ਹੋਮ / ਸਿਹਤ / ਬਿਮਾਰੀਆਂ ਉੱਤੇ ਜਾਣਕਾਰੀ / ਜੈਨਰਲ ਅਨੱਸਥੀਸੀਆ / ਜੇ ਬੱਚਾ ਅਪਰੇਸ਼ਨ, ਟੈਸਟ, ਜਾਂ ਇਲਾਜ ਤੋਂ ਪਹਿਲਾਂ ਬਿਮਾਰ ਹੈ ?
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜੇ ਬੱਚਾ ਅਪਰੇਸ਼ਨ, ਟੈਸਟ, ਜਾਂ ਇਲਾਜ ਤੋਂ ਪਹਿਲਾਂ ਬਿਮਾਰ ਹੈ ?

ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਤੁਹਾਡੇ ਬੱਚੇ ਨੂੰ ਜਿੱਥੋਂ ਤੀਕ ਸੰਭਵ ਹੋ ਸਕੇ ਸਿਹਤਮੰਦ ਹੋਣਾ ਚਾਹੀਦਾ ਹੈ।

ਜੇ ਤੁਹਾਡਾ ਬੱਚਾ ਅਪਰੇਸ਼ਨ, ਟੈਸਟ, ਜਾਂ ਇਲਾਜ ਕਰਨ ਤੋਂ ਪਹਿਲਾਂ ਹਫ਼ਤੇ ਦੌਰਾਨ ਬਿਮਾਰ ਰਿਹਾ ਹੋਵੇ ਤਾਂ ਹਸਪਤਾਲ ਵਿੱਚ ਬੱਚੇ ਦੇ ਡਾਕਟਰ ਨੂੰ ਤੁਰੰਤ ਫ਼ੋਨ ਕਰੋ ?

 • ਘਰਰ ਘਰਰ ਕਰਦਾ ਹੋਵੇ
 • ਖੰਘਦਾ ਹੋਵੇ
 • ਬੁਖ਼ਾਰ ਹੋਵੇ
 • ਨੱਕ ਵਗਦਾ ਹੋਵੇ
 • ਉਲਟੀਆਂ ਕਰਦਾ ਹੋਵੇ
 • ਆਮ ਤੌਰ ਤੇ ਠੀਕ ਮਹਿਸੂਸ ਨਾ ਕਰਦਾ ਹੋਵੇ

ਜੈਨਰਲ ਅਨੱਸਥੀਸੀਆ ਕਿਵੇਂ ਦਿੱਤਾ ਜਾਂਦਾ ਹੈ ?

ਤੁਹਾਡੇ ਬੱਚੇ ਨੂੰ ਨਿਕਾਬ ਚਾੜ੍ਹ ਕੇ ਜਾਂ ਨਾੜੀ ਵਿੱਚ ਛੋਟੀ ਜਿਹੀ ਟਿਊਬ,ਜਿਸ ਨੂੰ ਇੰਟਰਾਵੈਨਸ ਲਾਈਨ (IV) ਕਿਹਾ ਜਾਂਦਾ ਹੈ, ਰਾਹੀਂ ਜੈਨਰਲ ਅਨੱਸਥੀਸੀਆ ਦਿੱਤਾ ਜਾਂਦਾ ਹੈ।

ਜੇ ਤੁਹਾਡਾ ਬੱਚਾ ਬਹੁਤ ਘਬਰਾਇਆ ਹੋਇਆ ਹੋਵੇ,ਤਾਂ ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਉਸ ਨੂੰ ਕੋਈ ਦਵਾਈ ਦਿੱਤੀ ਜਾ ਸਕਦੀ ਹੈ। ਇਸ ਨਾਲ ਉਸ ਨੂੰ ਸ਼ਾਂਤ ਕਰਨ ਵਿੱਚ ਮਦਦ ਮਿਲੇਗੀ ਜਾਂ ਜੈਨਰਲ ਅਨੱਸਥੀਸੀਆ ਦੇਣ ਬਾਰੇ ਉਹ ਘੱਟ ਪਰੇਸ਼ਾਨ ਹੋਵੇਗਾ/ਹੋਵੇਗੀ।

ਜੈਨਰਲ ਅਨੱਸਥੀਸੀਆ ਕੌਣ ਦਿੰਦਾ ਹੈ ?

