(੧) ਆਪਣੀਆਂ ਦਵਾਈਆਂ ਦੀ ਇੱਕ ਸੂਚੀ ਬਣਾ ਲਉ।
(੨) ਆਪਣੇ ਨਿਜੀ ਬੈਗ ਵਿੱਚ ੭ ਦਿਨਾਂ ਲਈ ਲੋੜੀਂਦੀਆਂ ਦਵਾਈਆਂ ਰੱਖ ਲਉ (ਜੇ ਕਿਧਰੇ ਕਿਸੇ ਕਾਰਣ ਤੁਹਾਡਾ ਸਾਮਾਨ ਗੁਆਚ ਜਾਵੇ ਜਾਂ ਪਛੜ ਜਾਵੇ)
(੩) ਆਪਣੇ ਡਾਕਟਰ ਕੋਲੋਂ ਇੱਕ ਚਿੱਠੀ ਜ਼ਰੂਰ ਲੈ ਲਉ ਕਿ ਤੁਸੀਂ ਇੰਸੁਲਿਨ ਲੈ ਰਹੇ ਹੋ।
(੪) ਆਪਣੀ ਹਵਾਈ ਕੰਪਨੀ ਨੂੰ ਸੂਚਿਤ ਕਰ ਦਿਉ ਕਿ ਤੁਹਾਨੂੰ ਡਾਇਬਿਟੀਜ਼ ਵਾਲਾ ਖਾਣਾ ਲੋੜੀਂਦਾ ਹੈ।
(੫) ਸਫ਼ਰ ਕਰਦੇ ਸਮੇਂ ਕਾਫ਼ੀ ਮਾਤਰਾ ਵਿੱਚ ਪੀਣ ਵਾਲੀਆਂ ਚੀਜ਼ਾਂ ਲਉ ਅਤੇ ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਤੋਂ ਬਚੋ ਜਾਂ ਉੱਕਾ ਹੀ ਨਾ ਕਰੋ।
(੬) ਆਪਣੇ ਟੈੱਸਟਾਂ ਦੇ ਨਵੇਂ ਨਤੀਜੇ ਆਪਣੇ ਨਾਲ ਲੈ ਕੇ ਜਾਉ।
(੭) ਵਿਦੇਸ਼ ਵਿੱਚ ਡਾਕਟਰਾਂ ਨੂੰ ਮਿਲਣ ਸਬੰਧੀ ਜਾਂ ਆਪਣੀ ਯਾਤਰਾ ਦੌਰਾਨ ਕਰਵਾਏ ਕਿਸੇ ਵੀ ਟੈੱਸਟ ਸਬੰਧੀ ਵੇਰਵੇ ਵਾਪਸ ਨਾਲ ਲੈ ਕੇ ਆਉ।
(੮) ਕਿਸੇ ਸਿੱਖਿਅਤ ਡਾਕਟਰ ਦੀ ਮਨਜ਼ੂਰੀ ਤੋਂ ਬਿਨਾਂ ਆਪਣੀ ਦਵਾਈ ਵਿੱਚ ਕੋਈ ਤਬਦੀਲੀ ਨਾ ਕਰੋ।
(੯) ਜੇ ਤੁਸੀਂ ਕੋਈ ਵਾਧੂ ਦਵਾਈ ਲੈ ਰਹੇ ਹੋ, ਤਾਂ ਆਪਣੇ ਡਾਕਟਰ ਨੂੰ ਦੱਸ ਦਿਉ।
(੧੦) ਜੇ ਤੁਹਾਡੀ ਯਾਤਰਾ ਦੌਰਾਨ, ਤੁਹਾਡੀ ਗਤੀਵਿਧੀ ਜਾਂ ਖ਼ੁਰਾਕ ਬਦਲ ਜਾਵੇ, ਤਾਂ ਆਪਣੀ ਦਵਾਈ ਦੀ ਮਾਤਰਾ ਨੂੰ ਠੀਕ ਕਰਨਾ ਯਾਦ ਰੱਖੋ।
ਸਰੋਤ : ਸਫ਼ਰ ਤੇ ਜਾਣ ਵਾਲੇ ਮਰੀਜ਼ਾਂ
ਆਖਰੀ ਵਾਰ ਸੰਸ਼ੋਧਿਤ : 2/6/2020