অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਕੋ੍ਰਨਿਕ ਕਿਡਨੀ ਫੇਲਿਉਰ ਦਾ ਉਪਚਾਰ

ਕੋ੍ਰਨਿਕ ਕਿਡਨੀ ਫੇਲਿਉਰ ਦਾ ਉਪਚਾਰ

ਕੋ੍ਰਨਿਕ ਕਿਡਨੀ ਫੇਲਿਉਰ ਦੇ ਉਪਚਾਰ ਦੇ ਮੁਖਯ ਤੋਰ ਤੇ ਤਿੰਨ ਪ੍ਰਕਾਰ ਹਨ:

ਦਵਾਈ ਅਤੇ ਪਰਹੇਜ ਡਾਇਲਿਸਿਸ ਕਿਡਨੀ ਟ੍ਰਾਂਸਪਲਾਂਟੇਸ਼ਨ

(੧) ਕੋ੍ਰਨਿਕ ਕਿਡਨੀ ਫੇਲਿਉਰ (ਕੋ੍ਰਨਿਕ ਕਿਡਨੀ ਡਿਜ਼ੀਜ਼ ਛਖਧ) ਦੇ ਪ੍ਰਾਰੰਭ ਵਿਚ ਜਦ ਕਿਡਨੀ ਜ਼ਿਆਦਾ ਖ਼ਰਾਬ ਨਾ ਹੋਈ ਹੋਵੈ, ਉਸ ਸਿਥਿਤੀ ਵਿਚ ਨਿਦਾਨ ਦੇ ਬਾਅਦ ਦਵਾਈ ਅਤੇ ਆਹਾਰ ਵਿਚ ਪਰਹੇਜ਼ ਦੁਆਰਾ ਇਲਾਜ ਕੀਤਾ ਜਾਂਦਾ ਹੈ।

(੨) ਦੋਨੋ ਕਿਡਨੀਆਂ ਜ਼ਿਆਦਾ ਖ਼ਰਾਬ ਹੌਣ ਦੀ ਵਜਾ੍ਹ ਨਾਲ ਜਦ ਕਿਡਨੀ ਦੀ ਕਾਰਜ - ਸਕਤੀ ਵਿਚ ਉਲੇਖਂਣੀ ਕਮੀ ਆ ਗਈ ਹੋਵੈ, ਤਦ ਡਾਇਲਿਸਿਸ ਕਰਵਾਉਣ ਦੀ ਲੋੜ ਹੁੰਦੀ ਹੈ। ਅਤੇ ਉਹਨਾਂ ਵਿਚੋ ਕਈ ਮਰੀਜ਼ ਕਿਡਨੀ ਟ੍ਰਾਂਸਪਲਾਂਟੇਸ਼ਨ ਜਿਹੇ ਖ਼ਾਸ ਉਪਚਾਰ ਕਰਾਂਦੇ ਹਨ।

ਦਵਾਈ ਅਤੇ ਪਰਹੇਜ਼ ਨਾਲ ਉੁਪਚਾਰ

ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਦਵਾਈ ਅਤੇ ਪਰਹੇਜ਼ ਦੁਆਰਾ ਉਪਚਾਰ ਕਿਉਂ ਮਹਤਵਪੂਰਨ ਹੈ?

