ਜੀਵਨ ਸਮਾਂ ਲੰਮੇਰਾ ਹੋਣ ਨਾਲ ਦਿਮਾਗ਼ ਨੂੰ ਤਿੱਖਾ ਰੱਖਣ ਲਈ ਮਾਨਸਕ ਉਤਸ਼ਾਹ ਦੀ ਪੂਰੀ ਤਰ੍ਹਾਂ ਲੋੜ ਹੈ ਕਿਉਂਕਿ ਇਸ ਨਾਲ ਨਸਾਂ ਦੇ ਮੌਜੂਦਾ ਸੈੱਲਾਂ ਵਿਚਕਾਰ ਸਬੰਧ ਕਾਇਮ ਕਰ ਕੇ ਦਿਮਾਗ਼ ਦੇ ਨਵੇਂ ਸੈੱਲ ਉਤਪੰਨ ਕਰਨ ਵਿੱਚ ਮਦਦ ਮਿਲਦੀ ਹੈ। ਆਪਣੀ ਮਾਨਸਕ ਸਿਹਤ ਅਤੇ ਸਲਾਮਤੀ ਦੀ ਸਾਂਭ ਸੰਭਾਲ ਲਈ ਇਹ ਕੁਝ ਗ਼ੈਰ-ਡਾਕਟਰੀ ਨੁਕਤੇ ਹਨ :-
(੧) ਸਿਆਣਪ ਨਾਲ ਖਾਉ, ਦਿਮਾਗ਼ ਲਈ ਅਨੁਕੂਲ ਫ਼ੋਲੀਏਟ ਭਰਪੂਰ ਭੋਜਨ ਜਿਵੇਂ ਕਿ ਐਸਪੈਰੇਗਸ, ਬਰੱਸਲ ਸਪਰਾਊਟਸ, ਸੰਤਰੇ, ਸਾਬਤ ਅਨਾਜ ਵਾਲੀ ਬਰੈੱਡ, ਸੀਰੀਅਲ, ਗਿਰੀਦਾਰ ਫ਼ਲ ਅਤੇ ਬਲੈਕ ਆਈਡ ਪੀਜ਼।
(੨) ਆਪਣੀਆਂ ਕੈਲਰੀਆਂ ਨੂੰ ਘਟਾ ਕੇ ਰੱਖੋ ਅਤੇ ਟਰਾਂਸ ਫ਼ੈਟਸ ਨੂੰ ਤਿਆਗੋ ਅਤੇ ਅਨਾਜ ਅਤੇ ਤਾਜ਼ੀਆਂ ਹਰੀਆਂ ਪੱਤੇਦਾਰ ਚੀਜ਼ਾਂ ਦਾ ਆਪਣੀ ਖ਼ੁਰਾਕ ਵਿੱਚ ਵਾਧਾ ਕਰੋ ਜੋ ਕਿ ਬੀ ਵਿਟਾਮਿਨਾਂ ਜਿਵੇਂ ਕਿ ਬੀ ੧੨ ਅਤੇ ਫ਼ੋਲਿਕ ਐਸਿਡ ਨਾਲ ਭਰਪੂਰ ਹੁੰਦੀਆਂ ਹਨ ਜਿਹੜੇ ਤੁਹਾਡੇ ਦਿਮਾਗ਼ ਨੂੰ ਖ਼ੁਰਾਕ ਦਿੰਦੇ ਹਨ ਅਤੇ ਇਸ ਨੂੰ ਢਲਣਸ਼ੀਲ ਅਤੇ ਤਿੱਖਾ ਰੱਖਣ ਵਿੱਚ ਮਦਦ ਕਰਦੇ ਹਨ।
(੩) ਕਾਫ਼ੀ ਮਾਤਰਾ ਵਿੱਚ ਤਰਲ ਚੀਜ਼ਾਂ ਪੀਉ ਪ੍ਰੰਤੂ ਸ਼ਰਾਬ ਅਤੇ ਤੰਬਾਕੂ ਤੋਂ ਬਚੋ ਕਿੳਂੁਕਿ ਇਨ੍ਹਾਂ ਦਾ ਸਬੰਧ ਡਿਮੈਂਸ਼ੀਆ ਨਾਲ ਹੈ।
(੪) ਮਿੱਠੀਆਂ ਪੀਣਯੋਗ ਚੀਜ਼ਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਪੀਣ ਤੋਂ ਬਚੋ, ਦਿਨ ਵਿੱਚ ਇੱਕ ਕੈਨ ਸੌਫ਼ਟ ਡਰਿੰਕ ਦਾ ਪੀਣ ਨਾਲ ਸਾਲ ਵਿੱਚ ਤੁਹਾਡਾ ਭਾਰ 15 ਪਾਊਂਡ (6.8 ਕਿਲੋਗ੍ਰਾਮ) ਵਧ ਸਕਦਾ ਹੈ।
(੫) ਆਪਣੀ ਯਾਦਸ਼ਕਤੀ ਵਧਾਉਣ ਲਈ ਹਰ ਰੋਜ਼ ੬ ਮਿੰਟ ਦੇ ਸ਼ਕਤੀ ਝੋਂਕਿਆਂ ਨਾਲ ਮੁਨਾਸਬ ਆਰਾਮ ਲਉ।
(੬) ਬਾਕਾਇਦਗੀ ਨਾਲ ਦਰਮਿਆਨੇ ਪੱਧਰ ਦੀ ਕਸਰਤ ਲਈ ਸਮਾਂ ਕੱਢੋ ਜਿਸ ਵਿੱਚ ਸੰਚਾਲਕ ਤਾਲਮੇਲ ਸੁਧਾਰਨ ਲਈ ਅਤੇ ਵਧੀਆ ਢੰਗ ਨਾਲ ਕੰਮ ਕਰਦੇ ਦਿਮਾਗ਼ ਨੂੰ ਕਾਇਮ ਰੱਖਣ ਲਈ ਸਰੀਰਕ ਫ਼ੁਰਤੀ ਲੋੜੀਂਦੀ ਹੋਵੇ।
(੭) ਧਿਆਨ ਸਾਧਨਾ, ਸਾਹ ਲੈਣ ਅਤੇ ਤਣਾਅਮੁਕਤ ਹੋਣ ਦੀਆਂ ਤਕਨੀਕਾਂ ਸ਼ਾਂਤੀ ਅਤੇ ਆਰਾਮ ਹਾਸਲ ਕਰਨ ਅਤੇ ਇਕਾਗਰਤਾ ਸੁਧਾਰਨ ਅਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਕਰਨ ਵਾਲੀਆਂ ਰਣਨੀਤੀਆਂ ਹਨ।
(੮) ਭਾਈਚਾਰੇ ਵਿੱਚ ਇੱਕ ਸਰਗਰਮ ਭਾਈਵਾਲ ਬਣੋ! ਸਮਾਜਕ ਮੇਲਜੋਲ ਯਾਦਸ਼ਕਤੀ ਨੂੰ ਬਿਹਤਰ ਬਣਾਉਂਦਾ ਹੈ ਅਤੇ ਤੁਹਾਡੀ ਮਨੋਦਸ਼ਾ ਨੂੰ ਸੁਧਾਰਨ ਲਈ ਐਂਡੌਰਫ਼ਿਨਜ਼ ਛੱਡਦਿਆਂ ਸਵੈ - ਮਾਣ ਵਿੱਚ ਵਾਧਾ ਕਰਦਾ ਹੈ।
(੯) ਹਾਸੇ ਠੱਠੇ ਵਾਲਾ ਸੁਭਾਅ ਰੱਖੋ ਅਤੇ ਆਪਣੇ ਬੱਚਿਆਂ ਨਾਲ ਖੇਡੋ ਕਿਉਂਕਿ ਸਰਗਰਮ ਹਿੱਸਾ ਲੈਣਾ ਤੁਹਾਡੇ ਖ਼ੂਨ ਦੇ ਵਹਾਅ ਵਿੱਚ ਆਕਸੀਜਨ ਨੂੰ ਵਧਾ ਕੇ ਤੁਹਾਡੇ ਖ਼ੂਨ ਦਾ ਦਬਾਅ ਘੱਟ ਕਰ ਕੇ ਤੁਹਾਡੀ ਦਿਮਾਗ਼ੀ ਸਿਹਤ ਨੂੰ ਉੱਚਾ ਚੁੱਕਦਾ ਹੈ।
(੧੦) ਆਪਣੀ ਯਾਦਸ਼ਕਤੀ ਨੂੰ ਤੇਜ਼ ਰੱਖਣ ਲਈ ਚੀਜ਼ਾਂ ਨੂੰ ਚੇਤੇ ਕਰ ਕੇ ਮਨ ਵਿੱਚ ਗਰੋਸਰੀ ਦੀ ਸੂਚੀ ਬਣਾਉ।
(੧੧) ਅੰਤ ਵਿੱਚ, ਖ਼ੁਸ਼, ਸਰਗਰਮ ਅਤੇ ਸੱਟ ਫ਼ੇਟ ਤੋਂ ਬਚ ਕੇ ਰਹੋ ਅਤੇ ਕੁਝ ਅਜਿਹਾ ਅਰਥ ਭਰਪੂਰ ਕਰੋ ਜਿਸ ਨਾਲ ਤੁਹਾਨੂੰ ਮਜ਼ਾ ਆਵੇ।
ਸਰੋਤ : ਮਾਨਸਕ ਸਿਹਤ ਦੀ ਸਾਂਭ ਸੰਭਾਲ
ਆਖਰੀ ਵਾਰ ਸੰਸ਼ੋਧਿਤ : 2/6/2020