ਡਾਕਟਰ, ਜਿਹੜਾ ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਦਿੰਦਾ ਹੈ,ਨੂੰ ਅਨੱਸਥੀਆਲੋਜਿਸਟ ਕਿਹਾ ਜਾਂਦਾ ਹੈ। ਅਨੱਸਥੀਆਲੋਜਿਸਟ ਇੱਕ ਅਜਿਹਾ ਡਾਕਟਰ ਹੁੰਦਾ ਹੈ ਜੋ ਸਰਜਰੀ ਕਰਨ ਅਤੇ ਦੂਜੀਆਂ ਘਬਰਾਹਟ ਪੈਦਾ ਕਰਨ ਵਾਲੀਆਂ ਵਿਧੀਆਂ ਵਿੱਚ ਨੀਂਦ ਲਿਆਉਣ, ਦਰਦ ਮਾਰ ਅਤੇ ਬੇਹੋਸ਼ ਕਰਨ ਵਾਲੀਆਂ ਡਰੱਗਜ਼ ਇਸ ਮੰਤਵ ਲਈ ਦਿੰਦਾ ਹੈ ਕਿ ਤੁਹਾਡਾ ਬੱਚਾ ਇਨ੍ਹਾਂ ਪ੍ਰੋਸੀਜਰਾਂ (ਕਾਰਜ ਵਿਧੀਆਂ) ਦੌਰਾਨ ਸੁੱਤਾ ਰਹੇਗਾ ਅਤੇ ਇਨ੍ਹਾਂ ਤੋਂ ਬੇਸੁਰਤ ਰਹੇਗਾ।

ਅਨੱਸਥੀਆਲੋਜਿਸਟ ਤੁਹਾਡੇ ਬੱਚੇ ਦੀ ਸੰਭਾਲ ਕਰੇਗਾ ਅਤੇ ਜੈਨਰਲ ਅਨੱਸਥੀਸੀਆ ਦੇ ਅਸਰਾਂ ਨਾਲ ਸਿੱਝਣ ਵਿੱਚ ਉਸ ਦੀ ਮਦਦ ਕਰੇਗਾ। ਬੱਚੇ ਦੇ ਅਪਰੇਸ਼ਨ, ਟੈਸਟ, ਜਾਂ ਇਲਾਜ ਦੌਰਾਨ, ਅਨੱਸਥੀਆਲੋਜਿਸਟ ਤੁਹਾਡੇ ਬੱਚੇ ਦੇ ਸਾਹ, ਦਿਲ ਦੀ ਧੜਕਣ, ਤਾਪਮਾਨ, ਅਤੇ ਖ਼ੂਨ ਦੇ ਦਬਾਅ ਨੂੰ ਵੇਖਦਾ ਰਹੇਗਾ। ਪ੍ਰੋਸੀਜਰ ਪੂਰਾ ਹੋ ਜਾਣ ਪਿੱਛੋਂ , ਅਨੱਸਥੀਆਲੋਜਿਸਟ ਇਹ ਯਕੀਨੀ ਬਣਾਵੇਗਾ ਕਿ ਤੁਹਾਡਾ ਬੱਚਾ ਅਰਾਮ ਵਿੱਚ ਹੈ ਅਤੇ ਠੀਕ ਹੋ ਰਿਹਾ ਹੈ।

ਜੈਨਰਲ ਅਨੱਸਥੀਸੀਆ ਕਾਰਨ ਤੁਹਾਡੇ ਬੱਚੇ ਉੱਤੇ ਮੰਦੇ ਅਸਰ ਵੀ ਹੋ ਸਕਦੇ ਹਨ

ਜੈਨਰਲ ਅਨੱਸਥੀਸੀਆ ਦੇਣ ਪਿੱਛੋਂ, ਹਲ਼ਕੇ ਜਿਹੇ ਮੰਦੇ ਅਸਰ ( ਸਮੱਸਿਆਵਾਂ) ਹੋ ਸਕਦੇ ਹਨ ਜਿਸ ਵਿੱਚ ਇਹ ਸ਼ਾਮਲ ਹਨ:

