ਦਸਤ ਉਹ ਹੁੰਦੇ ਹਨ ਜਦੋਂ ਤੁਹਾਡੇ ਬੱਚੇ ਨੂੰ ਵਾਰ ਵਾਰ ਟੱਟੀ ਆਉਂਦੀ ਹੈ ਅਤੇ ਟੱਟੀ ਢਿੱਲੀ ਜਾਂ ਪਾਣੀ ਵਾਂਗ ਪਤਲੀ ਹੁੰਦੀ ਹੈ। ਦਸਤ ਅਕਸਰ ਵਾਇਰਸ ਨਾਲ ਲੱਗਦੇ ਹਨ ਜਿਸ ਨਾਲ ਅੰਤੜੀਆਂ ਦੀ ਅੰਦਰਲੀ ਤਹਿ ਨੂੰ ਲਾਗ ਲੱਗ ਜਾਂਦੀ ਹੈ। ਕਈ ਵਾਰੀ, ਜਰਾਸੀਮੀ ਲਾਗ ਜਾਂ ਪਰਜੀਵੀਆਂ ਕਾਰਨ ਵੀ ਦਸਤ ਲੱਗ ਸਕਦੇ ਹਨ। ਇਹ ਖ਼ਾਸ ਕਿਸਮ ਦੇ ਭੋਜਨ ਖਾਣ ਜਾਂ ਪੀਣ ਅਤੇ ਰੋਗਾਣੂਨਾਸ਼ਕ ਲੈਣ ਕਾਰਨ ਵੀ ਲੱਗ ਜਾਂਦੇ ਹਨ।
ਅਜਿਹੀਆਂ ਡਾਕਟਰੀ ਹਾਲਤਾਂ ਜਿਹੜੀਆਂ ਇਹ ਅਸਰ ਪਾਉਂਦੀਆਂ ਹਨ ਕਿ ਅੰਤੜੀਆਂ ਵਿੱਚੋਂ ਭੋਜਨ ਕਿਵੇਂ ਹਜ਼ਮ ਹੁੰਦਾ ਹੈ। ਕਾਰਨ ਵੀ ਲੱਗ ਦਸਤ ਜਾਂਦੇ ਹਨ।
ਗੰਭੀਰ ਦਸਤ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਕਾਰਨ ਡੀਹਾਈਡਰੇਸ਼ਨ ਹੋ ਜਾਂਦੀ ਹੈ। ਡੀਹਾਈਡਰੇਸ਼ਨ ਸਰੀਰ ਵਿੱਚ ਤਰਲਾਂ ਦੀ ਘਾਟ ਹੋ ਜਾਣ ਕਰਕੇ ਹੁੰਦੀ ਹੈ। ਛੋਟੇ ਬਾਲਾਂ ਵਿੱਚ ਤਰਲ ਬਹੁਤ ਤੇਜ਼ੀ ਨਾਲ ਘਟ ਸਕਦੇ ਹਨ। ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
ਦਸਤ ਇੱਕ ਤੋਂ ੭ ਦਿਨਾਂ ਤੱਕ ਰਹਿ ਸਕਦੇ ਹਨ। ਇਸ ਸਮੇਂ ਦੌਰਾਨ, ਡੀਹਾਈਡਰੇਸ਼ਨ ਨੂੰ ਰੋਕਣ ਲਈ ਆਪਣੇ ਬੱਚੇ ਨੂੰ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਦਿਓ। ਸਿਹਤਮੰਦ ਰਹਿਣ ਲਈ ਤੁਹਾਡੇ ਬੱਚੇ ਨੂੰ ਭੋਜਨ ਖਾਣਾ ਜਾਰੀ ਰੱਖਣਾ ਚਾਹੀਦਾ ਹੈ। ਦਸਤ ਲੱਗੇ ਆਪਣੇ ਬੱਚੇ ਦਾ ਘਰ ਅੰਦਰ ਕਿਵੇਂ ਧਿਆਨ ਰੱਖਣਾ ਚਾਹੀਦਾ ਹੈ
ਜੀਵਨ ਦੇ ਪਹਿਲੇ ਕੁਝ ਮਹੀਨਿਆਂ ਦੌਰਾਨ, ਛਾਤੀ ਦਾ ਦੁੱਧ ਪੀਣ ਵਾਲੇ ਬਾਲਾਂ ਨੂੰ ਢਿੱਲੀ ਟੱਟੀ ਆਉਣੀ ਸੁਭਾਵਕ ਹੈ। ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋ ਸਕਦੇ ਹਨ ਜੇ ਅਚਾਨਕ ਉਸ ਨੂੰ ਬਹੁਤ ਵਾਰੀ ਟੱਟੀ ਆਉਣ ਲੱਗ ਜਾਂਦੀ ਹੈ। ਟੱਟੀ ਵਿੱਚ ਚਿਪਚਿਪਾ ਮਾਦਾ ਜਾਂ ਖ਼ੂਨ ਆਉਣਾ ਦਸਤ ਦੀਆ ਹੋਰ ਨਿਸ਼ਾਨੀਆਂ ਹਨ। ਬਦਬੂਦਾਰ ਟੱਟੀ ਵੀ ਦਸਤਾਂ ਦੀ ਨਿਸ਼ਾਨੀ ਹੋ ਸਕਦੀ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚੇ ਨੂੰ ਦਸਤ ਲੱਗੇ ਹਨ, ਛਾਤੀ ਦਾ ਦੁੱਧ ਪਿਆਉਣਾ ਜਾਰੀ ਰੱਖੋ, ਪ੍ਰੰਤੂ ਬਹੁਤੀ ਵਾਰੀ ਪਿਆਉ। ਜਦੋਂ ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਣ ਛਾਤੀ ਦਾ ਦੁੱਧ ਪਿਆਉਣਾ ਬੰਦ ਨਾ ਕਰੋ। ਜੇ ਦਸਤ ਬਹੁਤ ਗੰਭੀਰ ਹੋਣ ਜਾਂ ਤੁਸੀਂ ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵੇਖੋਂ, ਤੁਸੀਂ ਆਪਣੇ ਬੱਚੇ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਮੂੰਹ ਰਾਹੀਂ ਦੇਣ ਵਾਲੇ ਮੁੜ ਤਰਲ ਭਰਪੂਰ ਬਣਾਉਣ ਵਾਲੇ ਘੋਲ) ਦੇ ਸਕਦੇ ਹੋ, ਜਿਵੇਂ ਕਿ ਪੀਡੀਆਲਾਈਟ। ਪੀਡੀਆਲਾਈਟ ਭੋਜਨਾਂ ਦੇ ਸਮੇਂ ਦੇ ਵਿਚਕਾਰ ਜਾਂ ਬਾਦ ਵਿੱਚ ਦਿਉ। ਮੂੰਹ ਰਾਹੀਂ ਦੇਣ ਵਾਲੇ ਮੁੜ ਤਰਲ ਭਰਪੂਰ ਬਣਾਉਣ ਵਾਲੇ ਘੋਲ ਛਾਤੀ ਦੇ ਦੁੱਧ ਦੀ ਥਾਂ ਨਹੀਂ ਦੇਣੇ ਚਾਹੀਦੇ। ਜੇ ਤੁਹਾਡਾ ਬਾਲ (ਬੇਬੀ) ਛਾਤੀ ਨੂੰ ਚੰਗੀ ਤਰ੍ਹਾਂ ਨਹੀਂ ਚੁੰਘ ਰਿਹਾ ਤਾਂ ਫ਼ਿਰ ਛਾਤੀ ਵਿੱਚੋਂ ਕੱਢਿਆ ਹੋਇਆ ਦੁੱਧ ਡਰਾਪਰ ਨਾਲ ਦਿਉ ਜਾਂ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਮੂੰਹ ਰਾਹੀ ਦੇਣ ਵਾਲਾ ਮੁੜ ਤਰਲ ਭਰਪੂਰ ਬਣਾਉਣ ਵਾਲਾ) ਘੋਲ ਦਿਉ) (ਦੇਲੇਟ)। ਆਪਣੇ ਬਾਲ ਨੂੰ ਹਰ ੩ ਮਿੰਟ ਪਿੱਛੋਂ ੧ ਛੋਟਾ ਚਮਚਾ (੫ ਮਿ.ਲੀ.) ਛਾਤੀ ਵਿੱਚੋਂ ਕੱਢਿਆ ਹੋਇਆ ਦੁੱਧ ਜਾਂ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਲੋੜ ਅਨੁਸਾਰ ਮਾਤਰਾ ਵਧਾਉਂਦੇ ਰਹੋ। ਜਦੋਂ ਤੁਹਾਡਾ ਬਾਲ ੪ ਘੰਟੇ ਤੱਕ ਉਲਟੀ ਨਹੀਂ ਕਰਦਾ, ਦੁਬਾਰਾ ਛਾਤੀ ਤੋਂ ਦੁੱਧ ਪਿਆਉਣ ਦੀ ਕੋਸ਼ਿਸ਼ ਕਰੋ। ਜੇ ਕਿਸੇ ਕਾਰਨ ਤੁਹਾਨੂੰ ਛਾਤੀ ਤੋਂ ਦੁੱਧ ਚੁੰਘਾਉਣਾ ਬੰਦ ਕਰਨਾ ਪਵੇ, ਯਕੀਨੀ ਬਣਾਉ ਕਿ ਜਦੋਂ ਤੱਕ ਤੁਸੀਂ ਫ਼ਿਰ ਤੋਂ ਦੁੱਧ ਚੁੰਘਾਉਣਾ ਸ਼ੁਰੂ ਨਹੀਂ ਕਰ ਦਿੰਦੇ ਉਦੋਂ ਤੱਕ ਆਪਣੀਆਂ ਛਾਤੀਆਂ ਵਿੱਚੋਂ ਦੁੱਧ ਪੰਪ ਨਾਲ ਕੱਢੋ। ਜੇ ਤੁਹਾਡਾ ਬਾਲ ਠੋਸ ਭੋਜਨ ਖਾਂਦਾ ਹੈ ਅਤੇ ਉਸ ਨੂੰ ਦਸਤ ਲੱਗ ਜਾਂਦੇ ਹਨ, ਉਸ ਦੀ ਸਧਾਰਨ ਖ਼ੁਰਾਕ ਜਾਰੀ ਰੱਖੋ। ਜੇ ਉਹ ਉਲਟੀਆਂ ਕਰ ਰਿਹਾ ਹੋਵੇ, ਛਾਤੀ ਦਾ ਦੁੱਧ ਜਾਂ ਉੱਪਰ ਦਰਸਾਏ ਅਨੁਸਾਰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਜਦੋਂ ਉਲਟੀਆਂ ਆਉਣੀਆਂ ੪ ਘੰਟਿਆਂ ਲਈ ਬੰਦ ਹੋ ਜਾਣ, ਤੁਸੀਂ ਉਸ ਨੂੰ ਸਾਦਾ ਭੋਜਨ ਦੇ ਸਕਦੇ ਹੋ। ਇਨ੍ਹਾਂ ਵਿੱਚ ਘੱਟ ਸ਼ੱਕਰ ਵਾਲੇ ਅਤੇ ਸੌਖੇ ਹਜ਼ਮ ਹੋ ਜਾਣ ਵਾਲੇ ਭੋਜਨ ਸ਼ਾਮਲ ਹਨ, ਜਿਵੇਂ ਕਿ ਸੀਰੀਅਲ ਜਾਂ ਫੇਹੇ ਹੋਏ ਕੇਲੇ। ਬਾਲ ਅਗਲੇ ਦਿਨ ਵਾਪਸ ਆਪਣੀ ਸਧਾਰਨ ਖ਼ੁਰਾਕ ਖਾਣ ਦੇ ਯੋਗ ਹੋ ਸਕਦੇ ਹਨ।
ਫ਼ਾਰਮੂਲਾ ਪੀਣ ਵਾਲੇ ਬੱਚਿਆਂ ਨੂੰ ਦਸਤ ਲੱਗਿਆਂ ਦੌਰਾਨ ਉਨ੍ਹਾਂ ਦਾ ਹਰ ਰੋਜ਼ ਲੈਣ ਵਾਲਾ ਫ਼ਾਰਮੂਲਾ ਜਾਰੀ ਰੱਖਣਾ ਚਾਹੀਦਾ ਹੈ। ਫ਼ਾਰਮੂਲੇ ਨੂੰ ਪਤਲਾ ਨਾ ਕਰੋ।
ਜੇ ਤੁਹਾਡਾ ਬਾਲ ਉਲਟੀਆਂ ਨਹੀਂ ਕਰਦਾ, ਆਪਣੇ ਬੱਚੇ ਦੀ ਲੋੜ ਅਨੁਸਾਰ ਫ਼ਾਰਮੂਲਾ ਉਸ ਨੂੰ ਦਿਉ। ਆਮ ਨਾਲੋਂ ਵਧੇਰੇ ਵਾਰੀ ਦਿਉ।
ਜੇ ਤੁਹਾਡਾ ਬਾਲ ਫ਼ਾਰਮੂਲੇ ਦੀ ਉਲਟੀ ਕਰ ਦਿੰਦਾ ਹੈ, ਤਾਂ ਫ਼ਿਰ ਉਸ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਮੂੰਹ ਰਾਹੀ ਦੇਣ ਵਾਲਾ ਮੁੜ ਤਰਲ ਭਰਪੂਰ ਬਣਾਉਣ ਵਾਲਾ ਘੋਲ) ਦਿਉ ਜਿਵੇਂ ਕਿ ਪੀਡੀਆਲਾਈਟ ਜਾਂ ਪੀਡੀਏਟਰਿਕ ਇਲੈਕਟਰੋਲਾਈਟ। ਆਪਣੇ ਬਾਲ ਨੂੰ ਹਰ ੨ ਤੋਂ ੩ ਮਿੰਟ ਪਿੱਛੋਂ ੧ ਛੋਟਾ ਚਮਚਾ (੫ ਮਿ.ਲੀ.) ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਇਹ ਉਦੋਂ ਤੱਕ ਜਾਰੀ ਰੱਖੋ ਜਦੋਂ ਤੱਕ ਤੁਹਾਡਾ ਬਾਲ ਬਿਨਾਂ ਉਲਟੀ ਕਰੇ ਵਧੇਰੇ ਮਾਤਰਾ ਵਿੱਚ ਇਸ ਨੂੰ ਹਜ਼ਮ ਕਰ ਲੈਂਦਾ ਹੈ। ਆਪਣੇ ਬਾਲ ਦੇ ਵਜ਼ਨ ਅਨੁਸਾਰ ਇੱਕ ਪੌਂਡ ਪਿੱਛੇ ੨ ਤੋਂ ੩ ਛੋਟੇ ਚਮਚੇ (ਇੱਕ ਕਿਲੋਗਰਾਮ ਪਿੱਛੇ ੨੦ ਮਿ.ਲੀ.) ਦੇਣ ਦੀ ਕੋਸ਼ਿਸ਼ ਕਰੋ, ਹਰ ਘੰਟੇ ਪਿੱਛੋਂ ਜਦੋਂ ਉਹ ਜਾਗਦਾ ਹੋਵੇ। ਜੇ ਤੁਹਾਡਾ ਬਾਲ (ਬੇਬੀ) ੨ ਘੰਟੇ ਬਗੈਰ ਉਲਟੀ ਕੀਤਿਆਂ ਕੱਢ ਦਿੰਦਾ ਹੈ, ਫ਼ਿਰ ਤੋਂ ਫ਼ਾਰਮੂਲਾ ਦੇਣਾ ਸ਼ੁਰੂ ਕਰ ਦਿਉ। ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਵਧੇਰੇ ਵਾਰੀ ਘੋਲ ਦੇਣਾ ਜਾਰੀ ਰੱਖੋ।
ਜੇ ਤੁਹਾਡਾ ਬਾਲ ਇੱਕ ਦਿਨ ਤੋਂ ਵੱਧ ਆਮ ਲੈਣ ਵਾਲਾ ਆਪਣਾ ਫ਼ਾਰਮੂਲਾ ਉਲਟੀ ਰਾਹੀਂ ਕੱਢਦਾ ਰਹਿੰਦਾ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ। ਹੋਰ ਕਿਸੇ ਪਰਕਾਰ ਦੇ ਤਰਲ ਜਿਵੇਂ ਕਿ ਜੂਸ, ਚੌਲਾਂ ਦਾ ਪਾਣੀ, ਸਪੋਰਟਸ ਡਰਿੰਕਸ, ਚਾਹ, ਜਾਂ ਘਰੇਲੂ ਉਪਚਾਰ (ਘੋਲ) ਨਾ ਦਿਉ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020