ਵਾਇਰਸ ਜਾਂ ਹੋਰ ਲਾਗਾਂ ਨਾਲ ਲੱਗਣ ਵਾਲੇ ਦਸਤਾਂ ਦੀ ਛੂਤ ਬਹੁਤ ਜਲਦੀ ਫੈਲਦੀ ਹੈ। ਹਰ ਵਾਰੀ ਗੁਸਲਖ਼ਾਨੇ ਜਾਣ ਜਾਂ ਡਾਇਪਰ ਬਦਲਣ ਤੋਂ ਪਿੱਛੋਂ ਆਪਣੇ ਅਤੇ ਬੱਚੇ ਦੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
ਚਮੜੀ ਦੇ ਡਾਇਪਰ ਵਾਲੇ ਹਿੱਸੇ ‘ਤੇ ਦਸਤ ਬਹੁਤ ਜਲਣ (ਜਲੂਣ) ਪੈਦਾ ਕਰਨ ਵਾਲੇ ਹੋ ਸਕਦੇ ਹਨ। ਡਾਇਪਰਾਂ ਕਾਰਨ ਪਏ ਧੱਫੜਾਂ ਨੂੰ ਘਟਾਉਣ ਲਈ ਆਪਣੇ ਬੱਚੇ ਦੀ ਚਮੜੀ ‘ਤੇ ਕਰੀਮ ਜਾਂ ਮੱਲ੍ਹਮ ਲਾਉ। ਪੈਟਰੋਲਿਅਮ ਜੈਲੀ (ਵੈਸਲੀਨ) ਅਤੇ ਜ਼ਿੰਕ-ਯੁਕਤ ਕਰੀਮਾਂ ਜਿਵੇਂ ਕਿ ਪੈਨਾਟੈੱਨ (Penaten) ਜਾਂ ਆਇਹਲੇ ਪੇਸਟ (Ihle’s Paste) ਵਰਤੋ। ਹਰ ਵਾਰ ਟੱਟੀ ਕਰਨ ਤੋਂ ਬਾਦ ਆਪਣੇ ਬੱਚੇ ਦੀ ਚਮੜੀ ਤੁਰੰਤ ਸਾਫ਼ ਕਰੋ। ਫ਼ਿਰ ਬਚਾ (ਇਲਾਜ) ਕਰਨ ਵਾਲੀ ਕਰੀਮ ਦੀ ਮੋਟੀ ਪਰਤ ਲਗਾ ਦਿਉ।
ਵਾਇਰਸਾਂ ਕਾਰਨ ਲੱਗੇ ਦਸਤਾਂ ਲਈ ਕੋਈ ਪਰਮਾਣਤ ਸੁਰੱਖਿਅਤ ਅਤੇ ਅਸਰਦਾਇਕ ਦਵਾਈ ਨਹੀਂ ਹੈ। ਅਸਲ ਵਿੱਚ, ਰੋਗਾਣੂਨਾਸ਼ਕ (ਐਂਟੀਬਾਇਔਟਿਕਸ) ਦਸਤਾਂ ਨੂੰ ਵਿਗਾੜ ਸਕਦੇ ਹਨ। ਇਹ ਅੰਤੜੀਆਂ ਵਿੱਚ ਰਹਿਣ ਵਾਲੇ ਤੰਦਰੁਸਤ ਬੈਕਟੀਰੀਆ ਨਾਲ ਛੇੜ ਛਾੜ ਕਰ ਸਕਦੇ ਹਨ। ਦਸਤਾਂ ਲਈ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਅਤੇ ਓਵਰ ਦੀ ਕਾਊਂਟਰ ਮਿਲਣ ਵਾਲੀਆਂ ਦਵਾਈਆਂ ਦੀਆਂ ਬਹੁਤ ਸਮੱਸਿਆਵਾਂ ਹਨ। ਕੁਝ ਦਵਾਈਆਂ ਬਹੁਤੀ ਨੀਂਦ ਆਉਣ, ਕੜਵੱਲ ਪੈਣੇ, ਜਾਂ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਹੋਰ ਦਵਾਈਆਂ ਬੱਚਿਆਂ ਲਈ ਅਸੁਰੱਖਿਅਤ ਹੋ ਸਕਦੀਆਂ ਹਨ। ਆਪਣੇ ਡਾਕਟਰ ਦੀ ਸਲਾਹ ਤੋਂ ਬਗੈਰ ਆਪਣੇ ਬੱਚੇ ਨੂੰ ਦਸਤਾਂ ਦੀ ਦਵਾਈ ਨਾ ਦਿਉ। ਆਮ ਤੌਰ ‘ਤੇ, ਦਸਤਾਂ ਦਾ ਸਭ ਤੋਂ ਵਧੀਆ ਇਲਾਜ ਆਪਣੇ ਬੱਚੇ ਨੂੰ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਦੇ ਕੇ ਡੀਹਾਈਡਰੇਸ਼ਨ (ਸਰੀਰ ਵਿੱਚ ਤਰਲਾਂ ਦੀ ਘਾਟ) ਨੂੰ ਰੋਕਣਾ ਹੈ।
ਆਪਣੇ ਬੱਚੇ ਦੇ ਡਾਕਟਰ ਨੂੰ ਮਿਲੋ ਜੇ ਤੁਹਾਡਾ ਬੱਚਾ:
ਆਪਣੇ ਬੱਚੇ ਨੂੰ ਨੇੜੇ ਦੇ ਐਮਰਜੈਂਸੀ ਵਿਭਾਗ ਵਿਖੇ ਲੈ ਕੇ ਜਾਉ, ਜਾਂ 911 ‘ਤੇ ਫ਼ੋਨ ਕਰੋ, ਜੇ ਤੁਹਾਡੇ ਬੱਚੇ ਨੂੰ ਹੇਠ ਦਰਜ ਤਕਲੀਫਾਂ ਹੋਣ:
ਜੇ ਤੁਹਾਡਾ ਬੱਚਾ ਤਰਲ ਪਦਾਰਥ ਨਾ ਪੀ ਸਕਦਾ ਹੋਵੇ, ਉਸ ਦੀ ਟੱਟੀ ਵਿੱਚ ਖ਼ੂਨ ਆਉਂਦਾ ਹੋਵੇ, ਜਾਂ ਦਰਦ ਹੁੰਦਾ ਹੋਵੇ ਜੋ ਹੱਟਦਾ ਨਾ ਹੋਵੇ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ। ਜੇ ਤੁਹਾਡਾ ਬੱਚਾ ਬਿਮਾਰ ਹੁੰਦਾ ਵਿਖਾਈ ਦੇਵੇ ਆਪਣੇ ਡਾਕਟਰ ਨਾਲ ਗੱਲ ਕਰੋ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020