ਇਸ ਰੋਗ ਦਾ ਉਪਚਾਰ, ਰੋਗ ਦੇ ਕਾਰਨ, ਲ'ਛਣਾਂ ਦੀ ਤੀਬਰਤਾ (ਤੇਜ਼ੀ) ਅਤੇ ਲੇਬ੍ਰੋਟਰੀ ਪ੍ਰਰੀਖ਼ਣ (ਲ਼ੳਬ ਓਣੳਮਨਇ) ਧਿਆਨ ਵਿਚ ਰਖਦੇ ਹੋਏ ਅਲਗ-ਅਲਗ ਮਰੀਜ਼ਾਂ ਵਿਚ ਭਿੰਨ-ਭਿੰਨ ਹੁੰਦਾ ਹੈ। ਇਸ ਰੋਗ ਦੇ ਗੰਭੀਰ ਰੂਪ ਵਿਚ ਤੁਰੰਤ ਉਚਿਤ ਉਪਚਾਰ ਕਰਵਾਉੁਣ ਨਾਲ ਮਰੀਜ਼ ਨੂੰ ਜਿਵੇਂ ਪੂਨਰਜਨਮ ਮਿਲਦਾ ਹੈ, ਅਤੇ ਦੂਜੇ ਪਾਸੇ ਉਪਚਾਰ ਨਾ ਮਿਲਣ ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
(੧) ਕਿਡਨੀ ਖ਼ਰਾਬ ਹੌਣ ਦੇ ਲਈ ਜਿੰਮੇਵਾਰ ਰੋਗ ਦਾ ਉਪਚਾਰ
(੨) ਖਾਣ-ਪੀਣ ਵਿਚ ਪਰਹੇਜ਼ ਰਖਣਾ
(੩) ਦਵਾਈ ਦੁਆਰਾ ਉਪਚਾਰ
(੪) ਡਾਇਲਿਸਿਸ
(1) ਕਿਡਨੀ ਫੇਲਿਉਰ ਦੇ ਮੁਘਪ ਕਾਰਨਾਂ ਵਿਚ ਉਲਟੀ, ਦਸਤ, ਫੇਲਸੀਫੇਰਮ ਮਲੇਰੀਆ ਹੋ ਸਕਦਾ ਹੈ, ਜਿਸਨੂੰ ਕੰਨਟੋਲ (ਕਾਬੂ) ਵਿਚ ਰਖਣ ਲਈ ਸ਼ੀਘਰ ਉਪਚਾਰ ਕਰਨਾ ਚਾਹੀਦਾ ਹੈ। ਖ਼ੂਨ ਦੇ ਇੰਨਫੇਕਸ਼ਨ ਤੇ ਕਾਬੂ ਕਰਨ ਲਈ ਵਿਸ਼ੇਸ ਏੰਨਟੀਬਾਉਟਿਕਸ ਦੇ ਕੇ ਉਪਚਾਰ ਕੀਤਾ ਜਾਂਦਾ ਹੈ। ਰਕਤਕਣ ਟੁਟ ਗਏ ਹੌਣ ਤਾ ਖ਼ੂਨ ਦੇਣਾ ਚਾਹੀਦਾ ਹੈ।
(2) ਪਥਰੀ ਹੌਣ ਦੇ ਕਾਰਨ ਮੂਤਰ-ਮਾਰਗ ਵਿਚ ਰੁਕਾਵਟ ਹੋਵੈ, ਤਾਂ ਦੂਰਬੀਨ ਦੁਆਰਾ ਜਾਂ ਫਿਰ ਆਪਰੇਸ਼ਨ ਦੁਆਰਾ ਉਪਚਾਰ ਕਰਕੇ ਇਸ ਅਵਰੋਧ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ
(3) ਤੁਰੰਤ ਅਤੇ ਉਚਿਤ ਉਪਚਾਰ ਨਾਲ ਖ਼ਰਾਬ ਹੋਈ ਕਿਡਨੀ ਨੂੰ ਹੋਰ ਜ਼ਿਆਦਾ ਖ਼ਰਾਬ ਹੌਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਕਿਡਨੀ ਫਿਰ ਸੰਪੂਰਨ ਰੂਪ ਵਿਚ ਕੰਮ ਕਰ ਸਕਦੀ ਹੈ।
(1) ਕਿਡਨੀ ਦੇ ਕੰਮ ਕਰਨ ਦੇ ਕਾਰਨ ਹੌਣ ਵਾਲੀ ਤਕਲੀਫ਼ ਜਾਂ ਜਟਿਲਤਾਵਾਂ (ਕਾਂਪਲੀਕੇਸ਼ਨਜ਼) ਨੂੰ ਘਟ ਕਰਨ ਦੇ ਲਈ ਆਹਾਰ ਵਿਚ ਪਰਹੇਜ਼ ਕਰਨੀ ਜ਼ਰੂਰੀ ਹੈ।
(2) ਪੇਸ਼ਾਬ ਦੀ ਮਾਤਰਾ ਨੂੰ ਧਿਆਨ ਵਿਚ ਰਖਦੇ ਹਏ ਪਾਣੀ ਅਤੇ ਅਨਯ ਹੋਰ ਪੇਯ ਪਦਾਰਥ ਨੂੰ ਘਟ ਲੈਣਾ ਚਾਹੀਦਾ ਹੈ, ਜਿਸ ਨਾਲ ਸੂਜਨ ਅਤੇ ਸਾਹ ਫੁਲ'ਣ ਦੀ ਤਕਲੀਫ਼ ਤੋਂ ਬਚਿਆ ਜਾ ਸਕੇ।
(3) ਖ਼ੂਨ ਵਿਚ ਪੋਟੇਸ਼ਿਯਮ ਦੀ ਮਾਤਰਾ ਨਾ ਵਧੇ ਇਸਦੇ ਲਈ ਫਲਾਂ ਦਾ ਰਸ, ਨਾਰੀਯਲ ਪਾਣੀ, ਸੁਕਾ ਮੇਵਾ ਆਦਿ ਨਹੀਂ ਲੈਣਾ ਚਾਹੀਦਾ ਹੈ। ਜੇਕਰ ਖ਼ੂਨ ਵਿਚ ਪੋਟੇਸ਼ਿਯਮ ਦੀ ਮਾਤਰਾ ਵਧ ਜਾਂਦੀ ਹੈ ਤਾ ਇਹ ਹਿਰਦੈ (ਦਿਲ) ਤੇ ਜਾਨਲੇਵਾ ਪ੍ਰਭਾਵ ਪਾ ਸਕਦੀ ਹੈ।
(4) ਨਮਕ ਦਾ ਪਰਹੇਜ਼ ਸੂਜਨ, ਹਾਈ ਬਲਡਪ੍ਰੇਸ਼ਰ, ਸਾਹ ਦੀ ਤਕਲੀਫ ਅਤੇ ਜ਼ਿਆਦਾ ਪਿਆਸ ਲਗਣ ਜਿਹੀਆਂ ਸਮਸਿਆਵਾਂ ਨੂੰ ਕਾਬੂ ਵਿਚ ਰਖਦਾ ਹੈ।
(1) ਪੇਸ਼ਾਬ ਵਧਾਣੇ ਦੀ ਦਵਾਈ: ਪੇਸ਼ਾਬ ਘਟ ਆਣ ਦੇ ਕਾਰਨ ਸਰੀਰ ਵਿਚ ਹੌਣ ਵਾਲੀ ਸੂਜਨ, ਸਾਹ ਦੀ ਤਕਲੀਫ ਆਦਿ ਸਮਸਿਆਵਾਂ ਨੂੰ ਰੋਕਣ ਦੇ ਲਈ ਇਹਨਾਂ ਦਵਾਈਆਂ ਦਾ ਪ੍ਰਯੋਗ (ਸੇਵਨ) ਉਪਯੋਗੀ ਹੈ।
