ਆਪਣੇ ਬੱਚੇ ਨੂੰ ਅਸੀਟਾਮਿਨੋਫਿ਼ਨ (ਟਾਇਲਾਨੌਲ, ਟੈਂਪਰਾ, ਪੈਨਾਡੋਲ) ਜਾਂ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ, ਬਰੂਫਿ਼ਨ) ਦਿਓ। ਕਿੰਨੀ ਦਵਾਈ ਦੇਣੀ ਹੈ ਅਤੇ ਕਿੰਨੇ ਵਾਰੀ ਦੇਣੀ ਹੈ, ਇਹ ਜਾਣਨ ਲਈ ਦਵਾਈ ਵਾਲੀ ਬੋਤਲ ਉੱਪਰ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ। ਜੇ ਤੁਹਾਨੂੰ ਪੱਕਾ ਪਤਾ ਨਹੀਂ, ਆਪਣੇ ਡਾਕਟਰ ਜਾਂ ਦਵਾਈ ਫ਼ਰੋਸ਼ ਨਾਲ ਗੱਲ ਕਰੋ। ਜਿੰਨਾ ਚਿਰ ਡਾਕਟਰ ਨਹੀਂ ਕਹਿੰਦਾ ਆਪਣੇ ਬੱਚੇ ਨੂੰ ਏਐੱਸਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।
ਆਪਣੇ ਬੱਚੇ ਨੂੰ ਹਲਕੇ ਕੱਪੜੇ ਪਹਿਨਾਉ. ਬਿਸਤਰੇ ਦੇ ਭਾਰੀ (ਰਜਾਈਆਂ ਆਦਿ) ਕੱਪੜੇ ਪਾਸੇ ਕਰ ਦਿਓ।
ਛੇ ਮਹੀਨੇ ਤੋਂ ਛੇ ਸਾਲ ਦੀ ਉਮਰ ਦੇ ਵਿਚਕਾਰ ੧੦੦ ਵਿੱਚੋਂ ਲਗਭਗ ਪੰਜ ਬੱਚਿਆਂ ਨੂੰ ਘੱਟੋ ਘੱਟ ਇੱਕ ਵਾਰੀ ਬੁਖ਼ਾਰ ਕਾਰਨ ਦੌਰਾ ਪੈਂਦਾ ਹੈ। ਇਨ੍ਹਾਂ ੧੦ ਬੱਚਿਆਂ ਵਿੱਚੋਂ ਲਗਭਗ ਤਿੰਨ ਨੂੰ ਇੱਕ ਤੋਂ ਵੱਧ ਵਾਰੀ ਬੁਖ਼ਾਰ ਕਾਰਨ ਦੌਰਾ ਪੈਂਦਾ
ਬੁਖ਼ਾਰ ਕਾਰਨ ਪੈਣ ਵਾਲੇ ਦੌਰਿਆਂ ਦਾ ਜਣਨ ਅੰਸ਼ਾਂ ਨਾਲ ਬਹੁਤ ਗੂੜ੍ਹਾ ਸੰਬੰਧ ਹੈ। ਜਿਸ ਬੱਚੇ ਨੂੰ ਬੁਖ਼ਾਰ ਕਾਰਨ ਦੌਰੇ ਪੈਂਦੇ ਹਨ ਅਕਸਰ ਉਸ ਦੇ ਮਾਪਿਆਂ ਨੂੰ ਵੀ ਬੁਖ਼ਾਰ ਕਾਰਨ ਦੌਰੇ ਪੈਂਦੇ ਸਨ, ਅਤੇ ਉਸ ਦੇ ਭੈਣ-ਭਰਾਵਾਂ ਨੂੰ ਵੀ ਦੌਰੇ ਪੈਣ ਦੀ ਬਹੁਤ ਸੰਭਾਵਨਾ ਹੈ।
