ਸਧਾਰਨ ਦਿੱਖ | ਆਮ | ਪਿਆਸ ਲੱਗਣੀ, ਬੇਚੈਨ, ਜਾਂ ਸੁਸਤ ਪ੍ਰੰਤੂ ਹੱਥ ਲਾਉਣ ‘ਤੇ ਖਿਝ ਜਾਣਾ | ਉਨੀਂਦਰਾ, ਢਿਚਕੂੰ ਢਿਚਕੂੰ ਕਰਨਾ, ਪਸੀਨਾ ਆਉਣਾ |
---|---|---|---|
ਅੱਖਾਂ | ਆਮ | ਮਮੂਲੀ ਅੰਦਰ ਨੂੰ ਧਸੀਆਂ ਹੋਈਆਂ | ਬਹੁਤ ਜ਼ਿਆਦਾ ਅੰਦਰ ਨੂੰ ਧਸੀਆਂ ਹੋਈਆਂ |
ਮਿਊਕਸ ਮੈਂਬਰੇਨ (ਲੇਸਦਾਰ ਝਿੱਲੀ) | ਨਮ (ਸਿੱਲ੍ਹਾ) | ਚਿਪਚਿਪੀ | ਖ਼ੁਸ਼ਕ |
ਹੰਝੂ | ਆਉਂਦੇ | ਘੱਟ ਮਾਤਰਾ ਵਿੱਚ | ਬਿਲਕੁਲ ਨਹੀਂ |
ਮਿਊਕਸ ਮੈਂਬਰੇਨ (ਲੇਸਦਾਰ ਝਿੱਲੀ) ਵਿੱਚ ਮੂੰਹ ਅਤੇ ਅੱਖਾਂ ਅੰਦਰਲੀ ਨਮ (ਸਿੱਲ੍ਹੀ) ਪਰਤ।
0 ਨੰਬਰ = ਡੀਹਾਈਡਰੇਸ਼ਨ ਨਹੀਂ
1 ਤੋਂ 4 ਨੰਬਰ = ਥੋੜ੍ਹੀ ਜਿਹੀ ਡੀਹਾਈਡਰੇਸ਼ਨ
5 ਤੋਂ 8 ਨੰਬਰ = ਦਰਮਿਆਨੀ ਤੋਂ ਗੰਭੀਰ ਡੀਹਾਈਡਰੇਸ਼ਨ
(ਗੋਲਡਮੈਨ 2008)
ਡੀਹਾਈਤਰੇਸ਼ਨ ਦਾ ਇਲਾਜ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਬੱਚਾ ਕਿੰਨਾ ਕੁ ਹਾਈਡਰੇਟਡ (ਸਰੀਰ ਵਿੱਚ ਤਰਲਾਂ ਦੀ ਮੌਜੂਦਗੀ) ਹੈ।
ਆਪਣੇ ਬੱਚੇ ਦਾ ਮੁਆਇਨਾ ਕਰਵਾਉਣ ਅਤੇ ਇਲਾਜ ਲਈ ਤੁਰੰਤ ਡਾਕਟਰ ਕੋਲ ਲੈ ਕੇ ਜਾਉ।
ਤੁਹਾਡੇ ਬੱਚੇ ਦੇ ਸਰੀਰ ਵਿੱਚੋਂ ਜੋ ਪਾਣੀ ਅਤੇ ਲੂਣ ਖ਼ਾਰਜ ਹੋ ਚੁੱਕੇ ਹਨ ਉਨ੍ਹਾਂ ਦੀ ਪੂਰਤੀ ਲਈ ਬੱਚੇ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਮੂੰਹ ਰਾਹੀਂ ਦੇਣ ਵਾਲੇ ਮੁੜ ਤਰਲ ਭਰਪੂਰ ਬਣਾਉਣ ਵਾਲੇ ਘੋਲ) ਦਿਉ। ਬਜ਼ਾਰ ਵਿੱਚੋਂ ਮਿਲਣ ਵਾਲੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਜਿਵੇਂ ਕਿ ਪੀਡੀਆਲਾਈਟ, ਪੀਡੀਏਟਰਿਕ ਇਲੈਕਟਰੋਲਾਈਟ, ਐਨਫ਼ੇਲਾਈਟ ਜਾਂ ਦੂਜੇ ਬਰਾਂਡਾਂ ਵਿੱਚ ਤਰਲਾਂ ਨੂੰ ਸਰੀਰ ਵਿੱਚ ਰਚ ਜਾਣ ਲਈ ਪਾਣੀ, ਸ਼ੱਕਰਾਂ, ਅਤੇ ਲੂਣਾਂ ਦਾ ਉਚਿਤ ਸੰਤੁਲਨ ਹੁੰਦਾ ਹੈ। ਸਾਦੇ ਪਾਣੀ ਜਾਂ ਘਰ ਅੰਦਰ ਹੀ ਬਣਾਏ ਘੋਲ਼ਾਂ ਨਾਲੋਂ ਇਹ ਪਦਾਰਥ ਦੇਣੇ ਸਭ ਤੋਂ ਬਿਹਤਰ ਹੁੰਦੇ ਹਨ, ਖ਼ਾਸਕਰ ਬਾਲਾਂ (ਬੇਬੀਜ਼) ਅਤੇ ਛੋਟੇ ਬੱਚਿਆਂ ਨੂੰ।
ਆਪਣੇ ਬੱਚੇ ਨੂੰ ਹਰ 5 ਮਿੰਟ ਪਿੱਛੋਂ 5 ਮਿ.ਲੀ. (1 ਛੋਟਾ ਚਮਚਾ) ਦਿਉ ਅਤੇ ਹਜ਼ਮ ਕਰਨ ਦੀ ਸਮਰੱਥਾ ਅਨੁਸਾਰ ਹਰ 5 ਮਿੰਟ ਪਿੱਛੋਂ 30 ਮਿ.ਲੀ. (1ਆਊਂਸ) ਤੱਕ ਵਧਾਉ। ਹਰ 1 ਤੋਂ 2 ਘੰਟਿਆਂ ਬਾਦ ਸਰੀਰ ਦੇ ਵਜ਼ਨ ਦੇ ਇੱਕ ਕਿਲੋਗਰਾਮ ਪਿੱਛੇ 25 ਤੋਂ 50 ਮਿ.ਲੀ. ਦੇਣ ਦਾ ਟੀਚਾ ਬਣਾਉ। ਇਸ ਤੋਂ ਭਾਵ ਹੈ ਕਿ ਜੇ ਤੁਹਾਡੇ ਬੱਚੇ ਦਾ ਵਜ਼ਨ 13 ਕਿ.ਗ. (29 ਪਾਊਂਡ) ਹੈ, ਤੁਹਾਡਾ ਟੀਚਾ ਉਸ ਨੂੰ 1 ਤੋਂ 2 ਘੰਟਿਆਂ ਦੇ ਸਮੇਂ ਵਿੱਚ 325 ਤੋਂ 650 ਮਿ.ਲੀ. (11 ਤੋਂ 22 ਆਊਂਸ) ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇਣ ਦਾ ਹੋਵੇਗਾ।
ਜੇ ਤੁਹਾਡਾ ਬੱਚਾ ਛਾਤੀ ਤੋਂ ਦੁੱਧ ਪੀਂਦਾ ਹੈ, ਛਾਤੀ ਤੋਂ ਦੁੱਧ ਪਿਆਉਣਾ ਜਾਰੀ ਰੱਖੋ।
ਆਪਣੇ ਬੱਚੇ ਨੂੰ ਤਰਲ ਪਦਾਰਥ ਅਤੇ ਉਮਰ ਅਨੁਸਾਰ ਉਚਿਤ ਖ਼ੁਰਾਕ ਦਿੰਦੇ ਰਹੋ। ਜੇ ਤੁਹਾਡਾ ਬੱਚਾ ਉਲਟੀਆਂ ਕਰਦਾ ਹੋਵੇ ਜਾਂ ਉਸ ਨੂੰ ਦਸਤ ਲੱਗੇ ਹੋਣ, ਹਰ ਵਾਰੀ ਟੱਟੀ ਜਾਂ ਉਲਟੀ ਕਰਨ ਉਪਰੰਤ ਉਸ ਨੂੰ 10 ਮਿ.ਲੀ./ਕਿ.ਗ. ਦੇ ਹਿਸਾਬ ਨਾਲ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਬੱਚੇ ਨੂੰ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਭੋਜਨ ਅਕਸਰ ਦਿੰਦੇ ਰਹੋ।
