ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਇਨਫ਼ਲੂਐਂਜ਼ਾ ਕੀ ਹੈ ?

ਇਨਫ਼ਲੂਐਂਜ਼ਾ ਕੀ ਹੈ ਅਤੇ ਕਿਵੇ ਫੈਲਦਾ ਹੈ ?

ਇਨਫ਼ਲੂਐਂਜ਼ਾ ਜਿਸ ਨੂੰ ਆਮ ਤੌਰ ਤੇ ਫ਼ਲੂ ਵੀ ਕਹਿੰਦੇ ਹਨ, ਇਹ ਸਾਹ ਦੀ ਨਲੀ ਦੇ ਉੱਪਰਲੇ ਹਿੱਸੇ ਦੀ ਇੱਕ ਵਿਗਾੜ ਹੈ ਜੋ ਇਨਫ਼ਲੂਐਂਜ਼ਾ ਵਾਇਰਸ ਕਾਰਨ ਹੁੰਦਾ ਹੈ। ਇਨਫ਼ਲੂਐਂਜ਼ਾ ਨਾਲ ਬਿਮਾਰ ਹੋਣ ਨਾਲ ਤੁਹਾਨੂੰ ਹੋਰ ਵਿਗਾੜਾਂ ਦਾ ਵੀ ਖ਼ਤਰਾ ਹੋ ਜਾਂਦਾ ਹੈ। ਇਨ੍ਹਾਂ ਵਿਚ ਫੇਫੜਿਆਂ ਤੇ ਅਸਰ ਕਰਨ ਵਾਲੀ ਵਾਇਰਲ ਜਾਂ ਜਰਾਸੀਮੀ ਨਮੂਨੀਆ ਸ਼ਾਮਲ ਹੈ। ਜਟਿਲਤਾਵਾਂ ਦਾ ਖ਼ਤਰਾ ੬੫ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ, ਬਹੁਤ ਛੋਟੇ ਬੱਚਿਆਂ ਅਤੇ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਹੈ ਜਿਨ੍ਹਾਂ ਨੂੰ ਫੇਫੜਿਆਂ ਜਾਂ ਦਿਲ ਦੀਆਂ ਬਿਮਾਰੀਆਂ ਹਨ, ਕੋਈ ਪੁਰਾਣੀਆਂ ਸਿਹਤ ਸਮੱਸਿਆਵਾਂ ਹਨ ਜਾਂ ਇਮਿਊਨ ਪ੍ਰਣਾਲੀ ਕਮਜ਼ੋਰ ਹੈ। ਸਿਹਤਮੰਦ ਗਰਭਵਤੀ ਔਰਤਾਂ ਨੂੰ ਗਰਭ ਦੇ ਦੂਜੇ ਅੱਧ ਦੌਰਾਨ ਇਨਫ਼ਲੂਐਂਜ਼ਾ ਕਾਰਨ ਇਲਾਜ ਲਈ ਹਸਪਤਾਲ ਵਿੱਚ ਭਰਤੀ ਹੋਣ ਦਾ ਜ਼ਿਆਦਾ ਖ਼ਤਰਾ ਹੈ। ਕੈਨੇਡਾ ਵਿੱਚ ਇਨਫ਼ਲੂਐਂਜ਼ਾ ਦੇ ਜ਼ਿਆਦਾ ਫੈਲਣ ਵਾਲੇ ਸਾਲਾਂ ਜਾਂ ਮਹਾਂਮਾਰੀ ਵਾਲੇ ਸਾਲਾਂ ਵਿੱਚ ਇਨਫ਼ਲੂਐਂਜ਼ਾ ਅਤੇ ਇਸ ਦੀਆਂ ਜਟਿਲਤਾਵਾਂ ਕਾਰਨ ਹਜ਼ਾਰਾਂ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਕਈ ਲੋਕ ਮਰ ਸਕਦੇ ਹਨ।

ਇਨਫ਼ਲੂਐਂਜ਼ਾ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?

ਤੁਸੀਂ ਆਪ ਇਨਫ਼ਲੂਐਂਜ਼ਾ ਤੋਂ ਬਚਣ ਅਤੇ ਦੂਜਿਆਂ ਵਿੱਚ ਫੈਲਾਉਣ ਦੇ ਖ਼ਤਰੇ ਨੂੰ ਹੇਠ ਲਿਖੇ ਤਰੀਕਿਆਂ ਨਾਲ ਘੱਟ ਕਰ ਸਕਦੇ ਹੋ:

(੧)ਆਪਣੇ ਹੱਥਾਂ ਨੂੰ ਬਕਾਇਦਗੀ ਨਾਲ ਧੋ ਕੇ

(੨) ਵਰਤੇ ਹੋਏ ਟਿਸ਼ੂ ਨੂੰ ਇੱਕ ਦਮ ਕੂੜੇ ਵਾਲੀ ਟੋਕਰੀ ਜਾਂ ਗਾਰਬੇਜ ਵਿੱਚ ਸੁੱਟ ਕੇ

(੩) ਆਪਣੇ ਹੱਥਾਂ ਦੀ ਬਜਾਏ ਆਪਣੀ ਕਮੀਜ਼ ਦੀ ਬਾਂਹ ਵਿੱਚ ਖੰਘ ਕੇ ਜਾਂ ਨਿੱਛ ਮਾਰ ਕੇ

(੪) ਜਦੋਂ ਤੁਸੀਂ ਬਿਮਾਰ ਹੋ ਤਾਂ ਘਰ ਰਹਿ ਕੇ ਅਤੇ

(੫) ਇਨਫ਼ਲੂਐਂਜ਼ਾ ਵੈਕਸੀਨ ਲੈ ਕੇ।

ਇਨਫ਼ਲੂਐਂਜ਼ਾ ਵੈਕਸੀਨ ਤੁਹਾਨੂੰ ਇਨਫ਼ਲੂਐਂਜ਼ਾ ਨਾਲ ਬਿਮਾਰ ਹੋਣ ਜਾਂ ਇਸ ਨੂੰ ਦੂਜਿਆਂ ਤੱਕ ਫੈਲਾਉਣ ਤੋਂ ਬਚਾਅ ਕਰਨ ਵਿੱਚ ਮਦਦ ਕਰ ਸਕਦਾ ਹੈ।

ਇਨਫ਼ਲੂਐਂਜ਼ਾ ਕਿਵੇਂ ਫੈਲਦਾ ਹੈ ?

ਇਨਫ਼ਲੂਐਂਜ਼ਾ ਖੰਘਣ, ਨਿੱਛ ਮਾਰਨ ਜਾਂ ਮੂੰਹ ਦਾ ਮੂੰਹ ਨੇੜੇ ਸਪਰਸ਼ ਨਾਲ ਇਨਫ਼ਲੂਐਂਜ਼ਾ ਆਸਾਨੀ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ। ਵਾਇਰਸ ਉਦੋਂ ਵੀ ਫੈਲ ਸਕਦਾ ਹੈ ਜਦੋਂ ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਜਾਂ ਵਸਤੂ ਉੱਪਰ ਖੰਘਣ ਜਾਂ ਨਿੱਛ ਮਾਰਨ ਨਾਲ ਪਈਆਂ ਸੂਖਸ਼ਮ ਛਿੱਟਾਂ ਨੂੰ ਛੂੰਹਦਾ ਹੈ ਅਤੇ ਫਿਰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਪਹਿਲਾਂ ਅੱਖਾਂ, ਮੂੰਹ ਜਾਂ ਨੱਕ ਨੂੰ ਲਗਾ ਲੈਂਦਾ ਹੈ|

ਇਨਫ਼ਲੂਐਂਜ਼ਾ ਵਾਲਾ ਵਿਅਕਤੀ ਆਪ ਬਿਮਾਰ ਮਹਿਸੂਸ ਕਰਨ ਤੋਂ ਪਹਿਲਾਂ ਇਨਫ਼ਲੂਐਂਜ਼ਾ ਵਾਇਰਸ ਫੈਲਾਅ ਸਕਦਾ ਹੈ।

ਬਾਲਗ ਵਿਅਕਤੀ ਰੋਗ - ਲੱਛਣਾਂ ਦੇ ਸ਼ੁਰੂ ਹੋਣ ਤੋਂ ਤਕਰੀਬਨ ੧ ਦਿਨ ਪਹਿਲਾਂ ਤੋਂ ਲੈ ਕੇ ਸ਼ੁਰੂ ਹੋਣ ਤੋਂ ਰੋਗ ਲੱਛਣਾਂ ਦੇ ਖ਼ਤਮ ਹੋਣ ਤੋਂ ੫ ਦਿਨ ਬਾਅਦ ਤੱਕ ਵਾਇਰਸ ਫੈਲਾਅ ਸਕਦਾ ਹੈ। ਛੋਟੇ ਬੱਚੇ ਵਾਇਰਸ ਨੂੰ ਕਾਫੀ ਲੰਮੇ ਸਮੇਂ ਤੱਕ ਫੈਲਾਅ ਸਕਦੇ ਹਨ।

ਇਸ ਦੇ ਕੀ ਲੱਛਣ ਹਨ ?

ਇਨਫ਼ਲੂਐਂਜ਼ਾ ਦੇ ਰੋਗ - ਲੱਛਣਾਂ ਵਿਚ ਬੁਖਾਰ, ਸਿਰ ਦਰਦ, ਪੱਠਿਆਂ ਦਾ ਦੁਖਣਾ, ਨੱਕ ਵਗਣਾ, ਗਲ਼ੇ ਦਾ ਦੁਖਣਾ, ਬਹੁਤ ਜ਼ਿਆਦਾ ਥਕੇਵਾਂ ਅਤੇ ਖੰਘ ਸ਼ਾਮਲ ਹੋ ਸਕਦੇ ਹਨ। ਬੱਚਿਆਂ ਵਿੱਚ ਦਿਲ ਕੱਚਾ ਹੋਣਾ, ਉਲਟੀਆਂ ਜਾਂ ਦਸਤ ਹੋ ਸਕਦੇ ਹਨ। ਬੇਸ਼ੱਕ ਹੋਰ ਵਾਇਰਸਜ਼ ਕਾਰਨ ਵੀ ਇਹੋ ਜਿਹੇ ਰੋਗ ਲੱਛਣ ਪੈਦਾ ਹੋ ਸਕਦੇ ਹਨ, ਪਰ ਇਨਫ਼ਲੂਐਂਜ਼ਾ ਵਾਇਰਸ ਕਾਰਨ ਇਹ ਰੋਗ ਲੱਛਣ ਜ਼ਿਆਦਾ ਖਰਾਬ ਹੋ ਜਾਂਦੇ ਹਨ। ਇਨਫ਼ਲੂਐਂਜ਼ਾ ਵਾਇਰਸ ਨਾਲ ਪਹਿਲੇ ਸੰਪਰਕ ਤੋਂ ਬਾਅਦ ਵਿਅਕਤੀ ਵਿੱਚ ਰੋਗ ਲੱਛਣ ੧ ਤੋਂ ੪ ਦਿਨਾਂ ਵਿੱਚ, ਜਾਂ ਔਸਤਨ ੨ ਦਿਨਾਂ ਵਿੱਚ ਜ਼ਾਹਿਰ ਹੋਣੇ ਸ਼ੁਰੂ ਹੋ ਜਾਂਦੇ ਹਨ। ਬੁਖਾਰ ਅਤੇ ਹੋਰ ਰੋਗ ਲੱਛਣ ਆਮ ਤੌਰ ਤੇ ੭ ਤੋਂ ੧੦ ਦਿਨਾਂ ਤੱਕ ਰਹਿ ਸਕਦੇ ਹਨ, ਪਰ ਖੰਘ ਅਤੇ ਕਮਜ਼ੋਰੀ ੧ ਤੋਂ ੨ ਹਫ਼ਤਿਆਂ ਤੱਕ ਜ਼ਿਆਦਾ ਰਹਿ ਸਕਦੇ ਹਨ।

ਇਸ ਦਾ ਘਰੇਲੂ ਇਲਾਜ ਕੀ ਹੈ ?

ਜੇ ਤੁਹਾਨੂੰ ਇਨਫ਼ਲੂਐਂਜ਼ਾ ਹੋ ਗਿਆ ਹੈ ਤਾਂ ਘਰੇਲੂ ਇਲਾਜ ਨਾਲ ਰੋਗ ਲੱਛਣਾਂ ਤੋਂ ਰਾਹਤ ਮਿਲ ਸਕਦੀ ਹੈ।

ਆਪਣੀ ਦੇਖ ਭਾਲ ਲਈ ਹੇਠਾਂ ਦਿੱਤੀ ਸਲਾਹ ਤੇ ਅਮਲ ਕਰੋ:

(੧) ਬਹੁਤ ਸਾਰਾ ਆਰਾਮ ਕਰੋ।

(੨) ਬੁਖਾਰ ਕਾਰਨ ਘਟੇ ਦ੍ਰਵਾਂ ਦੀ ਪੂਰਤੀ ਲਈ ਜ਼ਿਆਦਾ ਦ੍ਰਵ ਪੀਓ।

(੩) ਤਮਾਕੂ - ਨੋਸ਼ੀ ਨਾ ਕਰੋ ਅਤੇ ਘਰ ਵਿਚ ਹੋਰ ਲੋਕਾਂ ਨੂੰ ਵੀ ਤਮਾਕੂ-ਨੋਸ਼ੀ ਤੋਂ ਰੋਕੋ।

(੪) ਬੰਦ ਨੱਕ ਖੋਲ੍ਹਣ ਲਈ ਗਰਮ ਸ਼ਾਵਰ ਜਾਂ ਗਰਮ ਪਾਣੀ ਨਾਲ ਭਰੇ ਸਿੰਕ ਤੋਂ ਸਿੱਲ੍ਹੀ ਹਵਾ ਵਿਚ ਸਾਹ ਲਵੋ।

(੫) ਐਂਟੀ - ਇਨਫ਼ਲੂਐਂਜ਼ਾ ਦਵਾਈਆਂ ਜਾਂ ਐਂਟੀਵਾਇਰਲ ਡਾਕਟਰ ਦੀ ਪਰਚੀ ਤੇ ਮਿਲਦੇ ਹਨ ਪਰ ਇਹ ਵਧੀਆ ਕੰਮ ਕਰਨ ਲਈ ਲੱਛਣ ਸ਼ੁਰੂ ਹੋਣ ਦੇ ੪੮ ਘੰਟਿਆਂ ਦੇ ਅੰਦਰ ਸ਼ੁਰੂ ਕਰ ਦੇਣੇ ਚਾਹੀਦੇ ਹਨ। ਲੱਛਣ ਸ਼ੁਰੂ ਹੋਣ ਦੇ ੧੨ ਘੰਟਿਆਂ ਦੇ ਅੰਦਰ ਦਿੱਤੀਆਂ ਦਵਾਈਆਂ ਲੱਛਣਾਂ ਨੂੰ ੩ ਦਿਨ ਘਟਾ ਦਿੰਦੀਆਂ ਹਨ ਅਤੇ ੨ ਦਿਨਾਂ ਅੰਦਰ ਦਿੱਤੀਆਂ ਦਵਾਈਆਂ ਲੱਛਣਾਂ ਨੂੰ ੧.੫ ਦਿਨ ਘਟਾ ਦਿੰਦੀਆਂ ਹਨ।

(੬) ਇਨਫ਼ਲੂਐਂਜ਼ਾ ਦੇ ਲੱਛਣਾਂ ਤੋਂ ਰਾਹਤ ਲਈ ਖਾਂਸੀ ਜ਼ੁਕਾਮ ਦੀਆਂ ਦਵਾਈਆਂ ਡਾਕਟਰੀ ਪਰਚੀ ਤੋਂ ਬਿਨਾਂ ਵੀ ਮਿਲਦੀਆਂ ਹਨ ਪਰ ੬ ਸਾਲ ਤੋਂ ਛੋਟੇ ਬੱਚਿਆਂ ਲਈ ਇਨ੍ਹਾਂ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ।

(੭) ਐਸੀਟਾਮੀਨੋਫ਼ੇਨ ਜਾਂ ਟੈਲੀਨੋਲ ਬੁਖ਼ਾਰ ਜਾਂ ਦਰਦ ਲਈ ਦਿੱਤੀ ਜਾ ਸਕਦੀ ਹੈ। ਰਾਈ ਸਿੰਡਰੋਮ ਦੇ ਖ਼ਤਰੇ ਕਾਰਨ ੨੦ ਸਾਲ ਤੋਂ ਛੋਟੀ ਉਮਰ ਵਾਲੇ ਨੂੰ ਏਐਸਏ ਜਾਂ ਐਸਪ੍ਰੀਨ ਨਹੀਂ ਦਿੱਤੀ ਜਾਣੀ ਚਾਹੀਦੀ।

ਸਿਹਤ ਸੰਭਾਲ ਕਰਨ ਵਾਲੇ ਕੋਲ ਮੈਂ ਕਦੋਂ ਜਾਵਾਂ ?

ਜੇ ਫ਼ਲੂ ਵਰਗੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ ਅਤੇ ਤੁਹਾਡੀ ਹਾਲਤ ਐਸੀ ਹੈ ਕਿ ਜਟਿਲਤਾਵਾਂ ਦਾ ਜ਼ਿਆਦਾ ਖਤਰਾ ਹੋ ਸਕਦਾ ਹੈ ਤਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਜਲਦੀ ਮਿਲੋ। ਜੇ ਰੋਗ ਲੱਛਣ ਜਿਵੇਂ ਕਿ ਸਾਹ ਫੁੱਲਣਾ, ਸਾਹ ਲੈਣ ਵਿੱਚ ਤਕਲੀਫ , ਛਾਤੀ ਵਿੱਚ ਦਰਦ ਜਾਂ ਪਾਣੀ ਦੀ ਘਾਟ ਦੀਆਂ ਨਿਸ਼ਾਨੀਆਂ (ਖੜੇ ਹੋਣ ਤੇ ਚੱਕਰ ਆਉਣੇ, ਪਿਸ਼ਾਬ ਘੱਟ ਆਉਣਾ) ਜ਼ਿਆਦਾ ਵਿਗੜਦੀਆਂ ਹਨ ਤਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨਾਲ ਗੱਲ ਕਰੋ। ਕੀ ਇਹ ਇਨਫ਼ਲੂਐਂਜ਼ਾ ਹੈ ਜਾਂ ਸਰਦੀ ਜ਼ੁਕਾਮ? ਹੇਠਾਂ ਦਿੱਤਾ ਟੇਬਲ ਤੁਹਾਨੂੰ ਇਹ ਨਿਰਧਾਰਿਤ ਕਰਨ ਵਿਚ ਮਦਦ ਕਰੇਗਾ ਕਿ ਇਹ ਇਨਫ਼ਲੂਐਂਜ਼ਾ ਹੈ ਜਾਂ ਕਿ ਸਰਦੀ ਜ਼ੁਕਾਮ ਹੈ।

ਲੱਛਣ
ਜ਼ੁਕਾਮ
ਇਨਫ਼ਲੂਐਂਜ਼ਾ(ਫ਼ਲੂ)
ਬੁਖਾਰ 
ਬਹੁਤ ਘੱਟ

ਸਾਧਾਰਨ, ਅਚਾਨਕ ਸ਼ੁਰੂ ਹੁੰਦਾ ਹੈ ੩੯ ੪੦, ੭ ਤੋਂ ੧੦ ਦਿਨ ਰਹਿੰਦਾ ਹੈ

ਸਿਰਪੀੜ  
ਬਹੁਤ ਘੱਟ

ਸਾਧਾਰਨ, ਗੰਭੀਰ ਹੋ ਸਕਦੀ ਹੈ

ਦਰਦਾਂ     
ਕਈ ਵਾਰ ਹਲਕੀ

ਸਾਧਾਰਨ, ਅਕਸਰ ਤਿੱਖੀਆਂ

ਥਕੇਵਾਂ ਅਤੇ ਕਮਜ਼ੋਰੀ
ਕਈ ਵਾਰ ਹਲਕੀ

ਸਾਧਾਰਨ, ੨ - ੩ ਹਫ਼ਤੇ ਜਾਂ ਜ਼ਿਆਦਾ ਦੇਰ ਰਹਿ ਸਕਦੀ ਹੈ

ਬਹੁਤ ਜ਼ਿਆਦਾ ਥਕੇਵਾਂ
ਅਸਾਧਾਰਨ

ਸਾਧਾਰਨ, ਸ਼ੁਰੂ ਵਿੱਚ ਹੀ ਹੋ ਜਾਂਦਾ ਹੈ, ਗੰਭੀਰ ਹੋ ਸਕਦਾ ਹੈ

ਨੱਕ ਵਗਣਾ, ਨੱਕ ਬੰਦ ਹੋਣਾ
ਆਮ

ਕਦੇ ਕਦੇ

ਨਿੱਛਾਂ ਆਉਣੀਆਂ   
ਆਮ

ਕਦੇ ਕਦੇ

ਗਲ਼ਾ ਖਰਾਬ ਆਮ

ਕਦੇ ਕਦੇ

ਸੀਨੇ ਵਿੱਚ ਬੇਆਰਾਮੀ, ਖੰਘਣਾ ਕਦੇ ਕਦੇ ਹਲਕੀ ਤੋਂ ਦਰਮਿਆਨੇ ਦਰਜੇ ਦੀ

ਸਾਧਾਰਨ, ਗੰਭੀਰ ਹੋ ਸਕਦੀ ਹੈ

ਜਟਿਲਤਾਵਾਂ ਸਾਈਨਸ ਬੰਦ ਹੋ ਸਕਦੀ ਹੈ ਜਾਂ ਕੰਨ - ਪੀੜ ਹੋ ਸਕਦੀ ਹੈ ਨਮੂਨੀਏ ਤੱਕ ਹੋ ਸਕਦਾ ਹੈ, ਸਾਹ ਪ੍ਰਣਾਲੀ ਫ਼ੇਲ੍ਹ ਹੋ ਸਕਦੀ ਹੈ ਅਤੇ ਪੁਰਾਣੀ ਬਿਮਾਰੀ ਵਾਲਿਆਂ ਨੂੰ ਹੋਰ ਵਾਧੂ ਜਟਿਲਤਾਵਾਂ ਹੋ ਸਕਦੀਆਂ ਹਨ|
ਰੋਕਥਾਮ
ਬਾਰ ਬਾਰ ਹੱਥ ਧੋਣਾ

ਹਰ ਸਾਲ ਇਨਫ਼ਲੂਐਂਜ਼ਾ ਵੈਕਸੀਨ ਲੈਣਾ ਅਤੇ ਬਾਰ ਬਾਰ ਹੱਥ ਧੋਣਾ

ਇਲਾਜ
ਕੋਈ ਖਾਸ ਇਲਾਜ ਉਪਲਬਧ ਨਹੀਂ ਸਿਰਫ਼ ਰੋਗ ਲੱਛਣਾਂ ਤੋਂ ਰਾਹਤ ਮਿਲਦੀ ਹੈ

ਨੁਸਖੇ ਵਾਲੀਆਂ ਐਂਟੀ - ਵਾਇਰਲ ਦਵਾਈਆਂ, ਜੋ ਰੋਗ ਲੱਛਣਾਂ ਨੂੰ ਘੱਟ ਕਰ ਸਕਦੀਆਂ ਹਨ

ਸਰੋਤ : ਏ ਬੂਕਸ ਓਨ੍ਲਿਨੇ

3.10948905109
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top