ਫ਼ੋਟੋਥਰੈਪੀ ਦਾ ਭਾਵ ''ਰੋਸ਼ਨੀ ਦੁਆਰਾ ਇਲਾਜ'' ਹੁੰਦਾ ਹੈ। ਡਾਕਟਰ ਜਾਂ ਨਰਸ ਤੁਹਾਡੇ ਬੇਬੀ ਨੂੰ ਨੰਗਾ ਕਰੇਗੀ, ਉਸ ਦੀ ਅੱਖਾਂ ਦੀ ਸੁਰੱਖਿਆ ਕਰ ਲਈ ਜਾਵੇਗੀ, ਅਤੇ ਉਸ ਨੂੰ ਖ਼ਾਸ ਤਰ੍ਹਾਂ ਦੀ ਰੌਸ਼ਨੀ ਵਿੱਚ ਰੱਖਿਆ ਜਾਵੇਗਾ। ਤੁਹਾਡੇ ਬੇਬੀ ਦੀ ਚਮੜੀ ਅਤੇ ਖ਼ੂਨ ਰੋਸ਼ਨੀ ਦੀਆਂ ਕਿਰਨਾਂ ਨੂੰ ਜਜ਼ਬ ਕਰ ਲੈਂਦੀ ਹੈ। ਇਹ ਰੋਸ਼ਨੀ ਬਿਲੀਰੂਬਿਨ ਨੂੰ ਇਸ ਰੂਪ ਵਿੱਚ ਢਾਲ ਦੇਵੇਗੀ ਜਿਹੜਾ ਪਾਣੀ ਵਿੱਚ ਘੁਲ਼ਣਸ਼ੀਲ ਹੁੰਦਾ ਤਾਂ ਜੋ ਸਰੀਰ ਇਸ ਤੋਂ ਆਸਾਨੀ ਨਾਲ ਖਹਿੜਾ ਛੁਡਾ ਸਕੇ।
ਇੱਕ ਹੋਰ ਉਤਪਾਦ ਵੀ ਹੁੰਦਾ ਹੈ ਜਿਸ ਨੂੰ ''ਬਿੱਲੀਬਲੈਂਕਿਟ'' ਕਿਹਾ ਜਾਂਦਾ ਹੈ। ਇਹ ਬੇਬੀ ਦੇ ਪੀਲੀਏ ਦਾ ਰੋਸ਼ਨੀ ਨਾਲ ਇਲਾਜ ਕਰਨ ਦਾ ਦੂਸਰਾ ਤਰੀਕਾ ਹੈ। ਕੰਬਲ ਪੱਧਰੇ ਪੈਡ ਵਾਲੀ ਜੈਕਟ ਹੁੰਦੀ ਹੈ ਜਿਹੜੀ ਬੇਬੀ ਦੇ ਦੁਆਲੇ ਵਲ਼ ਦਿੱਤੀ ਜਾਂਦੀ ਹੈ। ਇੱਕ ਲੰਬੀ ਸਲੇਟੀ ਰੰਗੇ ਹੋਜ਼ ਦੁਆਰਾ ਇਸ ਨੂੰ ਇੱਕ ਵਿਸ਼ੇਸ਼ ਮਸ਼ੀਨ ਨਾਲ ਜੋੜ ਦਿੱਤਾ ਜਾਂਦਾ ਹੈ। ਮਸ਼ੀਨ ਪੈਡ ਰੌਸ਼ਨੀ ਨੂੰ ਜਗਾ ਦਿੰਦੀ ਹੈ। ਇਹ ਇਲਾਜ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਬੇਬੀਆਂ ਨੂੰ ਘੜੀ ਮੁੜੀ ਤੇ ਪਤਲੀਆਂ ਟੱਟੀਆਂ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਰੰਗ ਕਈ ਵਾਰੀ ਹਰੇ ਜਿਹੇ ਰੰਗ ਦਾ ਹੁੰਦਾ ਹੈ। ਇਹ ਸਾਧਾਨ ਗੱਲ ਹੁੰਦੀ ਹੈ, ਕਿਉਂਕਿ ਸਰੀਰ ਟੱਟੀ ਰਾਹੀਂ ਬਿਲੀਰੂਬਿਨ ਨੂੰ ਖ਼ਾਰਜ ਕਰਦਾ ਹੈ। ਇਹ ਮੰਦਾ ਅਸਰ ਇਲਾਜ ਖ਼ਤਮ ਹੋਣ ਦੇ ਨਾਲ ਹੀ ਖ਼ਤਮ ਹੋ ਜਾਣਾ ਚਾਹੀਦਾ ਹੈ।
ਫ਼ੋਟੋਥਰੈਪੀ ਦੁਆਰਾ ਇਲਾਜ ਕਰਵਾੳਣ ਵਾਲੇ ਬੇਬੀਆਂ ਦੀ ਨਿਗਰਾਨੀ ਰੱਖੀ ਜਾਵੇਗੀ ਤਾਂਕਿ ਬੇਬੀਆਂ ਵਿੱਚ ਪਾਣੀ ਦੀ ਘਾਟ ਨਾ ਹੋ ਜਾਵੇ। ਕਈ ਬੇਬੀਆਂ ਨੂੰ ਅਧਿਕ ਤਰਲ ਦੀ ਲੋੜ ਪੈ ਸਕਦੀ ਹੈ ਜੋ ਨਾੜੀ ਰਾਹੀਂ (IV) ਦਿੱਤਾ ਜਾਂਦਾ ਹੈ।
ਬੇਬੀ ਦੇ ਪੈਦਾ ਹੋਣ ਪਿੱਛੋਂ ਪਹਿਲੇ ਘੰਟੇ ਅਤੇ ਪਹਿਲੇ ਦਿਨਾਂ ਵਿੱਚ ਦੁੱਧ ਪਿਆਉਣ, ਖ਼ਾਸ ਕਰ ਛਾਤੀ ਦਾ ਦੁੱਧ ਬੇਬੀ ਨੂੰ ਕਈ ਵਾਰ ਚੁੰਘਾਉ। ਇਸ ਨਲ ਬੇਬੀ ਨੂੰ ਪੀਲੀਏ ਦਾ ਗੰਭੀਰ ਖ਼ਤਰਾ ਘਟਾਉਣ ਵਿੱਚ ਮਦਦ ਮਿਲਦੀ ਹੈ। ਖੁਰਾਕ ਦੇਣ ਨਾਲ ਤੁਹਾਡਾ ਬੇਬੀ ਖ਼ੁਰਾਕ ਜ਼ਿਆਦਾ ਟੱਟੀ ਕਰੇਗਾ। ਬਿਲੀਰੂਬਿਨ ਤੋਂ ਛੁਟਕਾਰਾ ਪਾਉਣ ਲਈ ਦੁੱਧ ਬੇਬੀ ਦੇ ਜਿਗਰ ਨੂੰ ਲੋੜੀਂਦੀ ਊਰਜਾ ਮੁਹਈਆ ਕਰਦਾ ਹੈ।
ਆਪਣੇ ਬੇਬੀ ਦੇ ਰੈਗੂਲਰ ਡਾਕਟਰ ਨੂੰ ਫ਼ੋਨ ਕਰੋ ਜੇ:
ਤੁਹਾਡਾ ਬੇਬੀ ਹੱਦੋਂ ਵੱਧ ਸੁਸਤ ਅਤੇ ਬਿਲਕੁਲ ਹਿਲਦਾ-ਜੁਲਦਾ ਨਾ ਹੋਵੇ
ਤੁਹਾਡਾ ਬੇਬੀ ਉਲਟੀਆਂ ਕਰਦਾ (ਉੱਪਰ ਨੂੰ ਸੁੱਟਦਾ) ਹੋਵੇ
ਤੁਹਾਡੇ ਬੇਬੀ ਨੂੰ ਬੁਖ਼ਾਰ ਹੋਵੇ
ਤੁਹਾਨੂੰ ਚਿੰਤਾ ਹੁੰਦੀ ਹੋਵੇ ਕਿ ਪੀਲੀਆ ਪਹਿਲਾਂ ਨਾਲੋਂ ਵਿਗੜ ਰਿਹਾ ਹੈ ਅਤੇ ਤੁਹਾਡਾ ਡਾਕਟਰ ਮਿਲ ਨਹੀਂ ਰਿਹਾ
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 6/15/2020