 • ਥਕਾਵਟ
 • ਚੱਕਰ ਆਉਣੇ
 • ਚਿੜਚਿੜਾਪਣ
 • ਗਲ਼ੇ ਵਿੱਚ ਦਰਦ
 • ਖੰਘ
 • ਦਿਲ ਕੱਚਾ ਹੋਣਾ
 • ਉਲਟੀਆਂ ਆਉਣੀਆਂ; ਜੇ ਇਸ ਤਰ੍ਹਾਂ ਹੋਵੇ , ਤਾਂ ਤੁਹਾਡੇ ਬੱਚੇ ਦੀੰ ਮਦਦ ਕਰਨ ਲਈ ਜਾਂ ਠੀਕ ਮਹਿਸੂਸ ਕਰਨ ਲਈ ਉਸ ਨੂੰ ਦਵਾਈ ਦਿੱਤੀ ਜਾਵੇਗੀ।

ਮੰਦੇ ਅਸਰ ਬਹੁਤ ਹੀ ਘੱਟ ਹੁੰਦੇ ਹਨ

ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਦੇਣ ਦੌਰਾਨ ਜਾਂ ਪਿੱਛੋਂ ਗੰਭੀਰ ਸਮੱਸਿਆ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ। ਇਹ ਸਮੱਸਿਆਵਾਂ ਬਹੁਤ ਟਾਵੀਆਂ ਹੁੰਦੀਆਂ ਹਨ ਪਰ ਇਨ੍ਹਾਂ ਵਿੱਚ ਹੇਠ ਦਰਜ ਸ਼ਾਮਲ ਹਨ:

 • ਡਰੱਗ ਦੇ ਪ੍ਰਤੀਕਰਮ ਵਜੋਂ ਅਲਰਜੀ
 • ਦਿਮਾਗ਼ ਨੂੰ ਸੱਟ
 • ਕਾਰਡੀਅਕ ਅਰੈੱਸਟ ਜਿਸ ਦਾ ਭਾਵ ਹੈ ਦਿਲ ਦੀ ਧੜਕਣ ਦਾ ਬੰਦ ਹੋ ਜਾਣਾ; ਇਸ ਨਾਲ ਮੌਤ ਹੋ ਸਕਦੀ ਹੈ

ਅਪਰੇਸ਼ਨ, ਟੈਸਟ, ਜਾਂ ਇਲਾਜ ਦੌਰਾਨ ਅਨੱਸਥੀਆਲੋਜਿਸਟ ਤੁਹਾਡੇ ਬੱਚੇ ਉੱਤੇ ਗੌਹ ਨਾਲ ਨਿਗਰਾਨੀ ਕਰੇਗਾ। ਉਹ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੁਸਿੱਖਅਤ ਹੁੰਦਾ ਹੈ ਜਾਂ ਹੁੰਦੀ ਹੈ।ਜੇ ਬੱਚੇ ਦੀ ਸਮੱਸਿਆ ਗੰਭੀਰ ਹੋਵੇ ਤਾਂ ਉਸ ਨੂੰ ਹਸਪਤਾਲ ਵਿੱਚ ਵੱਧ ਲੰਮੇਂ ਸਮੇਂ ਲਈ ਠਹਿਰਣਾ ਪੈ ਸਕਦਾ ਹੈ।

ਅਪਰੇਸ਼ਨ, ਟੈਸਟ, ਜਾਂ ਇਲਾਜ ਪਿੱਛੋਂ ਕੀ ਹੁੰਦਾ ਹੈ ?