ਕਿਡਨੀ ਦੇ ਜਿਆਦਾ ਖ਼ਰਾਬ ਹੌਣ ਤੇ ਜ਼ਰੂਰੀ ਡਾਇਲਿਸਿਸ ਅਤੇ ਕਿਡਨੀ ਟ੍ਰਾਂਸਪਲਾਂਟੇਸ਼ਨ ਕਰਵਾਣ ਦਾ ਖ਼ਰਚ ਜ਼ਿਆਦਾ ਆਂਦਾ ਹੈ ਅਤੇ ਇਹ ਸੁਵਿਧਾ ਹਰ ਜਗਾ੍ਹ ਆਸਾਨੀ ਨਾਲ ਉਪਲਬਧ ਨਹੀ ਹੈ, ਨਾਲ ਹੀ ਮਰੀਜ਼ ਨੂੰ ਸੰਪੂਰਨ ਤੋਰ ਤੇ ਠੀਕ ਹੌਣ ਦੀ ਗਰੰਟੀ ਵੀ ਨਹੀਂ ਹੁੰਦੀ ਹੈ।ਕੋ੍ਰਨਿਕ ਕਿਡਨੀ ਫੇਲਿਉਰ ਵਿਚ ਸ਼ੂਰੁ ਵਿਚ ਉਪਚਾਰ ਦਵਾਈ ਅਤੇ ਪਰਹੇਜ਼ ਤੋਂ ਹੀ, ਘਟ ਖਰਚ ਤੇ ਹਰ ਜਗਾ੍ਹ ਆਸਾਨੀ ਨਾਲ ਹੋ ਸਕਦਾ ਹੈ, ਤਾਂ ਕਿਉਂ ਨਾ ਅਸੀਂ ਦਵਾਈ ਅਤੇ ਪਰਹੇਜ਼ ਨਾਲ ਹੀ ਕਿਡਨੀ ਨੂੰ ਹੌਣ ਤੋਂ ਬਚਾ ਕੇ ਰਖੀਏ।

ਕਿਉ ਕੋ੍ਰਨਿਕ ਕਿਡਨੀ ਫੇਲਿਉੁਰ ਦੇ ਕਈ ਮਰੀਜ਼ ਦਵਾਈਆਂ ਅਤੇ ਪਰਹੇਜ਼ ਦੁਆਰਾ ਉਪਚਾਰ ਦਾ ਲਾਭ ਲੈਣ ਵਿਚ ਅਸਫਲ ਰਹਿੰਦੇ ਹਨ?

ਕੋ੍ਰਨਿਕ ਕਿਡਨੀ ਫੇਲਿਉਰ ਵਿਚ ਸ਼ੂਰੁ ਤੋਂ ਹੀ ਉਚਿਤ ਉਪਚਾਰ ਲੈਣਾ ਕਿਡਨੀ ਨੂੰ ਖ਼ਰਾਬ ਹੌਣ ਤੋਂ ਬਚਾਂਦਾ ਹੈ। ਪਰ ਇਸ ਰੋਗ ਦੇ ਲਛਣ ਪ੍ਰਾਰੰਭ ਵਿਚ ਘਟ ਦਿਖਾਈ ਦੇਂਦੇ ਹਨ ਅਤੇ ਮਰੀਜ਼ ਅਪਣਾ ਦੈਨਿਕ (ਦਿਨ ਦਾ) ਕੰਮ-ਕਾਜ਼ ਆਸਾਨੀ ਨਾਲ ਕਰ ਸਕਦਾ ਹੈ। ਇਸ ਲਈ ਡਾਕਟਰਾਂ ਦੁਆਰਾ ਜਾਣਕਾਰੀ ਅਤੇ ਹਿਦਾਅਤਾਂ ਦੇਣ ਦੇ ਬਾਵਜੂਦ ਵੀ ਰੋਗ ਦੀ ਗੰਭੀਰਤਾ ਅਤੇ ਸਮੇਂ ਸਿਰ ਕੀਤੇ ਗਏ ਉਪਚਾਰ ਰਾਹੀਂ ਹੋਣ ਵਾਲੇ ਫਾਇਦੇ, ਕੁਝ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੇਂਬਰਾਂ ਨੂੰ ਸਮਝ ਨਹੀਂ ਆਉਂਦੇ ਹਨ। (ਆਂਦੇ ਹਨ) ਕਈ ਮਰੀਜ਼ਾ ਵਿਚ ਉਪਚਾਰ ਸੰਬੰਧੀ ਅਗਿਆਨਤਾ ਜਾ ਲਾਪਰਵਾਹੀ ਦੇਖਣ ਨੂੰ ਮਿਲਦੀ ਹੈ, ਅਨਿਯਮਿਤ, ਅਯੋਗ ਅਤੇ ਅਧੂਰੇ ਉਪਚਾਰ ਦੇ ਕਾਰਨ ਕਿਡਨੀ ਬਹੁਤ ਜਲਦੀ ਨਾਲ ਖ਼ਰਾਬ ਹੋ ਸਕਦੀ ਹੈ। ਅਤੇ ਨਿਦਾਨ ਦੇ ਬਾਅਦ ਘਟ ਸਮੇਂ ਵਿਚ ਹੀ ਤਬੀਅਤ ਜ਼ਿਆਦਾ ਖ਼ਰਾਬ ਹੌਣ ਦੇ ਕਾਰਨ ਡਾਇਲਿਸਿਸ ਅਤੇ ਕਿਡਨੀ ਟ੍ਰਾਸਪਲਾਂਟੇਸ਼ਨ ਜਿਹੇ ਮਹਿੰਗੇ ਉਪਚਾਰ ਦੀ ਲੋੜ ਪੈਂਦੀ ਹੈ। ਇਲਾਜ ਵਿਚ ਲਾਪਰਵਾਹੀ ਅਤੇ ਟਾਲ-ਮਟੋਲ (ਉਪੇਖਸ਼ਾ) ਦੇ ਕਾਰਨ ਕਈ ਰੋਗੀਆਂ ਨੂੰ ਜਾਨ ਤੋਂ ਵੀ ਹ'ਥ ਧੌਣਾ ਪੈ ਸਕਦਾ ਹੈ।

