ਜੈਨਰਲ ਅਨੱਸਥੀਸੀਆ ਦਵਾਈਆਂ ਦਾ ਇੱਕ ਮਿਸ਼ਰਨ ਹੁੰਦਾ ਹੈ ਜੋ ਤੁਹਾਡੇ ਬੱਚੇ ਨੂੰ ਢੂੰਘੀ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ। ਇਸ ਦਾ ਭਾਵ ਹੈ ਕਿ ਤੁਹਾਡਾ ਬੱਚਾ ਦਰਦ ਮਹਿਸੂਸ ਨਹੀਂ ਕਰੇਗਾ ਜਾਂ ਅਪਰੇਸ਼ਨ ਨੂੰ ਯਾਦ ਨਹੀ ਰੱਖੇਗਾ। ਜਦੋਂ ਬੱਚੇ ਦਾ ਅਪਰੇਸ਼ਨ, ਟੈਸਟ, ਜਾਂ ਇਲਾਜ ਹੁੰਦਾ ਹੈ ਤਾਂ ਜੈਨਰਲ ਅਨੱਸਥੀਸੀਆ ਦਿੱਤਾ ਜਾਂਦਾ ਹੈ।
ਇਹ ਜਾਣਕਾਰੀ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਦੇਣ ਲਈ ਤਿਆਰ ਕਰਨ ਵਿੱਚ ਮਦਦ ਕਰੇਗੀ। ਕ੍ਰਿਪਾ ਕਰ ਕੇ, ਇਸ ਜਾਣਕਾਰੀ ਨੁੰ ਧਿਆਣ ਨਾਲ ਪੜ੍ਹੋ ਅਤੇ ਅਜਿਹੇ ਸ਼ਬਦ ਵਰਤ ਕੇ ਉਸ ਨੂੰ ਸਮਝਾਉ ਜੋ ਉਹ ਸਮਝ ਸਕਦਾ/ਸਕਦੀ ਹੋਵੇ। ਕੀ ਕੁਝ ਹੋਣਾ ਹੈ ਬਾਰੇ ਜਾਣ ਲੈਣ ਨਾਲ ਤੁਹਾਡਾ ਬੱਚਾ ਘੱਟ ਘਬਰਾਹਟ ਮਹਿਸੂਸ ਕਰੇਗਾ। ਆਪ ਅਤੇ ਆਪਣੇ ਬੱਚੇ ਨੂੰ ਤਿਆਰ ਕਰਨ ਲਈ ਤੁਸੀਂ ਪ੍ਰੀ- ਅਨੱਸਥੀਸੀਆ ਕਲੀਨਿਕ ਨਾਲ ਵੀ ਸੰਪਰਕ ਕਰ ਸਕਦੇ ਹੋ।
ਜੈਨਰਲ ਅਨੱਸਥੀਸੀਆ ਤੋਂ ਪਹਿਲਾਂ ਤੁਹਾਡੇ ਬੱਚੇ ਦਾ ਪੇਟ ਖ਼ਾਲੀ ਹੋਣਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਦੇ ਪੇਟ ਵਿੱਚ ਭਾਵੇਂ ਥੋੜ੍ਹੀ ਮਾਤਰਾ ਵਿੱਚ ਖਾਣ ਜਾਂ ਪੀਣ ਵਾਲੀ ਕੋਈ ਚੀਜ਼ ਹੈ ਤੁਹਾਡਾ ਬੱਚਾ ਅਨੱਸਥੀਸੀਆ ਦੇਣ ਦੌਰਾਨ ਉਸ ਨੂੰ ਉਲਟੀ ਕਰ ਕੇ ਬਾਹਰ ਸੁੱਟ ਸਕਦਾ ਹੈ ਅਤੇ ਉਸ ਦੇ ਫੇਫੜਿਆਂ ਦਾ ਨੁਕਸਾਨ ਹੋ ਸਕਦਾ ਹੈ। ਖ਼ਾਲੀ ਪੇਟ ਨਾਲ ਉਲਟੀ ਕਰਨ ਦੀ ਸੰਭਾਵਨਾ ਘਟ ਜਾਂਦੀ ਹੈ।
ਬੱਚੇ ਦਾ ਪੇਟ ਖ਼ਾਲੀ ਹੋਣ ਨੂੰ ਯਕੀਨੀ ਬਣਾਉਣ ਲਈ ਹੇਠ ਦਰਜ ਹਦਾਇਤਾਂ ਦੀ ਪਾਲਣਾ ਕਰੋ। ਜੇ ਤੁਸੀਂ ਇਨ੍ਹਾਂ ਦੀ ਪਾਲਣਾ ਨਹੀਂ ਕਰਦੇ,ਤੁਹਾਡੇ ਬੱਚੇ ਦਾ ਅਪਰੇਸ਼ਨ,ਟੈਸਟ ਜਾਂ ਇਲਾਜ ਕਰਨ ਵਿੱਚ ਦੇਰੀ ਹੋ ਸਕਦੀ ਹੈ ਜਾਂ ਰੱਦ ਹੋ ਸਕਦਾ ਹੈ:
ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ, ਇੱਕ ਨਰਸ ਕਾਲ ਕਰ ਕੇ ਤੁਹਾਨੂੰ ਤੁਹਾਡੇ ਬੱਚੇ ਦੀ ਸਿਹਤ ਬਾਰੇ ਪੁੱਛੇਗੀ। ਤੁਹਾਨੂੰ ਆਪਣੇ ਬੱਚੇ ਨੂੰ ਪ੍ਰੀ- ਅਨੱਸਥੀਸੀਆ ਅਸੈੱਸਮੈਂਟ ਕਲੀਨਿਕ ਲਿਆਉਣ ਲਈ ਕਿਹਾ ਜਾ ਸਕਦਾ ਹੈ। ਇਸ ਕਲੀਨਿਕ ਵਿਖੇ ਤੁਸੀਂ ਅਤੇ ਤੁਹਾਡਾ ਬੱਚਾ ਨਰਸ ਨਾਲ ਜਾਂ ਅਨੱਸਥੀਆਲੋਜਿਸਟ (ਅਨੱਸਥੀਸੀਆ ਦੇਣ ਵਾਲੇ) ਨਾਲ ਜੈਨਰਲ ਅਨੱਸਥੀਸੀਆ ਬਾਰੇ ਗੱਲਬਾਤ ਕਰੋਗੇ। ਇਸ ਕਾਰਜ ਵਿਧੀ ਵਿੱਚ ਖ਼ਤਰੇ ਨੂੰ ਘਟਾਉਣ ਲਈ ਅਨੱਸਥੀਆਲੋਜਿਸਟ ਜਾਣਨਾ ਚਾਹੇਗਾ ਕਿ ਕੀ ਤੁਹਾਡੇ ਬੱਚੇ ਨੂੰ ਕੋਈ ਸਿਹਤ ਦੀ ਸਮੱਸਿਆ ਤਾਂ ਨਹੀਂ ਹੈ। ਅਪਰੇਸ਼ਨ ਤੋਂ ਪਹਿਲਾਂ ਅਤੇ ਪਿੱਛੋਂ ਤੁਹਾਡੇ ਬੱਚੇ ਦੀ ਲੋੜੀਂਦੀ ਸੰਭਾਲ ਬਾਰੇ ਕਲੀਨਿਕ ਵਿਖੇ ਤੁਸੀਂ ਅਤੇ ਤੁਹਾਡਾ ਬੱਚਾ ਇੱਕ ਨਰਸ ਨਾਲ ਗੱਲਬਾਤ ਕਰੋਂਗੇ। ਆਪਣੇ ਬੱਚੇ ਦੀਆਂ ਦਵਾਈਆਂ ਕਲੀਨਿਕ ਵਿੱਚ ਨਾਲ ਲੈ ਕੇ ਆਓ।
ਅਨੱਸਥੀਸੀਆਲੋਜਿਸਟ (ਅਨੱਸਥੀਸੀਆ ਦੇਣ ਵਾਲਾ) ਜਾਂ ਤੁਹਾਡੇ ਬੱਚੇ ਦਾ ਡਾਕਟਰ ਫ਼ੈਸਲਾ ਕਰ ਸਕਦੇ ਹਨ ਕਿ ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਤੁਹਾਡੇ ਬੱਚੇ ਦੇ ਪ੍ਰਯੋਗਸ਼ਾਲਾ ਟੈਸਟ ਹੋਣੇ ਚਾਹੀਦੇ ਹਨ। ਇਹ ਗੱਲ ਤੁਹਾਡੇ ਬੱਚੇ ਦੇ ਡਾਕਟਰੀ ਪਿਛੋਕੜ ਅਤੇ ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਕਿਉਂ ਦਿੱਤਾ ਜਾ ਰਿਹਾ ਹੈ, ਉੱਤੇ ਨਿਰਭਰ ਕਰਦੀ ਹੈ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020