ਤੁਹਾਡੇ ਬੱਚੇ ਨੂੰ ਤੇਜ਼ ਬੁਖ਼ਾਰ ਦੇ ਸਖ਼ਤ ਪ੍ਰਤੀਕਰਮ ਵਜੋਂ ਦੌਰਾ ਪਿਆ ਹੈ। ਜਦੋਂ ਕਿ ਇਨ੍ਹਾਂ ਦੌਰਿਆਂ ਤੋਂ ਮਾਪੇ ਡਰ ਜਾਂਦੇ ਹਨ, ਪਰ ਆਮ ਤੌਰ ‘ਤੇ ਉਹ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਕਰਦੇ। ਇਹ ਜਾਣਕਾਰੀ ਇਸ ਗੱਲ ਦੀ ਵਿਆਖਿਆ ਕਰਦੀ ਹੈ ਕਿ ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰਾ ਪੈ ਜਾਵੇ ਤਾਂ ਕੀ ਕਰਨਾ ਹੈ।
ਦੌਰੇ (ਕੜਵੱਲ ਪੈਣੇ) ਪੱਠਿਆਂ ਦੀ ਛੋਟੇ ਛੋਟੇ ਅਤੇ ਅਚਾਨਕ ਝਟਕਿਆਂ ਵਾਲੀਆਂ ਹਰਕਤਾਂ ਹੁੰਦੀਆਂ ਹਨ ਜਿਨ੍ਹਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਜਦੋਂ ਇਹ ਦੌਰੇ ਬੁਖ਼ਾਰ ਕਾਰਨ ਪੈਂਦੇ ਹਨ, ਇਨ੍ਹਾਂ ਨੂੰ ਬੁਖ਼ਾਰ ਕਾਰਨ ਪੈਣ ਵਾਲੇ ਦੌਰੇ (ਫ਼ੀਬਰਲ ਸੀਜ਼ਰਜ਼) ਕਹਿੰਦੇ ਹਨ।
ਜੇ ਤੁਹਾਡੇ ਬੱਚੇ ਨੂੰ ਕੋਈ ਦੌਰਾ ਪੈਂਦਾ ਹੈ, ਸ਼ਾਂਤ ਰਹੋ ਅਤੇ ਹੇਠ ਲਿਖੇ ਉਪਾਅ ਕਰੋ:
ਦੌਰਾ ਪੈਣ ਤੋਂ ਪਿੱਛੋਂ ਕਈ ਵਾਰੀ ਬੱਚੇ ਘਬਰਾਏ ਜਾਂ ਉਨੀਂਦਰਾ ਮਹਿਸੂਸ ਕਰਦੇ ਹਨ ਅਤੇ ਕੁੱਝ ਸਮੇਂ ਲਈ ਸੌਣਾ ਚਾਹੁੰਦੇ ਹਨ। ਡਾਕਟਰੀ ਸਹਾਇਤਾ ਲੈਣ ਲਈ ਆਪਣੇ ਬੱਚੇ ਦੀ ਦੌਰੇ ਤੋਂ ਪਹਿਲਾਂ ਵਾਲੀ ਹਾਲਤ ਬਣਨ ਦੀ ਉਡੀਕ ਨਾ ਕਰੋ। ਜਦੋਂ ਤੀਕ ਦੌਰਾ ਖ਼ਤਮ ਨਹੀਂ ਹੋ ਜਾਂਦਾ ਅਤੇ ਉਹ ਪੂਰੀ ਤਰ੍ਹਾਂ ਚੇਤੰਨ ਨਹੀਂ ਹੋ ਜਾਂਦਾ ਉਦੋਂ ਤੀਕ ਆਪਣੇ ਬੱਚੇ ਨੂੰ ਪਾਣੀ, ਭੋਜਨ ਜਾਂ ਦਵਾਈ ਕੁੱਝ ਨਾ ਦਿਓ।
ਡਾਕਟਰ ਤੁਹਾਨੂੰ ਕਹੇਗਾ ਕਿ ਤੁਸੀਂ ਦੌਰੇ ਬਾਰੇ ਧਿਆਨ ਨਾਲ ਦੱਸੋ, ਸਮੇਤ ਇਸ ਦੇ, ਕਿ ਦੌਰਾ ਕਿੰਨੇ ਸਮੇਂ ਲਈ ਰਿਹਾ ਅਤੇ ਤੁਹਾਡਾ ਬੱਚਾ ਕਿਵੇਂ ਵਿਖਾਈ ਦਿੰਦਾ ਸੀ ਅਤੇ ਹਿੱਲਜੁੱਲ ਕਰਦਾ ਸੀ। ਇਸ ਨਾਲ ਡਾਕਟਰ ਨੂੰ ਇਹ ਜਾਣਨ ਵਿੱਚ ਮਦਦ ਮਿਲ ਸਕਦੀ ਹੈ ਕਿ ਕੀ ਥਰਕਣ, ਸਰੀਰ ਦੇ ਥਰਕ ਰਹੇ ਅੰਗ ਨੂੰ ਹੌਲੀ ਜਿਹੇ ਪਕੜ ਕੇ ਰੋਕੀ ਜਾ ਸਕਦੀ ਸੀ ਜਾਂ ਉਸ ਉੱਪਰ ਦਬਾਅ ਪਾ ਕੇ, ਜਾਂ ਕੀ ਝਟਕਿਆਂ ਵਾਲੀ ਹਿਲਜੁਲ ਚੱਲਦੀ ਰਹੀ ਸੀ।
ਡਾਕਟਰ ਤੁਹਾਡੇ ਬੱਚੇ ਦਾ ਮੁਆਇਨਾ ਕਰੇਗਾ। ਜੇ ਬੁਖ਼ਾਰ ਦੇ ਕਾਰਨ ਦਾ ਪਤਾ ਹੋਵੇ, ਅਤੇ ਤੁਹਾਡਾ ਬੱਚਾ ਘਬਰਾਇਆ ਹੋਇਆ ਜਾਂ ਬੇਹੋਸ਼ ਨਹੀਂ ਹੈ, ਡਾਕਟਰ ਆਮ ਤੌਰ ‘ਤੇ ਕਿਸੇ ਪ੍ਰਯੋਗਸ਼ਾਲਾ ਵਿੱਚ ਟੈਸਟ ਲਈ ਨਹੀਂ ਕਹੇਗਾ। ਫਿ਼ਰ ਵੀ, ਜੇ ਉਸ ਨੂੰ ਇਹ ਮਹਿਸੂਸ ਹੋਵੇ ਕਿ ਕੁੱਝ ਹੋਰ ਗੜਬੜ ਹੈ, ਉਹ ਕੁੱਝ ਟੈਸਟਾਂ ਲਈ ਕਹਿ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਦੌਰੇ ਦੇ ਦੂਜੇ ਸੰਭਾਵੀ ਕਾਰਨਾਂ ਨੂੰ ਰੱਦ ਕਰਨ ਵਿੱਚ ਮਦਦ ਮਿਲੇਗੀ।
ਜੇ ਤੁਹਾਡੇ ਬੱਚੇ ਨੂੰ ਸਧਾਰਨ ਫ਼ੀਬਰਿਲ ਸੀਜ਼ਰ ਹੋਇਆ ਸੀ, ਹੋ ਸਕਦਾ ਹੈ ਉਸਨੂੰ ਹਸਪਤਾਲ ਰਹਿਣ ਦੀ ਲੋੜ ਨਾ ਪਵੇ।
ਬਚਪਨ ਦੀ ਲਗਭਗ ਹਰੇਕ ਬਿਮਾਰੀ ਜਾਂ ਲਾਗ ਦੇ ਕਾਰਨ ਬੁਖ਼ਾਰ ਹੋ ਸਕਦਾ ਹੈ। ਬੁਖ਼ਾਰ ਕਾਰਨ ਦੌਰਾ ਅਕਸਰ ਉਦੋਂ ਪੈਂਦਾ ਹੈ ਜਦੋਂ ਤੁਹਾਡੇ ਬੱਚੇ ਦਾ ਤਾਪਮਾਨ ਵੱਧਣਾ ਸ਼ੁਰੂ ਹੁੰਦਾ ਹੈ। ਹੋ ਸਕਦਾ ਹੈ ਤੁਹਾਨੂੰ ਉਦੋਂ ਪਤਾ ਵੀ ਨਾ ਹੋਵੇ ਕਿ ਤੁਹਾਡੇ ਬੱਚੇ ਨੂੰ ਬੁਖ਼ਾਰ ਹੈ। ਦਵਾਈ ਨਾਲ ਬੁਖ਼ਾਰ ਦਾ ਇਲਾਜ ਕਰਨ ਨਾਲ ਇਹ ਜ਼ਰੂਰੀ ਨਹੀਂ ਕਿ ਦੌਰਾ ਪੈਣ ਤੋਂ ਰੋਕਿਆ ਸਕੇ ਜਾਂ ਦੌਰੇ ਦੀ ਮਿਆਦ ਘਟ ਜਾਵੇ, ਪਰ ਇਸ ਨਾਲ ਤੁਹਾਡੇ ਬੱਚੇ ਨੂੰ ਵਧੇਰੇ ਅਰਾਮ ਵਿੱਚ ਰਹਿਣ ਲਈ ਮਦਦ ਮਿਲ ਸਕਦੀ ਹੈ।
ਜਦੋਂ ਤੁਹਾਡੇ ਬੱਚੇ ਨੂੰ ਦੌਰਾ ਪੈ ਰਿਹਾ ਹੋਵੇ ਉਸ ਵੇਲੇ ਬੁਖ਼ਾਰ ਦੀ ਦਵਾਈ ਦੇਣ ਦੀ ਕੋਸਿ਼ਸ਼ ਨਾ ਕਰੋ। ਦੌਰਾ ਖ਼ਤਮ ਹੋ ਜਾਣ ਦੀ ਉਡੀਕ ਕਰੋ। ਆਪਣੇ ਬੱਚੇ ਨੂੰ ਨਹਾਉਣ ਵਾਲੇ ਟੱਬ ਵਿੱਚ ਨਾ ਬਿਠਾਉ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020