ਦਵਾਈ ਅਤੇ ਪਰਹੇਜ਼ ਦੁਆਰਾ ਉਪਚਾਰ ਕਰਨ ਦੇ ਕੀ ਉਦੇਸ਼ ਹਨ?

ਕੋ੍ਰਨਿਕ ਕਿਡਨੀ ਫੇਲਿਉਰ ਵਿਚ ਦਵਾਈ ਅਤੇ ਪਰਹੇਜ਼ ਦੁਆਰਾ ਉਪਚਾਰ ਦਾ ਉਦੇਸ਼ ਇਸ ਪ੍ਰਕਾਰ ਹੈ:

(੧) ਰੋਗ ਦੇ ਕਾਰਨ ਮਰੀਜ਼ ਨੂੰ ਹੌਣ ਵਾਲੀਆਂ ਤਕਲੀਫਾਂ ਤੋਂ ਰਾਹਤ (ਆਰਾਮ) ਦਿਲਾਣਾ।

(੨) ਕਿਡਨੀ ਵਿਚ ਬਚੀ ਹੋਈ ਕਾਰਜ - ਸ਼ਕਤੀ ਨੂੰ ਬਣਾਏ ਰਖਦੇ ਹੋਏ ਕਿਡਨੀ ਨੂੰ ਜ਼ਿਆਦਾ ਹੌਣ ਤੋਂ ਬਚਾਣਾ ਅਰਥਾਤ ਕਿਡਨੀ ਖ਼ਰਾਬ ਹੋਣ ਦੀ ਤੀਬਰਤਾ (ਸਪੀਡ) (ਸ਼ਪੲੲਦ) ਨੂੰ ਘਟ ਕਰਨਾ।

(੩) ਉਚਿਤ ਉਪਚਾਰ ਨੂੰ ਸੰਤੋ ਸ਼ਜਨਕ ਰਖਣਾ ਅਤੇ ਡਾਇਲਿਸਿਸਜਾਂ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਅਵਸਥਾ ਨੂੰ ਹਰ ਮੁਮਕਨ ਕੋਸ਼ਿਸ਼ ਨਾਲ ਟਾਲਣ ਦਾ ਪ੍ਰਆਸ ਕਰਨਾ।

ਕੋ੍ਰਨਿਕ ਕਿਡਨੀ ਫੇਲਿਉਰ ਦਾ ਉਪਚਾਰ ਦਵਾਈ ਅਤੇ ਪਰਹੇਜ ਦੁਆਰਾ ਕਿਸ ਪ੍ਰਕਾਰ ਕੀਤਾ ਜਾਂਦਾ ਹੈ ?

