অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਘਰ ਵਿਚ ਕੈਮੋਥੇਰਿਪੀ: ਸੁਰੱਖਿਅਤ ਤੌਰ ਤੇ ਸੰਭਾਲਣਾ ਅਤੇ ਦਵਾਈਆਂ ਦੇਣੀਆਂ

ਘਰ ਵਿਚ ਕੈਮੋਥੇਰਿਪੀ: ਸੁਰੱਖਿਅਤ ਤੌਰ ਤੇ ਸੰਭਾਲਣਾ ਅਤੇ ਦਵਾਈਆਂ ਦੇਣੀਆਂ

ਕੈਮੋਥੇਰਿਪੀ ਕੀ ਹੁੰਦੀ ਹੈ?

ਕੈਮੋਥੇਰਿਪੀ ਦਵਾਈਆਂ ਦਾ ਇੱਕ ਸਮੂਹ ਹੁੰਦਾ ਹੈ ਜਿਹੜਾ ਕੈਂਸਰ ਦਾ ਇਲਾਜ ਕਰਦਾ ਹੈ। ਉਹ ਕੈਂਸਰ ਦੇ ਕੋਸ਼ਾਣੂਆਂ (ਸੈੱਲਜ਼) ਨੂੰ ਨਸ਼ਟ ਕਰ ਸਕਦਾ ਹੈ ਜਾਂ ਉਨ੍ਹਾਂ ਨੂੰ ਵਧਣ ਤੋਂ ਰੋਕ ਸਕਦਾ ਹੈ। ਕੈਮੋਥੇਰਿਪੀ ਸਰੀਰ ਦੇ ਸਾਧਾਰਣ ਕੋਸ਼ਾਣੂਆਂ ਦਾ ਵੀ ਨੁਕਸਾਨ ਕਰ ਸਕਦੀ ਹੈ। ਜਦੋਂ ਨਰਸ ਕੈਮੋਥੇਰਿਪੀ ਦਿੰਦੀ ਹੈ, ਉਹ ਰੱਖਿਆਤਮਕ ਸਾਜ਼-ਸਾਮਾਨ ਪਹਿਣਦੀਆਂ ਹਨ ਜਿਵੇਂ ਕਿ ਗਾਉਨ, ਦਸਤਾਨੇ, ਨਕਾਬ, ਅਤੇ ਗਾਗਲਜ਼ ਜੇ ਕਿਤੇ ਉਹ ਅਚਾਨਕ ਕੈਮੋਥੇਰਿਪੀ ਦੇ ਅਸਰ ਹੇਠ ਆ ਜਾਂਦੀਆਂ ਹਨ। ਭਾਵੇਂ ਕਿ ਕੈਮੋਥੇਰਿਪੀ ਨੂੰ ਸੰਭਾਲਣ ਦੇ ਖ਼ਤਰੇ ਦੇ ਜੋਖ਼ਮ ਬਹੁਤ ਥੋੜ੍ਹੇ ਹੁੰਦੇ ਹਨ, ਉਨ੍ਹਾਂ ਦੇ ਅਸਰਾਂ ਤੋਂ ਬਚਕੇ ਰਹਿਣਾ ਚੰਗਾ ਹੁੰਦਾ ਹੈ। ਕੁਝ ਕੈਮੋਥੇਰਿਪੀ ਦਵਾਈਆਂ ਨੂੰ ਸੰਚਾਰਨ (ਇਨਫਿਊਜ਼ਨ) ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਜਿਵੇਂ ਹਸਪਤਾਲ ਵਿੱਚ। ਦੂਸਰੀਆਂ ਕੈਮੋਥੇਰਿਪੀ ਦਵਾਈਆਂ ਨੂੰ ਗ੍ਰਹਿ ਵਿਖੇ ਮੂੰਹ ਰਾਹੀਂ ਵੀ ਲਿਆ ਜਾ ਸਕਦਾ ਹੈ।

ਘਰ ਵਿਚ ਕੈਮੋਥੇਰਿਪੀ ਨੂੰ ਸਟੋਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

  • ਸਾਰੀਆਂ ਕੈਮੋਥੇਰਿਪੀ ਦਵਾਈਆਂ ਨੂੰ ਬੱਚਿਆਂ ਤੇ ਪਾਲਤੂ ਜਾਨਵਰਾਂ ਤੋਂ ਦੂਰ ਤਾਲਾ ਲਾਕੇ ਬਕਸੇ ਵਿੱਚ ਰੱਖੋ।
  • ਤਾਲਾ ਲੱਗੇ ਬਕਸ ਨੂੰ ਧੁੱਪ ਤੋਂ ਦੂਰ ਇੱਕ ਠੰਢੀ, ਖੁਸ਼ਕ ਥਾਂ ਵਿੱਚ ਰੱਖੋ (ਰਸੋਈ ਜਾਂ ਬਾਥਰੂਮ ਵਿੱਚ ਨਹੀਂ)।
  • ਹਰ ਇੱਕ ਵਾਰੀ ਵਰਤੋਂ ਕਰਨ ਪਿੱਛੋਂ ਦਵਾਈ ਨੂੰ ਤਾਲਾ ਲੱਗੇ ਬਕਸੇ ਵਿੱਚ ਵਾਪਸ ਰੱਖ ਦਿਉ। ਕਿਸੇ ਵੀ ਦਵਾਈ ਨੂੰ ਆਪਣੇ ਪਰਸ ਜਾਂ ਡਾਇਪਰ ਬੈਗ ਵਿੱਚ ਨਾ ਰਹਿਣ ਦਿਉ।

ਘਰ ਵਿਚ ਕੈਮੋਥੇਰਿਪੀ ਦੇਣ ਵੇਲੇ ਮੈਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕਿਵੇਂ ਸੁਰੱਖਿਅਤ ਰੱਖ ਸਕਦਾ/ਸਕਦੀ ਹਾਂ?

  • ਜੇ ਸੰਭਵ ਹੋ ਸਕੇ, ਕੈਮੋਥੇਰਿਪੀ ਦੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰੋ ਜੇ ਤੁਸੀਂ ਗਰਭਵਤੀ ਹੋ, ਗਰਭ ਧਾਰਨ ਕਰ ਸਕਦੇ ਹੋ, ਜਾਂ ਤੁਸੀਂ ਬੱਚੇ ਨੂੰ ਛਾਤੀ ਦਾ ਦੁੱਧ ਪਿਆ ਰਹੇ ਹੋ।
  • ਕੈਮੋਥੇਰਿਪੀ ਨੂੰ ਸੰਭਾਲਣ ਤੋਂ ਪਹਿਲਾਂ ਅਤੇ ਪਿੱਛੋਂ ਹੱਥਾਂ ਨੂੰ ਧੋਵੋ।
  • ਕੈਮੋਥੇਰਿਪੀ ਗੋਲ਼ੀਆਂ, ਕੈਪਸੂਲਾਂ, ਜਾਂ ਤਰਲਾਂ ਨੂੰ ਸੰਭਾਲਣ ਵੇਲੇ ਦਸਤਾਨੇ ਪਾਓ
  • ਪ੍ਰਵਾਨਤ ਰੈਸਪੀਰੇਟਰ (ਸਵਾਸ-ਯੰਤਰ) ਪਾਓ ਜੇ ਤੁਹਾਨੂੰ ਕੈਮੋਥੇਰਿਪੀ ਗੋਲ਼ੀਆਂ ਜਾਂ ਕੈਪਸੂਲਾਂ ਨੂੰ ਦੁਫ਼ਾੜ ਜਾਂ ਖੋਲ੍ਹਣ ਦੀ ਜ਼ਰੂਰਤ ਪੈਂਦੀ ਹੈ।
  • ਤਰਲ ਕੈਮੋਥੇਰਿਪੀ ਨੂੰ ਤਿਆਰ ਕਰਨ ਅਤੇ ਦੇਣ ਵਕਤ ਇੱਕ ਵਾਰ ਵਰਤ ਕੇ ਸੁੱਟ ਦੇਣ ਵਾਲਾ ਗਾਉਨ ਜਾਂ ਓੜਨ (ਡਿਸਪੋਜ਼ਿਬਲ ਗਾਉਨ ਜਾਂ ਕਵਰਿੰਗ) ਪਾਓ। ਛਿੱਟੇ ਪੈਣ ਦੀ ਸੂਰਤ ਵਿੱਚ ਇਹ ਤੁਹਾਡੀ ਰੱਖਿਆ ਕਰੇਗਾ।
  • ਤਕਰੀਬਨ ਸਾਰੀਆਂ ਹੀ ਫਾਰਮੇਸੀਆਂ ਤੋਂ ਤੁਸੀਂ ਢੁਕਵੇਂ ਦਸਤਾਨੇ ਅਤੇ ਨਕਾਬ ਖ਼ਰੀਦ ਸਕਦੇ ਹੋ।

 

ਕੈਮੋਥੇਰਿਪੀ ਦੀ ਖੁਰਾਕ ਮੈਂ ਕਿਵੇਂ ਸੁਰੱਖਿਅਤ ਤੌਰ ਤੇ ਤਿਆਰ ਕਰਾਂ ?

ਬਾਰੀਆਂ, ਪੱਖਿਆਂ, ਹੀਟਿੰਗ ਡੱਕਟਸ, ਅਤੇ ਜਿੱਥੇ ਤੁਸੀਂ ਭੋਜਨ ਤਿਆਰ ਕਰਦੇ ਹੋ ਤੋਂ ਦੂਰ ਕਿਸੇ ਸਾਫ਼-ਸੁਥਰੇ ਕਾਉਂਟਰ ਜਾਂ ਮੇਜ਼ ਦੀ ਚੋਣ ਕਰੋ।

ਕਾਉਂਟਰ ਨੂੰ ਸਾਫ਼ ਕਰੋ ਅਤੇ ਇਸ ਨੂੰ ਡਿਸਪੋਜ਼ਿਬਲ, ਪਲਾਸਟਕ `ਤੇ ਲੱਗੀ ਸੋਖਣ ਵਾਲੀ ਸਤਾ ਚਟਾਈ ਨਾਲ ਕਵਰ ਕਰੋ। ਸਮੱਗਰੀਆਂ ਇਕੱਠੀ ਕਰੋ ਜਿਨ੍ਹਾਂ ਦੀ ਤੁਹਾਨੂੰ ਦਵਾਈ ਦੇਣ ਵਿੱਚ ਜ਼ਰੂਰਤ ਹੁੰਦੀ ਹੈ। ਹੇਠ ਦਰਜ ਸੂਚੀ `ਚੋਂ ਤੁਹਾਨੂੰ ਲੋੜੀਂਦੇ ਸਾਮਾਨ ਨੂੰ ਚੈੱਕ ਕਰਨ ਲਈ ਆਪਣੇ ਫਾਰਮਸਿਸਟ ਜਾਂ ਨਰਸ ਨੂੰ ਪੁੱਛੋ:

ਦਸਤਾਨੇ

ਚਿਮਟੀ (ਟਵੀਜ਼ਰ)

ਦਵਾਈ

ਨਕਾਬ

ਪਲਾਸਟਿਕ ਚਮਚੇ

ਪਾਣੀ

ਗਾਉਨ

ਪਲਾਸਟਿਕ ਦਵਾਈ ਕੱਪ

ਜੂਸ

ਪਲਾਸਟਿਕ ਡਿਸਪੋਜ਼ਿਬਲ ਮੈਟ

ਡਿਜ਼ਾਲਵ ਨ ਡੋਜ਼

ਭੋਜਨ

ਗੋਲ਼ੀ ਨੂੰ ਦੁਫਾੜ ਕਰਨ ਵਾਲਾ (ਸਪਲਿਟਰ)

ਤਿੱਖੀਆਂ ਵਸਤਾਂ ਦਾ ਕਨਟੇਨਰ

ਪੇਪਰ ਟਾਵਲ

ਮੌਖਿਕ ਸਰਿੰਜਾਂ

ਗਾਰਬੇਜ ਬੈਗ

ਸਾਬਣ

ਆਪਣੇ ਬੱਚੇ ਨੂੰ ਕੈਮੋਥੇਰਿਪੀ ਦੇਣ ਪਿੱਛੋਂ ਮੈਂ ਸੁਰੱਖਿਅਤ ਤੌਰ ਤੇ ਕਿਵੇਂ ਸਫ਼ਾਈ ਕਰਾਂ?

  • ਤੁਹਾਡੇ ਬੱਚੇ ਵੱਲੋਂ ਆਪਣੀ ਕੈਮੋਥੇਰਿਪੀ ਖੁਰਾਕ ਲੈਣ ਪਿੱਛੋਂ, ਪਲਾਸਟਿਕ-ਬੈਕਡ ਸ਼ੀਟ ਦੀ ਤਹਿ ਲਾ ਲਵੋ ਅਤੇ ਇਸ ਨੂੰ ਇੱਕ ਸੀਲਡ ਪਲਾਸਟਿਕ ਬੈਗ ਵਿੱਚ ਸੁੱਟ ਦਿਉ। ਕਾਉਂਟਰ ਜਾਂ ਮੇਜ਼ ਦੀ ਸਤਾ ਨੂੰ ਕੋਸੇ ਸਾਬਣ ਵਾਲੇ ਪਾਣੀ ਨਾਲ ਸਾਫ਼ ਕਰੋ।
  • ਡਿਸਪੋਜ਼ਿਬਲ ਦਸਤਾਨਿਆਂ ਨੂੰ ਧਿਆਨ ਨਾਲ ਉਤਾਰੋ, ਉਨ੍ਹਾਂ ਦੇ ਅੰਦਰਲੇ ਪਾਸੇ ਨੂੰ ਬਾਹਰ ਵੱਲ ਕਰਦਿਆਂ ਅਤੇ ਕਿਸੇ ਪਲਾਸਟਿਕ ਬੈਗ ਵਿੱਚ ਸੀਲ ਕਰੋ। ਜੇ ਤੁਸੀਂ ਰਬੜ ਦੇ ਦਸਤਾਨੇ ਵਰਤੇ ਸਨ, ਉਨ੍ਹਾਂ ਨੂੰ ਉਤਾਰਨ ਤੋਂ ਪਹਿਲਾਂ ਉਨ੍ਹਾਂ ਦੇ ਬਾਹਰਲੇ ਪਾਸੇ ਨੂੰ ਸਾਬਣ ਵਾਲੇ ਪਾਣੀ ਨਾਲ ਧੋਵੋ।

 

  • ਦਸਤਾਨਿਆਂ ਨੂੰ ਉਤਾਰਨ ਪਿੱਛੋਂ, ਆਪਣੇ ਹੱਥਾਂ ਨੂੰ ਧੋਵੋ, ਭਾਵੇਂ ਕਿ ਤੁਹਾਡੀ ਚਮੜੀ ਦਾ ਕੈਮੋਥੇਰਿਪੀ ਨਾਲ ਸਪਰਸ਼ ਨਹੀਂ ਵੀ ਹੋਇਆ ਸੀ।

 

  • ਮੁੜਵਰਤੋਂਯੋਗ ਆਈਟਮਾਂ ਨੂੰ ਸਾਬਣ ਵਾਲੇ ਪਾਣੀ ਨਾਲ ਧੋਵੋ ਅਤੇ ਉਨ੍ਹਾਂ ਨੂੰ ਸੁੱਕਣ ਲਈ ਛੱਡ ਦਿਉ। ਇਨ੍ਹਾਂ ਵਿੱਚ ਸਰਿੰਜਾਂ, ਡਿਜ਼ਾਲਵ `ਨ ਡੋਜ਼ ਯੰਤਰ (Dissolve ‘n Dose device), ਅਤੇ ਦਵਾਈ ਵਾਲੇ ਕੱਪ ਸ਼ਾਮਲ ਹੁੰਦੇ ਹਨ। ਇਨ੍ਹਾਂ ਆਈਟਮਾਂ ਨੂੰ ਧੋਣ ਵੇਲੇ ਦਸਤਾਨਿਆਂ ਨੂੰ ਪਹਿਨੋ। ਹੋਰ ਦੂਸਰੀਆਂ ਦਵਾਈਆਂ ਲਈ ਇਨ੍ਹਾਂ ਦੀ ਵਰਤੋਂ ਨਾ ਕਰੋ।
  • ਤਣੀਆਂ ਦੀ ਵਰਤੋਂ ਕਰਦਿਆਂ ਰੈਸਪੀਰੇਟਰ ਨਕਾਬ ਨੂੰ ਉਤਾਰ ਦਿਉ ਅਤੇ ਉਨ੍ਹਾਂ ਨੂੰ ਕਿਸੇ ਸੀਲਡ ਪਲਾਸਟਿਕ ਬੈਗ ਵਿੱਚ ਸੁੱਟ ਦਿਉ।
  • ਜੇ ਤੁਸੀਂ ਕੋਈ ਗਾਉਨ ਪਹਿਨਿਆ ਸੀ, ਇਸ ਨੂੰ ਕਿਸੇ ਸੀਲਡ ਗਾਰਬੇਜ ਬੈਗ ਵਿੱਚ ਸੁੱਟ ਦਿਉ।

ਕੀ ਮੈਨੂੰ ਕੈਮੋਥੇਰਿਪੀ ਪਿੱਛੋਂ ਆਪਣੇ ਬੱਚੇ ਦੇ ਗੰਦ-ਮੂਲ (ਉਲਟੀ, ਪਿਸ਼ਾਬ, ਅਤੇ ਟੱਟੀ)ਵਾਸਤੇ ਮੈਂ ਕੀ ਵਿਸ਼ੇਸ਼ ਸਾਵਧਾਨੀਆਂ ਵਰਤਾਂ?

ਜਦੋਂ ਤੁਹਾਡਾ ਬੱਚਾ ਕੈਮੋਥੇਰਿਪੀ ਲੈ ਰਿਹਾ ਹੁੰਦਾ ਹੈ, ਕੁਝ ਦਵਾਈਆਂ ਘੁੱਲ ਜਾਂਦੀਆਂ ਹਨ ਅਤੇ ਪਿਸ਼ਾਬ ਅਤੇ ਟੱਟੀ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਹ ਉਲਟੀ ਵਿੱਚ ਵੀ ਪ੍ਰਗਟ ਹੋ ਸਕਦੇ ਹਨ। ਇਹ ਮਹੱਤਵਪੂਰਨ ਹੁੰਦਾ ਹੈ ਕਿ ਹੇਠ ਦਰਜ ਸੇਧਾਂ `ਤੇ ਅਮਲ ਕਰਦਿਆਂ ਤੁਸੀਂ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਆਪਣੇ ਬੱਚੇ ਦੇ ਗੰਦ-ਮੂਲ ਤੋਂ ਬਚਾ ਕੇ ਰੱਖੋ:

  • ਕਿਸੇ ਅਚਾਨਕ ਦੁਰਘਟਨਾ ਨੂੰ ਤੁਰੰਤ ਸਾਫ਼ ਕਰਨ ਦੀ ਜ਼ਰੂਰਤ ਦੀ ਸੂਰਤ ਵਿੱਚ ਪੂਰਤੀ ਵਸਤਾਂ ਤਿਆਰ ਰੱਖੋ। ਪੇਪਰ ਟਾਵਲ, ਸਾਬਣ ਤੇ ਪਾਣੀ, ਡਿਸਪੋਜ਼ਿਬਲ ਦਸਤਾਨਿਆਂ, ਅਤੇ ਡਿਸਪੋਜ਼ਿਬਲ ਵੱਡੇ ਕਨਟੇਨਰ, ਜਿਵੇਂ ਕਿ ਇੱਕ ਖਾਲੀ ਆਈਸ ਕਰੀਮ ਕਨਟੇਨਰ, ਦੀ ਜ਼ਰੂਰਤ ਹੁੰਦੀ ਹੈ।
  • ਗੱਦੇ ਨੂੰ ਦੁਰਘਟਨਾਵਾਂ ਤੋਂ ਬਚਾਉਣ ਲਈ ਇੱਕ ਪਲਾਸਟਿਕ ਦੇ ਗੱਦੇ ਦੇ ਕਵਰ ਦੀ ਵਰਤੋਂ ਕਰੋ।
  • ਉਲਟੀ ਕਰ ਦੇਣ ਦੀ ਸੂਰਤ ਲਈ ਇੱਕ ਪਲਾਸਟਿਕ ਦੇ ਡੱਬੇ ਨੂੰ ਨੇੜੇ-ਤੇੜੇ ਰੱਖੋ। ਜੇ ਤੁਸੀਂ ਡੱਬੇ ਦੀ ਵਰਤੋਂ ਕਰਦੇ ਹੋ, ਉਸ ਦੀਆਂ ਵਸਤੂਆਂ ਨੂੰ ਟੋਇਲਟ ਵਿੱਚ ਪਲਟ ਦਿਉ ਅਤੇ ਸਾਬਣ ਵਾਲੇ ਗਰਮ ਪਾਣੀ ਨਾਲ ਧੋ ਦਿਉ।
  • ਜੇ ਤੁਹਾਡਾ ਬੱਚਾ ਟੋਇਲਟ ਦੀ ਵਰਤੋਂ ਕਰਨੀ ਸਿੱਖਿਆ ਹੋਇਆ ਹੈ, ਕੇਵਲ ਉਸ ਲਈ ਆਪਣੇ ਘਰ ਵਿੱਚ ਇੱਕ ਬਾਥਰੂਮ ਰਾਖਵਾਂ ਰੱਖਣ ਦੀ ਕੋਸ਼ਿਸ਼ ਕਰੋ। ਵਰਤਣ ਪਿੱਛੋਂ ਆਪਣੇ ਬੱਚੇ ਕੋਲੋਂ ਢੱਕਣ ਨੂੰ ਬੰਦ ਕਰਾਉ ਅਤੇ ਦੋ ਵਾਰੀ ਫਲੱਸ਼ ਕਰਾਉ।
  • ਡਿਸਪੋਜ਼ਿਬਲ ਦਸਤਾਨਿਆਂ ਦੀ ਵਰਤੋਂ ਕਰੋ ਜਦੋਂ ਤੁਸੀਂ ਸਰੀਰ ਦੇ ਕਿਸੇ ਗੰਦ-ਮੂਲ ਨੂੰ ਸੰਭਾਲ ਰਹੇ ਹੋ, ਜਿਵੇਂ ਕਿ ਗੰਦੀਆਂ ਹੋਈਆਂ ਸ਼ੀਟਾਂ ਨੂੰ ਬਦਲਣਾ ਜਾਂ ਉਲਟੀ ਨੂੰ ਸਾਫ਼ ਕਰਨਾ।
  • ਦੂਸਰੀ ਲਾਂਡਰੀ ਤੋਂ ਅਲੱਗ ਪਹਿਲਾਂ ਗੰਦੇ ਹੋਏ ਕਪੜਿਆਂ ਜਾਂ ਸ਼ੀਟਾਂ ਨੂੰ ਵਾਸ਼ਿੰਗ ਮਸ਼ੀਨ ਵਿੱਚ ਧੋਵੋ ਅਤੇ ਫਿਰ ਦੁਬਾਰਾ ਧੋਵੋ। ਜੇ ਉਨ੍ਹਾਂ ਨੂੰ ਇੱਕ ਦਮ ਧੋਤਾ ਨਹੀਂ ਜਾ ਸਕਦਾ, ਉਨ੍ਹਾਂ ਨੂੰ ਸੀਲਡ ਪਲਾਸਟਿਕ ਬੈਗ ਵਿੱਚ ਰੱਖੋ ਅਤੇ ਅਲੱਗ ਕਰ ਦਿਉ।

ਜੇ ਤੁਹਾਡਾ ਬੱਚਾ ਡਾਇਪਰਜ਼ ਦੀ ਵਰਤੋਂ ਕਰਦਾ ਹੈ

  • ਤੁਹਾਡੇ ਬੱਚੇ ਦੀ ਆਖ਼ਰੀ ਇੰਟਰਾਵੇਨਸ ਕੈਮੋ ਪਿੱਛੋਂ 48 ਘੰਟਿਆਂ ਲਈ ਸਾਵਧਾਨ ਰਹੋ; ਅਤੇ ਮੂੰਹ ਰਾਹੀਂ ਦਿੱਤੀ ਉਨ੍ਹਾਂ ਦੀ ਆਖ਼ਰੀ ਕੈਮੋ ਡੋਜ਼ ਪਿੱਛੋਂ 5 ਤੋਂ 7 ਦਿਨ ਤੱਕ ਪਿੱਛੋਂ।
  • ਉਸ ਦੇ ਡਾਇਪਰ ਨੂੰ ਬਦਲਣ ਲਈ ਡਿਸਪੋਜ਼ਿਬਲ ਦਸਤਾਨਿਆਂ ਨੂੰ ਪਹਿਨੋ ਅਤੇ ਸੁੱਟਣ ਤੋਂ ਪਹਿਲਾਂ ਡਾਇਪਰਜ਼ ਨੂੰ ਇੱਕ ਸੀਲਡ ਪਲਾਸਟਿਕ ਬੈਗ ਵਿੱਚ ਰੱਖ ਦਿਉ।

ਮੈਨੂੰ ਕੀ ਕਰਨਾ ਚਾਹੀਦਾ ਹੈ ਜੇ ਮੇਰੇ ਕੋਲੋਂ ਅਚਨਚੇਤ ਦਵਾਈਆਂ ਜਾਂ ਸਰੀਰ ਦਾ ਗੰਦ-ਮੂਲ ਡੁੱਲ੍ਹ ਜਾਂ ਛੁਲਕ ਜਾਂਦਾ ਹੈ?

  • ਡੁੱਲ੍ਹੇ ਖੇਤਰ ਨੂੰ ਅਲੱਗ-ਥਲੱਗ ਕਰ ਦਿਉ ਅਤੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਉਸ ਤੋਂ ਦੂਰ ਰੱਖੋ।
  • ਜਿੰਨੀ ਵੀ ਛੇਤੀ ਤੋਂ ਛੇਤੀ ਸੰਭਵ ਹੋਵੇ ਡੁੱਲ੍ਹਣ ਨੂੰ ਸਾਫ਼ ਕਰ ਦਿਉ। ਦਸਤਾਨੇ ਪਹਿਨ ਲਵੋ। ਡੁੱਲ੍ਹਣ ਨੂੰ ਬਾਹਰ ਤੋਂ ਅੰਦਰ ਵੱਲ ਨੂੰ ਸੰਭਾਲੋ। ਸੋਕਣ ਵਾਲੇ ਪੇਪਰ ਟਾਵਲ ਨਾਲ ਡੁੱਲ੍ਹਣ ਨੂੰ ਜਜ਼ਬ ਕਰ ਲਵੋ ਅਤੇ ਖੇਤਰ ਨੂੰ ਸਾਬਣ ਵਾਲੇ ਪਾਣੀ ਨਾਲ ਦੋ ਵਾਰੀ ਸਾਫ਼ ਕਰੋ। ਫਿਰ ਖ਼ੇਤਰ ਨੂੰ ਪਾਣੀ ਨਾਲ ਧੋ ਦਿਉ।
  • ਜੇ ਛੁਲਕਾ ਤੁਹਾਡੀ ਅੱਖਾਂ ਵਿੱਚ ਪੈ ਜਾਂਦਾ ਹੈ, ਅੱਖਾਂ ਨੂੰ ਪਾਣੀ ਦੀ ਟੈਪ ਹੇਠ ਕਰੋ ਅਤੇ ਅੱਖਾਂ ਨੂੰ ਘੱਟ ਤੋਂ ਘੱਟ 15 ਮਿੰਟਾਂ ਲਈ ਪਾਣੀ ਨਾਲ ਫਲੱਸ਼ ਕਰੋ ਅਤੇ ਡਾਕਟਰ ਨਾਲ ਸੰਪਰਕ ਕਰੋ।
  • ਜੇ ਛੁਲਕਾ ਤੁਹਾਡੀ ਚਮੜੀ `ਤੇ ਪੈ ਜਾਂਦਾ ਹੈ, ਸਾਫ਼ ਪਾਣੀ ਦੀ ਭਾਰੀ ਮਾਤਰਾ ਨਾਲ ਉਸ ਖ਼ੇਤਰ ਨੂੰ ਧੋਵੋ ਅਤੇ ਪਿੱਛੋਂ ਸਾਬਣ ਅਤੇ ਪਾਣੀ ਨਾਲ 10 ਮਿੰਟਾਂ ਲਈ ਧੋਵੋ। ਜੇ ਕੋਈ ਲਾਲਗੀ ਜਾਂ ਜਲਣ ਪੈਦਾ ਹੋ ਜਾਂਦੀ ਹੈ, ਤਾਂ ਡਾਕਟਰ ਨਾਲ ਸੰਪਰਕ ਕਰੋ।
  • ਦੂਸ਼ਿਤ ਹੋਏ ਕਪੜਿਆਂ ਨੂੰ ਉਤਾਰ ਦਿਉ ਅਤੇ ਬੱਧੇ ਹੋਏ ਪਲਾਸਟਿਕ ਬੈਗ ਵਿੱਚ ਰੱਖ ਦਿਉ।

ਕੈਮੋਥੇਰਿਪੀ-ਸਬੰਧਤ ਗਾਰਬੇਜ ਦਾ ਨਿਪਟਾਰਾ ਮੈਨੂੰ ਕਿਵੇਂ ਕਰਨਾ ਚਾਹੀਦਾ ਹੈ ?

  • ਉਨ੍ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਕੈਮੋਥੇਰਿਪੀ ਦੇ ਸਪਰਸ਼ ਵਿੱਚ ਰਹੀਆਂ ਹੋਣ ਦਾ ਨਿਪਟਾਰਾ ਇੱਕ ਅਲੱਗ, ਸੀਲਡ ਗਾਰਬੇਜ ਬੈਗ ਵਿੱਚ ਕਰ ਦਿਉ। ਇਸ ਵਿੱਚ ਖੁੱਲ੍ਹੇ ਕੈਪਸੂਲ ਦੇ ਭਾਗ, ਬਚੀਆਂ-ਖੁਚੀਆਂ ਗੋਲ਼ੀਆਂ, ਅਤੇ ਦਸਤਾਨੇ ਸ਼ਾਮਲ ਹੁੰਦੇ ਹਨ।
  • ਇਸ ਬੈਗ ਨੂੰ ਆਪਣੇ ਸਥਾਨਕ ਹਾਊਸਹੋਲਡ ਹੈਜ਼ਰਡਸ ਵੇਸਟ ਡਿਪੋ (Household Hazardous Waste Depot) ਵਿਖੇ ਛੱਡ ਆਉ। ਸਥਾਨ ਅਤੇ ਉਸ ਦੇ ਕਾਰਜ ਕਰਨ ਦੇ ਘੰਟਿਆਂ ਦਾ ਪਤਾ ਕਰਨ ਲਈ ਆਪਣੀ ਮਿਉਂਸਪੈਲਿਟੀ ਨਾਲ ਸੰਪਰਕ ਕਰੋ। ਜੇ ਤੁਹਾਡੇ ਇਲਾਕੇ ਵਿੱਚ ਕੋਈ ਇਹੋ ਜਿਹੀ ਸੇਵਾ ਦੀ ਹੋਂਦ ਨਹੀਂ ਹੈ, ਦੂਸਰੇ ਬਦਲਾਂ ਬਾਰੇ ਆਪਣੇ ਬੱਚੇ ਦੀ ਸਿਹਤ ਸੰਭਾਲ ਟੀਮ ਤੋਂ ਪੁੱਛੋ।

ਮੁੱਖ ਨੁਕਤੇ

  • ਕੈਮੋਥੇਰਿਪੀ ਦਵਾਈਆ ਦਾ ਇੱਕ ਸਮੂਹ ਹੁੰਦਾ ਹੈ ਜਿਹੜਾ ਕੈਂਸਰ ਦਾ ਇਲਾਜ ਕਰਦਾ ਹੈ।
  • ਕੈਮੋਥੇਰਿਪੀ ਸਰੀਰ ਵਿਚਲੇ ਸਾਧਾਰਣ ਸੈੱਲਾਂ ਦਾ ਨੁਕਸਾਨ ਕਰ ਸਕਦੀ ਹੈ।
  • ਘਰ ਵਿਚ ਸਾਰੀਆਂ ਦਵਾਈਆਂ ਨੂੰ ਇੱਕ ਤਾਲਾ ਲੱਗੇ ਬਕਸੇ ਵਿੱਚ, ਕਿਸੇ ਠੰਡੀ, ਖੁਸ਼ਕ ਥਾਂ ਵਿੱਚ ਰੱਖੋ।
  • ਜੇ ਸੰਭਵ ਹੋਵੇ, ਕੈਮੋਥੇਰਿਪੀ ਨਾਲ ਸਪਰਸ਼ ਤੋਂ ਪ੍ਰਹੇਜ਼ ਕਰੋ ਜੇ ਤੁਸੀਂ ਗਰਭਵਤੀ ਹੋ, ਗਰਭਵਤੀ ਹੋ ਸਕਦੇ ਹੋ, ਜਾਂ ਕਿਸੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾ ਰਹੇ ਹੋ।
  • ਕੈਮੋਥੇਰਿਪੀ ਗੋਲ਼ੀਆਂ, ਕੈਪਸੂਲਾਂ, ਜਾਂ ਤਰਲਾਂ ਨੂੰ ਸੰਭਾਲਣ ਵੇਲੇ ਦਸਤਾਨੇ ਪਾਓ
  • ਬਾਰੀਆਂ, ਪੱਖਿਆਂ, ਹੀਟਿੰਗ ਡੱਕਟਸ, ਅਤੇ ਜਿੱਥੇ ਤੁਸੀਂ ਭੋਜਨ ਤਿਆਰ ਕਰਦੇ ਹੋ ਤੋਂ ਦੂਰ ਕਿਸੇ ਸਾਫ਼-ਸੁਥਰੇ, ਸਵੱਛ ਮੇਜ਼ `ਤੇ ਕੈਮੋਥੇਰਿਪੀ ਦੀਆਂ ਖੁਰਾਕਾਂ ਤਿਆਰ ਕਰੋ।
  • ਸਰੋਤ : ਏ ਬੁਕਸ ਓਂਨਲਿਨ

ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate