ਕਿਡਨੀ ਦੇ ਰੋਗਾਂ ਵਿਚ ਕੋ੍ਰਨਿਕ ਕਿਡਨੀ ਫੇਲਿਉਰ (ਕੋ੍ਰਨਿਕ ਕਿਡਨੀ ਡਿਜੀਜ਼ ਛਖਧ) ਇਕ ਗੰਭੀਰ ਰੋਗ ਹੈ, ਕਿਉਂਕਿ ਵਰਤਮਾਨ ਚਿਕਿਤਸਾ ਵਿਗਿਆਨ ਵਿਚ ਇਸ ਰੋਗ ਨੂੰ ਖ਼ਤਮ ਕਰਨ ਦੀ ਕੋਈ ਦਵਾਈ ਉਪਲਬਧ ਨਹੀਂ ਹੈ। ਪਿਛਲੇ ਕਈ ਸਾਲਾ ਤੋਂ ਇਸ ਰੋਗ ਦੇ ਮਰੀਜ਼ਾ ਦੀ ਸੰਖਿਆ ਵਿਚ ਨਾਲੋ-ਨਾਲ ਵਾਧਾ ਹੋ ਰਿਹਾ ਹੈ। ਡਾਏ ਬਿਟੀਜ਼, ਹਾਈ ਬਲਡਪ੍ਰੇਸ਼ਰ, ਪਥਰੀ ਆਦਿ ਰੋਗਾਂ ਦੀ ਵਧਦੀ ਸੰਖਿਆਂ ਇਸ ਦੇ ਲਈ ਮੁ'ਖਪ ਰੂਪ ਵਿਚ ਜਿੰਮੇਦਾਰ ਹਨ।
ਇਸ ਪ੍ਰਕਾਰ ਦੇ ਕਿਡਨੀ ਫੇਲਿਉਰ ਵਿਚ ਕਿਡਨੀ ਖ਼ਰਾਬ ਹੌਣ ਦੀ ਪ੍ਰਕਿਰਿਆ ਬਹੁਤ ਧੀਮੀ ਹੁੰਦੀ ਹੈ, ਜੋ ਮਹੀਨਿਆਂ ਜਾ ਸਾਲਾਂ ਤਕ ਚਲਦੀ ਹੈ। ਲੰਮੇ ਸਮੇਂਦੇ ਬਾਅਦ ਮਰੀਜ਼ਾਂ ਦੀਆਂ ਦੋਨੋਂ ਕਿਡਨੀਆ ਸਿਕੁੜ ਦੇ ਇਕਦਮ ਛੋਟੀਆਂ ਹੋ ਜਾਂਦੀਆ ਹਨ ਅਤੇ ਕੰਮ ਕਰਨਾ ਬੰਦ ਕਰ ਦੇਂਦੀਆਂ ਹਨ, ਜਿਸ ਨੂੰ ਫਿਰ ਕਿਸੀ ਵੀ ਦਵਾਈ, ਆਪਰੇਸ਼ਨ ਜਾਂ ਡਾਇਲਿਸਿਸ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਹੈ। ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ ਦਾ ਸ਼ੂਰੁਆਤੀ (ਮੁਢਲੇ) ਚਰਨ ਵਿਚ ਉਪਚਾਰ ਉਚਿਤ ਦਵਾਈ ਅਤੇ ਖਾਣ-ਪੀਣ ਵਿਚ ਪਰਹੇਜ਼ ਦੁਆਰਾ ਕੀਤਾ ਜਾ ਸਕਦਾ ਹੈ।
ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਦੋਨੋਂ ਕਿਡਨੀਆਂ ਹੋਲੀ-ਹੋਲੀ ਖ਼ਰਾਬ ਹੋਣ ਲਗਦੀਆਂ ਹਨ। ਜਦ ਕਿਡਨੀ 90 ਪ੍ਰਤੀਸ਼ਤ ਤੋਂ ਵਧ ਖ਼ਰਾਬ ਹੋ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਂਦੀ ਹੈ, ਤਦ ਉਸਨੂੰ ਅੰਤ ਸਟੇਜ ਰੀਨਲ ਡਿਜ਼ੀਜ਼ ਕਹਿੰਦੇ ਹਨ ਜਾਂ ਸੰਪੂਰਨ ਕਿਡਨੀ ਫੇਲਿਉਰ ਕਿਹਾ ਜਾਂਦਾ ਹੇ। ਇਸ ਸਟੇਜ ਵਿਚ ਸਹੀ ਦਵਾਈ ਅਤੇ ਪਰਹੇਜ਼ ਦੇ ਬਾਵਜੂਦ ਮਰੀਜ਼ ਦੀ ਤਬੀਅਤ ਵਿਗੜਦੀ ਜਾਂਦੀ ਹੈ ਅਤੇ ਉਸਨੂੰ ਬਚਾਣ ਵਿਚ ਹਮੈਸ਼ਾ ਨਿਯਮਤ ਰੂਪ ਵਿਚ ਡਾਇਲਿਸਿਸ ਕਰਾਣ ਦੀ ਜਾਂ ਕਿਡਨੀ ਟਰਾਂਸਪਲਾਂਟੇਸ਼ਨ ਦੀ ਲੋੜ ਪੈਂਦੀ ਹੈ।