ਕੋ੍ਰਨਿਕ ਕਿਡਨੀ ਫੇਲਿਉਰ ਦਾ ਦਵਾਈ ਦੁਆਰਾ ਕੀਤੇ ਜਾਣ ਵਾਲੇ ਮੁਖਯ ਉਪਚਾਰ ਨਿਮਿਨਲਿਖਤ ਹਨ:

ਕੋ੍ਰਨਿਕ ਕਿਡਨੀ ਫੇਲਿਉਰ ਦੇ ਕਾਰਨਾਂ ਦਾ ਉਪਚਾਰ:

- ਡਾਏਬਿਟੀਜ਼ ਅਤੇ ਹਾਈ ਬਲਡਪ੍ਰੇਸ਼ਰ ਦਾ ਸਹੀ (ਉਚਿਤ) ਉਪਚਾਰ

- ਪੇਸ਼ਾਬ ਵਿਚ ਇੰਨਫੇਕਸ਼ਨ ਦਾ ਜ਼ਰੂਰੀ ਉਪਚਾਰ

- ਪਥਰੀ ਦੇ ਲਈ ਜ਼ਰੂਰੀ ਆਪਰੇਸ਼ਨ ਜਾਂ ਦੂਰਬੀਨ ਦੁਆਰਾ ਉਪਚਾਰ।

ਕਿਡਨੀ ਦੀ ਕਾਰਜ-ਸ਼ਕਤੀ ਬਣਾ ਕੇ ਰਖਣ ਲਈ ਜ਼ਰੂਰੀ ਉਪਚਾਰ:

- ਹਾਈ ਬਲਡਪ੍ਰੇਸ਼ਰ ਨੂੰ ਨਿਅੰਤ੍ਰਣ (ਛੋਨਟਰੋਲ) ਵਿਚ ਰਖਣਾ

- ਸਰੀਰ ਵਿਚ ਪਾਣੀ ਦੀ ਮਾਤਰਾ ਨੂੰ ਉਚਿਤ (ਸਹੀ) ਬਣਾਏ ਰਖਣਾ

- ਸਰੀਰ ਵਿਚ ਵਧੀ ਹੋਈ ਅ'ਮਲ ਮਾਤਰਾ (ਅੇਸੀਡੋਸਿਸ) ਦੇ ਇਲਾਜ ਦੇ ਲਈ ਸੋਡਿਯਮ ਬਾਈਕਾਰਬੋਨੇਟ ਅਰਥਾਤ ਸੋਡਾਮਿੰਟ ਦਾ ਉਪਯੋਗ ਕਰਨਾ, ਜੋ ਇਕ ਪ੍ਰਕਾਰ ਦਾ ਖ਼ਾਰ ਹੈ।

ਕੋ੍ਰਨਿਕ ਕਿਡਨੀ ਫੇਲਿਉਰ ਦੇ ਕਾਰਨ ਉੁਤਪੰਨ (ਪੈਦਾ) ਹੋਏ ਲਛਣਾਂ ਦਾ ਉਪਚਾਰ:

- ਉਚ ਰਕਤਚਾਪ (ਹਾਈ ਬਲਡਪ੍ਰੇਸ਼ਰ) ਨੂੰ ਕੰਟ੍ਰੋਲ (ਕਾਬੂ) ਵਿਚ ਰਖਣਾ

- ਸੂਜਨ ਘਟ ਕਰਨ ਦੇ ਲਈ ਪੇਸ਼ਾਬ ਵਧਾਣ ਦੀ ਦਵਾਈ (ਡਾਈਯੂਰੇਟਿਕਸ) ਦੇਣੀ।

- ਉਲਟੀ, ਜੀ ਮਚਲਾਣਾ, ਐਸਿਡਿਟੀ ਆਦਿ ਦਾ ਖ਼ਾਸ ਦਵਾਈਆਂ ਦੁਆਰਾ ਉਪਚਾਰ।

- ਹਡੀਆਂ ਦੀ ਮਜ਼ਬੂਤੀ ਦੇ ਲਈ ਕੈਲਸ਼ਿਯਮ, ਅਤੇ ਸਕ੍ਰੀਯ ਵਿਟਾਮਿਨ 'ਡੀ' (ਅਲਡੳ ਧ੍ਰੋਚੳਲਟਰੋਲ) ਦੁਆਰਾ ਉਪਚਾਰ ਕਰਨਾ।