ਜਦੋਂ ਤੁਹਾਡੇ ਬੱਚੇ ਦੇ ਸਰੀਰ ਅੰਦਰ ਤਰਲਾਂ ਦੀ ਮਾਤਰਾ ਬਿਹਤਰ ਹੋ ਜਾਂਦੀ ਹੈ, ਉਸ ਤੋਂ ਅਗਲਾ ਕਦਮ ਬੱਚੇ ਨੂੰ ਆਮ ਵਾਂਗ ਭੋਜਨ ਖਾਣ ਦੀ ਸਥਿਤੀ ਵਿੱਚ ਲਿਆਉਣਾ ਹੈ। ਆਮ ਤੌਰ ‘ਤੇ ਇਹ ਅਖ਼ੀਰਲੀ ਵਾਰੀ ਉਲਟੀ ਆਉਣ ਤੋਂ ਲਗਭਗ 4 ਤੋਂ 6 ਘੰਟਿਆਂ ਪਿੱਛੋਂ ਹੁੰਦਾ ਹੈ। ਜਿਹੜੇ ਭੋਜਨ ਅਤੇ ਪੀਣ ਵਾਲੇ ਪਦਾਰਥ ਤੁਹਾਡਾ ਬੱਚਾ ਪਸੰਦ ਕਰਦਾ ਹੈ, ਉਹ ਉਸ ਨੂੰ ਦਿਉ।
ਆਪਣੇ ਬੱਚੇ ਨੂੰ ਬੰਧੇਜ ਵਾਲੀ ਖ਼ੁਰਾਕ ਜਿਵੇਂ ਕਿ ਬੀ.ਆਰ.ਏ.ਟੀ (BRAT) (ਕੇਲੇ, ਚੌਲ਼, ਸੇਬਾਂ ਦੀ ਸਾਸ, ਟੋਸਟ) ਦੇਣ ਦੀ ਲੋੜ ਨਹੀਂ। ਫ਼ਿਰ ਵੀ, ਜਿੰਨੀ ਦੇਰ ਤੱਕ ਤੁਹਾਡਾ ਬੱਚਾ ਪੂਰੀ ਤਰ੍ਹਾਂ ਰਾਜ਼ੀ ਨਹੀਂ ਹੋ ਜਾਦਾਂ ਉਸ ਨੂੰ ਅਜਿਹੇ ਭੋਜਨ ਦੇਣ ਤੋਂ ਪਰਹੇਜ਼ ਕਰੋ ਜਿਨ੍ਹਾਂ ਵਿੱਚ ਸ਼ੱਕਰ ਜਾਂ ਮਿੱਠੇ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ, ਜੋ ਤਲੇ ਹੋਏ ਜਾਂ ਵਧੇਰੇ ਥੰਧਿਆਈ ਵਾਲੇ, ਅਤੇ ਮਸਾਲੇਦਾਰ ਹੋਣ।
ਪਾਣੀ, ਓਰਲ ਰੀਹਾਈਡਰੇਸ਼ਨ ਸਲਿਊਸ਼ਨ, ਜਾਂ ਕਿਸੇ ਹੋਰ ਤਰਲ ਪਦਾਰਥ ਨਾਲ ਆਪਣੇ ਬੱਚੇ ਦਾ ਫ਼ਾਰਮੂਲਾ ਜਾਂ ਦੁੱਧ ਪਤਲਾ ਨਾ ਕਰੋ।
ਜੇ ਤੁਹਾਡੇ ਬੱਚੇ ਨੂੰ ਉਲਟੀਆਂ ਜਾਂ ਦਸਤ ਚਾਲੂ ਰਹਿੰਦੇ ਹਨ, ਹਰ ਵਾਰੀ ਟੱਟੀ ਜਾਂ ਉਲਟੀ ਕਰਨ ਉਪਰੰਤ ਉਸ ਨੂੰ 10 ਮਿ.ਲੀ./ਕਿ.ਗ. ਦੇ ਹਿਸਾਬ ਨਾਲ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਜਿਹੜੇ ਭੋਜਨ ਅਤੇ ਪੀਣ ਵਾਲੇ ਪਦਾਰਥ ਤੁਹਾਡਾ ਬੱਚਾ ਪਸੰਦ ਕਰਦਾ ਹੈ, ਉਸ ਨੂੰ ਉਹ ਵੀ ਦੇ ਸਕਦੇ ਹੋ। ਭਾਵੇਂ ਬੱਚੇ ਨੂੰ ਦਸਤ ਲੱਗੇ ਹੋਣ, ਉਸ ਨੂੰ ਮੁੜ ਰਾਜ਼ੀ ਹੋਣ ਲਈ ਸਰੀਰ ਦੀ ਲੋੜ ਅਨੁਸਾਰ ਦੁੱਧ ਅਤੇ ਹੋਰ ਪੋਸ਼ਟਿਕ ਭੋਜਨ ਆਮ ਵਾਂਗ ਦਿੰਦੇ ਰਹਿਣਾ ਬਿਹਤਰ ਹੁੰਦਾ ਹੈ।
ਆਪਣੇ ਬੱਚੇ ਨੂੰ ਅਕਸਰ ਅਤੇ ਜਿਉਂ ਹੀ ਡੀਹਾਈਡਰੇਸ਼ਨ ਦੇ ਲੱਛਣ ਵੇਖੋਂ ਉਸ ਵੇਲੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇ ਕੇ ਤੁਸੀਂ ਡੀਹਾਈਡਰੇਸ਼ਨ ਰੋਕ ਸਕਦੇ ਹੋ। ਇਹ ਸਲਿਊਸ਼ਨ ਫ਼ਾਰਮੇਸੀਆਂ ਤੋਂ ਤਿਆਰ ਰੂਪ ਤਰਲ, ਕੁਲਫੀਆਂ, ਅਤੇ ਪਾਊਡਰ ਦੀ ਸ਼ਕਲ ਵਿੱਚ ਉਪਲਬਧ ਹੁੰਦੇ ਹਨ। ਪਾਊਡਰ ਸੰਭਾਲ ਕੇ ਰੱਖਣ ਲਈ ਸੁਖਾਲ਼ੇ ਹੁੰਦੇ ਹਨ ਅਤੇ ਛੇਤੀ ਖ਼ਰਾਬ ਨਹੀਂ ਹੁੰਦੇ, ਪ੍ਰੰਤੂ ਇਹ ਬਹੁਤ ਹੀ ਧਿਆਨ ਨਾਲ ਮਿਲਾਉਣੇ ਪੈਂਦੇ ਹਨ ਨਹੀਂ ਤਾਂ ਇਹ ਗ਼ਲਤ ਮਾਤਰਾ (ਸੰਘਣਾਪਣ) ਵਿੱਚ ਦਿੱਤੇ ਜਾ ਸਕਦੇ ਹਨ।
ਜੇ ਤੁਹਾਡਾ ਬੱਚਾ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਬੋਤਲ ਜਾਂ ਕੱਪ ਨਾਲ ਲੈਣ ਤੋਂ ਨਾਂਹ ਕਰ ਦਿੰਦਾ ਹੈ, ਸਲਿਊਸ਼ਨ ਛੋਟੇ ਚਮਚੇ ਜਾ ਸਰਿੰਜ ਨਾਲ ਦਿਉ। ਸਲਿਊਸ਼ਨ ਦੇ ਤਾਪਮਾਨ ਨਾਲ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਸਲਿਊਸ਼ਨ ਨੂੰ ਜਿਵੇਂ ਵੀ ਤੁਹਾਡਾ ਬੱਚਾ ਪਸੰਦ ਕਰਦਾ ਹੋਵੇ ਗਰਮ, ਠੰਢੇ, ਜਾਂ ਕਮਰੇ ਦੇ ਸਾਧਾਰਨ ਤਾਪਮਾਨ ਵਾਲੇ ਤਰਲਾਂ ਨਾਲ ਮਿਲਾ ਸਕਦੇ ਹੋ
ਆਪਣੇ ਡਾਕਟਰ ਨੂੰ ਫ਼ੋਨ ਕਰੋ ਜੇ:
ਆਪਣੇ ਬੱਚੇ ਨੂੰ ਨੇੜੇ ਦੇ ਐਮਰਜੈਂਸੀ ਵਿਭਾਗ ਵਿਖੇ ਲੈ ਕੇ ਜਾਉ।
ਆਖਰੀ ਵਾਰ ਸੰਸ਼ੋਧਿਤ : 2/6/2020