ਲੋਦੇ ਅਜਿਹੀ ਦਵਾਈ ਹੁੰਦੀ ਹੇ ਜਿਸ ਦੁਆਰਾ ਸਰੀਰ ਦਾ ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ ਬਚਾਉ ਵਾਲੇ ਪ੍ਰੋਟੀਨ ਬਣਾਉਂਦਾ ਹੈ। ਇਨ੍ਹਾਂ ਪ੍ਰੋਟੀਨਾਂ ਨੂੰ ਰੋਗਾਣੂਨਾਸ਼ਕ (ਐਂਟੀਬਾਡੀਜ਼) ਕਿਹਾ ਜਾਂਦਾ ਹੈ। ਇਹ ਲੰਮੇ ਸਮੇਂ ਲਈ ਵਿਅਕਤੀ ਨੂੰ ਲਾਗ ਲੱਗਣ ਤੋਂ ਬਚਾਅ ਸਕਦੇ ਹਨ।
ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ ਤਾਂ ਸਾਰੇ ਤੰਦਰੁਸਤ ਬੱਚਿਆਂ ਨੂੰ ਛੋਟੀ ਮਾਤਾ ਦੇ ਲੋਦੇ ਲਵਾਉਣੇ ਚਾਹੀਦੇ ਹਨ। ਇਹ ਮਸ਼ਵਰਾ ਕੈਨੇਡੀਅਨ ਪੀਡੀਆਟ੍ਰਿਕ ਸੁਸਾਇਟੀ ਅਤੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਦਾ ਹੈ। ਆਂਟੇਰੀਓ ਵਿੱਚ, ਇਹ ਟੀਕੇ ਮੁਫ਼ਤ ਹੁੰਦੇ ਹਨ। ਲੋਦੇ ਕਾਰਗਰ ਹੁੰਦੇ ਹਨ ਅਤੇ ਰਿੜ੍ਹਣ ਵਾਲੀ ਅਵਸਥਾ ਦੇ ਬੱਚਿਆਂ, ਬੱਚਿਆਂ, 13 ਤੋਂ 19 ਸਾਲ ਦੇ ਯੁਵਕਾਂ, ਅਤੇ ਬਾਲਗ਼ਾਂ ਦੀ ਸੁਰੱਖਿਅਤ ਲਈ ਹੁੰਦੇ ਹਨ।
ਜੇ ਤੁਹਾਡੀ ਬੱਚੀ ਨੇ ਲੋਦੇ ਨਹੀਂ ਲਵਾਏ ਅਤੇ ਉਹ ਅਜਿਹੇ ਦੂਜੇ ਬੱਚੇ ਨੂੰ ਛੋਹਂਦੀ ਜਾਂ ਉਸ ਨਾਲ ਖੇਡਦੀ ਹੈ ਜਿਸ ਨੂੰ ਛੋਟੀ ਮਾਤਾ ਹੋਵੇ, ਤਾਂ ਉਸ ਦਾ ਬਚਾਅ ਹੋ ਸਕਦਾ ਹੈ ਜੇ ਛੇਤੀ ਹੀ ਤੁਹਾਡੀ ਬੱਚੀ ਨੂੰ ਲੋਦੇ ਲਗਾ ਦਿਤੇ ਜਾਣ ।
ਜੇ ਤੁਹਾਡੇ ਬੱਚੇ ਦੇ ਬਿਮਾਰੀ ਤੋਂ ਬਚਾਅ ਕਰਨ ਵਾਲੇ ਸਿਸਟਮ ਵਿੱਚ ਨੁਕਸ ਹੋਵੇ, ਜਾਂ ਉਹ ਅਜਿਹੀਆਂ ਦਵਾਈਆਂ ਲੈਂਦਾ ਹੋਵੇ ਜਿਸ ਨਾਲ ਉਸ ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ ਕਮਜ਼ੋਰ ਹੁੰਦਾ ਹੋਵੇ ਤਾਂ ਛੇਤੀ ਹੀ ਆਪਣੇ ਡਾਕਟਰ ਨੂੰ ਫ਼ੋਨ ਕਰੋ। ਤੁਹਾਡੇ ਬੱਚੇ ਦਾ ਇਲਾਜ ਹੇਠ ਦਰਜ ਦਵਾਈਆਂ ਵਿੱਚੋਂ ਕਿਸੇ ਇੱਕ ਨਾਲ ਕੀਤਾ ਜਾ ਸਕਦਾ ਹੈ।
ਬਹੁਤੀਆਂ ਹਾਲਤਾਂ ਵਿੱਚ, ਜਦੋਂ ਤੁਹਾਨੂੰ ਛੋਟੀ ਮਾਤਾ ਇੱਕ ਵਾਰੀ ਨਿਕਲ ਆਉਂਦੀ ਹੈ ਤਾਂ ਤੁਹਾਨੂੰ ਮੁੜ ਕੇ ਨਹੀਂ ਨਿਕਲੇਗੀ। ਇਸ ਨੂੰ ਜੀਵਨ ਭਰ ਲਈ ਬਚਾਅ ਕਿਹਾ ਜਾਂਦਾ ਹੈ। ਪਰ ਬਹੁਤ ਘੱਟ ਸੂਰਤਾਂ ਵਿੱਚ, ਵਿਅਕਤੀ ਨੂੰ ਫ਼ਿਰ ਵੀ ਨਿਕਲ ਸਕਦੀ ਹੈ।
ਗਰਭਵਤੀ ਔਰਤਾਂ ਨੂੰ ਛੋਟੀ ਮਾਤਾ ਨਿਕਲ ਸਕਦੀ ਹੈ।
ਜੇ ਤੁਸੀਂ ਗਰਭਵਤੀ ਬਣਨ ਬਾਰੇ ਸੋਚ ਰਹੇ ਹੋਵੋ ਅਤੇ ਛੋਟੀ ਮਾਤਾ ਨਹੀਂ ਨਿਕਲੀ, ਤਾਂ ਲੋਦੇ ਲਵਾਉਣ ਲਈ ਡਾਕਟਰ ਨਾਲ ਲੋਦੇ ਲਵਾਉਣ ਲਈ ਕਰ ਲਓ।
ਜੇ ਤੁਸੀਂ ਗਰਭਵਤੀ ਹੋਵੋ, ਤਾਂ ਛੋਟੀ ਮਾਤਾ ਬਾਰੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿਓ:
ਕੀ ਤੁਹਾਨੂੰ ਪਹਿਲਾਂ ਛੋਟੀ ਮਾਤਾ ਨਿਕਲੀ ਹੈ?
□ ਹਾਂ □ ਨਹੀਂ
ਕੀ ਤੁਸਾਂ ਛੋਟੀ ਮਾਤਾ ਦੇ ਲੋਦੇ ਲਵਾਏ ਹਨ?
□ ਹਾਂ □ ਨਹੀਂ
ਕੀ ਤੁਸੀਂ ਉਸੇ ਘਰ ਵਿੱਚ ਰਹਿੰਦੇ ਰਹੇ ਹੋ ਜਿਸ ਵਿੱਚ ਛੋਟੀ ਮਾਤਾ ਜਾਂ ਕੱਚੀ ਧੱਦਰ ਵਾਲਾ ਬਿਮਾਰ ਰਹਿੰਦਾ ਸੀ?
□ ਹਾਂ □ ਨਹੀਂ
ਜੇ ਇਨ੍ਹਾਂ ਤਿੰਨਾਂ ਪ੍ਰਸ਼ਨਾ ਦੇ ਤੁਹਾਡੇ ਉੱਤਰ ਨਾ ਵਿੱਚ ਹਨ, ਤਾਂ ਛੋਟੀ ਮਾਤਾ ਵਾਲੇ ਲੋਕਾਂ ਤੋਂ ਦੂਰ ਰਹੋ। ਗਰਭ ਅਵੱਸਥਾ ਵਿੱਚ ਕਿਸੇ ਸਮੇਂ ਵੀ ਛੋਟੀ ਮਾਤਾ ਤੁਹਾਡੇ ਅਣਜਨਮੇਂ ਬੱਚੇ ਨੂੰ ਹਾਨੀ ਪਹੁੰਚਾ ਸਕਦੀ ਹੈ। ਜੇ ਤੁਸੀਂ ਛੋਟੀ ਮਾਤਾ ਦੇ ਨੇੜੇ ਢੁੱਕੇ ਹੋਵੋ ਤਾਂ ਨਾਲ ਹੀ ਆਪਣੇ ਡਾਕਟਰ ਨੂੰ ਫ਼ੋਨ ਕਰੋ।
ਜੇ ਇਨ੍ਹਾਂ ਤਿੰਨਾਂ ਪ੍ਰਸ਼ਨਾ ਦੇ ਤੁਹਾਡੇ ਉੱਤਰ ਹਾਂ ਵਿੱਚ ਹਨ, ਤਾਂ ਛੋਟੀ ਮਾਤਾ ਵਿਰੁੱਧ ਤੁਹਾਡਾ ਪਹਿਲਾਂ ਹੀ ਬਚਾਅ ਹੋਇਆ ਹੋਇਆ ਹੈ। ਕਈ ਬਾਲਗ਼ ਔਰਤਾਂ ਦੇ ਖ਼ੂਨ ਵਿੱਚ ਰੋਗਾਣੂਨਾਸ਼ਕ ਹੋਣ ਕਰ ਕੇ ਉਹ ਪਹਿਲਾਂ ਹੀ ਛੋਟੀ ਮਾਤਾ ਵਿਰੁੱਧ ਬਚੀਆਂ ਹੋਈਆਂ ਹਨ, ਭਾਵੇਂ ਉਨ੍ਹਾਂ ਨੂੰ ਯਾਦ ਵੀ ਨਾ ਹੋਵੇ ਕਿ ਬਚਪਣ ਵਿੱਚ ਉਨ੍ਹਾਂ ਨੂੰ ਛੋਟੀ ਮਾਤਾ ਹੋਈ ਸੀ।
ਜੇ ਤੁਹਾਡੀ ਬੱਚੀ ਹਸਪਤਾਲ ਵਿੱਚ ਹੈ ਉਸ ਦਾ ਇਲਾਜ ਵੱਖ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਜੋ ਉਸ ਰਾਹੀਂ ਦੂਜੇ ਲੋਕਾਂ ਨੂੰ ਛੋਟੀ ਮਾਤਾ ਨਾ ਲੱਗ ਜਾਵੇ। ਸੰਭਾਲ ਦੇ ਵਿਸ਼ੇਸ਼ ਨਿਯਮ "ਅਲਹਿਦਗੀ ਵਿੱਚ ਸਾਵਧਾਨੀਆਂ" ਦਾ ਭਾਵ ਹੈ ਕਿ ਤੁਹਾਡੀ ਬੱਚੀ ਨੂੰ ਵੱਖ ਕਮਰਾ ਮਿਲ ਸਕਦਾ ਹੈ ਜਾਂ ਉਨ੍ਹਾਂ ਬੱਚਿਆਂ ਦੇ ਨਾਲ ਠਹਿਰ ਸਕਦੀ ਹੈ ਜਿਨ੍ਹਾਂ ਨੂੰ ਛੋਟੀ ਮਾਤਾ ਨਿਕਲੀ ਹੋਈ ਹੈ।
ਜੇ ਤੁਹਾਡੀ ਬੱਚੀ ਨੂੰ ਪਹਿਲਾਂ ਛੋਟੀ ਮਾਤਾ ਨਿਕਲੀ ਹੈ ਜਾਂ ਉਸ ਨੇ ਲੋਦੇ ਲਗਵਾਏ ਹਨ, ਤਾਂ ਤੁਹਾਡੀ ਬੱਚੀ ਨੂੰ ਲਾਗ ਨਹੀਂ ਲੱਗ ਸਕਦੀ। ਪਰ ਜੇ ਤੁਹਾਡੀ ਬੱਚੀ ਨੂੰ ਪਹਿਲਾਂ ਕਦੇ ਛੋਟੀ ਮਾਤਾ ਨਹੀਂ ਨਿਕਲੀ ਜਾਂ ਉਸ ਲੋਦੇ ਨਹੀਂ ਲਗਵਾਏ ਅਤੇ ਪਿਛਲੇ 3 ਹਫ਼ਤਿਆਂ ਵਿੱਚ ਉਸ ਦਾ ਨਜ਼ਦੀਕੀ ਸੰਪਰਕ ਅਜਿਹੇ ਵਿਅਕਤੀ ਨਾਲ ਹੋਇਆ ਹੋਵੇ ਜੋ ਛੋਟੀ ਮਾਤਾ ਦਾ ਬਿਮਾਰ ਹੋਵੇ, ਤੁਹਾਡੀ ਬੱਚੀ ਨੂੰ ਲਾਗ ਲੱਗ ਸਕਦੀ ਹੈ।
ਨਜ਼ਦੀਕੀ ਸੰਪਰਕ ਤੋਂ ਭਾਵ ਹੈ ਖੇਡਣਾ, ਛੋਹਣਾ, ਜਾਂ ਨੇੜੇ ਬੈਠਣਾ।
ਡਾਕਟਰ, ਨਰਸ ਜਾਂ ਰਜਿਸਟਰਸ਼ੁਦਾ ਵਿਅਕਤੀ ਨੂੰ ਨਾਲ ਦੀ ਨਾਲ ਜਾਣੂ ਕਰਵਾ ਦਿਓ ਕਿ ਤੁਹਾਡੀ ਬੱਚੀ ਦਾ ਸੰਪਰਕ ਛੋਟੀ ਮਾਤਾ ਵਾਲੇ ਵਿਅਕਤੀ ਨਾਲ ਹੋਇਆ ਹੈ। ਉਨ੍ਹਾਂ ਨੂੰ ਤੁਹਾਡੀ ਬੱਚੀ ਦੀ ਵਿਸ਼ੇਸ਼ ਸੰਭਾਲ ਕਰਨੀ ਪੈ ਸਕਦੀ ਹੈ ਤਾਂ ਜੋ ਯਕੀਨੀ ਹੋ ਜਾਵੇ ਕਿ ਲਾਗ ਦੂਜੇ ਵਿਅਕਤੀਆਂ ਨੂੰ ਨਾ ਲੱਗੇ। ਧੱਫ਼ੜ ਨਿਕਲਣ ਤੋਂ ਪਹਿਲਾਂ ਵਾਇਰਸ ਬਹੁਤ ਸਹਿਜੇ ਹੀ ਫ਼ੈਲ ਜਾਂਦਾ ਹੈ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਛੋਟੀ ਮਾਤਾ ਹਸਪਤਾਲ ਵਿੱਚ ਨਾ ਫ਼ੈਲ ਜਾਵੇ, ਕਿਉਂਕਿ ਹੋ ਸਕਦਾ ਹੈ ਕਿ ਉਥੇ ਕਈ ਬੱਚੇ ਇਸ ਲਾਗ ਨਾਲ ਲੜਣ ਦੇ ਯੋਗ ਨਾ ਹੋਣ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 6/15/2020