- ਖ਼ੂਨ ਵਿਚ ਆਏ ਫਿਕੇਪਨ (ਏਨਿਮਿਆ) ਦੇ ਲਈ, ਲੋਹਤਤਵ, ਵਿਟਾਮਿਨ ਦੀਆਂ ਦਵਾਈਆਂ ਅਤੇ ਵਿਸ਼ੇਸ਼ ਦਵਾਈ ਏਰੀਥ੍ਰੋਪੋਏਟਿਨ ਦਾ ਇੰਨਜੇਕਸ਼ਨ ਦੇ ਕੇ ਉਪਚਾਰ ਕਰਾਣਾ।

ਕਿਡਨੀ ਨੂੰ ਹੌਣ ਵਾਲੇ ਕਿਸੀ ਵੀ ਨੁਕਸਾਨ ਨੂੰ ਰੋਕਣਾ:

- ਕਿਡਨੀ ਨੂੰ ਨੁਕਸਾਨ ਪਹੁੰਚਾਣ ਵਾਲੀਆਂ ਦਵਾਈਆਂ ਜਿਵੇਂ: ਕਈ ਏਨੰਟੀਬਾਉਟਿਕਸ, ਦਰਦਨਾਸ਼ਕ ਦਵਾਈਆਂ, ਆਯੁਰਵੇਦਿਕ ਭਸਮ ਵਗੈਰਾ ਦਾ ਪ੍ਰਯੋਗ ਨਹੀ ਕਰਨਾ ਚਾਹੀਦਾ।

- ਕਿਡਨੀ ਨੂੰ ਨੁਕਸਾਨ ਪਹੁੰਚਾਣ ਵਾਲੇ (ਅਨਯ) ਰੋਗਾਂ, ਜਿਵੇਂ: ਦਸਤ, ਉਲਟੀ, ਮਲੇਰੀਆਂ, ਸੇਪਟੀਸੀਮਿਆ, ਆਦਿ ਦਾ ਤੁਰੰਤ (ਛੇਤੀ) ਉਪਚਾਰ ਕਰਵਾਉਣਾ ਚਾਹੀਦਾ ਹੈ।

- ਕਿਡਨੀ ਨੂੰ ਸਿਧੇ ਤੌਰ ਤੇ ਨੁਕਸਾਨ ਪਹੁਚਾਣ ਵਾਲੇ ਰੋਗ ਜਿਵੇ: ਪਥਰੀ, ਮੂਤਰ-ਮਾਰਗ ਦਾ ਦ੍ਰੰਰਮਣ ਦਾ ਸਮੇਂਸਿਰ ਉਪਚਾਰ ਕਰਾਣਾ।

- ਪੂਮਰਪਾਨ (ਸਿਗਰੇਟ) ਸੇਵਨ ਨਹੀਂ ਕਰਨਾ, ਤੰਬਾਕੂ, ਗੁਟਖ਼ਾ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਕੋ੍ਰਨਿਕ ਕਿਡਨੀ ਫੇਲਿਉਰ ਹੌਣ ਤੇ, ਭਵਿ' ਵਿਚ ਹੌਣ ਵਾਲੇ ਉਪਚਾਰ ਦੀਆਂ ਤਿਆਰੀਆਂ:

- ਨਿਦਾਨ ਦੇ ਬਾਅਦ ਖਬੇ ਹਥ ਦੀਆਂ ਨਸਾਂ (ੜੲਨਿਸ) ਨੂੰ ਨੁਕਸਾਨ ਤੋਂ ਬਚਾਣ ਦੇ ਲਈ ਨਸਾਂ ਵਿਚੋਂ ਜਾਂਚ ਦੇ ਲਈ ਖ਼ੂਨ ਨਹੀਂ ਲੈਣਾ ਚਾਹੀਦਾ, ਕੋਈ ਇੰਨਫੇਕਸ਼ਨ ਨਹੀਂ ਲੈਣਾ ਚਾਹੀਦਾ ਅਤੇ ਗੁਲੂਕੋਜ਼ ਦੀ ਬੋਤਲ ਵੀ ਨਹੀਂ ਲਗਾਣੀ ਚਾਹੀਦੀ।