ਹਰ ਤਰ੍ਹਾਂ ਦੇ ਉਪਚਾਰ ਦੇ ਬਾਵਜ਼ੂਦ ਵੀ ਦੋਨੋ ਕਿਡਨੀਆਂ ਠੀਕ ਨਾ ਹੋ ਸਕਣ, ਇਸ ਪ੍ਰਕਾਰ ਦੇ ਕਿਡਨੀ ਫੇਲਿਉਰ ਦੇ ਮੁਖਪ ਕਾਰਨ ਨਿਮਨਲਿਖਤ ਹਨ:
(1) ਡਾਏਬਿਟੀਜ਼: ਆਪ ਨੂੰ ਇਹ ਜਾਣ ਦੇ ਦੁਖ ਹੋਵੇਗਾ ਕਿ ਕੋ੍ਰਨਿਕ ਕਿਡਨੀ ਫੇਲਿਉਰ ਵਿਚ 30 ਤੋਂ 40 ਪ੍ਰਤੀਸ਼ਤ ਮਰੀਜ਼ ਜਾਂ ਔਸਤ (ਅਵੲਰੳਗੲ) ਹਰ ਤਿੰਨ ਮਰੀਜ਼ਾਂ ਵਿਚੋਂ ਇਕ ਮਰੀਜ਼ ਦੀ ਕਿਡਨੀ ਡਾਏਬਿਟੀਜ਼ ਦੇ ਕਾਰਨ ਖ਼ਰਾਬ ਹੁੰਦੀ ਹੈ, ਡਾਏਬਿਟੀਜ਼, ਕੋ੍ਰਨਿਕ ਕਿਡਨੀ ਫੇਲਿਉਰ ਦਾ ਮਹਤਵ ਪੂਰਨ ਅਤੇ ਗੰਭੀਰ ਕਾਰਨ ਹੈ। ਇਸਲਈ ਡਾਏਬਿਟੀਜ਼ ਦੇ ਹਰਇਕ ਮਰੀਜ਼ ਦਾ ਇਸ ਰੋਗ ਤੇ ਪੂਰੀ ਤਰ੍ਹਾਂ ਨਿਅੰਤ੍ਰਣ ਰਖਣਾ ਅਤਿ ਜ਼ਰੂਰੀ ਹੈ।
(2) ਹਾਈ ਬਲਡ ਪ੍ਰੇਸ਼ਰ: ਲੰਮੇ ਸਮੇਂ ਤਕ ਖ਼ੂਨ ਦਾ ਦਬਾਅ ਜੇਕਰ ਉ'ਚਾ ਬਣਿਆ ਰਵੈ, ਤਾਂ ਇਹ ਉਚਾ ਦਬਾਅ (ਫਰੲਸਸੁਰੲ) ਕੋ੍ਰਨਿਕ ਕਿਡਨੀ ਫੇਲਿਉਰ ਦਾ ਕਾਰਨ ਹੋ ਸਕਦਾ ਹੈ।
(3) ਕੋ੍ਰਨਿਕ ਗਲੋਮੇਰੂਲੋਨੇਫ੍ਰਾਈਟਿਸ: ਇਸ ਪ੍ਰਕਾਰ ਦੇ ਕਿਡਨੀ ਰੋਗ ਵਿਚ ਚਿਹਰੇ ਅਤੇ ਹਥਾਂ ਵਿਚ ਸੂਜਨ ਆ ਜਾਂਦੀ ਹੈ ਅਤੇ ਦੋਨੋਂ ਕਿਡਨੀਆਂ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦੇਂਦੀਆਂ ਹਨ।
(4) ਵੰਸ਼ਅਨੁਗਤ (ਖ਼ਾਨਦਾਨੀ) ਰੋਗ; ਪੋਲਿਸਿਸਟਕ ਕਿਡਨੀ ਡਿਜ਼ੀਜ਼
(5) ਪਥਰੀ ਦੀ ਬਿਮਾਰੀ: ਕਿਡਨੀ ਅਤੇ ਮੂਤਰ-ਮਾਰਗ ਵਿਚ ਦੋਨੋਂ ਤਰਫ (ਪਾਸੇ) ਪਥਰੀ ਕਾਰਨ ਅਵਰੋਧ (ਰੁਕਾਵਟ) ਦੇ ਉਚਿਤ ਸਮੇਂ ਦੇ ਅੰਦਰ ਉਪਚਾਰ ਵਿਚ ਲਾਪਰਵਾਹੀ।
(6) ਲੰਮੇ ਸਮੇਂ ਤਕ ਲਈਆਂ ਗਈਆਂ ਦਵਾਈਆਂ: ਜਿਵੇਂ ਦਰਦਨਾਸ਼ਕ ਦਵਾਈਆਂ, ਭਸਮ ਆਦਿ ਦਾ ਕਿਡਨੀ ਤੇ ਹਾਨੀਕਾਰਕ ਅਸਰ।
(7) ਬਚਿਆਂ ਵਿਚ ਕਿਡਨੀ ਅਤੇ ਮੂਤਰ-ਮਾਰਗ ਵਿਚ ਬਾਰ-ਬਾਰ ਇੰਨਫੇਕਸ਼ਨ ਹੌਣਾ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020