ਜਿਉਂ ਜਿਉਂ ਕੈਨੇਡੀਅਨ ਅਬਾਦੀ ਦੀ ਉਮਰ ਵਧ ਰਹੀ ਹੈ, ਆਉਂਦੇ 25 ਸਾਲਾਂ ਦੌਰਾਨ ਮਨੋਵਿਕਲਪ (ਡਿਮੈਂਸ਼ੀਆ) ਦੇ ਕੇਸਾਂ ਵਿੱਚ ਡਰਾਮਾਈ ਢੰਗ ਨਾਲ ਵਾਧਾ ਹੋਵੇਗਾ।60 ਸਾਲ ਦੀ ਉਮਰ ਤੋਂ ਉਪਰ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਯਾਦ ਸ਼ਕਤੀ ਬਾਰੇ ਚਿੰਤਾ ਹੈ, ਪਰ ਮਨੋਵਿਕਲਪ (ਡਿਮੈਂਸ਼ੀਆ) ਅਤੇ ਐਲਜ਼ੈ੍ਹਮੀਰਜ਼ ਦੀ ਬੀਮਾਰੀ ਕੇਵਲ ਯਾਦ ਸ਼ਕਤੀ ਦੀਆਂ ਸਮੱਸਿਆਵਾਂ ਨਹੀਂ।
ਮਨੋਵਿਕਲਪ (ਡਿਮੈਂਸ਼ੀਆ) ਇੱਕ ਅਸਪਸ਼ਟ ਸ਼ਬਦ ਹੈ ਜਿਹੜਾ ਅਜਿਹੀਆਂ ਬਹੁਤ ਸਾਰੀਆਂ ਬੀਮਾਰੀਆਂ ਬਾਰੇ ਵਰਤਿਆ ਜਾਂਦਾ ਹੈ ਜਿਹੜੀਆਂ ਸੋਚਣ ਦੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ।ਇਸ ਵਿੱਚ ਯਾਦ ਸ਼ਕਤੀ ਵੀ ਸ਼ਾਮਲ ਹੈ ਪਰ ਇਹ ਸਧਾਰਣ ਕੰਮ ਕਰ ਸਕਣ ਵਿੱਚ ਔਖਿਆਈ, ਭਾਸ਼ਾ ਦੀਆਂ ਸਮੱਸਿਆਵਾਂ, ਸਮੇਂ ਅਤੇ ਸਥਾਨ ਦੇ ਸਥਿਤੀ ਗਿਆਨ ਦਾ ਅਭਾਵ, ਵਿਵੇਕ ਦਾ ਮਾੜਾ ਹੋਣਾ ਜਾਂ ਘਟ ਜਾਣਾ, ਕਾਲਪਨਿਕ ਸੋਚ ਦੀਆਂ ਸਮੱਸਿਆਵਾਂ, ਚੀਜ਼ਾਂ ਇਧਰ ਉਧਰ ਕਰ ਲੈਣਾ, ਸੁਭਾਅ ਜਾਂ ਮੂਡ ਵਿੱਚ ਬਦਲਾਅ, ਸ਼ਖ਼ਸੀਅਤ ਵਿੱਚ ਤਬਦੀਲੀ ਅਤੇ ਪਹਿਲ ਕਰਨ ਦੀ ਘਾਟ ਵਰਗੇ ਲੱਛਣ ਵੀ ਪ੍ਰਗਟ ਕਰ ਸਕਦਾ ਹੈ।ਇਹ ਖਾਣਾ ਪਕਾਉਣ, ਗੱਡੀ ਚਲਾਉਣ, ਬੈਂਕ ਦੇ ਕੰਮ ਅਤੇ ਖ਼ਰੀਦਾਰੀ ਕਰਨ ਜਾਂ ਸਮਾਜਕ ਗਤੀਵਿਧੀਆਂ ਵਿੱਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ।
