਲਗ ਅਵਸਥਾਵਾਂ ਵਿਚ ਕੀਤੀ ਜਾ ਸਕਦੀ ਹੈ।
(1) ਪ੍ਰਾਥਮਿਕ ਅਵਸਥਾ ਵਿਚ ਦਿਖਾਈ ਦੇਣ ਵਾਲੇ ਲਛਣ: ਕੋ੍ਰਨਿਕ ਕਿਡਨੀ ਫੇਲਿਉਰ ਦੀ ਸ਼ੂਰੁਆਤ ਵਿਚ ਜਦ ਕਿਡਨੀ ਦੀ ਕਾਰਜ਼ਸ਼ਕਤੀ 35 ਤੋਂ 50 ਪ੍ਰਤੀਸ਼ਤ ਤਕ ਘਟ ਹੋ ਜਾਂਦੀ ਹੈ, ਤਦ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੁੰਦੀ ਹੈ।
ਇਸ ਅਵਸਥਾ ਵਿਚ ਅਨਯ (ਬਾਕੀ) ਬਿਮਾਰੀਆਂ ਦੀ ਜਾਂਚ ਦੇ ਦੌਰਾਨ ਜਾਂ ਮੇਡੀਕਲ ਚੈ'ਕ-ਅਪ ਦੇ ਦੌਰਾਨ ਆਰਮਭਿਕ ਰੂਪ ਤੋਂ, ਜ਼ਿਆਦਾਤਰ ਮਰੀਜ਼ਾਂ ਵਿਚ ਇਸ ਰੋਗ ਦਾ ਨਿਦਾਨ ਹੁੰਦਾ ਹੈ। ਇਸ ਸਮੇਂ ਖ਼ੂਨ ਵਿਚ ਕ੍ਰੀਏ ਟਿਨਿਨ ਅਤੇ ਯੂਰੀਆ ਦੀ ਜਾਂਚ ਵਿਚ ਕੇਵਲ ਥੋੜੀ ਵਰਿਧੀ (ਵਧਣਾ) ਦਿਖਾਈ ਦੇਂਦੀ ਹੈ। ਚਿਹਰੇ ਤੇ ਸੂਜਨ, ਜੋ ਕੇਵਲ ਸਵੇਰੇ ਹੀ ਦਿਖਾਈ ਦੇਂਦੀ ਹੈ, ਇਸ ਰੋਗ ਦੀ ਪ੍ਰਥਮ (ਪਹਿਲੀ) ਨਿਸ਼ਾਨੀ ਹੈ।
ਜੇਕਰ ਕਿਸੀ 30 ਸਾਲ ਤੋਂ ਘਟ ਉਮਰ ਦੇ ਵਿਅਕਤੀ ਨੂੰ ਹਾਈ ਬਲਡਪ੍ਰੇਸ਼ਰ ਹੋ ਗਿਆ ਹੋਵੈ ਅਤੇ ਨਿਦਾਨ ਦੇ ਸਮੇਂ ਖ਼ੂਨ ਦਾ ਦਬਾਅ ਬਹੁਤ ਹੀ ਜ਼ਿਆਦਾ (ਜਿਵੇਂ 220ਫ਼110 ਹੋਵੈ ਅਤੇ ਦਵਾਈਆਂ ਦੇ ਉਪਯੋਗ ਦੇ ਬਾਵਜ਼ੂਦ ਬੇਕਾਬੂ ਰਹਿੰਦਾ ਹੋਵੈ, ਤਾਂ ਇਸਦੇ ਲਈ ਜਿੰਮੇਦਾਰ ਕਾਰਨ ਕੋ੍ਰਨਿਕ ਕਿਡਨੀ ਫੇਲਿਉਰ ਹੋ ਸਕਦਾ ਹੈ।
(1) ਮਧਮ (ਵਿਚਲੀ, ਵਿਚਕਾਰਲੀ) ਅਵਸਥਾ ਵਿਚ ਦਿਖਾਈ ਦੇਣ ਵਾਲੇ ਲਛਣ:
ਜਦ ਕਿਡਨੀ ਦੀ ਕਾਰਜ-ਸ਼ਕਤੀ ਵਿਚ 65 ਤੋਂ 80 ਪ੍ਰਤੀਸ਼ਤ ਤਕ ਦੀ ਕੰਮੀ ਹੋ ਜਾਂਦੀ ਹੈ, ਤਦ ਖ਼ੂਨ ਵਿਚ ਕ੍ਰੀਏਟੀਨਿਨ ਅਤੇ ਯੂਰੀਆਂ ਦੀ ਮਾਤਰਾ ਵਿਚ ਵੀ ਕ੍ਰਮਵਾਰ ਬਾਧਾ ਦਿਖਾਈ ਦੇਂਦੀ ਹੈ। ਐਸੀ ਅਵਸਥਾ ਵਿਚ ਵੀ ਕਈ ਮਰੀਜ਼ਾਂ ਵਿਚ ਕੋਈ ਲਛਣ ਦਿਖਾਈ ਨਹੀਂ ਦਿੰਦਾ, ਜਦ ਕਿ ਜ਼ਿਆਦਾਤਰ ਮਰੀਜ਼ਾਂ ਵਿਚ ਕਮਜ਼ੋਰੀ, ਖ਼ੂਨ ਦੀ ਕੰਮੀ, ਸੂਜਨ, ਹਾਈ ਬ'ਲਡਪ੍ਰੇਸ਼ਰ, ਰਾਤ ਦੇ ਸਮੇਂਪੇਸ਼ਾਬ ਦੀ ਮਾਤਰਾ ਦਾ ਵਧਣਾ, ਆਦਿ ਲ'ਛਣ ਦਿਖਾੲ ਦੇਂਦੇ ਹਨ।
(2) ਅੰਤਮ (ਅੰਤ ਦੀ, ਆਖ਼ਿਰੀ) ਅਵਸਖਾ ਵਿਚ ਦਿਖਾਈ ਦੇਣ ਵਾਲੇ ਲਛਣ:
ਕਿਡਨੀ ਦੀ ਕਾਰਜ-ਸ਼ਕਤੀ ਜਦ 80 ਪ੍ਰਤੀਸ਼ਤ ਘਟ ਜਾਏ, ਅਰਥਾਤ ਮਸਾਂ 20 ਪ੍ਰਤੀਸ਼ਤ ਹੀ ਕੰਮ ਦੀ ਸ਼ਕਤੀ ਬਾਕੀ ਰਹਿ ਜਾਏ, ਤਾਂ ਕਿਡਨੀ ਫੇਲਿਉਰ ਦੇ ਲ'ਛਣ ਵਧਣ ਲਗਦੇ ਹਨ। ਫਿਰ ਵੀ ਕਈ ਮਰੀਜ਼ਾ ਵਿਚ ਦਵਾਈ ਦੁਆਰਾ ਉਪਚਾਰ ਨਾਲ ਤਬੀਅਤ ਸੰਤੋਸ਼ਜਨਕ ਰਹਿੰਦੀ ਹੈ। ਜਦ ਕਿਡਨੀ ਦੀ ਕਾਰਜ-ਸ਼ਕਤੀ 85 ਤੋਂ 90 ਪ੍ਰਤੀਸ਼ਤ ਤੋਂ ਘਟ ਹੋ ਜਾਏ, ਅਰਥਾਤ ਕਿਡਨੀ 10 ਤੋਂ 15 ਪ੍ਰਤੀਸ਼ਤ ਹੀ ਕੰਮ ਕਰੇ, ਤਾਂ ਉਸ ਨੂੰ ਐਂਡ ਸਟੇਜ ਕਿਡਨੀ ਫੇਲਿਉਰ ਕਹਿੰਦੇ ਹਨ। ਕਿਡਨੀ ਫੇਲਿਉਰ ਦੀ ਐਸੀ ਅਵਸਥਾ ਵਿਚ ਦਵਾਈ ਲੈਣ ਦੇ ਬਾਵਜੂਦ ਵੀ ਮਰੀਜ਼ ਦੀ ਤਕਲੀਫ ਕਾਬੂ ਵਿਚ ਨਹੀਂ ਕੀਤੀ ਜਾ ਸਕਦੀ ਹੈ, ਅਤੇ ਡਾਇਲਿਸਿਸ ਅਥਵਾ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਲੋੜ ਪੈਂਦੀ ਹੈ।
ਕਿਡਨੀ ਦੇ ਜ਼ਿਆਦਾ ਖ਼ਰਾਬ ਹੋ ਜਾਣ ਤੇ ਸਰੀਰ ਵਿਚ ਖ਼ੂਨ ਦੇ ਸ਼ੁਧੀਕਰਨ ਦੀ ਪ੍ਰਰਿਕਿਆ ਵਿਚ ਪਾਣੀ, ਅਮਲ ਤੇ ਖ਼ਾਰ ਦੇ ਸੰਤੁਲਨ ਬਣਾਣ ਦੇ ਕਾਰਜਾਂ ਵਿਚ ਸਪਸ਼ਟ ਕਮੀ ਦਿਖਾਈ ਦੇਂਦੀ ਹੈ। ਅਤੇ ਮਰੀਜ਼ ਨੂੰ ਹੋਣ ਵਾਲੀ ਤਕਲੀਫ ਵਧਣ ਲਗਦੀ ਹੈ।
ਹਰ ਇਕ ਮਰੀਜ਼ ਵਿਚ ਕਿਡਨੀ ਖ਼ਰਾਬ ਹੋਣ ਦੇ ਲ'ਛਣ ਅਤੇ ਉਸਦੀ ਗੰਭੀਰਤਾ ਅਲਗ-ਅਲਗ ਹੁੰਦੀ ਹੈ। ਰੋਗ ਦੀ ਇਸ ਅਵਸਥਾ ਵਿਚ ਪਾਏ ਜਾਣ ਵਾਲੇ ਲ'ਛਣ ਇਸ ਪ੍ਰਕਾਰ ਹਨ:
(1) ਖਾਣ ਵਿਚ ਅਰੂਚਿ ਹੋਣੀ, ਉਲਟੀ, ਉਭਕਾਈ ਆਉਣੀ
(2) ਕਮਜ਼ੋਰੀ ਮਹਿਸੂਸ ਹੋਣੀ, ਵਜਨ ਘਟ ਹੋ ਜਾਣਾ
(3) ਥੋੜਾ ਕੰਮ ਕਰਨ ਤੇ ਥਕਾਵਟ ਮਹਿਸੂਸ ਹੋਣੀ, ਸਾਹ ਫੁਲਣਾ
(4) ਖ਼ੂਨ ਵਿਚ ਫਿ'ਕਾਪਨ, ਰਕਤਅਲਪਤਾ (ਐਨੀਮਿਯਾ) (ਖ਼ੂਨ ਦੀ ਕੰਮੀ ਹੋਣੀ, ਕਿਡਨੀ ਵਿਚ ਬਣਨ ਵਾਲਾ ਏਰੀਥੋ੍ਰਪੀਏਟੀਨ ਨਾਮਕ ਹਾਰਮੋਨ ਵਿਚ ਕਮੀ ਹੌਣ ਨਾਲ ਸਰੀਰ ਵਿਚ ਖ਼ੂਨ ਘਟ ਬਣਦਾ ਹੈ।
(5) ਸਰੀਰ ਵਿਚ ਖੁਜਲੀ ਹੌਣੀ।
(6) ਯਾਦਾਸ਼ਤ ਵਿਚ ਕੰਮੀ ਹੋਣੀ, ਨੀਂਦਰ ਵਿਚ ਨਿਯਮਿਤ ਕਰਮ ਵਿਚ ਤਬਦੀਲੀ ਹੋਣੀ।
(7) ਦਵਾਈ ਲੈਣ ਦੇ ਬਾਅਦ ਵੀ ਹਾਈ ਬਲਡਪ੍ਰੇਸ਼ਰ ਦਾ ਕਾਬੂ (ਛੋਨਟਰੋਲ) ਵਿਚ ਨਾ ਆਉਣਾ।
(8) ਇਸਤ੍ਰੀਆਂ ਵਿਚ ਮਾਸਿਕ ਵਿਚ ਅਨਿਯਮਿਤਤਾ ਅਤੇ ਪੁਰਸ਼ਾਂ ਵਿਚ ਨਪੁੰਨਸਕਤਾ ਦਾ ਹੌਣਾ।
(9) ਕਿਡਨੀ ਵਿਚ ਬਣਨ ਵਾਲਾ ਸਕਿ੍ਰਆ ਵਿਟਾਮਿਨ 'ਡੀ' ਦਾ ਘਟ ਬਣਨਾ, ਜਿਸ ਕਰਕੇ ਬੱਚਿਆ ਦੀ ਉਚਾਈ ਘਟ ਵਧਦੀ ਹੈ ਅਤੇ ਵਿਯਸਕਾਂ ਵਿਚ ਹੱਡੀਆਂ ਵਿਚ ਦਰਦ ਰਹਿੰਦਾ ਹੈ।
ਕਿਡਨੀ ਫੇਲਿਉਰ ਦੇ ਕਾਰਨ ਹੋਣ ਵਾਲੀਆਂ ਤਕਲੀਫਾਂ ਦੇ ਵਧਣ ਤੇ ਵੀ ਜੇਕਰ ਰੋਗ ਦਾ ਉਚਿਤ ਉਪਚਾਰ ਨਾ ਕਰਾਇਆ ਜਾਏ, ਤਾ ਨਿਮਨਲਿਖਤ ਜਾਨਲੇਵਾ ਤਕਲੀਫਾਂ ਹੋ ਸਕਦੀਆਂ ਹਨ:
(1) ਸ਼ਾਹ ਦਾ ਵਧ ਤੋਂ ਵਧ ਫੁਲਣਾ
(2) ਖ਼ੂਨ ਦੀ ਉਲਟੀ ਹੌਣਾ
(3) ਮਰੀਜ਼ ਨੂੰ ਅਧਨੀਂਦਰਾ ਜਿਹਾ ਮਹਿਸੂਸ ਹੋਣਾ, ਸਰੀਰ ਵਿਚ ਆਕੜ ਹੋਣੀ ਅਤੇ ਬੇਹੋਸ਼ ਹੋਣਾ।
(4) ਖ਼ੂਨ ਵਿਚ ਪੇਟੇਸਿਯਮ ਦੀ ਮਾਤਰਾ ਵਧਣ ਨਾਲ ਦਿਲ ਤੇ ਗੰਭੀਰ ਪ੍ਰਭਾਵ ਪੈਣਾ, ਜਿਸ ਕਾਰਨ ਦਿਲ ਅਚਾਨਕ ਬੰਦ ਹੋ ਜਾਂਦਾ ਹੈ।
ਕਿਸੀ ਵੀ ਮਰੀਜ਼ ਦੀ ਤਕਲੀਫ ਨੂੰ ਦੇਖ ਕੇ ਜਾਂ ਮਰੀਜ਼ ਦੀ ਜਾਂਚ ਦੇ ਦੌਰਾਨ ਕਿਡਨੀ ਫੇਲਿਉਰ ਹੌਣ ਦੀ ਸ਼ੰਕਾ ਹੋਵੈ ਤਾਂ ਨਿਮਨਲਿਖਤ ਜਾਂਚਾ ਰਾਹੀ ਨਿਦਾਨ ਕੀਤਾ ਜਾ ਸਕਦਾ ਹੈ:
(1) ਖ਼ੂਨ ਵਿਚ ਹੀਮੋਗਲੋਬਿਨ ਦੀ ਮਾਤਰਾ: ਇਹ ਮਾਤਰਾ ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਘਟ ਹੁੰਦੀ ਹੈ।
(2) ਪੇਸ਼ਾਬ ਦੀ ਜਾਂਚ: ਜੇਕਰ ਪੇਸ਼ਾਬ ਵਿਚ ਪ੍ਰੋਟੀਨ ਜਾਂਦਾ ਹੋਵੈ, ਤਾਂ ਇਹ ਕੋ੍ਰਨਿਕ ਕਿਡਨੀ ਫੇਲਿਉਰ ਦੀ ਪ੍ਰਥਮ ਡਰਾਉਣ ਵਾਲੀ ਨਿਸ਼ਾਨੀ ਹੋ ਸਕਦੀ ਹੈ।ਇਹ ਵੀ ਸਚ ਹੈ ਕਿ ਪੇਸ਼ਾਬ ਵਿਚ ਪੋ੍ਰਟੀਨ ਦਾ ਜਾਣਾ, ਕਿਡਨੀ ਫੇਲਿਉਰ ਦੇ ਇਲਾਵਾ ਅਨਯ (ਬਾਕੀ) ਕਾਰਨਾਂ ਕਰਕੇ ਵੀ ਹੁੰਦਾ ਹੈ। ਇਸ ਕਾਰਨ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਪੇਸ਼ਾਬ ਵਿਚ ਪੋ੍ਰਟੀਨ ਦਾ ਜਾਣਾ ਕੋ੍ਰਨਿਕ ਕਿਡਨੀ ਫੇਲਿਉਰ ਦਾ ਮਾਮਲਾ ਹੈ। ਪੇਸ਼ਾਬ ਦੇ ਇੰਨਫੇਕਸ਼ਨ ਦਾ ਨਿਦਾਨ ਵੀ ਇਸ ਜਾਂਚ ਦੁਆਰਾ ਹੋ ਸਕਦਾ ਹੈ।
(3) ਖ਼ੂਨ ਵਿਚ ਕ੍ਰੀਏਟਿਨਿਨ ਅਤੇ ਯੂਰੀਆ ਦੀ ਜਾਂਚ: ਕ੍ਰੀਏਟੀਨਿਨ ਕਿਡਨੀ ਫੇਲਿਉਰ ਦੇ ਨਿਦਾਨ ਅਤੇ ਉਪਚਾਰ ਦੇ ਨਿਅੰਤ੍ਰਣ ਲਈ ਇਹਸਭ ਤੋ ਮਹਤਵਪੂਰਨ ਜਾਂਚ ਹੈ। ਕਿਡਨੀ ਦੇ ਜ਼ਿਆਦਾ ਖ਼ਰਾਬ ਹੌਣ ਦੇ ਨਾਲ-ਨਾਲ ਖ਼ੂਨ ਵਿਚ ਕ੍ਰੀਏਟਿਨਿਨ ਅਤੇ ਯੂਰੀਆ ਦੀ ਮਾਤਰਾ ਵੀ ਵਧਦੀ ਜਾਂਦੀ ਹੈ। ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਨਿਯਮਿਤ ਅਵਧੀ (ਸਮੇਂ) ਵਿਚ ਇਹ ਜਾਂਚ ਕਰਦੇ ਰਹਿਣ ਨਾਲ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਕਿਡਨੀ ਕਿਤਨੀ ਖ਼ਰਾਬ ਹੋਈ ਹੈ ਅਤੇ ਉਪਚਾਰ ਨਾਲ ਕਿਤਨਾ ਸੁਧਾਰ ਆਇਆ ਹੈ।
(4) ਕਿਡਨੀ ਦੀ ਸੋਨੋਗ੍ਰਾਫੀ: ਕਿਡਨੀ ਦੇ ਡਾਕਟਰਾਂ ਦੀ ਤੀਸਰੀ ਅਖ ਕਹੀ ਜਾਣ ਵਾਲੀ ਇਹ ਜਾਂਚ ਕਿਡਨੀ ਕਿਸ ਕਾਰਨ ਕਰਕੇ ਖ਼ਰਾਬ ਹੋਈ ਹੈ, ਇਸਦੇ ਨਿਦਾਨ ਦੇ ਲਈ ਅਤਿਅੰਤ ਮਹਤਵਪੂਰਨ ਹੈ। ਜ਼ਿਆਦਾਤਰ ਕੋ੍ਰਨਿਕ ਕਿਡਨੀ ਫੇਲਿਉਰ ਦੇ ਰੋਗੀਆਂ ਵਿਚ ਕਿਡਨੀ ਦਾ ਆਕਾਰ ਛੋਟਾ ਅਤੇ ਸੰਕੁਚਿਤ (ਸਿਕੁੜਿਆ) ਹੋ ਜਾਂਦਾ ਹੈ। ਐਕਉਟ ਕਿਡਨੀ ਫੇਲਿਉਰ, ਡਾਏਬਿਟੀਜ਼, ਏਮਾਈਲੋਡੋਸਿਸ ਜਿਹੇ ਰੋਗਾਂ ਦੇ ਕਾਰਨ ਕਿਡਨੀ ਜਦ ਖ਼ਰਾਬ ਹੁੰਦੀ ਹੈ, ਤਾਂ ਕਿਡਨੀ ਦੇ ਆਕਾਰ ਵਿਚ ਵਧੋਤਰੀ ਦਿਖ਼ਾਈ ਦੇਂਦੀ ਹੈ। ਪਥਰੀ, ਮੂਤਰ-ਮਾਰਗ ਵਿਚ ਅਵਰੋਧ (ਰੁਕਾਵਟ) ਅਤੇ ਪੋਲੋਸਿਸਟਿਕ ਕਿਡਨੀ ਡਿਜ਼ੀਜ਼ ਜਿਹੀ ਕਿਡਨੀ ਫੇਲਿਉਰ ਦੇ ਕਾਰਨਾਂ ਦਾ ਸਹੀ ਨਿਦਾਨ ਵੀ ਸੋਨੋਗ੍ਰਾਫੀ ਦੁਆਰਾ ਹੋ ਸਕਦਾ ਹੈ।
(5) ਖ਼ੂਨ ਦੀ ਅਨਯ ਜਾਂਚ: ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾ ਵਿਚ ਖ਼ੂਨ ਦੇ ਬਾਕੀ ਪ੍ਰੀ ਵਿਚੋਂ ਸੀਰਮ, ਇਲੇਕਟ੍ਰੋਲਾਈਟਸ, ਕੇਲੀਸਿਅਮ, ਫਾਸਫੋਰਸ, ਬਾਈਕਾਰਬੋਨੇਟ ਆਦਿ ਹੈ। ਕਿਡਨੀ ਦੇ ਕੰਮ ਨਾ ਕਰਨ ਕਰਕੇ ਹੋਣ ਵਾਲੀਆ ਹੋਰ ਸਮਸਿਆਵਾਂ ਦੇ ਬਾਰੇ ਵਿਚ ਜਾਣਕਾਰੀ ਖ਼ੂਨ ਦੀ ਇ੍ਹਨੀ ਪੀ੍ ਨਾਲ ਮਿਲ ਸਕਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020