- ਕਿਡਨੀ ਜ਼ਿਆਦਾ ਖ਼ਰਾਬ ਹੌਣ ਤੇ ਖਬੇ ਹਥ ਦੀ ਧਮਨੀ-ਸਿਰਾ ਨੂੰ ਜੋੜ ਕੇਏ, ਬੀ (ਅ.ਭ.) ਫਿਸਚਯੂਲਾ ਬਣਾਣਾ ਚਾਹੀਦਾ ਹੈ, ਜੋ ਲੰਮੇ ਸਮੇਂ ਤਕ ਹੀਮੋਡਾਇਲਿਸਿਸ ਕਰਨ ਲਈ ਜ਼ਰੂਰੀ ਹੈ।

- ਹੇਪੇਟਾਈਟਿਸ (ਭ) ਬੀ ਵੇਕਸੀਨ ਦੇ ਇੰਨਜੇਕਸ਼ਨ ਦਾ ਕੋਰਸ ਜੇਕਰ ਜਲਦੀ ਲਿਆ ਜਾ ਸਕੇ ਤਾਂ ਡਾਇਲਿਸਿਸ ਜਾਂ ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਸਮੇਂ ਹਿਪੇਟਾਈਟਿਸ ਬੀ (ਜ਼ਹਿਰੀਲਾ ਪੀਲੀਆ) ਦੇ ਹੌਣ ਵਾਲੇ ਖਤਰੇ ਤੋਂ ਬਚਿਆ ਜਾ ਸਕਦਾ ਹੈ।

ਖਾਣ ਵਿਚ ਪਰਹੇਜ਼:

- ਨਮਕ (ਸੋਡੀਅਮ): ਹਾਈ ਬਲਡਪ੍ਰੇਸ਼ਰ ਨੂੰ ਕੰਨਟ੍ਰੋਲ ਵਿਚ ਰਖਣ ਅਤੇ ਸੂਜਨ ਘਟ ਕਰਨ ਦੇ ਲਈ ਨਮਕ ਘਟ ਖਾਣਾ ਚਾਹੀਦਾ ਹੈ। ਐਸੇ ਮਰੀਜ਼ਾਂ ਦੇ ਆਹਾਰ ਵਿਚ ਹਰ ਦਿਨ ਨਮਕ ਦੀ ਮਾਤਰਾ 3 ਗ੍ਰਾਮ ਤੋਂ ਵਧ ਨਹੀਂ ਹੌਣੀ ਚਾਹੀਦੀ। ਜ਼ਿਆਦਾ ਨਮਕ ਵਾਲੇ ਖ਼ਾਦ ਪਦਾਰਥ (ਖਾਣ ਵਾਲੀਆਂ ਚੀਜ਼ਾ) ਜਿਵੇਂ: ਪਾਪੜ, ਅਚਾਰ, ਅਮਚੂਰ, ਵੇਫਰਜ਼ (ਚਿਪਸ) ਆਦਿ ਨਹੀਂ ਖਾਣੇ ਚਾਹੀਦੇ।

- ਪਾਣੀ ਦੀ ਮਾਤਰਾ: ਪੇਸ਼ਾਬ ਘਟ ਆਣ ਤੇ ਸਰੀਰ ਵਿਚ ਸੂਜਨ ਅਤੇ ਸਾਹ ਲੈਣ ਵਿਚ ਤਕਲੀਫ ਹੋ ਸਕਦੀ ਹੈ, ਜਦ ਸਰੀਰ ਵਿਚ ਸੂਜਨ ਹੋਵੈ ਤਾਂ ਘਟ ਮਾਤਰਾ ਵਿਚ ਪਾਣੀ ਅਤੇ ਪੇਯ-ਪਦਾਰਥ (ਧਰਨਿਕਸ) ਲੈਣੇ ਚਾਹਿਦੇ ਹਨ, ਜਿਸ ਕਰਕੇ ਸੂਜਨ ਦਾ ਵਧਣਾ ਰੋਕਿਆ ਜਾ ਸਕਦਾ ਹੈ। ਜ਼ਿਆਦਾ ਸੂਜਨ ਨੂੰ ਘਟ ਕਰਨ ਦੇ ਲਈ 24 ਘੰਟਿਆ ਦੇ ਵਿਚ ਹੌਣ ਵਾਲੇ ਪੇਸ਼ਾਬ ਦੀ ਮਾਤਰਾ ਤੋਂ ਘਟ ਮਾਤਰਾ ਵਿਚ ਪਾਣੀ ਅਤੇ ਪੇਯਪਦਾਰਥ ਲੈਣ ਦੀ ਸਲਾਹ ਦਿਤੀ ਜਾਂਦੀ ਹੈ।