ਆਮ ਤੌਰ ਤੇ ਜਦੋਂ ਸਾਡੀ ਉਮਰ ਵਧਦੀ ਹੈ ਤਾਂ ਸਾਡੀ ਯਾਦ ਸ਼ਕਤੀ ਵਿੱਚ ਤਬਦੀਲੀਆਂ ਆਉਂਦੀਆਂ ਹਨ ਪਰ ਮਨੋਵਿਕਲਪ (ਡਿਮੈਂਸ਼ੀਆ) ਉਹਨਾਂ ਮੁਸ਼ਕਲਾਂ ਦੁਆਰਾ ਪਰਿਭਾਸ਼ਤ ਹੁੰਦਾ ਹੈ ਜਿਹੜੀਆਂ ਸਾਡੇ ਦਿਨ ਪ੍ਰਤੀ ਦਿਨ ਦੇ ਕੰਮਾਂ ਤੇ ਮਹੱਤਵਪੂਰਣ ਅਸਰ ਪਾਉਂਦੀਆਂ ਹਨ।ਉਦਾਹਰਣ ਦੇ ਤੌਰ ਤੇ ਜਦੋਂ ਤੁਸੀਂ ਬੁੱਢੇ ਹੁੰਦੇ ਜਾਂਦੇ ਹੋ ਤਾਂ ਇੱਕ ਜਾ ਦੋ ਵਾਰੀ ਮਿਲੇ ਲੋਕਾਂ ਦੇ ਨਾਂ ਤੁਹਾਨੂੰ ਚੰਗੀ ਤਰਾਂ ਯਾਦ ਨਹੀਂ ਰਹਿੰਦੇ।ਮਨੋਵਿਕਲਪ (ਡਿਮੈਂਸ਼ੀਆ) ਬਾਰੇ ਸਾਨੂੰ ਵਧੇਰੇ ਚਿੰਤਾ ਤਾਂ ਹੁੰਦੀ ਹੈ ਜਦੋਂ ਤੁਹਾਨੂੰ ਉਹਨਾਂ ਲੋਕਾਂ ਦੇ ਨਾਂ ਵੀ ਯਾਦ ਨਹੀਂ ਰਹਿੰਦੇ ਜਿਨਾਂ ਨੂੰ ਤੁਸੀਂ ਚੰਗੀ ਤਰਾਂ ਜਾਣਦੇ ਹੋ।
ਮਨੋਵਿਕਲਪ (ਡਿਮੈਂਸ਼ੀਆ) ਦੇ ਸਭ ਤੋਂ ਆਮ ਕਾਰਣ ਐਲਜ਼ੈ੍ਹਮੀਰਜ਼ ਦੀ ਬੀਮਾਰੀ ਅਤੇ ਸਟਰੋਕ ਹਨ।ਐਲਜ਼ੈ੍ਹਮੀਰਜ਼ ਦੀ ਬੀਮਾਰੀ ਇੱਕ ਦਿਮਾਗ਼ੀ ਵਿਕਾਰ ਹੈ ਜਿਹੜਾ ਵੱਡੀ ਉਮਰ ਦੇ ਲੋਕਾਂ ਤੇ ਹਮਲਾ ਕਰਦਾ ਹੈ ਅਤੇ ਸਮਾਂ ਪਾ ਕੇ ਹੌਲੀ ਹੌਲੀ ਵਧਦਾ ਜਾਂਦਾ ਹੈ।ਸਾਡਾ ਖ਼ਿਆਲ ਹੈ ਕਿ ਕਿ ਇਹ ਦਿਮਾਗ਼ ਵਿਚਲੇ ਇੱਕ ਅਸੁਭਾਵਕ ਪ੍ਰੋਟੀਨ ਦੁਆਰਾ ਉਤਪੰਨ ਕੀਤਾ ਜਾਂਦਾ ਹੈ ਪਰ ਹਾਲੇ ਇਹ ਪੱਕਾ ਪਤਾ ਨਹੀਂ ਕਿ ਇਸ ਬੀਮਾਰੀ ਦੀ ਪ੍ਰਕਿਰਿਆ ਕਿਸ ਚੀਜ਼ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ।ਫ਼ਿਰ ਸਾਨੂੰ ਇਹ ਵੀ ਪਤਾ ਨਹੀਂ ਕਿ ਕੀ ਵਧੇ ਹੋਏ ਬਲੱਡ ਪ੍ਰੈਸ਼ਰ ਅਤੇ ਵਧੀ ਹੋਈ ਕੋਲੈਸਟਰੋਲ ਵਾਲੇ ਲੋਕਾਂ ਅਤੇ ਪੜਾ੍ਹਈ ਦੇ ਨੀਵੇਂ ਪੱਧਰ ਵਾਲੇ ਲੋਕਾਂ ਵਿੱਚ ਵੀ ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੀ ਦਰ ਵਧੇਰੇ ਹੁੰਦੀ ਹੈ।ਇੱਕ ਵਾਰ ਬੀਮਾਰੀ ਦਾ ਪਤਾ ਲਗ ਜਾਣ ਤੇ ਐਲਜ਼ੈਹਮੀਰਜ਼ ਦੀ ਬੀਮਾਰੀ ਵਾਲੇ ਜ਼ਿਆਦਾਤਰ ਲੋਕਾਂ ਦੀ ਹਾਲਤ ਵਿੱਚ ਅਗਲੇ 10 ਸਾਲਾਂ ਵਿੱਚ ਨਿਘਾਰ ਆ ਜਾਂਦਾ ਹੈ ਅਤੇ ਆਖ਼ਰਕਾਰ ਉਹਨਾਂ ਨੂੰ ਪ੍ਰਵਾਰਾਂ ਰਾਹੀਂ ਜਾਂ ਕਿਸੇ ਨਰਸਿੰਗ ਹੋਮ ਵਿੱਚ ਆਲਾ੍ਹ ਪੱਧਰ ਦੀ ਸੰਭਾਲ ਦੀ ਲੋੜ ਪੈਂਦੀ ਹੈ।ਅੰਤ ਵਿੱਚ ਐਲਜ਼ੈਹਮੀਰਜ਼ ਦੀ ਬੀਮਾਰੀ ਘਾਤਕ ਸਾਬਤ ਹੁੰਦੀ ਹੈ।
ਹੁਣ ਤੱਕ ਐਲਜ਼ੈ੍ਹਮੀਰਜ਼ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ।ਪਰ ਫ਼ੇਰ ਵੀ ਸਿੱਖਿਆ, ਘਰ ਵਿੱਚ ਮਿਲਦੀ ਮਦਦ ਅਤੇ ਕੁਝ ਦਵਾਈਆਂ ਦੇ ਸਹਾਰੇ ਐਲਜ਼ੈਹਮੀਰਜ਼ ਦੀ ਬੀਮਾਰੀ ਵਾਲਾ ਮਰੀਜ਼ ਕੁਝ ਵਰਿਹਆਂ ਤੱਕ ਵਧੀਆ ਜ਼ਿੰਦਗੀ ਜੀ ਸਕਦਾ ਹੈ।
ਸਟਰੋਕਾਂ ਦੇ ਕਾਰਣ ਵੀ ਮਨੋਵਿਕਲਪ (ਡਿਮੈਂਸ਼ੀਆ) ਹੁੰਦਾ ਹੈ, ਦੋਵੇਂ ਕਿਸਮ ਦੀਆਂ ਸਟਰੋਕਾਂ ਜਿਹਨਾਂ ਵਿੱਚ ਕਮਜ਼ੋਰੀ ਅਤੇ ਭਾਸ਼ਾ ਦੀਆਂ ਸਮੱਸਿਆਵਾਂ ਦੇ ਲੱਛਣ ਦਿਖਾਈ ਦਿੰਦੇ ਹਨ ਅਤੇ ਸਾਈਲੈਂਟ ਸਟਰੋਕਾਂ ਜਿਹੜੀਆਂ ਕਾਫ਼ੀ ਸਮੇਂ ਤੋਂ ਚੁੱਪ ਚੁਪੀਤੀਆਂ ਅੰਦਰ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ।ਸਟਰੋਕ ਦੇ ਮਾਮਲੇ ਵਿੱਚ ਸਭ ਤੋਂ ਜ਼ਰੂਰੀ ਰੋਕਥਾਮ ਹੈ ਬਲੱਡ ਪ੍ਰੈਸ਼ਰ, ਕੋਲੈਸਟਰੋਲ ਅਤੇ ਸ਼ੂਗਰ ਦੀ ਬੀਮਾਰੀ ਨੂੰ ਕਾਬੂ ਹੇਠ ਰੱਖਣਾ। ਫ਼ੇਰ ਵੀ ਸਿੱਖਿਆ ਅਤੇ ਘਰੇਲੂ ਮਦਦ ਸਟਰੋਕ ਦੇ ਮਰੀਜ਼ਾਂ ਲਈ ਆਮ ਤੌਰ ਤੇ ਫ਼ਾਇਦੇਮੰਦ ਹੁੰਦੀ ਹੈ। ਮਨੋਵਿਕਲਪ (ਡਿਮੈਂਸ਼ੀਆ) ਦੇ ਹੋਰ ਵੀ ਟਾਵੇਂ ਮਿਲਦੇ ਕਾਰਣ ਹੁੰਦੇ ਹਨ ਜਿਨਾਂ ਦੇ ਲੱਛਣ ਵੀ ਹੋਰ ਹੁੰਦੇ ਹਨ ਜਿਵੇਂ ਕਿ ਤੁਰਨ ਜਾਂ ਬੋਲਣ ਵਿੱਚ ਔਖਿਆਈ। ਮਨੋਵਿਕਲਪ (ਡਿਮੈਂਸ਼ੀਆ) ਵਾਲੇ ਲੋਕਾਂ ਵਿੱਚ ਸੋਚਣ ਦੀਆਂ ਸੂਖਮ ਤਬਦੀਲੀਆਂ ਆ ਸਕਦੀਆਂ ਹਨ ਅਤੇ ਜ਼ਿਆਦਾਤਰ ਲੋਕ ਸੁਭਾਵਕ ਗੱਲ ਬਾਤ ਵਿੱਚ ਮੁਕਾਬਲਤਨ ਠੀਕ ਠਾਕ ਨਜ਼ਰ ਆ ਸਕਦੇ ਹਨ।ਲੋਕਾਂ ਨੂੰ ਮਹਿਸੂਸ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਕਿ ਉਹਨਾਂ ਨੂੰ ਮਸ਼ਕਲਾਂ ਆ ਰਹੀਆਂ ਹਨ ਅਤੇ ਮਿੱਤਰਾਂ ਅਤੇ ਪ੍ਰਵਾਰ ਕੋਲੋਂ ਮਿਲੀ ਜਾਣਕਾਰੀ ਬੜੀ ਮਹੱਤਵਪੂਰਣ ਹੁੰਦੀ ਹੈ। ਸੁਭਾਅ ਦੀਆਂ ਤਬਦੀਲੀਆਂ ਜਿਵੇਂ ਕਿ ਚਿੜਚਿੜਾਪਣ, ਫ਼ਿਕਰ ਅਤੇ ਡਿਪ੍ਰੈਸ਼ਨ ਆਦਿ ਸਾਰੀਆਂ ਮਨੋਵਿਕਲਪ (ਡਿਮੈਂਸ਼ੀਆ) ਨਾਲ ਹੋ ਸਕਦੀਆਂ ਹਨ ਪਰ ਮਨੋਵਿਕਲਪ (ਡਿਮੈਂਸ਼ੀਆ) ਵਾਲੇ ਹਰੇਕ ਵਿਅਕਤੀ ਵਿੱਚ ਇਹ ਨਹੀਂ ਹੁੰਦੀਆਂ।
ਡਿਪ੍ਰੈਸ਼ਨ, ਸਥਾਈ ਉਦਾਸੀ, ਮਨੋਵਿਕਲਪ (ਡਿਮੈਂਸ਼ੀਆ) ਵਾਲੇ ਲੋਕਾਂ ਵਿੱਚ ਆਮ ਨਾਲੋਂ ਜ਼ਿਆਦਾ ਹੁੰਦੇ ਹਨ।ਇਹ ਖਾਣ ਪੀਣ, ਸੌਣ ਅਤੇ ਕਿਸੇ ਸਾਫ਼ ਸਰੀਰਕ ਕਾਰਣ ਤੋਂ ਬਗ਼ੈਰ ਹੀ ਦਰਦ ਜਾਂ ਜਿਸ ਦਾ ਇਲਾਜ ਕਰਨਾ ਮੁਸ਼ਕਲ ਹੋਵੇ, ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।ਸੰਭਵ ਹੈ ਕਿ ਅਜਿਹਾ ਦਿਮਾਗ਼ ਵਿੱਚ ਆਈਆਂ ਤਬਦੀਲੀਆਂ ਅਤੇ ਕੰਮ ਕਰਨ ਦੀ ਸ਼ਕਤੀ ਵਿੱਚ ਘਾਟ ਦੇ ਕਾਰਣ ਹੁੰਦਾ ਹੈ।ਇਹ ਨਿਸ਼ਚਤ ਕਰਨਾ ਹਮੇਸ਼ਾ ਜ਼ਰੂਰੀ ਹੁੰਦਾ ਹੈ ਕਿ ਵੱਡੀ ਉਮਰ ਦੇ ਲੋਕਾਂ ਵਿੱਚ ਕਿਧਰੇ ਡਿਪ੍ਰੈਸ਼ਨ ਤਾਂ ਨਹੀਂ ਕਿਉਂਕਿ ਇਸ ਤਕਲੀਫ਼ ਦਾ ਇਲਾਜ ਹੋ ਸਕਦਾ ਹੈ ਜਿਸ ਨਾਲ ਜੀਵਨ ਬਿਹਤਰ ਬਣ ਸਕਦਾ ਹੈ।
