ਜੇ ਤੁਹਾਡੇ ਬੱਚੇ ਦਾ ਸਰੀਰ ਗਰਮ ਮਹਿਸੂਸ ਹੁੰਦਾ ਹੈ, ਥਰਮਾਮੀਟਰ ਨਾਲ ਉਸ ਦਾ ਤਾਪਮਾਨ ਚੈੱਕ ਕਰੋ। ਸਧਾਰਨ ਤਾਪਮਾਨ ਮੂੰਹ ਰਾਹੀਂ 37.5°C (99.5°F), ਜਾਂ ਗੁਦਾ ਰਾਹੀਂ 38°C (100.4F) ਹੁੰਦਾ ਹੈ।
ਆਪਣੇ ਬੱਚੇ ਦੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਨੂੰ ਕਦੋਂ ਫ਼ੋਨ ਕਰਨਾ ਹੈ ?
ਤੁਹਾਡੇ ਬੱਚੇ ਨੂੰ ਤੇਜ਼ ਬੁਖ਼ਾਰ ਦੇ ਸਖ਼ਤ ਪ੍ਰਤੀਕਰਮ ਵਜੋਂ ਦੌਰਾ ਪਿਆ ਹੈ। ਜਦੋਂ ਕਿ ਇਨ੍ਹਾਂ ਦੌਰਿਆਂ ਤੋਂ ਮਾਪੇ ਡਰ ਜਾਂਦੇ ਹਨ, ਪਰ ਆਮ ਤੌਰ ‘ਤੇ ਉਹ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਕਰਦੇ।
ਆਮ ਸਾਧਾਰਨ ਸਰੀਰ ਦਾ ਤਾਪਮਾਨ 37°C (98.6°F) ਹੁੰਦਾ ਹੈ, ਭਾਵੇਂ ਦਿਨ ਭਰ ਵਿੱਚ ਇਸ ਵਿੱਚ ਥੋੜ੍ਹਾ ਕੁ ਘਾਟਾ ਵਾਧਾ ਹੋ ਸਕਦਾ ਹੈ। ਜੇ ਤੁਹਾਡੇ ਬੱਚੇ ਦਾ ਤਾਪਮਾਨ ਸਾਧਾਰਨ ਨਾਲੋਂ ਵੱਧ ਹੋਵੇ ਤਾਂ ਸਮਝੋ ਬੱਚੇ ਨੂੰ ਬੁਖ਼ਾਰ ਹੈ।