ਆਪਣੇ ਬੱਚੇ ਲਈ ਸਹੀ ਖੁਰਾਕ ਬਣਾਉਣ ਲਈ ਤੁਹਾਨੂੰ ਗੋਲ਼ੀ ਨੂੰ ਅੱਧਾ ਕਰਨ ਦੀ ਲੋੜ ਪੈ ਸਕਦੀ ਹੈ। ਇਹ ਕਰਨ ਵਾਸਤੇ, ਪਿੱਲ ਸਪਲਿਟਰ (ਦੋਫ਼ਾੜ ਕਰਨ ਵਾਲਾ ਯੰਤਰ) ਦੀ ਵਰਤੋਂ ਕਰੋ।
ਕੈਮੋਥੇਰਿਪੀ ਦਵਾਈਆਂ ਦਾ ਇੱਕ ਸਮੂਹ ਹੁੰਦਾ ਹੈ ਜਿਹੜਾ ਕੈਂਸਰ ਦਾ ਇਲਾਜ ਕਰਦਾ ਹੈ। ਉਹ ਕੈਂਸਰ ਦੇ ਕੋਸ਼ਾਣੂਆਂ (ਸੈੱਲਜ਼) ਨੂੰ ਨਸ਼ਟ ਕਰ ਸਕਦਾ ਹੈ ਜਾਂ ਉਨ੍ਹਾਂ ਨੂੰ ਵਧਣ ਤੋਂ ਰੋਕ ਸਕਦਾ ਹੈ।
ਜੇ ਤੁਹਾਡਾ ਬੱਚਾ ਕੈਮੋਥੇਰਿਪੀ ਕੈਪਸੂਲ ਪੂਰੇ ਦਾ ਪੂਰਾ ਨਿਗਲਣ ਤੋਂ ਅਸਰਮਰੱਥ ਹੈ ਤੁਹਾਨੂੰ ਕੈਪਸੂਲ ਨੂੰ ਖੋਲ੍ਹਣ ਦੀ ਜ਼ਰੂਰਤ ਹੋਵੇਗੀ।