ਮਨੱਖੀ ਸਰੀਰ ਵਿੱਚ ਵੱਖ ਵੱਖ ਤਰਾਂ ਦੇ ਅੰਗ ਹੁੰਦੇ ਹਨ। ਉਦਾਹਰਣ ਵੱਜੋਂ ਦਿਲ, ਜਿਗਰ, ਫ਼ੇਫ਼ੜੇ, ਜੋੜ ਅਤੇ ਦਿਮਾਗ਼।ਇੱਕ ਖ਼ਾਸ ਉਮਰ ਵਿੱਚ ਇਨਾਂ ਅੰਗਾਂ ਦੀ ਕੰਮ ਕਰਨ ਦੀ ਸ਼ਕਤੀ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਉਦਾਹਰਣ ਵੱਜੋਂ ਅੱਖਾਂ ਵਿੱਚ ਚਿੱਟਾ ਮੋਤੀਆ ਬਣ ਜਾਣਾ, ਦਿਲ ਦੀਆਂ ਬੀਮਾਰੀਆਂ, ਗਠੀਆ ਅਤੇ ਗੁਰਦੇ ਦਾ ਫ਼ੇਲ੍ਹ ਹੋ ਜਾਣਾ।ਦਿਮਾਗ਼ ਵੀ ਸਰੀਰ ਵਿਚਲੇ ਹੋਰਨਾਂ ਅੰਗਾਂ ਨਾਲੋਂ ਕੋਈ ਵੱਖਰਾ ਨਹੀਂ।ਸਮਾਂ ਪਾ ਕੇ ਦਿਮਾਗ਼ ਦੀ ਕੰਮ ਕਰਨ ਦੀ ਸ਼ਕਤੀ ਵਿੱਚ ਵੀ ਨਿਘਾਰ ਆ ਜਾਂਦਾ ਹੈ ਜਿਵੇਂ ਕਿ ਵੱਡੀ ਉਮਰ ਵਿੱਚ ਭੁਲੱਕੜਪਣ।
ਵੱਡੀ ਉਮਰ ਦੇ ਲੋਕਾਂ ਵਿੱਚ ਭੁਲੱਕੜਪਣ ਅਤੇ ਚੇਤਾ ਘਟ ਜਾਣਾ ਕੋਈ ਬੀਮਾਰੀ ਨਹੀਂ ਬਲਕਿ ਕੁਦਰਤੀ ਵਰਤਾਰਾ ਹੈ। ਉਮਰ ਨਾਲ ਸ਼ੁਰੂ ਹੋਇਆ ਭੁਲੱਕੜਪਣ ਅਤੇ ਭੁਲੱਕੜਪਣ ਦਾ ਪੱਧਰ ਹਰੇਕ ਵਿਅਕਤੀ ਵਿੱਚ ਵੱਖੋ ਵੱਖਰਾ ਹੁੰਦਾ ਹੈ। ਬਦਕਿਸਮਤੀ ਨਾਲ ਭੁਲੱਕੜਪਣ ਭੈਭੀਤ ਕਰਨ ਵਾਲੀਆਂ ਬੀਮਾਰੀਆਂ ਵਿੱਚੋਂ ਇੱਕ- ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੇ ਸ਼ੁਰੂ ਹੋਣ ਦਾ ਸੰਕੇਤ ਵੀ ਦਿੰਦਾ ਹੈ। ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੀ ਘੋਰ ਸਮੱਸਿਆ ਕੇਵਲ ਡਾਕਟਰੀ ਹੀ ਨਹੀਂ ਬਲਕਿ ਸਮਾਜਕ ਸਮੱਸਿਆ ਵੀ ਹੈ।ਕੁਝ ਹੱਦ ਤੱਕ, ਐਲਜ਼ੈ੍ਹਮੀਰਜ਼ ਦੀ ਬੀਮਾਰੀ ਖ਼ਾਨਦਾਨੀ ਹੁੰਦੀ ਹੈ।ਇਹੀ ਕਾਰਣ ਹੈ ਕਿ ਲੋਕਾਂ ਨੂੰ ਆਪਣੇ ਪ੍ਰਵਾਰਕ ਮੈਂਬਰਾਂ ਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਹੋਣ ਬਾਰੇ ਇੰਨੀ ਚਿੰਤਾ ਹੁੰਦੀ ਹੈ ਅਤੇ ਇਹੀ ਚਿੰਤਾ ਐਲਜ਼ੈ੍ਹਮੀਰਜ਼ ਦੀ ਬੀਮਾਰੀ ਨਾਲ ਇੱਕ ਕਲੰਕ ਜੋੜ ਦਿੰਦੀ ਹੈ।
ਜੇਕਰ ਤੁਸੀਂ ਆਪਣੇ ਭੁਲੱਕੜਪਣ ਤੇ ਆਪ ਹੱਸ ਸਕਦੇ ਹੋ ਤਾਂ ਤੁਹਾਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਨਹੀਂ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਹਾਂ। ਜੇਕਰ ਤੁਸੀਂ ਪੌੜੀਆਂ ਚੜ੍ਹ ਕੇ ਉਪਰ ਕੋਈ ਚੀਜ਼ ਲੈਣ ਜਾਂਦੇ ਹੋ ਅਤੇ ਤੁਸੀਂ ਭੁੱਲ ਜਾਂਦੇ ਹੋ ਕਿ ਕੀ ਲੈਣ ਆਏ ਸੀ ਅਤੇ ਤੁਸੀਂ ਪੌੜੀਆਂ ਉਤਰ ਕੇ ਹੇਠਾਂ ਜਾਂਦੇ ਹੋ ਅਤੇ ਅਚਾਨਕ ਤੁਹਾਨੂੰ ਯਾਦ ਆ ਜਾਂਦਾ ਹੈ ਕਿ ਤੁਸੀਂ ਕੀ ਲੈਣ ਗਏ ਸੀ, ਤੁਸੀਂ ਆਪਣੇ ਆਪ ਤੇ ਹੱਸ ਪੈਂਦੇ ਹੋ।ਤਾਂ ਤੁਹਾਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਨਹੀਂ ਹੈ।ਦੂਜੇ ਪਾਸੇ, ਜੇ ਤੁਸੀਂ ਚਿੰਤਾ ਕਰਨ ਲਗ ਪੈਂਦੇ ਹੋ ਅਤੇ ਆਪਣੇ ਭੁਲੱਕੜਪਣ ਤੋਂ ਮੁਕਰਦੇ ਹੋ ਤਾਂ ਸੱਚਮੁਚ ਤਹਾਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਸ਼ੁਰੂ ਹੋਈ ਹੋ ਸਕਦੀ ਹੈ।ਤੁਹਾਨੂੰ ਆਪਣੇ ਫ਼ੈਮਲੀ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਉਮਰ ਦਾ ਵਧਣਾ- ਭੁਲੱਕੜਪਣ, ਸੁਭਾਅ ਵਿੱਚ ਕੋਈ ਤਬਦੀਲੀ ਨਹੀਂ। ਇਹ ਮਨੋਵਿਕਲਪ (ਡਿਮੈਂਸ਼ੀਆ) ਨਹੀਂ।
ਐਲਜ਼ੈ੍ਹਮੀਰ ਮਨੋਵਿਕਲਪ (ਡਿਮੈਂਸ਼ੀਆ ) ਅਵਸਥਾਵਾਂ ਵਿੱਚ ਵੰਡਿਆ ਜਾ ਸਕਦਾ ਹੈ:
• ਭੁਲੱਕੜਪਣ ਮਾਮੂਲੀ ਬੌਧਿਕ ਅਸਮਰਥਤਾ।
• ਖ਼ਾਸਕਰ ਨੇੜੇ ਦੀ ਯਾਦਦਾਸ਼ਤ ਦਾ ਘਟਣਾ।
• ਇਹ ਯਾਦ ਨਾ ਕਰ ਸਕਣਾ ਕਿ ਇੱਕ ਦਿਨ ਪਹਿਲਾਂ ਨਾਸ਼ਤੇ ਵਿੱਚ ਕੀ ਖਾਧਾ ਸੀ।
• ਚੀਜ਼ਾਂ ਦਾ ਨਾਮ ਨਾ ਲੈ ਸਕਣਾ ਪਰ ਇਹ ਦੱਸ ਸਕਣਾ ਕਿ ਉਹ ਚੀਜ਼ ਕਿਸ ਕੰਮ ਆਉਂਦੀ ਹੈ।
• ਗਿਣਤੀ ਮਿਣਤੀ ਨਾ ਕਰ ਸਕਣਾ।
• ਦਰਮਿਆਨੀ ਬੌਧਿਕ ਅਸਮਰਥਤਾ, ਸੁਭਾਅ ਦੀਆਂ ਸਮੱਸਿਆਵਾਂ ਅਤੇ ਸ਼ੱਕ ਕਰਨਾ, ਕੁਝ ਸਵੈ-ਭਰਮੀ
• ਖ਼ਿਆਲ।
• ਜ਼ਿਆਦਾ ਭੁੱਲਣਾ - ਭਾਂਡੇ ਟੀਂਡੇ ਸਾੜ ਦੇਣੇ।
• ਦੂਰ ਦੇ ਪ੍ਰਵਾਰਕ ਮੈਂਬਰਾਂ ਅਤੇ ਮਿੱਤਰਾਂ ਨੂੰ ਨਾ ਪਛਾਣ ਸਕਣਾ।
• ਪੜਾਵੀ ਨਿਰਦੇਸ਼ ਮੰਨਣ ਵਿੱਚ ਮੁਸ਼ਕਲ (ਉਦਾਹਰਣ ਵੱਜੋਂ “ਇਹ ਕਿਤਾਬ ਪੌੜੀਆਂ ਚੜ੍ਹ ਕੇ ਉਪਰਲੇ ਕਮਰੇ ਵਿੱਚ ਲੈ ਜਾਉ ਅਤੇ ਹੇਠਾਂ ਆ ਕੇ ਆਪਣੇ ਹੱਥ ਧੋ ਲਉ”) ਮਰੀਜ਼ ਸ਼ੱਕੀ ਹੋ ਜਾਂਦਾ ਹੈ, ਮਿਸਾਲ ਦੇ ਤੌਰ ਤੇ, ਉਹ ਪੈਸੇ ਲੁਕਾ ਦਿੰਦਾ/ਦਿੰਦੀ ਹੈ ਅਤੇ ਭੁੱਲ ਜਾਂਦਾ/ਜਾਂਦੀ ਹੈ ਕਿ ਕਿੱਥੇ ਲੁਕਾਏ ਸਨ। ਫ਼ਿਰ ਮਰੀਜ਼ ਕਿਸੇ ਤੇ ਪੈਸੇ ਚੁਰਾਉਣ ਦਾ ਦੋਸ਼ ਲਾਉਂਦਾ ਹੈ।
ਘੋਰ ਬੌਧਿਕ ਅਸਮਰਥਤਾ, ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਜਾਂ ਆਪਣੇ ਆਪ ਨੂੰ ਨਾ ਪਛਾਣ ਸਕਣਾ।ਅਤੀ ਜ਼ਿਆਦਾ ਭੁਲੱਕੜਪਣ, ਆਪਣਾ ਘਰ ਨਾ ਲੱਭ ਸਕਣਾ।ਨਜ਼ਦੀਕੀ ਮਿੱਤਰਾਂ ਜਾਂ ਪ੍ਰਵਾਰਕ ਮੈਂਬਰਾਂ ਨੂੰ ਨਾ ਪਛਾਣ ਸਕਣਾ।ਆਪਣੇ ਆਪ ਵਿੱਚ ਰਹਿਣਾ।ਪਖ਼ਾਨੇ ਤੇ ਕਾਬੂ ਖ਼ਤਮ ਹੋ ਸਕਦਾ ਹੈ।ਕੱਪੜਿਆਂ ਸਮੇਤ ਨਹਾ ਸਕਦਾ ਹੈ।ਅਖ਼ੀਰ ਵਿੱਚ ਹੋ ਸਕਦਾ ਹੈ ਕਿ ਅਪਣੇ ਆਪ ਨੂੰ ਵੀ ਨਾ ਪਛਾਣੇ।
ਇਹ ਜਾਣਨਾ ਦਿਲਚਸਪੀ ਵਾਲੀ ਗੱਲ ਹੈ ਕਿ ਐਲਜ਼ੈ੍ਹਮੀਰਜ਼ ਦੀ ਬੀਮਾਰੀ ਵਿੱਚ ਭੁੱਲਣ ਦਾ ਇੱਕ ਵਿਸ਼ੇਸ਼ ਸਿਲਸਿਲਾ ਹੁੰਦਾ ਹੈ। ਇਹ ਕਾਗ਼ਜ਼ ਦੀ ਥਹੀ ਵਾਂਗ ਹੁੰਦਾ ਹੈ।ਸਭ ਤੋਂ ਉਤਲੇ ਕਾਗ਼ਜ਼ ਹੁਣ ਦੀਆਂ ਘਟਨਾਵਾਂ ਵਾਂਗ ਹੁੰਦੇ ਹਨ ਅਤੇ ਸਭ ਤੋਂ ਹੇਠਲੇ ਕਾਗ਼ਜ਼ ਬੀਤੇ ਸਮੇਂ ਦੀਆਂ ਘਟਨਾਵਾਂ ਵਾਂਗ ਹੁੰਦੇ ਹਨ।ਜਦੋਂ ਹਵਾ ਚਲਦੀ ਹੈ ਤਾਂ ਸਭ ਤੋਂ ਉਤਲੇ ਕਾਗ਼ਜ਼ ਉਡ ਜਾਂਦੇ ਹਨ। ਇਹ ਐਲਜ਼ੈ੍ਹਮੀਰਜ਼ ਦੀ ਬੀਮਾਰੀ ਵਾਲੇ ਮਰੀਜ਼ਾਂ ਵਿੱਚ ਭੁਲੱਕੜਪਣ ਵਾਂਗ ਹੀ ਹੈ-ਸਭ ਤੋਂ ਨੇੜਲੀਆਂ ਘਟਨਾਵਾਂ ਸਭ ਤੋਂ ਵੱਧ ਅਸਾਨੀ ਨਾਲ ਭੁੱਲ ਜਾਂਦੀਆ ਹਨ।ਜਿੰਨੀ ਜ਼ਿਆਦਾ ਹਵਾ ਚਲਦੀ ਹੈ, ਉਨੇ ਜ਼ਿਆਦਾ ਕਾਗ਼ਜ਼ ਜਾਂਦੇ ਰਹਿੰਦੇ ਹਨ ਅਤੇ ਯਾਦਦਾਸ਼ਤ ਮਾੜੀ ਹੁੰਦੀ ਜਾਂਦੀ ਹੈ।
ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੇ ਬੇਸ਼ੱਕ ਹੋਰ ਵੀ ਚਿੰਨ੍ਹ ਅਤੇ ਲੱਛਣ ਹੁੰਦੇ ਹਨ
ਆਮ ਤੌਰ ਤੇ ਕਈ “ਸਾਈਲੈਂਟ ਸਟਰੋਕਾਂ” ਦੇ ਕਾਰਣ ਹੁੰਦਾ ਹੈ।ਹਰੇਕ ਸਟਰੋਕ ਦਿਮਾਗ਼ ਦੇ ਹਿੱਸਿਆਂ ਵਿੱਚ ਕੁਝ ਸੈੱਲਾਂ ਨੂੰ ਤਬਾਹ ਕਰ ਦਿੰਦੀ ਹੈ।ਮਲਟੀ-ਇਨਫ਼ਾਰਕਟ ਮਨੋਵਿਕਲਪ (ਡਿਮੈਂਸ਼ੀਆ) ਦੇ ਚਿੰਨ੍ਹ ਅਤੇ ਲੱਛਣ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਦਿਮਾਗ਼ ਦੇ ਕਿਸ ਹਿੱਸੇ ਤੇ ਅਸਰ ਹੋਇਆ ਹੈ।ਇਸ ਲਈ ਯਾਦਦਾਸ਼ਤ ਦੇ ਘਟਣ ਦਾ ਐਲਜ਼ੈ੍ਹਮੀਰਜ਼ ਦੀ ਬੀਮਾਰੀ ਵਾਂਗ ਕੋਈ ਵਿਸ਼ੇਸ਼ ਸਿਲਸਿਲਾ ਨਹੀਂ ਹੁੰਦਾ।ਬੇਸ਼ੱਕ ਸਟਰੋਕ ਦੇ ਸਾਫ਼ ਚਿੰਨ੍ਹ ਅਤੇ ਲੱਛਣ ਮੌਜੂਦ ਹੁੰਦੇ ਹਨ ਜੋ ਮਲਟੀ-ਇਨਫ਼ਾਰਕਟ ਮਨੋਵਿਕਲਪ (ਡਿਮੈਂਸ਼ੀਆ) ਦੀ ਪਛਾਣ ਨੂੰ ਬੇਹੱਦ ਅਸਾਨ ਬਣਾ ਦਿੰਦੇ ਹਨ। ਰਲਵੀਂ ਕਿਸਮ ਦੀ ਐਲਜ਼ੈ੍ਹਮੀਰਜ਼ ਦੀ ਬੀਮਾਰੀ।ਇਸ ਗਰੁੱਪ ਵਿੱਚ ਐਲਜ਼ੈ੍ਹਮੀਰਜ਼ ਦੀ ਬੀਮਾਰੀ ਅਤੇ ਮਲਟੀ-ਇਨਫ਼ਾਰਕਟ ਮਨੋਵਿਕਲਪ (ਡਿਮੈਂਸ਼ੀਆ) ਆਉਂਦੇ ਹਨ।ਇਸ ਦੀ ਪਛਾਣ ਕਰਨ ਵਿੱਚ ਭੰਬਲਭੂਸਾ ਹੋ ਸਕਦਾ ਹੈ।ਆਮ ਤੌਰ ਤੇ ਬੁਢਾਪੇ ਦੀਆਂ ਬੀਮਾਰੀਆਂ ਦਾ ਮਾਹਰ, ਰੋਗ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ।
ਲਿਊਈ ਬੌਡੀ ਦੀ ਐਲਜ਼ੈ੍ਹਮੀਰਜ਼ ਦੀ ਬੀਮਾਰੀ ਜਲਦੀ ਸ਼ੁਰੂਆਤ ਅਤੇ ਤੇਜ਼ੀ ਨਾਲ ਨਿਘਾਰ ਇਸ ਦੇ ਲੱਛਣ ਹਨ। ਇਹ ਮਨੋਵਿਕਲਪ (ਡਿਮੈਂਸ਼ੀਆ) ਦਾ ਦੂਜਾ ਸਭ ਤੋਂ ਆਮ ਕਾਰਣ ਹੈ।ਇਹ ਸਖ਼ਤ ਕਿਸਮ ਦੇ ਮਨੋਵਿਕਾਰੀ ਲੱਛਣਾਂ ਨਾਲ ਸ਼ੁਰੂ ਹੁੰਦਾ ਹੈ ਜਿਵੇਂ ਕਿ ਮਨੋਭਰਾਂਤੀ ਅਤੇ ਫ਼ਿਰ ਵੀ ਇਹ ਮਨੋਵਿਕਾਰ ਦੂਰ ਕਰਨ ਵਾਲੀਆਂ ਦਵਾਈਆਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ। ਦਿਨ ਪ੍ਰਤੀ ਦਿਨ ਦੇ ਲੱਛਣ ਵੱਖੋ ਵੱਖਰੇ ਹੁੰਦੇ ਹਨ।ਲਿਊਈ ਬੌਡੀ ਦੀ ਐਲਜ਼ੈ੍ਹਮੀਰਜ਼ ਦੀ ਬੀਮਾਰੀ ਵਾਲੇ ਮਰੀਜ਼ਾਂ ਨੂੰ ਛੇਤੀ ਤੋਂ ਛੇਤੀ ਮਾਹਰ ਡਾਕਟਰ ਕੋਲ ਭੇਜ ਦੇਣਾ ਚਾਹੀਦਾ ਹੈ। ਅਲਕੋਹਲਿਕ (ਸ਼ਰਾਬਨੋਸ਼ੀ ਕਾਰਣ) ਮਨੋਵਿਕਲਪ (ਡਿਮੈਂਸ਼ੀਆ)।ਇਸ ਦੀ ਪਛਾਣ ਪੁਰਾਣੇ ਵੇਰਵੇ ਤੋਂ ਹੁੰਦੀ ਹੈ।ਸ਼ਰਾਬ ਦੀ ਲੋੜੋਂ ਵੱਧ ਮਾਤਰਾ ਵਿੱਚ ਵਰਤੋਂ ਦਿਮਾਗ਼ ਦੇ ਸੈੱਲਾਂ ਨੂੰ ਤਬਾਹ ਕਰ ਦਿੰਦੀ ਹੈ ਅਤੇ ਕਈ ਪ੍ਰਕਾਰ ਦੇ ਚਿੰਨ੍ਹ ਅਤੇ ਲੱਛਣ ਪੈਦਾ ਕਰ ਦੇਵੇਗੀ। ਹਾਈਪੋਥਾਇਰੋਇਡਿਜ਼ਮ, ਨੂੰ ਨਕਲੀ ਮਨੋਵਿਕਲਪ (ਡਿਮੈਂਸ਼ੀਆ) ਕਿਹਾ ਜਾ ਸਕਦਾ ਹੈ।ਹਾਈਪੋਥਾਇਰੋਇਡ ਦੀ ਬੀਮਾਰੀ ਦੇ ਸਹੀ ਇਲਾਜ ਨਾਲ ਇਸ ਕਿਸਮ ਦੇ ਮਨੋਵਿਕਲਪ (ਡਿਮੈਂਸ਼ੀਆ) ਨੂੰ ਪਰਤਾਇਆ ਜਾ ਸਕਦਾ ਹੈ।
ਟਰੌਮੈਟਿਕ (ਸੱਟ ਲੱਗਣ ਕਾਰਣ) ਮਨੋਵਿਕਲਪ (ਡਿਮੈਂਸ਼ੀਆ) ਦੀ ਪਛਾਣ ਪੁਰਾਣੇ ਵੇਰਵੇ ਤੋਂ ਹੁੰਦੀ ਹੈ। ਇੱਕ ਪੇਸ਼ਾਵਰ ਮੁੱਕੇਬਾਜ਼ ਨੂੰ ਅਖ਼ੀਰੀ ਇਸ ਕਿਸਮ ਦਾ ਮਨੋਵਿਕਲਪ (ਡਿਮੈਂਸ਼ੀਆ) ਹੋ ਸਕਦਾ ਹੈ।ਇਹ ਪਾਰਕਿਨਸਨਿਜ਼ਮ ਦਾ ਕਾਰਣ ਬਣ ਸਕਦਾ ਹੈ। ਇਨਾਂ ਦੋਹਾਂ ਬੀਮਾਰੀਆਂ ਦਾ ਵਖਰੇਵਾਂ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ। ਤਿੰਨ ਹਾਲਤਾਂ ਅਧੀਨ ਮਰੀਜ਼ ਨੂੰ ਮਾਹਰ ਡਾਕਟਰ ਕੋਲ ਭੇਜ ਦੇਣਾ ਚਾਹੀਦਾ ਹੈ:
• ਫ਼ੈਮਲੀ ਡਾਕਟਰ ਨੂੰ ਬੀਮਾਰੀ ਦੀ ਪਛਾਣ ਬਾਰੇ ਪੱਕਾ ਯਕੀਨ ਨਹੀਂ
• ਪ੍ਰਵਾਰਕ ਮੈਂਬਰ ਭੇਜੇ ਜਾਣ ਲਈ ਬੇਨਤੀ ਕਰਦੇ ਹਨ
• ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੇ ਨਾਲ ਡਿਪ੍ਰੈਸ਼ਨ ਹੈ
ਸਰੋਤ : (ਡਿਮੈਂਸ਼ੀਆ) ਦੀਆਂ ਕਿਸਮਾਂ
ਆਖਰੀ ਵਾਰ ਸੰਸ਼ੋਧਿਤ : 2/6/2020