অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਕੋ੍ਰਨਿਕ ਕਿਡਨੀ ਫੇਲਿਉਰ ਦੀ ਦਵਾਈ ਦੁਆਰਾ ਉਪਚਾਰ

ਕੋ੍ਰਨਿਕ ਕਿਡਨੀ ਫੇਲਿਉਰ ਦੀ ਦਵਾਈ ਦੁਆਰਾ ਉਪਚਾਰ

ਕਿਡਨੀ ਫੇਲਿਉਰ ਦੇ ਰੋਗੀਆਂ ਦੇ ਖਾਣ-ਪੀਣ ਨਾਲ ਸੰਬੰਧਤ ਸਾਰੀਆਂ ਜ਼ਰੂਰੀ ਸੂਚਨਾਵਾਂ ਵਿਸਥਾਰ ਰੂਪ ਵਿਚ ਅਧਿਆਇ 27 ਵਿਚ ਦਿਤੀਆਂ ਗਈਆਂ ਹਨ।

ਇਸ ਰੋਗ ਦੇ ਉਪਚਾਰ ਵਿਚ ਹਾਈ ਬਲਡਪ੍ਰੇਸ਼ਰ ਨੂੰ ਹਮੈਸ਼ਾ ਉਚਿਤ ਕੰਨਟ੍ਰੋਲ ਵਿਚ ਰਖਣਾ ਸਭ ਤੋਂ ਮ'ਹਤਵਪੂਰਨ ਹੈ। ਕਿਡਨੀ ਫੇਲਿਉੁਰ ਵਿਚ ਜ਼ਿਆਦਾ ਤਰ ਖ਼ੂਨ ਦੇ ਦਬਾਅ ਦਾ ਉਚ ਹੌਣਾ ਦੇਖਿਆ ਜਾਂਦਾ ਹੈ ਜੋ ਕਿ ਨੁਕਸਾਨ ਦੇਹ ਕਮਜੋਰ ਕਿਡਨੀ ਦੇ ਲਈ ਬੋਝ-ਸਵਰੂਪ ਬਣ ਕੇ ਕਿਡਨੀ ਨੂੰ ਜ਼ਿਆਦਾ ਨੁਕਸਾਨ ਪਹੁੰਚਾਦਾ ਹੈ।

ਖ਼ੂਨ ਦਾ ਦਬਾਅ ਘਟ ਕਰਨ ਦੇ ਲਈ ਕਿਹੜੀ ਦਵਾ ਜ਼ਿਆਦਾ ਉਪਯੋਗੀ ਹੁੰਦੀ ਹੈ?

ਹਾਈ ਬਲਡਪ੍ਰੇਸ਼ਰ ਨੂੰ ਕੰਨਟ੍ਰੋਲ ਵਿਚ ਰਖਣ ਦੇ ਲਈ ਦਵਾਈਆਂ ਦੁਆਰਾ ਉਚਿਤ ਉਪਚਾਰ ਕਿਡਨੀ ਰੋਗ ਸਪੇਸ਼ਲਸਿਟ ਨੇ ਫ੍ਰੋਲਾਜਿਸਟ ਜਾਂ ਫਿਜਿਸ਼ਿਯਨ ਕਰਦੇ ਹਨ ਅਤੇ ਉਹਨਾਂ ਦੇ ਦੁਆਰਾ ਹੀ ਦਵਾਈਆਂ ਦੀ ਚੌਣ ਕੀਤੀ ਜਾਂਦੀ ਹੈ। ਖ਼ੂਨ ਦੇ ਦਬਾਅ ਨੂੰ ਘਟਾਣ ਦੇ ਲਈ ਕੈਲਸਿਯਮ ਚੈਨਲ ਬਲਾਕਰਸ, ਬੀਟਾ ਬ'ਲਾਕਰਸ, ਡਾਇਯੂਰੇਟਿਕਸ ਆਦਿ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਿਡਨੀ ਫੇਲਿਉਰ ਦੀ ਪ੍ਰਾਰੰਭਕ ਅਵਸਥਾ ਵਿਚ ਏ.ਸੀ.ਈ ਜਾਂ ੲੇ.ਆਰ.ਬੀ., ਪ੍ਰਕਾਰ ਦੀਆਂ ਦਵਾਈਆਂ ਨੂੰ ਵਿਸ਼ੇਸ਼ ਰੂਪ ਵਿਚ ਪਸੰਦ ਕੀਤਾ ਜਾਂਦਾ ਹੈ। ਇਹ ਦਵਾਈਆਂ ਹਾਈ-ਬਲਡਪ੍ਰੇਸ਼ਰ ਘਟ ਕਰਨ ਦੇ ਨਾਲ-ਨਾਲ ਨੁਕਸਾਨ ਦੇਹ ਕਿਡਨੀ ਦੇ ਵਧ ਖ਼ਰਾਬ ਹੌਣ ਦੀ ਪ੍ਰਕਿਰਿਆ ਨੂੰ ਹੇਾਣ (ਸ਼ਲੋਾ) ਕਰਨ ਦਾ ਮਹਤਵਪੂਰਨ ਤੇ ਲਾਭਦਾਇਕ ਕੰਮ ਕਰਦੀਆਂ ਹਨ।

ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਖ਼ੂਨ ਦਾ ਦਬਾਅ ਕਿਤਨਾ ਹੋਣਾ ਚਾਹੀਦਾ ਹੈ?

ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਖ਼ੂਨ ਦਾ ਦਬਾਅ ਹਮੇਂਸ਼ਾ ਦੇ ਲਈ 140ਫ਼84 ਤੋਂ ਘਟ ਹੌਣਾ ਬਹੁਤ ਜ਼ਰੂਰੀ ਹੈ।

ਖ਼ੂਨ ਦਾ ਦਬਾਅ ਕਾਬੂ ਵਿਚ ਹੈ ਇਹ ਕਿਵੇਂ ਜਾਣਿਆਂ ਜਾ ਸਕਦਾ ਹੈ? ਇਸਦੇ ਲਈ ਕਿਹੜੀ ਪਦਤੀ ਸਰੇਸ਼ਟ ਹੈ?

ਕਿਡਨੀ ਨੂੰ ਬਚਾਣ ਲਈ ਸਭ ਤੋਂ ਮਹਤਵਪੂਰਨ ਉਪਚਾਰ ਖ਼ੂਨ ਦਾ ਦਬਾਅ 140ਫ਼84 ਤੋਂ ਘਟ ਹੌਣਾ ਚਾਹੀਦਾ ਹੈ। ਨਿਸਚਿਤ ਅਵਧਿ ਵਿਚ ਡਾਕਟਰ ਦੇ ਕੋਲ ਜਾ ਕੇ ਬ'ਲਡਪ੍ਰੇਸ਼ਰ ਨਾਪਣ ਨਾਲ ਜਾਣਿਆ ਜਾ ਸਕਦਾ ਹੈ ਕਿ ਖ਼ੂਨ ਦਾ ਦਬਾਅ ਕਾਬੂ ਵਿਚ ਹੈ ਜਾਂ ਨਹੀਂ। ਕਿਡਨੀ ਦੀ ਸੁਰਖਿਆ ਦੇ ਲਈ ਬ'ਲਡਪ੍ਰੇਸ਼ਰ ਦਾ ਹਮੇਸ਼ਾ ਕਾਬੂ ਵਿਚ ਰਹਿਣਾ ਜ਼ਰੂਰੀ ਹੈ। ਜਿਸ ਤਰ੍ਹਾਂ ਡਾਏਬਿਟੀਜ਼ ਦੇ ਮਰੀਜ਼ ਆਪ ਹੀ ਖ਼ੂਨ ਦਾ ਦਬਾਅ ਗਲੂਕੋਮੀਟਰ ਦੇ ਨਾਲ ਖ਼ੂਨ ਵਿਚ ਸ਼ਕਰ ਦੀ ਮਾਤਰਾ ਨਾਪਦੇ ਹਨ, ਉਸੀ ਤਹਾਂ ਪਰਿਵਾਰ ਦੇ ਮੇਂਬਰ ਜੇਕਰ ਬਲਡਪ੍ਰੇਸ਼ਰ ਨਾਪਣਾ ਸਿਖ ਜਾਣ, ਤਾਂ ਇਹ ਸਰੇਸ਼ਟ ਉਪਾਅ ਹੈ। ਰੋਜ਼ ਬਲਡਪ੍ਰੇਸ਼ਰ ਨਾਪ ਕੇ ਉਸ ਨੂੰ ਡਾਇਰੀ ਵਿਚ ਲਿਖ ਦੇ ਡਾਕਟਰ ਦੇ ਧਿਆਨ ਵਿਚ ਲਿਆਣ ਨਾਲ ਡਾਕਟਰ ਦਵਾਈ ਆਦਿ ਵਿਚ ਪ੍ਰਭਾਵਸ਼ਾਲੀ ਪਰਿਵਰਤਨ ਕਰ ਸਕਦਾ ਹੈ।

ਕਿਡਨੀ ਫੇਲਿਉਰ ਵਿਚ ਉਪਯੋਗ ਵਿਚ ਆਣ ਵਾਲ਼ੀ ਡਾਈਯੂਰੇ ਟਿਕਸ ਦਵਾਈ ਕੀ ਹੈ?

ਕਿਡਨੀ ਫੇਲਿਉਰ ਵਿਚ ਪੇਸ਼ਾਬ ਘਟ ਆਣ ਨਾਲ ਸੂਜਨ ਅਤੇ ਸਾਹ ਲੈਣ ਵਿਚ ਤਕਲੀਫਹੋ ਸਕਦੀ ਹੈ। ਡਾਏ ਯੂਰੇਟਿਕਸ ਦੇ ਨਾਂ ਤੋਂ ਪਹਿਚਾਣੀ ਜਾਣ ਵਾਲੀਆਂ ਦਵਾਈਆਂ ਪੇਸ਼ਾਬ ਦੀ ਮਾਤਰਾ ਵਧਾ ਕੇ ਸੂਜਨ ਅਤੇ ਸਾਹ ਲੈਣ ਦੀ ਤਕਲੀਫ ਵਿਚ ਆਰਾਮ ਦੇਂਦੀਆ ਹਨ। ਇਹ ਧਿਆਨ ਵਿਚ ਰ'ਖਣਾ ਜ਼ਰੂਰੀ ਹੈ ਕਿ ਇਹ ਦਵਾਈਆਂ ਪੇਸ਼ਾਬ ਵਧਾਣ ਵਿਚ ਉਪਯੋਗੀ ਹਨ, ਕਿਡਨੀ ਦੀ ਕਾਰਜ-ਸ਼ਕਤੀ ਵਧਾਣ ਵਿਚ ਇਹ ਕੋਈ ਮਦਦ ਨਹੀਂ ਕਰਦੀਆਂ ਹਨ।

ਕਿਡਨੀ ਫੇਲਿਉਰ ਵਿਚ ਖ਼ੂਨ ਵਿਚ ਫਿਕਾਪਨ ਆਣ ਦਾ ਉਪਚਾਰ ਕੀ ਹੈ?

ਇਸਦੇ ਲਈ ਜ਼ਰੂਰੀ ਲੋਹ ਅਤੇ ਵਿਟਾਮੀਨ ਵਾਲੀਆਂ ਦਵਾਈਆਂ ਦਿਤੀਆਂ ਜਾਂਦੀਆਂ ਹਨ।ਜਦ ਕਿਡਨੀ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ, ਤਦ ਇਹ ਦਵਾਈਆਂ ਦੇਣ ਦੇ ਬਾਅਦ ਵੀ ਹੀਮੋਗਲੋਬਿਨ ਵਿਚ ਕਮੀ ਦੇਖਣ ਨੂੰ ਮਿਲਦੀ ਹੈ। ਅਜਿਹੇ ਮਰੀਜ਼ਾਂ ਵਿਚ ਵਿਸ਼ੇਸ਼ ਏਰੀਥ੍ਰੋਪੋਏਟੀਨ ਦੇ ਇੰਨਜੇਕਸ਼ਨ ਦਿਤੇ ਜਾਂਦੇ ਹਨ। ਇਸ ਇੰਨਜੇਕਸ਼ਨ ਦੇ ਪ੍ਰਭਾਵ ਨਾਲ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ। ਹਾਲਾਕਿ ਇਸ ਇੰਨਜੇਕਸ਼ਨ ਨੂੰ ਸੁਰਖਿਅਤ, ਪ੍ਰਭਾਵਕਾਰੀ ਅਤੇ ਸਰਲਤਾ ਨਾਲ ਦਿਤਾ ਜਾ ਸਕਦਾ ਹੈ, ਪਰ ਬਹੁਤ ਮਹਿੰਗਾ ਹੌਣ ਦੇ ਕਾਰਨ ਸਾਰੇ ਮਰੀਜ਼ ਇਸਦਾ ਖਰਚ ਨਹੀ ਉਠਾ ਸਕਦੇ। ਇਸ ਪ੍ਰਕਾਰ ਦੇ ਰੋਗੀਆਂ ਲਈ ਰਕਤਦਾਨ ਲੈਣਾ ਘਟ ਖਰਚੀਲਾ ਹੈ, ਪਰਐਸੇ ਉਪਚਾਰ ਵਿਚ ਜ਼ਿਆਦਾ ਖਰਚ ਹੁੰਦਾ ਹੈ।

ਖ਼ੂਨ ਵਿਚ ਆਏ ਫਿਕੇਪਨ ਦਾ ਉਪਚਾਰ ਕਿਉਂ ਜ਼ਰੂਰੀ ਹੈ?

