(੧) ਕਿਸੇ ਸਿਹਤ ਪੇਸ਼ਾਵਰ ਨਾਲ ਗੱਲ ਕੀਤੇ ਬਿਨਾਂ ਕੋਈ ਦਵਾਈ ਸ਼ੁਰੂ ਜਾਂ ਬੰਦ ਨਾ ਕਰੋ।
(੨) ਬਹੁਤੀਆਂ ਦਵਾਈਆਂ ਭੋਜਨ ਦੇ ਨਾਲ ਲੈਣੀਆਂ ਹੁੰਦੀਆਂ ਹਨ।
(੩) ਕਿਸੇ ਹੋਰ ਹਦਾਇਤ ਜਾਂ ਆਪਣੀਆਂ ਗੋਲੀਆਂ ਕਦੋਂ ਲੈਣੀਆਂ ਹਨ ਬਾਰੇ ਆਪਣੇ ਫ਼ਾਰਮਾਸਿਸਟ ਤੋਂ ਪਤਾ ਕਰੋ।
(੪) ਆਪਣੀ ਦਵਾਈ ਹਰ ਰੋਜ਼ ਉਸੇ ਵੇਲੇ ਲੈਣ ਦਾ ਨੇਮ ਬਣਾ ਕੇ ਰੱਖੋ।
(੫) ਜੇ ਤੁਸੀਂ ਕਈ ਦਵਾਈਆਂ ਲੈਂਦੇ ਹੋ ਤਾਂ ਬਲਿਸਟਰ ਪੈਕਿੰਗ ਬਾਰੇ ਵਿਚਾਰ ਕਰੋ।
(੬) ਆਪਣੀਆਂ ਦਵਾਈਆਂ ਦੀ ਸੂਚੀ ਹੱਥ ਹੇਠ ਰੱਖੋ।
(੭) ਆਪਣੀਆਂ ਦਵਾਈਆਂ ਦੇ ਨਾਂਵਾਂ ਦਾ ਪਤਾ ਰੱਖੋ ਅਤੇ ਉਹ ਕਿਹੋ ਜਿਹੀਆਂ ਦਿਸਦੀਆਂ ਹਨ ਅਤੇ ਕਾਹਦੇ ਲਈ ਹਨ।
(੮) ਕੋਈ ਹਰਬਲ/ਆਯੁਵੈਦਿਕ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਫ਼ਾਰਮਾਸਿਸਟ ਜਾਂ ਡਾਕਟਰ ਨੂੰ ਪੁੱਛ ਲਉ।
(੯) ਸਫ਼ਰ ਵਿੱਚ ਧਿਆਨ ਰੱਖੋ।
(੧੦) ਕੋਈ ਅਣਵਰਤੀਆਂ ਜਾਂ ਬੰਦ ਕੀਤੀਆਂ ਦਵਾਈਆਂ ਫ਼ਾਰਮੇਸੀ ਨੂੰ ਮੋੜ ਦਿਉ।
ਸਰੋਤ : ਡਾਇਬਿਟੀਜ਼ ਦੀਆਂ ਦਵਾਈਆਂ
ਆਖਰੀ ਵਾਰ ਸੰਸ਼ੋਧਿਤ : 2/6/2020