ਤੁਹਾਡਾ ਬੱਚੇ ਨੂੰ ਪੋਸਟ- ਅਨੱਸਥੀਸਥੈਟਿਕ ਕੇਅਰ ਯੂਨਿਟ (PAUC) ਜਾਂ ਰਿਕੱਵਰੀ ਰੂਮ (ਅਪਰੇਸ਼ਨ ਪਿੱਛੋਂ ਜਿਸ ਕਮਰੇ ਵਿੱਚ ਮਰੀਜ਼ ਦੀ ਨਿਗਰਾਨੀ ਕੀਤੀ ਜਾਂਦੀ ਹੈ) ਵਿੱਚ ਰੱਖਿਆ ਜਾਵੇਗਾ। ਖ਼ਾਸ ਤੌਰ ਤੇ ਸੁਸਿੱਖਅਤ ਨਰਸਾਂ ਤੁਹਾਡੇ ਬੱਚੇ ਦਾ ਸਾਹ, ਦਿਲ ਦੀ ਧੜਕਣ, ਅਤੇ ਖ਼ੂਨ ਦਾ ਦਬਾਅ ਬਾਕਾਇਦਾ ਵੇਖਦੀਆਂ ਰਹਿਣਗੀਆਂ। ਅਪਰੇਸ਼ਨ, ਟੈਸਟ, ਇਲਾਜ ਦੇ ਛੇਤੀ ਹੀ ਪਿੱਛੋਂ ਤੁਹਾਡਾ ਬੱਚਾ ਜਾਗ ਪਵੇਗਾ। ਜਿਉਂ ਹੀ ਉਹ ਜਾਗ ਪੈਂਦਾ/ਪੈਂਦੀ ਹੈ ਤਾਂ ਤੁਸੀਂ ਆਪਣੇ ਬੱਚੇ ਕੋਲ ਜਾ ਸਕਦੇ ਹੋ।

ਜੇ ਤੁਹਾਡੇ ਬੱਚੇ ਨੂੰ ਦਰਦ ਹੁੰਦਾ ਹੋਵੇ

ਜੈਰਨਲ ਅਨੱਸਥੀਸੀਆ ਵਿੱਚੋਂ ਜਾਗਣ ਤੋਂ ਪਹਿਲਾਂ ਤੁਹਾਡੇ ਬੱਚੇ/ਬੱਚੀ ਨੂੰ ਦਰਦ ਲਈ ਦਵਾਈ ਦਿੱਤੀ ਜਾਵੇਗੀ।ਅਪਰੇਸ਼ਨ, ਟੈਸਟ, ਜਾਂ ਇਲਾਜ ਪਿੱਛੋਂ ਤੁਹਾਡੇ ਬੱਚੇ ਨੂੰ ਠੀਕ ਹੋਣ ਵਿੱਚ ਮਦਦ ਕਰਨ ਲਈ ਤੁਹਾਡੇ ਬੱਚੇ ਦੇ ਦਰਦ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ। ਜੇ ਤੁਹਾਨੂੰ ਮਹਿਸੂਸ ਹੋਵੇ ਕਿ ਉਸ ਨੂੰ ਦਰਦ ਹੁੰਦਾ ਹੈ ਤਾਂ ਆਪਣੇ ਬੱਚੇ ਦੀ ਨਰਸ ਜਾਂ ਡਾਕਟਰ ਨਾਲ ਗੱਲ ਕਰੋ ਤਾਂ ਜੋ ਉਹ ਮਦਦ ਕਰ ਸਕਣ।

ਜੇ ਤੁਹਾਡੇ ਕੋਈ ਪ੍ਰਸ਼ਨ ਹੋਣ

ਆਪਣੇ ਬੱਚੇ ਦੇ ਅਰਪਰੇਸ਼ਨ, ਟੈਸਟ, ਜਾਂ ਇਲਾਜ ਵਾਲੇ ਦਿਨ, ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਰੋਕਾਰ ਹੋਣ ਤਾਂ ਅਨੱਸਥੀਆਲੋਜਿਸਟ ਉਨ੍ਹਾਂ ਬਾਰੇ ਗੱਲ ਕਰਨ ਲਈ ਤੁਹਾਨੂੰ ਮਿਲੇਗਾ। ਜੇ ਤੁਹਾਡੇ ਪ੍ਰਸ਼ਨ ਇਸ ਤੋਂ ਪਹਿਲਾਂ ਹੋਣ ਤਾਂ ਅਨੱਸਥੀਸੀਆ ਨੂੰ ਫ਼ੋਨ ਕਰੋ। ਤੁਹਾਡੇ ਲਈ ਅਤੇ ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਸੰਭਵ ਅਨੁਭਵ ਬਣਾਉਣ ਵਾਸਤੇ ਇਹ ਟੀਮ ਤੁਹਾਡੇ ਨਾਲ ਮਿਲ ਕੇ ਕੰਮ ਕਰੇਗੀ। ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਰੋਕਾਰ ਹੋਣ ਤਾਂ ਕ੍ਰਿਪਾ ਕਰ ਕੇ ਫ਼ੋਨ ਕਰੋ।