ਖ਼ੂਨ ਵਿਚ ਉਪਸਥਿਤ ਹੀਮੋਗਲੋਬਿਨ, ਫੇਫੜਿਆਂ 'ਚੋਂ' ਆਕਸੀਜਨ ਲੈ ਕੇ ਪੂਰੇ ਸਰੀਰ ਵਿਚ ਪਹੁੰਚਾਣ ਦਾ ਮੱਹਤਵਪੂਰਨ ਕੰਮ ਕਰਦਾ ਹੈ। ਖ਼ੂਨ ਵਿਚ ਫਿੱਕਾਪਨ ਹੌਣਾ ਇਹ ਦਰਸ਼ਾਂਦਾ ਹੈ ਕਿ ਖ਼ੂਨ ਵਿਚ ਹੀਮੋਗਲੋਬਿਨ ਘਟ ਹੈ, ਜਿਸ ਦੇ ਕਾਰਨ ਮਰੀਜ਼ ਨੂੰ ਕਮਜ਼ੋਰੀ ਲਗਦੀ ਹੈ ਅਤੇ ਜਲਦੀ ਥੱਕ ਜਾਂਦਾ ਹੈ, ਸਰੀਰ ਦੀ ਰੋਗ ਪ੍ਰਤਿਰੋਧਕ ਸ਼ਕਤੀ ਘਟ ਹੋ ਜਾਂਦੀ ਹੈ ਅਤੇ ਕਈ ਪ੍ਰਕਾਰ ਦੀਆਂ ਤਕਲੀਫਾਂ ਦਾ ਸਾਮਨਾ ਕਰਨਾ ਪੈ ਸਕਦਾ ਹੈ, ਇਸ ਲਈ ਕਿਡਨੀ ਫੇਲਿਉਰ ਦੇ ਰੋਗੀਆਂ ਦੀ ਤੰਦਰੁਸਤੀ ਦੇ ਲਈ ਖ਼ੂਨ ਵਿਚ ਫਿੱਕੇਪਨ ਦਾ ਉਪਚਾਰ ਅਤਿ ਜ਼ਰੂਰੀ ਹੈ। ਖ਼ੂਨ ਦੀ ਕਮੀ ਦਾ ਬੁਰਾ ਅਸਰ ਦਿਲ ਦੀ (ਹਿਰਦੈ ਦੀ) ਕਾਰਜ-ਸ਼ਕਤੀ ਤੇ ਵੀ ਪੈਂਦਾ ਹੈ, ਜਿਸ ਨੂੰ ਬਣਾਕੇ ਰਖਣ ਲਈ ਹੀਮੋਗਲੋਬਿਨ ਦਾ ਵਧਾਣਾ ਬਹੁਤ ਜ਼ਰੂਰੀ ਹੈ।

ਨੇਫੋ੍ਰਲਾਜਿਸਟ ਦੁਆਰਾ ਮਰੀਜ਼ ਦੀ ਸਮੇਂ ਤੇ ਜਾਂਚ ਅਤੇ ਦੇਖਭਾਲ:

- ਕਿਡਨੀ ਨੂੰ ਹੌਣ ਵਾਲੇ ਨੁਕਸਾਨ ਤੋਂ ਬਚਣ ਦੇ ਲਈ ਮਰੀਜ਼ ਨੂੰ ਨਿਯਮਿਤ ਰੂਪ ਤੋਂ ਨੇਫੋ੍ਰਲਾਜਿਸਟ ਨਾਲ ਮਿਲ ਦੇ ਸਲਾਹ ਲੈਣੀ ਅਤੇ ਜਾਂਚ ਕਰਾਣੀ ਬਹੁਤ ਜ਼ਰੂਰੀ ਹੈ।

- ਨੇਫੋ੍ਰਲਾਜਿਸਟ, ਮਰੀਜ਼ ਦੀ ਤਕਲੀਫ ਅਤੇ ਕਿਡਨੀ ਦੀ ਕਾਰਜ-ਸ਼ਕਤੀ ਨੂੰ ਧਿਆਨ ਵਿਚ ਰਖਦੇ ਹੋਏ ਜ਼ਰੂਰੀ ਉਪਚਾਰ ਨਿਸਚਿਤ ਕਰਦਾ ਹੈ।

ਸਰੋਤ : ਕਿਡਨੀ ਸਿੱਖਿਆ

ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate