ਸਰੀਰ ਵਿਚ ਕਿਡਨੀ ਦਾ ਮੁਖਪ ਕਾਰਜ (ਕੰਮ) ਖ਼ੂਨ ਦਾ ਸ਼ੂਧੀਕਰਨ (ਸਾਫ਼ ਕਰਨਾ) ਕਰਨਾ ਹੈ। ਜਦ ਬਿਮਾਰੀ ਦੇ ਕਾਰਨ ਦੋਨੋਂ ਕਿਡਨੀਆਂ ਆਪਣਾ (ਸਾਮਾਨਯ) ਬਰਾਬਰ ਦਾ ਕੰਮ ਨਾ ਕਰ ਸਕਣ, ਤਾਂ ਕਿਡਨੀ ਦੀ ਕਾਰਜਸ਼ਕਤੀ ਘਟ ਹੋ ਜਾਂਦੀ ਹੈ, ਜਿਸ ਨੂੰ ਅਸੀਂ ਕਿਡਨੀ ਫੇਲਿਉਰ ਕਹਿੰਦੇ ਹਾਂ।
ਖ਼ੂਨ ਵਿਚ ਕ੍ਰੀਏਟਿਨਿਨ ਅਤੇ ਯੂਰੀਆ ਦੀ ਮਾਤਰਾ ਦੀ ਜਾਂਚ ਨਾਲ ਕਿਡਨੀ ਦੀ ਕਾਰਜ-ਸ਼ਕਤੀ ਦੀ ਜਾਣਕਾਰੀ ਮਿਲਦੀ ਹੈ। ਕਿਉਂਕਿ ਕਿਡਨੀ ਦੀ ਕਾਰਜ - ਸ਼ਕਤੀ ਸਰੀਰ ਦੀ ਲੋੜ ਤੋਂ ਵਧ ਹੁੰਦੀ ਹੈ। ਇਸ ਲਈ ਜੇਕਰ ਕਿਡਨੀ ਨੂੰ ਬਿਮਾਰੀ ਨਾਲ ਥੋੜਾ ਨੁਕਸਾਨ ਹੋ ਜਾਏ, ਤਾਂ ਵੀ ਖ਼ੂਨ ਦੇ ਅਗਜ਼ਾਮਿਨ (ਪਰੀਖ਼ਣ) ਵਿਚ ਕੋਈ ਕੰਮੀ ਦੇਖਣ ਵਿਚ ਨਹੀਂ ਆਉਂਦੀ। ਪਰੰਤੂ ਜਦ ਰੋਗਾਂ ਦੇ ਕਾਰਨ ਦੋਨੋਂ ਕਿਡਨੀਆਂ ੫੦ ਪਤੀਸ਼ਤ ਤੋਂ ਵਧ ਖ਼ਰਾਬ ਹੋ ਗਈਆਂ ਹੋਣ, ਤਾਹਿਉਂ ਖ਼ੂਨ ਵਿਚ ਕੀਏਟਿਨਿਨ ਅਤੇ ਯੂਰੀਆ ਦੀ ਮਾਤਰਾ ਨਾਰਮਲ ਤੋਂ ਵਧ ਪਾਈ ਜਾਂਦੀ ਹੈ, ਜਾਂ ਦੇਖਣ ਵਿਚ ਆਉਂਦੀ ਹੈ।
ਨਹੀਂ ਜੇਕਰ ਕਿਸੀ ਵਿਅਕਤੀ ਦੀਆਂ ਦੋਨਾਂ ਸਵਸਥ ਕਿਡਨੀਆਂ ਚੋਂ ਇਕ ਕਿਡਨੀ ਖ਼ਰਾਬ ਹੋ ਗਈ ਹੋਵੈ ਜਾ ਉਸਨੂੰ ਸਰੀਰ 'ਚੋਂ ਕਿਸੀ ਕਾਰਨਵਸ਼ ਕਢ ਦਿਤਾ ਗਿਆ ਹੋਵੈ, ਤਦ ਵੀ ਦੂਸਰੀ ਕਿਡਨੀ ਅਪਣੀ ਕਾਰਜ-ਸ਼ਕਤੀ ਨੂੰ ਵਧਾਂਦੇ ਹੋਏ ਸਰੀਰ ਦਾ ਕਾਰਜ ਪੂਰਨ ਰੂਪ ਵਿਚ ਕਰ ਸਕਦੀ ਹੈ।
ਐਕਉਟ ਕਿਡਨੀ ਫੇਲਿਉਰ ਅਤੇ ਕੋਨਿਕ ਕਿਡਨੀ ਫੇਲਿਉਰ ਇਨਾਂਹ ਦੋ ਪ੍ਰਕਾਰ ਦੇ ਕਿਡਨੀ ਫੇਲਿਉਰ ਦੇ ਵਿਚ ਦਾ ਅੰਤਰ (ਫ਼ਰਕ) ਸਪਸ਼ਟ (ਕਲੀਅਰ) ਪਤਾ ਹੌਣਾ ਚਾਹੀਦਾ ਹੈ।
ਐਕਉਟ ਕਿਡਨੀ ਫੇਲਿਉਰ ਵਿਚ ਨਾਰਮਲ ਰੂਪ ਵਿਚ ਕੰਮ ਕਰਦੀਆ ਦੋਨੋ ਕਿਡਨੀਆਂ ਵਖੋ-ਵਖ ਰੋਗਾਂ ਦੇ ਕਾਰਨ ਨੁਕਸਾਨ ਹੌਣ ਦੇ ਬਾਅਦ (ਅਲਪ ਅਵਧਿ) ਥੋੜੇ ਸਮੇਂ ਵਿਚ ਹੀ ਕੰਮ ਕਰਨਾ ਘਟ ਜਾਂ ਬੰਦ ਕਰ ਦੇਂਦੀਆਂ ਹਨ। ਜੇਕਰ ਇਸ ਰੋਗ ਦਾ ਤੁਰਤ (ਛੇਤੀ) ਉਚਿਤ ਉਪਚਾਰ ਕੀਤਾ ਜਾਏ, ਤਾਂ ਥੋੜੇ ਸਮੇਂ ਵਿਚ ਹੀ ਕਿਡਨੀ ਸੰਪੂਰਨ ਰੂਪ ਵਿਚ ਮੁੜ ਕੰਮ ਕਰਨ ਲਗਦੀ ਹੈ ਅਤੇ ਬਾਅਦ ਵਿਚ ਮਰੀਜ਼ ਨੂੰ ਦਵਾਈ ਜਾ ਪਰਹੇਜ਼ ਦੀ ਬਿਲਕੁਲ ਲੋੜ ਨਹੀਂ ਰਹਿੰਦੀ। ਐਕਉਟ ਕਿਡਨੀ ਫੇਲਿਉਰ ਦੇ ਸਾਰੇ ਮਰੀਜ਼ਾਂ ਦਾ ਉਪਚਾਰ ਦਵਾਈ ਅਤੇ ਪਰਹੇਜ਼ ਦੁਆਰਾ ਕੀਤਾ ਜਾਂਦਾ ਹੈ। ਕੁਝ ਮਰੀਜ਼ਾ ਵਿਚ (ਅਲਪ ਅਵਧਿ) ਥੋੜੇ ਸਮੇਂ ਲਈ ਹੀ ਡਾਇਲਿਸਿਸ ਦੀ ਲੋੜ ਹੁੰਦੀ ਹੈ।
ਕੋ੍ਰਨਿਕ ਕਿਡਨੀ ਫੇਲਿਉਰ (ਕੋ੍ਰਨਿਕ ਕਿਡਨੀ ਡਿਜ਼ੀਜ਼ ਛਖਧ) ਵਿਚ ਅਨੇਕ ਪ੍ਰਕਾਰ ਦੇ ਰੋਗਾਂ ਦੇ ਕਾਰਨ, ਕਿਡਨੀ ਦੀ ਕਾਰਜ ਸ਼ਕਤੀ ਕ੍ਰਮਵਾਰ ਮਹੀਨਿਆਂ ਜਾਂ ਸਾਲਾਂ ਵਿਚ ਘਟ ਹੌਣ ਲਗਦੀ ਹੈ ਅਤੇ ਦੋਨੋਂ ਕਿਡਨੀਆਂ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦੇਂਦੀਆ ਹਨ। ਵਰਤਮਾਨ ਚਿਕਿਤਸਾ ਵਿਗਿਆਨ ਵਿਚ ਕੋ੍ਰਨਿਕ ਕਿਡਨੀ ਫੇਲਿਉਰ ਠੀਕ ਜਾਂ ਸੰਪੂਰਨ (ਪੂਰੀ ਤਰਾਂ) ਨਿਅੰਨਤ੍ਰਣ (ਕਾਬੂ) ਕਰਨ ਦੀ ਕੋਈ ਦਵਾਈ ਉਪਲਬਧ ਨਹੀ ਹੈ।
ਕੋ੍ਰਨਿਕ ਕਿਡਨੀ ਫੇਲਿਉਰ ਦੇ ਸਾਰੇ ਮਰੀਜ਼ਾ ਦਾ ਉਪਚਾਰ ਦਵਾਈ, ਪਰਹੇਜ਼ ਅਤੇ ਨਿਯਮਤ ਐਗਜ਼ਾਮਿਨ ਦੁਵਾਰਾ ਕੀਤਾ ਜਾਂਦਾ ਹੈ। ਸ਼ੂਰੁ ਵਿਚ ਉਪਚਾਰ ਹਿ'ਤੂ ਕਮਜ਼ੋਰ ਕਿਡਨੀ ਦੀ ਕਾਰਜ਼-ਸ਼ਕਤੀ ਨੂੰ ਬਚਾਅ ਕੇ ਰ'ਖਣ ਲਈ, ਕਿਡਨੀ ਫੇਲਿਉਰ ਦੇ ਲ'ਛਣਾਂ ਨੂੰ ਕਾਬੂ ਵਿਚ ਰਖਣਾ ਅਤੇ ਸੰਭਾਵਤ ਖ਼ਤਰਿਆਂ ਦੀ ਰੋਕਥਾਮ ਕਰਨਾ ਹੈ। ਇਸ ਉਪਚਾਰ ਦਾ ਉਦੇਸ਼ ਮਰੀਜ਼ ਦੀ ਸਿਹਤ ਨੂੰ ਸੰਤੋਸ਼ਜਨਕ ਰਖਦੇ ਹੋਏ, ਡਾਇਲਿਸਿਸ ਦੀ ਅਵਸਥਾ ਨੂੰ ਮੁਮਕਨ ਸਮੇਂ ਤਕ ਟਾਲਣਾ ਹੈ। ਕਿਡਨੀ ਜ਼ਿਆਦਾ ਖ਼ਰਾਬ ਹੌਣ ਤੇ ਸਹੀ ਉਪਚਾਰ ਦੇ ਬਾਵਜੂਦ ਰੋਗ ਦੇ ਲਛਣ ਵਧਦੇ ਜਾਂਦੇ ਹਨ ਅਤੇ ਖ਼ੂਨ ਦੀ ਜਾਂਚ ਵਿਚ ਕ੍ਰੀਏਟਿਨਿਨ ਅਤੇ ਯੂਰੀਆ ਦੀ ਮਾਤਰਾ ਜ਼ਿਆਦਾ ਵਧ ਜਾਂਦੀ ਹੈ। ਐਸੇ ਮਰੀਜ਼ਾ ਵਿਚ ਸਫਲ ਉਪਚਾਰ ਦੇ ਵਿਕਲਪ ਸਿਰਫ ਡਾਇਲਿਸਿਸ ਅਤੇ ਕਿਡਨੀ ਟ੍ਰਾਂਸਪਲਾਂਟੇਸ਼ਨ ਹੈ। ਜਦ ਦੋਨੋਂ ਕਿਡਨੀਆਂ 50 ਪ੍ਤੀਸ਼ਤ ਤੋ ਵਧ ਖ਼ਰਾਬ ਹੋ ਗਈਆ ਹੋਣ ਤਾਹਿਉ ਹੀ ਕਿਡਨੀ ਫੇਲਿਉੁਰ ਦਾ ਨਿਦਾਨ ਹੋ ਸਕਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020