ਮੁੱਖ ਨੁਕਤੇ

 • ਜੈਰਨਲ ਅਨੱਸਥੀਸੀਆ ਦੇ ਦੌਰਾਨ ਅਤੇ ਪਿੱਛੋਂ ਤੁਹਾਡੇ ਬੱਚੇ ਦਾ ਪੇਟ ਖ਼ਾਲੀ ਹੋਣਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਦਾ ਪੇਟ ਖ਼ਾਲੀ ਨਹੀਂ,ਤਾਂ ਤੁਹਾਡਾ ਬੱਚਾ ਉਲਟੀ ਕਰ ਸਕਦਾ ਹੈ ਅਤੇ ਆਪਣੇ ਫ਼ੇਫ਼ੜਿਆਂ ਦਾ ਨੁਕਸਾਨ ਕਰ ਸਕਦਾ/ਸਕਦੀ ਹੈ। ਜੇ ਤੁਸੀਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡੇ ਬੱਚੇ ਦੇ ਅਪਰੇਸ਼ਨ, ਟੈਸਟ, ਜਾਂ ਇਲਾਜ ਵਿੱਚ ਦੇਰੀ ਹੋ ਸਕਦੀ ਹੈ ਜਾਂ ਰੱਦ ਹੋ ਸਕਦਾ ਹੈ।
 • ਆਪਣੇ ਬੱਚੇ ਅਪਰੇਸ਼ਨ, ਟੈਸਟ, ਜਾਂ ਇਲਾਜ ਤੋਂ ਪਿਛਲੀ ਅੱਧੀ ਰਾਤ ਤੋਂ ਲੈ ਕੇ, ਤੁਹਾਡੇ ਬੱਚੇ ਨੂੰ ਕੋਈ ਠੋਸ ਖ਼ੁਰਾਕ, ਗੰਮ, ਕੈਂਡੀ, ਦੁੱਧ, ਸੰਤਰੇ ਦਾ ਜੂਸ, ਜਾਂ ਜੈਲੋ ਨਹੀਂ ਖਾਣੀ ਜਾਂ ਪੀਣੀ ਚਾਹੀਦੀ। ਅਨੱਸਥੀਸੀਆ ਦੇਣ ਤੋਂ 3 ਘੰਟੇ ਪਹਿਲਾਂ ਤੁਹਾਡਾ ਬੱਚਾ ਸਿਰਫ਼ ਸਾਫ਼ ਤਰਲ ਜਿਵੇਂ ਕਿ ਪਾਣੀ, ਜਿੰਜਰ ਏਲ, ਜਾਂ ਸੇਬਾਂ ਦਾ ਸਾਫ਼ ਜੂਸ ਪੀ ਸਕਦਾ ਹੈ।
 • ਅਪਰੇਸ਼ਨ, ਟੈਸਟ, ਜਾਂ ਇਲਾਜ ਤੋਂ ਤਿੰਨ ਘੰਟੇ ਪਹਿਲਾਂ ਆਪਣੇ ਬੱਚੇ ਨੂੰ ਕੋਈ ਵੀ ਚੀਜ਼ ਪੀਣ ਲਈ ਨਾ ਦਿਓ।

ਅਨੱਸਥੀਸੀਆ ਦੇਣ ਕਾਰਨ ਤੁਹਾਡੇ ਬੱਚੇ ਉੱਤੇ ਜੈਰਨਲ ਮੰਦੇ ਅਸਰ ਹੋਣ ਦੀ ਸੰਭਾਵਨਾ ਬਹੁਤ ਹੀ ਟਾਂਵੀਂ ਹੁੰਦੀ ਹੈ। ਅਨੱਸਥੀਆਲੋਜਿਸਟ ਅਜਿਹੀਆਂ ਸਮੱਸਿਆਵਾਂ, ਜੇ ਇਹ ਵਾਪਰਨ, ਬਾਰੇ ਤੁਹਾਡੇ ਬੱਚੇ ਦੀ ਬਹੁਤ ਧਿਆਨ ਨਾਲ ਨਿਗਰਾਨੀ ਕਰੇਗਾ।

ਸਰੋਤ : ਏ ਬੁਕਸ ਓਂਨਲਿਨ

3.8353909465
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top