ਬੁਖ਼ਾਰ ਕਾਰਨ ਪਏ ਦੌਰੇ ਦੌਰਾਨ ਬੱਚੇ ਦੀ ਹਾਲਤ ਮਾਪਿਆਂ ਲਈ ਬਹੁਤ ਡਰਾਉਣੀ ਹੋ ਸਕਦੀ ਹੈ। ਫਿਰ ਵੀ, ਜਿੱਥੋਂ ਤੀਕ ਸਾਨੂੰ ਪਤਾ ਹੈ, ਥੋੜ੍ਹੇ ਸਮੇਂ ਲਈ ਪੈਣ ਵਾਲੇ ਦੌਰੇ ਦਿਮਾਗ ਨੂੰ ਹਾਨੀ ਨਹੀਂ ਪਹੁੰਚਾਉਂਦੇ ਜਾਂ ਦਿਮਾਗ ਵਿੱਚ ਸਥਾਈ ਤਬਦੀਲੀਆਂ ਦਾ ਕਾਰਨ ਨਹੀਂ ਬਣਦੇ। ਬੁਖ਼ਾਰ ਕਾਰਨ ਪੈਣ ਵਾਲੇ ਬਹੁਤੇ ਦੌਰੇ ਕੁੱਝ ਮਿੰਟਾਂ ਲਈ ਪੈਂਦੇ ਹਨ, ਭਾਵੇਂ ਵੇਖਣ ਨੂੰ ਲੱਗਦਾ ਹੈ ਕਿ ਉਹ ਵੱਧ ਸਮਾਂ ਰਹਿਣਗੇ। ਭਾਵੇਂ ਕਿ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਲੰਮਾਂ ਦੌਰਾ ਪਿਆ ਹੈ, ਦਿਮਾਗੀ ਨੁਕਸਾਨ ਦਾ ਖ਼ਤਰਾ ਘੱਟ ਹੀ ਹੁੰਦਾ ਹੈ।
ਦੌਰਿਆਂ ਨੂੰ ਰੋਕਣ ਵਾਲੀਆਂ ਦਵਾਈਆਂ (ਐਂਟੀਕਨਵਲਸੈਂਟਸ ਜਾਂ ਐਂਟੀ-ਐਪੀਲੈਪਟਿਕ ਦਵਾਈਆਂ) ਹਨ, ਜਿਹੜੀਆਂ ਬੁਖ਼ਾਰ ਕਾਰਨ ਪੈਣ ਵਾਲੇ ਦੌਰਿਆਂ ਨੂੰ ਰੋਕ ਸਕਦੀਆਂ ਹਨ। ਇਨ੍ਹਾਂ ਦਵਾਈਆਂ ਦੇ ਮੰਦੇ ਅਸਰ ਵੀ ਹਨ, ਅਤੇ ਜਿਹੜੇ ਬੱਚਿਆਂ ਨੂੰ ਬੁਖ਼ਾਰ ਕਾਰਨ ਦੌਰੇ ਪੈਂਦੇ ਹਨ ਉਨ੍ਹਾਂ ਨੂੰ ਆਮ ਤੌਰ ‘ਤੇ ਇਹ ਦਵਾਈਆਂ ਲੈਣ ਦੀ ਲੋੜ ਨਹੀਂ। ਫਿਰ ਵੀ, ਅਜਿਹੀਆਂ ਖ਼ਾਸ ਸੂਰਤਾਂ ਹੋ ਸਕਦੀਆਂ ਹਨ ਜਦੋਂ ਤੁਹਾਡੇ ਬੱਚੇ ਦਾ ਡਾਕਟਰ ਇਹ ਸਮਝੇ ਕਿ ਦੌਰੇ ਰੋਕਣ ਵਾਲੀ ਦਵਾਈ ਦੀ ਜ਼ਰੂਰਤ ਹੈ।
ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰੇ ਅਕਸਰ ਪੈ ਜਾਂਦੇ ਹਨ, ਡਾਕਟਰ ਥੋੜ੍ਹਾ ਸਮਾਂ ਅਸਰ ਕਰਨ ਵਾਲੀ ਦੌਰੇ ਰੋਕਣ ਵਾਲੀ ਦਵਾਈ ਦੇ ਸਕਦਾ ਹੈ। ਡਾਕਟਰ ਤੁਹਾਨੂੰ ਵਿਸਥਾਰ ਵਿੱਚ ਦੱਸੇਗਾ ਕਿ ਆਪਣੇ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੈ ਅਤੇ ਡਾਕਟਰੀ ਸਹਾਇਤਾ ਲੈਣ ਦੀ ਲੋੜ ਕਦੋਂ ਪੈਂਦੀ ਹੈ।
ਸਾਰੇ ਬੱਚੇ ਕਈ ਵਾਰੀ ਬਿਮਾਰ ਹੋ ਜਾਂਦੇ ਹਨ, ਖ਼ਾਸ ਕਰ ਕੇ ਛੋਟੇ ਬੱਚੇ। ਬੁਖ਼ਾਰ ਸੰਬੰਧੀ ਤਹਾਡੇ ਬੱਚੇ ਦਾ ਪ੍ਰਤੀਕਰਮ ਬਹੁਤ ਗੰਭੀਰ ਤਰੀਕੇ ਦਾ ਹੋ ਸਕਦਾ ਹੈ। ਆਪਣੇ ਬੱਚੇ ਨਾਲ ਉੇਸੇ ਤਰ੍ਹਾਂ ਦਾ ਵਿਹਾਰ ਕਰੋ ਅਤੇ ਉਸ ਦਾ ਬਚਾਅ ਰੱਖੋ ਜਿਵੇਂ ਤੁਸੀਂ ਹੋਰ ਸਾਧਾਰਨ, ਤੰਦਰੁਸਤ ਬੱਚੇ ਨਾਲ ਕਰਦੇ ਹੋ। ਯਾਦ ਰੱਖੋ, ਬੁਖ਼ਾਰ ਅਤੇ ਦੌਰੇ ਅਚਾਨਕ ਪੈਣੇ ਸ਼ੁਰੂ ਹੋ ਸਕਦੇ ਹਨ। ਜੇ ਤੁਹਾਡਾ ਬੱਚਾ ਪੰਜ ਸਾਲ ਤੋਂ ਘੱਟ ਉਮਰ ਦਾ ਹੈ, ਇਹ ਯਕੀਨੀ ਬਣਾਉ ਕਿ ਜਦੋਂ ਉਹ ਨਹਾ ਰਿਹਾ ਹੋਵੇ ਤਾਂ ਉਸ ਦੇ ਨੇੜੇ ਰਹੋ। ਆਪਣੇ ਬੱਚੇ ਨੂੰ ਟੱਬ ਵਿੱਚ ਇਕੱਲਾ ਨਾ ਛੱਡੋ.
ਬੁਖ਼ਾਰ ਕਾਰਨ ਪੈਣ ਵਾਲੇ ਦੌਰਿਆਂ ਕਾਰਨ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਬੱਚੇ ਨੂੰ ਜੀਵਨ ਵਿੱਚ ਅੱਗੇ ਜਾ ਕੇ ਮਿਰਗੀ (ਬੇਹੋਸ਼ੀ) ਦੇ ਦੌਰੇ ਪੈਣ ਲੱਗ ਜਾਣਗੇ। ਬੁਖ਼ਾਰ ਕਾਰਨ ਦੌਰਾ ਪੈਣ ਵਾਲੇ 100 ਵਿੱਚੋਂ ਪੰਜ ਤੋਂ ਵੀ ਘੱਟ ਬੱਚਿਆਂ ਨੂੰ ਮਿਰਗੀ ਪੈਂਦੀ ਹੈ। ਮਿਰਗੀ ਅਜਿਹੀ ਬਿਮਾਰੀ ਹੈ ਜਿਸ ਵਿੱਚ ਬੁਖ਼ਾਰ ਤੋਂ ਬਗੈਰ ਵੀ ਵਾਰ ਵਾਰ ਦੌਰੇ ਪੈ ਜਾਂਦੇ ਹਨ।
ਆਖਰੀ ਵਾਰ ਸੰਸ਼ੋਧਿਤ : 2/6/2020