ਜੇਕਰ ਤੁਹਾਡੇ ਵਿੱਚ ਜਾਂ ਤੁਹਾਡੇ ਪ੍ਰਵਾਰ ਵਿੱਚੋਂ ਕਿਸੇ ਵਿੱਚ ਅਜਿਹੀਆਂ ਤਬਦੀਲੀਆਂ ਆਈਆਂ ਹਨ ਜਿਨਾਂ੍ਹ ਬਾਰੇ ਤੁਹਾਨੂੰ ਚਿੰਤਾ ਹੈ ਕਿ ਕਿਧਰੇ ਮਨੋਵਿਕਲਪ (ਡਿਮੈਂਸ਼ੀਆ) ਨਾ ਹੋਵੇ, ਤਾਂ ਨਿਰਧਾਰਨ ਕਰਾਉਣ ਲਈ ਤੁਹਾਨੂੰ ਆਪਣੇ ਫ਼ੈਮਲੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ।ਡਾਕਟਰ ਅਤੇ ਨਰਸਾਂ ਬੀਮਾਰੀ ਦਾ ਪਤਾ ਲਾਉਣ ਲਈ ਤੁਹਾਡੀਆਂ ਸਮੱਸਿਆਵਾਂ ਬਾਰੇ ਵਿਸਥਾਰ ਵਿੱਚ ਪ੍ਰਸ਼ਨ ਪੁੱਛਣਗੇ। ਹੋਰ ਮਾਹਿਰਾਨਾ ਮੁਲਾਂਕਣ ਅਤੇ ਟੈਸਟ ਕਰਨ ਦੀ ਲੋੜ ਪੈ ਸਕਦੀ ਹੈ ਜਿਵੇਂ ਕਿ ਦਿਮਾਗ਼ ਦੀ ਸਕੈਨਿੰਗ ਜਾਂ ਬੁਢਾਪੇ, ਨਸਾਂ ਦੇ ਰੋਗਾਂ ਜਾਂ ਦਿਮਾਗ਼ੀ ਬੀਮਾਰੀਆਂ ਦੇ ਮਾਹਰ ਨੂੰ ਮਿਲਣਾ।ਘਰ ਵਿੱਚ ਸੇਵਾਵਾਂ ਅਤੇ ਸਿੱਖਿਆ ਤੁਹਾਡੇ ਸਥਾਨਕ ਹੈਲਥ ਯੂਨਿਟ ਅਤੇ ਐਲਜ਼ੈ੍ਹਮੀਰਜ਼ ਸੋਸਾਇਟੀ ਰਾਹੀਂ ਵੀ ਉਪਲਬਧ ਹਨ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਮਨੋਵਿਕਲਪ (ਡਿਮੈਂਸ਼ੀਆ) ਸੁਭਾਵਕ ਚੀਜ਼ ਨਹੀਂ ਅਤੇ ਵਧਦੀ ਉਮਰ ਨਾਲ ਸੋਚਣ ਸਬੰਧੀ ਸਮੱਸਿਆਵਾਂ ਹੋਣਾ ਨਿਸ਼ਚਤ ਗੱਲ ਨਹੀਂ ਹੈ।ਮਰੀਜ਼ਾਂ ਅਤੇ ਪ੍ਰਵਾਰਾਂ ਲਈ ਮਦਦ ਮੌਜੂਦ ਹੈ ਅਤੇ ਜੇਕਰ ਅਸੀਂ ਸਮੱਸਿਆਵਾਂ ਨੂੰ ਛੇਤੀ ਫੜ ਸਕੀਏ ਤਾਂ ਅਸੀਂ ਹੋਰ ਮੁਸ਼ਕਲਾਂ ਉਤਪੰਨ ਹੋਣ ਤੋਂ ਰੋਕ ਸਕਦੇ ਹਾਂ।
ਸਰੋਤ : (ਡਿਮੈਂਸ਼ੀਆ)
ਆਖਰੀ ਵਾਰ ਸੰਸ਼ੋਧਿਤ : 2/6/2020