ਯੋਗ ਅਭਿਆਸ ਕਰਦੇ ਸਮੇਂ ਯੋਗ ਦੇ ਅਭਿਆਸੀ ਨੂੰ ਹੇਠਾਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਸਿਧਾਂਤਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ:
ਮਲ ਤਿਆਗ - ਮਲ ਤਿਆਗ ਦਾ ਅਰਥ ਹੈ ਸੋਧਣ, ਜੋ ਯੋਗ ਅਭਿਆਸ ਦੇ ਲਈ ਇਹ ਇੱਕ ਮਹੱਤਵਪੂਰਣ ਅਤੇ ਪੂਰਵ ਜ਼ਰੂਰੀ ਕਿਰਿਆ ਹੈ। ਇਸ ਦੇ ਅੰਤਰਗਤ ਆਸ-ਪਾਸ ਦਾ ਵਾਤਾਵਰਣ, ਸਰੀਰ ਅਤੇ ਮਨ ਦੀ ਸ਼ੁੱਧੀ ਕੀਤੀ ਜਾਂਦੀ ਹੈ। ਯੋਗ ਦਾ ਅਭਿਆਸ ਸ਼ਾਂਤ ਵਾਤਾਵਰਣ ਵਿੱਚ ਆਰਾਮ ਦੇ ਨਾਲ ਸਰੀਰ ਅਤੇ ਮਨ ਨੂੰ ਢਿੱਲਾ ਕਰਕੇ ਕੀਤਾ ਜਾਣਾ ਚਾਹੀਦਾ ਹੈ।
ਯੋਗ ਅਭਿਆਸ ਕਰਨ ਸਮੇਂ ਖਾਲੀ ਢਿੱਡ ਜਾਂ ਅਲਪ ਆਹਾਰ ਲੈ ਕੇ ਕਰਨਾ ਚਾਹੀਦਾ ਹੈ। ਜੇਕਰ ਅਭਿਆਸ ਦੇ ਸਮੇਂ ਕਮਜ਼ੋਰੀ ਮਹਿਸੂਸ ਕਰੋ ਤਾਂ ਗੁਣਗੁਣੇ ਪਾਣੀ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਲੈਣਾ ਚਾਹੀਦਾ ਹੈ।
ਯੋਗ ਅਭਿਆਸ ਮਲ ਅਤੇ ਮੂਤਰ ਦਾ ਵਿਸਰਜਨ ਕਰਨ ਦੇ ਬਾਅਦ ਸ਼ੁਰੂ ਕਰਨਾ ਚਾਹੀਦਾ ਹੈ।
ਅਭਿਆਸ ਕਰਨ ਲਈ ਚਟਾਈ, ਦਰੀ, ਕੰਬਲ ਜਾਂ ਯੋਗ ਮੈਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
ਅਭਿਆਸ ਕਰਨ ਸਮੇਂ ਸਰੀਰ ਦੀ ਗਤੀਵਿਧੀ ਅਸਾਨੀ ਨਾਲ ਹੋਵੇ,
ਸ ਦੇ ਲਈ ਹਲਕੇ ਸੂਤੀ ਅਤੇ ਅਰਾਮਦਾਇਕ ਕੱਪੜੇ ਪਹਿਲ ਦੇ ਆਧਾਰ ਤੇ ਪਾਉਣੇ ਚਾਹੀਦੇ ਹਨ।
ਥਕਾਵਟ, ਬਿਮਾਰੀ, ਜਲਦਬਾਜ਼ੀ ਅਤੇ ਤਣਾਅ ਦੀਆਂ ਸਥਿਤੀਆਂ ਵਿੱਚ ਯੋਗ ਨਹੀਂ ਕਰਨਾ ਚਾਹੀਦਾ।
ਜੇਕਰ ਪੁਰਾਣੇ ਰੋਗ, ਪੀੜ ਅਤੇ ਦਿਲ ਸੰਬੰਧੀ ਸਮੱਸਿਆਵਾਂ ਹਨ ਤਾਂ ਅਜਿਹੀ ਸਥਿਤੀ ਵਿੱਚ ਯੋਗ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਜਾਂ
ਯੋਗ ਮਾਹਿਰ ਤੋਂ ਸਲਾਹ ਲੈਣੀ ਚਾਹੀਦੀ ਹੈ।
ਗਰਭ-ਅਵਸਥਾ ਅਤੇ ਮਹਾਵਾਰੀ ਦੇ ਸਮੇਂ ਯੋਗ ਕਰਨ ਤੋਂ ਪਹਿਲਾਂ ਯੋਗ ਮਾਹਿਰ ਨਾਲ ਸਲਾਹ ਕੀਤੀ ਜਾਣੀ ਚਾਹੀਦੀ ਹੈ।
ਅਭਿਆਸ ਸ਼ੈਸ਼ਨ ਕਿਸੇ ਪ੍ਰਾਰਥਨਾ ਜਾਂ ਉਸਤਤ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਕਿਉਂਕਿ ਪ੍ਰਾਰਥਨਾ ਜਾਂ ਉਸਤਤ ਮਨ ਅਤੇ ਦਿਮਾਗ ਨੂੰ ਢਿੱਲਾ ਕਰਨ ਲਈ ਸ਼ਾਂਤ ਵਾਤਾਵਰਣ ਨਿਰਮਿਤ ਕਰਦੇ ਹਨ।
ਯੋਗ ਅਭਿਆਸਾਂ ਨੂੰ ਅਰਾਮਦਾਇਕ ਸਥਿਤੀ ਵਿੱਚ ਸਰੀਰ ਅਤੇ ਸਾਹ ਲੈਣ ਦੀ ਸੁਚੇਤਤਾ ਦੇ ਨਾਲ ਹੌਲੀ-ਹੌਲੀ ਸ਼ੁਰੂ ਕਰਨਾ ਚਾਹੀਦਾ ਹੈ।
ਅਭਿਆਸ ਦੇ ਸਮੇਂ ਸਾਹ ਲੈਣ ਦੀ ਗਤੀ ਨਹੀ ਰੋਕਣੀ ਚਾਹੀਦੀ, ਜਦੋਂ ਤਕ ਕਿ ਤੁਹਾਨੂੰ ਅਜਿਹਾ ਕਰਨ ਲਈ ਵਿਸ਼ੇਸ਼ ਤੌਰ ਤੇ ਕਿਹਾ ਨਾ ਜਾਏ।
ਸਾਹ ਹਮੇਸ਼ਾ ਨਾਸਾਂ ਰਾਹੀਂ ਹੀ ਲੈਣਾ ਚਾਹੀਦਾ ਹੈ, ਜਦੋਂ ਤਕ ਕਿ ਤੁਹਾਨੂੰ ਹੋਰ ਵਿਧੀ ਤੋਂ ਸਾਹ ਲੈਣ ਲਈ ਕਿਹਾ ਨਾ ਜਾਏ।
ਅਭਿਆਸ ਦੇ ਸਮੇਂ ਸਰੀਰ ਨੂੰ ਢਿੱਲਾ ਰੱਖੋ, ਕਿਸੇ ਪ੍ਰਕਾਰ ਦਾ ਝਟਕਾ ਨਾ ਦੇਵੋ।
ਆਪਣੀ ਸਰੀਰਕ ਅਤੇ ਮਾਨਸਿਕ ਸਮਰੱਥਾ ਦੇ ਅਨੁਸਾਰ ਹੀ ਯੋਗ ਅਭਿਆਸ ਕਰਨਾ ਚਾਹੀਦਾ ਹੈ।
ਅਭਿਆਸ ਦੇ ਚੰਗੇ ਨਤੀਜੇ ਆਉਣ ਵਿੱਚ ਕੁਝ ਸਮਾਂ ਲੱਗਦਾ ਹੈ, ਇਸ ਲਈ ਲਗਾਤਾਰ ਅਤੇ ਨਿਯਮਿਤ ਅਭਿਆਸ ਬਹੁਤ ਜ਼ਰੂਰੀ ਹੈ।
ਹਰੇਕ ਯੋਗ ਅਭਿਆਸ ਦੇ ਲਈ ਜ਼ਰੂਰੀ ਨਿਰਦੇਸ਼ ਤੇ ਸਾਵਧਾਨੀਆਂ ਅਤੇ ਸੀਮਾਵਾਂ ਹੁੰਦੀਆਂ ਹਨ। ਅਜਿਹੇ ਜ਼ਰੂਰੀ ਨਿਰਦੇਸ਼ਾਂ ਨੂੰ ਹਮੇਸ਼ਾ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਹੈ।
ਯੋਗ ਸ਼ੈਸ਼ਨ ਦੀ ਸਮਾਪਤੀ ਹਮੇਸ਼ਾ ਧਿਆਨ ਤੇ ਡੂੰਘੇ ਮੌਨ ਅਤੇ ਸ਼ਾਂਤੀ ਪਾਠ ਨਾਲ ਕਰਨਾ ਚਾਹੀਦਾ ਹੈ।
ਆਹਾਰ ਸਬੰਧੀ ਕੁਝ ਦਿਸ਼ਾ-ਨਿਰਦੇਸ਼
ਤੁਸੀਂ ਇਸ ਗੱਲ ਨੂੰ ਨਿਸ਼ਚਿਤ ਕਰ ਸਕਦੇ ਹੋ ਕਿ ਅਭਿਆਸ ਦੇ ਲਈ ਸਰੀਰ ਅਤੇ ਮਨ ਠੀਕ ਪ੍ਰਕਾਰ ਨਾਲ ਤਿਆਰ ਹਨ। ਅਭਿਆਸ ਦੇ ਬਾਅਦ ਆਮ ਤੌਰ ਤੇ ਸ਼ਾਕਾਹਾਰੀ ਆਹਾਰ ਗ੍ਰਹਿਣ ਕਰਨਾ ਚੰਗਾ ਮੰਨਿਆ ਜਾਂਦਾ ਹੈ। 30 ਸਾਲ ਦੀ ਉਮਰ ਤੋਂ ਉੱਪਰ ਦੇ ਵਿਅਕਤੀ ਦੇ ਲਈ ਬਿਮਾਰੀ ਜਾਂ ਜ਼ਿਆਦਾ ਸਰੀਰਕ ਕੰਮ ਜਾਂ ਮਿਹਨਤ ਦੀ ਸਥਿਤੀ ਨੂੰ ਛੱਡ ਕੇ ਇੱਕ ਦਿਨ ਵਿੱਚ ਦੋ ਵਾਰ ਭੋਜਨ ਗ੍ਰਹਿਣ ਕਰਨਾ ਬਹੁਤ ਹੁੰਦਾ ਹੈ।
ਯੋਗ ਨਿਸ਼ਚਿਤ ਤੌਰ ਤੇ ਸਭ ਪ੍ਰਕਾਰ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ। ਅਜੋਕੇ ਸਮੇਂ ਵਿੱਚ ਹੋਈਆਂ ਚਿਕਿਤਸਾ ਕਾਢਾਂ ਨੇ ਯੋਗ ਤੋਂ ਹੋਣ ਵਾਲੇ ਕਈ ਸਰੀਰਕ ਅਤੇ ਮਾਨਸਿਕ ਲਾਭਾਂ ਦੇ ਰਹੱਸ ਪ੍ਰਗਟ ਕੀਤੇ ਹਨ। ਨਾਲ ਹੀ ਨਾਲ ਯੋਗ ਦੇ ਲੱਖਾਂ ਅਭਿਆਸੀਆਂ ਦੇ ਅਨੁਭਵ ਦੇ ਆਧਾਰ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਯੋਗ ਕਿਸ ਪ੍ਰਕਾਰ ਸਹਾਇਤਾ ਕਰ ਸਕਦਾ ਹੈ।
ਸਰੋਤ: ਅੰਤਰਰਾਸ਼ਟਰੀ ਯੋਗ ਦਿਵਸ, ਰਾਸ਼ਟਰੀ ਸਿਹਤ ਯੋਜਨਾ, ਭਾਰਤ ਸਰਕਾਰ
ਆਖਰੀ ਵਾਰ ਸੰਸ਼ੋਧਿਤ : 6/24/2020