(2) ਉਲਟੀ ਅਤੇ ਅੇਸੇਡਿਟੀ ਦੀਆਂ ਦਵਾਈਆਂ: ਕਿਡਨੀ ਫੇਲਿਉਰ ਦੇ ਕਾਰਨ ਹੌਣ ਵਾਲੀਆਂ ਉਲਟੀਆਂ, ਜੀ ਮਚਲਾਣਾ, ਹਿਚਕੀ ਆਣੀ ਆਦਿ ਨੂੰ ਰੋਕਣ ਦੇ ਲਈ ਇਹਨਾਂ ਦਵਾਈਆਂ ਦਾ ਸੇਵਨ ਉਪਯੋਗੀ ਹੈ।
(3) ਅਨਯ (ਬਾਕੀ) ਦਵਾਈਆਂ ਜੋ ਸਾਹ ਫੁਲਣ, ਖ਼ੂਨ ਦੀ ਉਲਟੀ ਦਾ ਹੌਣਾ, ਸਰੀਰ ਵਿਚ ਆਕੜ ਜਿਹੀਆਂ ਗੰਭੀਰ ਤਕਲੀਫਾਂ ਵਿਚ ਆਰਾਮ ਦੇਂਦੀਆਂ ਹਨ।
ਕਿਡਨੀ ਕੰਮ ਨਹੀਂ ਕਰਨ ਦੇ ਕਾਰਨ ਸਰੀਰ ਵਿਚ ਜਮਾ ਹੌਣ ਵਾਲੇ ਅਨਾਵਸ਼ਕ (ਗੈਰ - ਜ਼ਰੂਰੀ) ਪਦਾਰਥਾਂ, ਪਾਣੀ, ਖ਼ਾਰ ਅਤੇ ਅਮਲ ਜਿਹੇ ਰਸਾਇਣਾ ਨੂੰ ਕਿਤਰਿਮ (ਆਰਟੀਫਿਸ਼ਲ) ਢੰਗ ਨਾਲ ਦੂਰ ਕਰ ਖ਼ੂਨ ਦਾ ਸ਼ੂਧੀਕਰਨ ਕਰਨ ਦੀ ਪ੍ਰਰਿਕਿਆ ਨੂੰ ਡਾਇਲਿਸਿਸ ਕਹਿੰਦੇ ਹਨ।
ਡਾਇਲਿਸਿਸ ਸਦੇ ਦੋ ਪਕਾਰ ਹਨ: ਪੈਰੀਟੋਨਿਅਲ ਅਤੇ ਹੀਮੋਡਾਇਲਿਸਿਸ
ਡਾਇਲਿਸਿਸ ਦੇ ਸੰਬੰਧ ਵਿਚ ਵਿਸਥਾਰ ਪੂਰਵਕ ਚਰਚਾ ਅਧਿਆਇ-੧੩ ਵਿਚ ਕੀਤੀ ਗਈ ਹੈ।
ਐਕਉਟ ਕਿਡਨੀ ਫੇਲਿਉਰ ਦੇ ਸਾਰੇ ਮਰੀਜ਼ਾ ਦਾ ਉਪਚਾਰ ਦਵਾਈ ਅਤੇ ਖਾਣ ਵਿਚ ਪਰਹੇਜ਼ ਰਖ ਦੇ ਕੀਤਾ ਜਾਂਦਾ ਹੈ। ਪਰ ਜਦ ਕਿਡਨੀ ਨੂੰ ਜ਼ਿਆਦਾ ਨੁਕਸਾਨ ਹੋ ਗਿਆ ਹੋਵੈ ਤਦ ਸਾਰੇ ਉਪਚਾਰ ਕਰਨ ਦੇ ਬਾਵਜੂਦ ਰੋਗ ਦੇ ਲ'ਛਣ ਵਧਦੇ ਜਾਂਦੇ ਹਨ ਜੋ ਜਾਨ ਲੇਵਾ ਹੋ ਸਕਦੇ ਹਨ। ਐਸੇ ਕੁਝ ਮਰੀਜ਼ਾਂ ਲਈ ਡਾਇਲਿਸਿਸ ਜ਼ਰੂਰੀ ਹੋ ਜਾਂਦਾ ਹੈ। ਸਹੀ ਸਮੇਂ ਡਾਇਲਿਸਿਸ ਦੇ ਉਪਚਾਰ ਨਾਲ ਐਸੇ ਮਰੀਜ਼ ਨੂੰ ਨਵਾਂ ਜੀਵਨ ਮਿਲ ਸਕਦਾ ਹੈ।
(1) ਜਦ ਤਕ ਪੀੜਤ ਮਰੀਜ਼ ਦੀ ਖ਼ਰਾਬ ਹੋਈ ਕਿਡਨੀ ਫਿਰ ਤੋਂ ਸੰਤੋਸ਼ਜਨਕ ਰੂਪ ਵਿਚ ਕੰਮ ਨਾ ਕਰਨ ਲਗੇ, ਤਦ ਤਕ ਡਾਇਲਿਸਿਸ ਆਰਟੀਫਿਸ਼ਲ ਢੰਗ ਨਾਲ ਕਿਡਨੀ ਦਾ ਕੰਮ ਕਰਕੇ ਮਰੀਜ਼ ਦੀ ਤਬੀਅਤ ਠੀਕ ਬਣਾ ਕੇ ਰਖਣ ਵਿਚ ਮਦਦ ਕਰਦਾ ਹੈ।
(2) ਕਿਡਨੀ ਦੇ ਸੁਧਾਰ ਵਿਚ ਨਾਰਮਲੀ 1-4 ਹਫਤਿਆਂ ਦਾ ਵਕਤ ਲਗਦਾ ਹੈ। ਇਸ ਦੌਰਾਨ ਲੋੜ ਅਨੁਸਾਰ ਡਾਇਲਿਸਿਸ ਕਰਾਨਾ ਜ਼ਰੂਰੀ ਹੁੰਦਾ ਹੈ।
(3) ਕਈ ਵਿਅਕਤੀਆਂ ਵਿਚ ਇਹ ਗਲਤ ਧਾਰਨਾ ਹੁੰਦੀ ਹੈ ਕਿ ਇਕ ਵਾਰ ਡਾਇਲਿਸਿਸ ਕਰਾਣ ਨਾਲ ਬਾਰ-ਬਾਰ ਡਾਇਲਿਸਿਸ ਕਰਾਉਣਾ ਪੈਂਦਾ ਹੈ। ਕਦੀ ਕਦੀ ਇਸ ਡਰ ਨਾਲ ਮਰੀਜ਼ ਉਪਚਾਰ ਕਰਾਉਣ ਵਿਚ ਦੇਰੀ ਕਰ ਦੇਂਦੇ ਹਨ, ਜਿਸ ਕਰਕੇ ਰੋਗ ਦੀ ਗੰਭੀਰਤਾ ਵਧ ਜਾਂਦੀ ਹੈ ਅਤੇ ਡਾਕਟਰ ਦੇ ਇਲਾਜ ਤੋਂ ਪਹਿਲਾਂ ਹੀ ਮਰੀਜ਼ ਦਮ ਤੋੜ ਦੇਂਦਾ ਹੈ।
(4) ਸਾਰੇ ਮਰੀਜ਼ਾਂ ਵਿਚੋ ਦਵਾਈ ਅਤੇ ਕੁਝ ਮਰੀਜਾਂ ਵਿਚ ਡਾਇਲਿਸਿਸ ਦੇ ਉਚਿਤ ਉਪਚਾਰ ਨਾਲ ਕੁਝ ਦਿਨਾਂ ਜਾਂ ਹਫਤਿਆਂ ਵਿਚ ਦੋਨੋਂ ਕਿਡਨੀਆਂ ਮੁੜ ਪੂਰੇ ਤੋਰ ਤੇ ਕੰਮ ਕਰਨ ਲਗਦੀਆਂ ਹਨ। ਬਾਅਦ ਵਿਚ ਐਸੇ ਮਰੀਜ਼ ਸੰਪੂਰਨ (ਪੂਰੀ ਤਰ੍ਹਾਂ) ਸਵਸਥ ਹੋਂ ਜਾਂਦੇ ਹਨ ਅਤੇ ਉਹਨਾਂ ਨੂੰ ਕਿਸੀ ਪ੍ਰਕਾਰ ਦੀ ਦਵਾਈ ਜਾਂ ਪਰਹੇਜ਼ ਦੀ ਲੋੜ ਨਹੀਂ ਰਹਿੰਦੀ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020