ਸਿਹਤ ਦੇਸ਼ ਦੇ ਵਿਕਾਸ ਲਈ ਮਹੱਤਵਪੂਰਣ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ./WHO) ਦੇ ਅਨੁਸਾਰ "ਰੋਗ ਜਾਂ ਦੁਰਬਲਤਾ ਦਾ ਇਲਾਜ, ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਿਕ ਤਰੀਕਿਆਂ ਰਾਹੀਂ ਚੰਗੀ ਤਰ੍ਹਾਂ ਨਾਲ ਕੀਤਾ ਜਾ ਰਿਹਾ ਹੈ। ਮਾਨਸਿਕ ਸਿਹਤ ਨੂੰ ਪਰਿਭਾਸ਼ਤ ਕਰਨ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਇੱਕ ਵਿਅਕਤੀ ਨੂੰ ਆਪਣੀਆਂ ਸਮਰੱਥਾਵਾਂ ਦਾ ਪਤਾ ਚੱਲਦਾ ਹੈ, ਇਹ ਆਤਮ-ਵਿਸ਼ਵਾਸ ਆਉਂਦਾ ਕਿ ਉਹ ਜੀਵਨ ਦੇ ਤਣਾਅ ਦੇ ਨਾਲ ਸਾਹਮਣਾ ਕਰ ਸਕਦੇ ਹਨ, ਉਤਪਾਦਕਤਾ ਕੰਮ ਅਤੇ ਆਪਣੇ ਜਾਂ ਆਪਣੇ ਸਮੁਦਾਇ ਦੇ ਲਈ ਇੱਕ ਯੋਗਦਾਨ ਕਰਨ ਵਿੱਚ ਸਮਰੱਥ ਹੋ ਸਕਦੇ ਹਨ। ਇਸ ਸਾਕਾਰਾਤਮਕ ਅਰਥ ਵਿੱਚ ਇਹ ਵੀ ਮੰਨਿਆ ਜਾ ਸਕਦਾ ਹੈ ਕਿ, ਇਸ ਉਲਝਣ ਨੂੰ ਲੜ ਕੇ ਅਤੇ ਜਿੱਤ ਕੇ ਮਾਨਸਿਕ ਤੌਰ ਤੇ ਸਿਹਤਮੰਦ ਵਿਅਕਤੀ ਚੰਗੀ ਤਰ੍ਹਾਂ ਨਾਲ ਕਿਸੇ ਵੀ ਕੰਮ ਨੂੰ ਕਰ ਸਕਦਾ ਹੈ। ਇਸ ਲਈ ਇਹ ਇੱਕ ਸਮੁਦਾਇ ਦੇ ਪ੍ਰਭਾਵਸ਼ਾਲੀ ਸੰਚਾਲਨ ਦੇ ਲਈ ਨੀਂਹ ਹੈ।
45 ਕਰੋੜ ਤੋਂ ਵੀ ਵੱਧ ਲੋਕ ਮਾਨਸਿਕ ਵਿਕਾਰਾਂ ਨਾਲ ਗ੍ਰਸਤ ਹਨ। WHO ਦੇ ਅਨੁਸਾਰ ਸਾਲ 2020 ਤਕ ਅਵਸਾਦ ਵਿਸ਼ਵ ਭਰ ਵਿੱਚ ਦੂਜੇ ਸਭ ਤੋਂ ਵੱਡੇ ਰੋਗਭਾਰ ਦਾ ਕਾਰਨ ਹੋਵੇਗਾ (ਮਰੇ ਅਤੇ ਲੋਪੇਜ਼,1996)। ਮਾਨਸਿਕ ਸਿਹਤ ਦਾ ਵਿਸ਼ਵੀ ਭਾਰ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਇਲਾਜ ਦੀਆਂ ਸਮਰੱਥਾਵਾਂ ਤੋਂ ਕਾਫੀ ਪਰ੍ਹੇ ਹੋਵੇਗਾ। ਮਾਨਸਿਕ ਸਿਹਤ ਖਰਾਬੀ ਦੇ ਵਧਦੇ ਭਾਰ ਨਾਲ ਸੰਬੰਧਤ ਸਮਾਜਿਕ ਅਤੇ ਆਰਥਿਕ ਲਾਗਤ ਨੇ ਮਾਨਸਿਕ ਸਿਹਤ ਨੂੰ ਹੱਲਾਸ਼ੇਰੀ ਦੇਣ ਅਤੇ ਨਾਲ ਹੀ ਮਾਨਸਿਕ ਰੋਗਾਂ ਦੇ ਨਿਵਾਰਣ ਅਤੇ ਇਲਾਜ ਦੀਆਂ ਸੰਭਾਵਨਾਵਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਪ੍ਰਕਾਰ ਮਾਨਸਿਕ ਸਿਹਤ ਦਾ ਸੰਬੰਧ ਵਿਹਾਰ ਨਾਲ ਜੁੜਿਆ ਹੈ ਅਤੇ ਉਸ ਨੂੰ ਸਰੀਰਕ ਸਿਹਤ ਅਤੇ ਜੀਵਨ ਦੀ ਗੁਣਵੱਤਾ ਦਾ ਮੂਲ ਸਮਝਿਆ ਜਾਂਦਾ ਹੈ।
ਮਾਨਸਿਕ ਰੋਗ ਨਾਲ ਜੁੜੀ ਕਲੰਕ ਦੀ ਭਾਵਨਾ, ਜਿਸ ਦੇ ਕਾਰਨ ਅਜਿਹੇ ਲੋਕਾਂ ਦੇ ਵਿਰੁੱਧ ਸਮਾਜ ਵਿੱਚ ਸਾਰੇ ਪਹਿਲੂਆਂ, ਜਿਵੇਂ, ਸਿੱਖਿਆ, ਰੁਜ਼ਗਾਰ, ਵਿਆਹ ਆਦਿ ਵਿੱਚ ਭੇਦਭਾਵ ਹੁੰਦਾ ਹੈ, ਡਾਕਟਰੀ ਸਹਾਇਤਾ ਲੈਣ ਵਿੱਚ ਦੇਰ ਕਰਨ ਦੀ ਵਜ੍ਹਾ ਹੁੰਦੀ ਹੈ। ਮਾਨਸਿਕ ਸਿਹਤ ਅਤੇ ਰੋਗ ਦੇ ਸਿਧਾਂਤਾਂ ਵਿੱਚ ਅਸਪਸ਼ਟਤਾ ਦੇ ਨਾਲ ਨਿਸ਼ਚਿਤ ਚਿੰਨ੍ਹਾਂ ਅਤੇ ਲੱਛਣਾਂ ਦੀ ਘਾਟ ਦੇ ਕਾਰਨ ਇਲਾਜ ਵਿੱਚ ਉਲਝਣ।
ਲੋਕ ਮੰਨਦੇ ਹਨ ਕਿ ਮਾਨਸਿਕ ਰੋਗ ਉਨ੍ਹਾਂ ਲੋਕਾਂ ਵਿੱਚ ਹੁੰਦੇ ਹਨ, ਜੋ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਹਨ ਜਾਂ ਉਹ ਭਟਕਦੀਆਂ ਆਤਮਾਵਾਂ ਦੇ ਕਾਰਨ ਹੁੰਦੇ ਹਨ।
ਜੀਵ-ਵਿਗਿਆਨਕ ਕਾਰਕ
1. ਨਿਊਰੋਟ੍ਰਾਂਸਮੀਟਰਸ: ਰੋਗਾਂ ਦਾ ਸੰਬੰਧ ਦਿਮਾਗ ਵਿੱਚ ਨਿਊਰੋਟ੍ਰਾਂਸਮੀਟਰਸ ਨਾਮਕ ਵਿਸ਼ੇਸ਼ ਰਸਾਇਣਾਂ ਦੇ ਅਸਧਾਰਨ ਸੰਤੁਲਨ ਨਾਲ ਪਾਇਆ ਗਿਆ ਹੈ। ਨਿਊਰੋਟ੍ਰਾਂਸਮੀਟਰਸ ਦਿਮਾਗ ਵਿੱਚ ਨਾੜੀ ਕੋਸ਼ਿਕਾਵਾਂ ਨੂੰ ਇੱਕ-ਦੂਜੇ ਨਾਲ ਸੰਚਾਰ ਕਰਨ ਵਿੱਚ ਸਹਾਇਤਾ ਕਰਦੇ ਹਨ। ਜੇਕਰ ਇਹ ਰਸਾਇਣ ਅਸੰਤੁਲਿਤ ਹੋ ਜਾਣ ਜਾਂ ਠੀਕ ਤਰ੍ਹਾਂ ਕੰਮ ਨਾ ਕਰਨ, ਤਾਂ ਸੰਦੇਸ਼ ਦਿਮਾਗ ਵਿੱਚੋਂ ਸਹੀ ਪ੍ਰਕਾਰ ਨਾਲ ਨਹੀਂ ਲੰਘਦੇ, ਜਿਸ ਨਾਲ ਮਾਨਸਿਕ ਰੋਗ ਦੇ ਲੱਛਣ ਉਤਪੰਨ ਹੋ ਜਾਂਦੇ ਹਨ।
2. ਜੀਨਵਿਗਿਆਨ (ਅਨੁਵੰਸ਼ਿਕਤਾ) : ਕਈ ਮਾਨਸਿਕ ਰੋਗ ਖਾਨਦਾਨੀ ਹੁੰਦੇ ਹਨ, ਜਿਸ ਨਾਲ ਲੱਗਦਾ ਹੈ ਕਿ ਅਜਿਹੇ ਲੋਕਾਂ ਵਿੱਚ, ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਮਾਨਸਿਕ ਰੋਗ ਨਾਲ ਗ੍ਰਸਤ ਹੁੰਦਾ ਹੈ, ਮਾਨਸਿਕ ਰੋਗ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਰੋਗ ਗ੍ਰਸਤ ਹੋਣ ਦੀ ਸੰਭਾਵਨਾ ਪਰਿਵਾਰਾਂ ਵਿੱਚ ਜੀਨਾਂ ਦੇ ਰਾਹੀਂ ਸੰਚਾਰਿਤ ਹੁੰਦੀ ਹੈ। ਮਾਹਿਰ ਮੰਨਦੇ ਹਨ ਕਿ ਕਈ ਮਾਨਸਿਕ ਰੋਗਾਂ ਦਾ ਸੰਬੰਧ ਇੱਕ ਹੀ ਨਹੀਂ ਬਲਕਿ ਅਨੇਕਾਂ ਜੀਨਾਂ ਦੇ ਵਿਕਾਰਾਂ ਨਾਲ ਹੁੰਦਾ ਹੈ। ਇਹੋ ਵਜ੍ਹਾ ਹੈ ਕਿ ਕੋਈ ਵਿਅਕਤੀ ਮਾਨਸਿਕ ਰੋਗ ਨਾਲ ਗ੍ਰਸਤ ਹੋਣ ਦੀ ਸੰਭਾਵਨਾ ਤਾਂ ਖ਼ਾਨਦਾਨੀ ਤੌਰ ਤੇ ਪ੍ਰਾਪਤ ਕਰਦਾ ਹੈ ਪਰ ਉਸ ਦਾ ਰੋਗ ਨਾਲ ਗ੍ਰਸਤ ਹੋਣਾ ਜ਼ਰੂਰੀ ਨਹੀਂ ਹੈਂ। ਮਾਨਸਿਕ ਰੋਗ ਖ਼ੁਦ ਬਹੁਤ ਸਾਰੇ ਜੀਨਾਂ ਅਤੇ ਹੋਰ ਕਾਰਕਾਂ ਦੀ ਅੰਤਰਕਿਰਿਆ ਦੇ ਕਾਰਨ ਹੁੰਦਾ ਹੈ - ਜਿਵੇਂ ਤਣਾਅ, ਗਲਤ ਵਿਹਾਰ, ਜਾਂ ਕੋਈ ਦੁਖਦਾਈ ਘਟਨਾ - ਜੋ ਇਸ ਦੇ ਪ੍ਰਤੀ ਅਨੁਵੰਸ਼ਿਕ ਸੰਭਾਵਨਾ ਨਾਲ ਯੁਕਤ ਵਿਅਕਤੀ ਵਿੱਚ ਰੋਗ ਨੂੰ ਪ੍ਰਭਾਵਿਤ ਜਾਂ ਉਤਪੰਨ ਕਰ ਸਕਦੀ ਹੈ।
3. ਸੰਕਰਮਣ: ਕੁਝ ਸੰਕਰਮਣਾਂ ਦਾ ਸੰਬੰਧ ਦਿਮਾਗ ਦੀ ਸੱਟ ਅਤੇ ਮਾਨਸਿਕ ਰੋਗ ਦੇ ਵਿਕਾਸ ਜਾਂ ਉਸ ਦੇ ਲੱਛਣਾਂ ਦੇ ਵਿਗੜਨ ਨਾਲ ਜੋੜਿਆ ਗਿਆ ਹੈ। ਉਦਾਹਰਣ ਦੇ ਲਈ, ਸਟ੍ਰੇਪਟੋਕਾਕਸ ਜੀਵਾਣੂ ਨਾਲ ਸੰਬੰਧਤ ਬਾਲਕਾਂ ਦੀ ਸਵੈ ਰੋਗ ਸਮਰੱਥ ਨਾੜੀ ਮਾਨਸਿਕ ਵਿਕਾਰ ਨਾਮਕ ਇੱਕ ਹਾਲਤ ਦਾ ਸੰਬੰਧ ਬੱਚਿਆਂ ਵਿੱਚ ਇੱਕ ਆਬਸੇਸਿਸਵ-ਕੰਪਲਸਿਵ ਵਿਕਾਰ ਅਤੇ ਹੋਰ ਮਾਨਸਿਕ ਰੋਗਾਂ ਦੇ ਵਿਕਾਸ ਨਾਲ ਜੋੜਿਆ ਗਿਆ ਹੈ।
4. ਦਿਮਾਗ ਦੇ ਦੋਸ਼ ਜਾਂ ਸੱਟ: ਦਿਮਾਗ ਦੇ ਅਨੇਕ ਖੇਤਰਾਂ ਵਿੱਚ ਵਿਕਾਰਾਂ ਜਾਂ ਉਨ੍ਹਾਂ ਨੂੰ ਸੱਟ ਲੱਗਣ ਦਾ ਸੰਬੰਧ ਵੀ ਕੁਝ ਮਾਨਸਿਕ ਰੋਗਾਂ ਨੂੰ ਜੋੜਿਨਾ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ ਅਤੇ ਹੱਲਾਸ਼ੇਰੀ ਦੇਣ ਵਿੱਚ ਸਰਕਾਰਾਂ ਨੂੰ ਸਹਿਯੋਗ ਪ੍ਰਦਾਨ ਕਰਦਾ ਹੈ। WHO ਨੇ ਮਾਨਸਿਕ ਸਿਹਤ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਮਾਣ ਦਾ ਮੁਲਾਂਕਣ ਕੀਤਾ ਹੈ ਅਤੇ ਸਰਕਾਰਾਂ ਦੇ ਨਾਲ ਇਸ ਜਾਣਕਾਰੀ ਨੂੰ ਵੰਡਣ ਅਤੇ ਪ੍ਰਭਾਵਕਾਰੀ ਰਣਨੀਤੀਆਂ ਨੂੰ ਨੀਤੀਆਂ ਅਤੇ ਯੋਜਨਾਵਾਂ ਵਿੱਚ ਏਕੀਕ੍ਰਿਤ ਕਰਨ ਲਈ ਕੰਮ ਕਰ ਰਿਹਾ ਹੈ। ਅੱਲ੍ਹੜਪੁਣੇ ਦੀ ਸ਼ੁਰੂਆਤ ਵਿੱਚ ਦਖ਼ਲਅੰਦਾਜ਼ੀ (ਉਦਾਹਰਣ ਦੇ ਲਈ ਗਰਭਵਤੀ ਇਸਤਰੀਆਂ ਦੇ ਲਈ ਘਰੇਲੂ ਮੁਲਾਕਾਤਾਂ, ਸਕੂਲ-ਪੂਰਵ ਮਾਨਸਿਕ-ਸਮਾਜਿਕ ਗਤੀਵਿਧੀਆਂ, ਪ੍ਰਤੀਕੂਲ ਸਥਿਤੀ-ਗ੍ਰਸਤ ਆਬਾਦੀਆਂ ਦੇ ਲਈ ਸੰਯੁਕਤ ਪੋਸ਼ਣ ਅਤੇ ਮਾਨਸਿਕ-ਸਮਾਜਿਕ ਸਹਾਇਤਾ)
ਆਖਰੀ ਵਾਰ ਸੰਸ਼ੋਧਿਤ : 8/8/2020