- ਪੋਟੇਸ਼ਿਯਮ: ਕਿਡਨੀ ਫੇਲਿਉਰ ਦੇ ਰੋਗੀਆਂ ਨੂੰ ਜ਼ਿਆਦਾ ਪੋਟੇਸ਼ਿਯਮ ਵਾਲੇ ਖ਼ਾਦ ਪਦਾਰਥ ਜਿਵੇਂ ਕਿ ਫਲ, ਸੁਕਾ ਮੇਵਾ ਅਤੇ ਨਾਰੀਅਲ ਪਾਣੀ ਆਦਿ ਘਟ ਜਾਂ ਨਾ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਪੋਟੇਸ਼ਿਯਮ ਦੀ ਵਧਦੀ ਮਾਤਰਾ ਹਿਰਦੈ (ਦਿਲ) ਤੇ ਗੰਭੀਰ ਅਤੇ ਜਾਨਲੇਵਾ ਪ੍ਭਾਵ ਪਾ ਸਕਦੀ ਹੈ।

- ਪ੍ਰੋਟੀਨ: ਕਿਡਨੀ ਫੇਲਿਉਰ ਦੇ ਰੋਗੀਆਂ ਨੂੰ ਜ਼ਿਆਦਾ ਪੋ੍ਟੀਨ ਵਾਲੇ ਖ਼ਾਦ-ਪਦਾਰ'ਥ ਨਾ ਲੈਣ ਦੀ ਸਲਾਹ ਦਿ'ਤੀ ਜਾਂਦੀ ਹੈ। ਸ਼ਾਕਾਹਾਰੀ ਮਰੀਜ਼ਾ ਦੇ ਖਾਣ-ਪੀਣ ਵਿਚ ਬੜਾ (ਜ਼ਿਆਦਾ) ਪਰਿਵਰਤਨ (ਤਬਦੀਲੀ) ਕਰਨ ਦੀ ਲੋੜ ਨਹੀ ਹੁੰਦੀ। ਨਿਮਨ ਪ੍ਕਾਰ ਦੇ ਪ੍ਰੋਟੀਨ ਵਾਲੇ ਖ਼ਾਦ ਪਦਾਰਥ ਜਿਵੇਂ: ਦਾਲਾਂ ਘਟ ਮਾਤਰਾ ਵਿਚ ਲੈਣ ਦੀ ਸਲਾਹ ਦਿਤੀ ਜਾਂਦੀ ਹੈ।

- ਕੇਲੋਰੀ: ਸਰੀਰ ਵਿਚ ਕੇਲੋਰੀ ਦੀ ੳੁਚਿਤ ਮਾਤਰਾ (੩੫) ਸਰੀਰ ਦੇ ਲਈ ਆਵਸ਼ਕ ਪੋਸ਼ਨ ਅਤੇ ਪ੍ਰੋਟੀਨ ਦਾ ਅਨਾਵਸ਼ਕ ਖ਼ਰਚ ਰੋਕਣ ਲਈ ਜ਼ਰੂਰੀ ਹੈ।

- ਫਾਸਫੋਰਸ: ਫਾਸਫੋਰਸ ਯੁਕਤ ਪਦਾਰਥ ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਘਟ ਮਾਤਰਾ ਵਿਚ ਲੈਣੇ ਚਾਹਿਦੇ ਹਨ।

ਸਰੋਤ : ਕਿਡਨੀ ਸਿੱਖਿਆ© 2006–2019 C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate