ਖੰਘ ਸਰੀਰ ਵੱਲੋਂ ਕੀਤੀ ਜਾਂਦੀ ਅਜਿਹੀ ਆਵਾਜ਼ ਅਤੇ ਹਰਕਤ ਜੋ ਫੇਫੜਿਆਂ, ਸਾਹ ਲੈਣ ਦੇ ਵੱਡੇ ਰਸਤਿਆਂ, ਅਤੇ ਗਲ਼ੇ ਵਿੱਚੋਂ ਬਲਗ਼ਮ ਜਾਂ ਪਰੇਸ਼ਾਨ ਕਰਨ ਵਾਲੇ ਪਦਾਰਥਾਂ ਨੂੰ ਸਾਫ਼ ਕਰਨ ਲਈ ਹੁੰਦੀ ਹੈ। ਜੇ ਤੁਹਾਡੇ ਬੱਚੇ ਨੂੰ ਹਲਕੀ ਬਿਮਾਰੀ ਹੋਵੇ ਤਾਂ ਖੰਘ ਹੋ ਜਾਣੀ ਆਮ ਹੁੰਦੀ ਹੈ। ਜੇ ਤੁਹਾਡੇ ਬੱਚੇ ਨੂੰ ਖੰਘ ਹੋਵੇ ਅਤੇ ਹੋਰ ਕੋਈ ਲੱਛਣ ਨਾ ਹੋਣ ਤਾਂ ਇਹ ਕਿਸੇ ਗੰਭੀਰ ਬਿਮਾਰੀ ਦੀ ਨਿਸ਼ਾਨੀ ਨਹੀਂ ਹੈ। ਤੁਹਾਡੇ ਬੱਚੇ ਨੂੰ ਖੰਘ ਦੇ ਨਾਲ ਨਾਲ ਹੋਰ ਲੱਛਣ ਵੀ ਹੋ ਸਕਦੇ ਹਨ ਜੋ ਤੁਹਾਨੂੰ ਇਹ ਜਾਣਨ ਵਿੱਚ ਮਦਦ ਕਰਨਗੇ ਕਿ ਕੀ ਤੁਹਾਡੇ ਬੱਚੇ ਨੂੰ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ। ਦੂਜੇ ਲੱਛਣਾਂ, ਜਿਵੇਂ ਕਿ ਬੁਖ਼ਾਰ, ਸਾਹ ਲੈਣ ਵਿੱਚ ਕਠਨਾਈ, ਨੱਕ ਭਰਿਆ ਹੋਣਾ ਅਤੇ ਸੰਭਵ ਲਾਗਾਂ ਜਾਂ ਪਰੇਸ਼ਾਨ ਕਰਨ ਵਾਲੇ ਪਦਾਰਥਾਂ ਨੂੰ ਨੋਟ ਕਰੋ। ਖੰਘ ਦੀ ਅਵਾਜ਼ ਗਿੱਲੀ, ਖ਼ੁਸ਼ਕ ਕੁਤੇ ਖੰਘ ਵਰਗੀ ਹੋ ਸਕਦੀ ਹੈ। ਜਿਹੜੀ ਖੰਘ ੨ ਹਫ਼ਤਿਆਂ ਤੋਂ ਘੱਟ ਰਹਿੰਦੀ ਹੈ, ਨੂੰ ਤੀਬਰ ਖੰਘ ਕਿਹਾ ਜਾਂਦਾ ਹੈ। ਜਿਹੜੀ ਖੰਘ ੪ ਹਫਤਿਆਂ ਤੋਂ ਵੱਧ ਰਹਿੰਦੀ ਹੈ, ਉਸ ਨੂੰ ਦਾਇਮੀ ਖੰਘ ਕਿਹਾ ਜਾਂਦਾ ਹੈ। ਖੰਘ ਦਾ ਕਾਰਨ ਇਸ ਗੱਲ 'ਤੇ ਅਸਰ ਪਾਉਂਦਾ ਹੈ ਕਿ ਖੰਘ ਕਿੰਨਾ ਸਮਾਂ ਰਹਿੰਦੀ ਹੈ। ਜੇ ਤੁਹਾਡੇ ਬੱਚੇ ਨੂੰ ਕੇਵਲ ਖੰਘ ਜਾਂ ਖੰਘ ਅਤੇ ਨੱਕ ਵਗਦਾ ਹੋਵੇ, ਉਹ ਆਮ ਤੌਰ ‘ਤੇ ੧ ਤੋਂ ੨ ਹਫ਼ਤਿਆਂ ਵਿੱਚ ਠੀਕ ਹੋ ਜਾਂਦਾ ਹੈ।
ਫੇਫੜਿਆਂ ਅਤੇ ਹਵਾ ਵਾਲੇ ਰਸਤਿਆਂ ਵਿੱਚੋਂ ਬਲਗ਼ਮ ਅਤੇ ਪਰੇਸ਼ਾਨ ਕਰਨ ਵਾਲੇ ਪਦਾਰਥਾਂ ਨੂੰ ਸਾਫ਼ ਕਰਨ ਲਈ ਖੰਘ ਸਰੀਰ ਦਾ ਕੁਦਰਤੀ ਢੰਗ ਹੈ। ਇਹ ਹਵਾ ਤੋਂ ਇਲਾਵਾ ਬਾਕੀ ਪਦਾਰਥਾਂ ਨੂੰ ਫੇਫੜਿਆਂ ਵਿੱਚ ਦਾਖ਼ਲ ਹੋਣ ਤੋਂ ਰੋਕਦੀ ਹੈ। ਇਹ ਕੁਦਰਤੀ ਪ੍ਰਕਿਰਿਆ ਹੈ। ਖੰਘ ਦਾ ਸਭ ਤੋਂ ਆਮ ਕਾਰਨ ਸਾਹ ਪਰਣਾਲੀ ਨੂੰ ਵਾਇਰਸ ਦੀ ਲਾਗ ਹੁੰਦਾ ਜਿਵੇਂ ਕਿ ਸਰਦੀ-ਜ਼ੁਕਾਮ। ਇਸ ਨਾਲ ਨੱਕ ਅਤੇ ਗਲ਼ਾ ਭਰਿਆ ਜਾਂਦਾ ਹੈ। ਜਦੋਂ ਤੁਹਾਡੇ ਬੱਚੇ ਦਾ ਨੱਕ ਭਰ ਜਾਂਦਾ ਹੈ , ਬਲਗ਼ਮ ਨੱਕ ਵਿੱਚੋਂ ਗਲ਼ੇ ਅੰਦਰ ਡਿੱਗਣ ਲੱਗ ਸਕਦੀ ਹੈ। ਇਸ ਕਾਰਨ ਖੰਘ ਦਾ ਪਰਤਾਵਾਂ ਕਾਰਜ ਸ਼ੁਰੂ ਹੋ ਸਕਦਾ ਹੈ। ਖੰਘ ਬਲਗ਼ਮ ਨੂੰ ਫੇਫੜਿਆਂ ਅੰਦਰ ਦਾਖ਼ਲ ਹੋਣ ਤੋਂ ਰੋਕਦੀ ਹੈ। ਕੰਨਾਂ ਵਿੱਚ ਲਾਗ ਲੱਗਣੀ (ਜਿਵੇਂ ਕਿ ਸਵਿਮਰ’ਜ਼ ਈਅਰ), ਸਾਇਨਸ, ਅਤੇ ਫੇਫੜਿਆਂ ਦੀ ਲਾਗ (ਜਿਵੇਂ ਕਿ ਨਮੂਨੀਆ) ਵੀ ਤੁਹਾਡੇ ਬੱਚੇ ਦੀ ਖੰਘ ਦਾ ਕਾਰਨ ਬਣ ਸਕਦੀ ਹੈ। ਖੰਘ ਅਜਿਹੀਆਂ ਵਸਤੂਆਂ ਦੇ ਸੰਪਰਕ ਤੋਂ ਵੀ ਲੱਗ ਸਕਦੀ ਹੈ ਜਿਹੜੀਆਂ ਸਾਹ ਲੈਣ ਵਾਲੇ (ਹਵਾ ਵਾਲੇ) ਰਸਤਿਆਂ ਨੂੰ ਪਰੇਸ਼ਾਨ ਕਰਦੀਆਂ ਹੋਣ। ਉਦਾਹਰਨ ਵਜੋਂ, ਜਿਹੜੇ ਪਰਿਵਾਰਾਂ ਵਿੱਚ ਲੋਕ ਤਮਾਕੂਨੋਸ਼ੀ ਕਰਦੇ ਹੋਣ, ਉਨ੍ਹਾਂ ਵਿੱਚ ਬੱਚਿਆਂ ਨੂੰ ਖੰਘ ਆਮ ਹੁੰਦੀ ਹੈ। ਤੁਹਾਡੀ ਨਸ ਪਰਣਾਲੀ ਵਿੱਚ ਅਜਿਹੇ ਸੰਵੇਦਕ ਅੰਗ ਜਾਂ ਸੰਕੇਤ ਹੁੰਦੇ ਹਨ ਜਿਹੜੇ ਉਦੋਂ ਕਾਰਜਸ਼ੀਲ ਹੋ ਜਾਂਦੇ ਹਨ ਜਦੋਂ ਤੁਹਾਡੇ ਸਰੀਰ ਨੂੰ ਖੰਘਣ ਦੀ ਲੋੜ ਹੁੰਦੀ ਹੈ। ਵਾਇਰਸ ਨਾਲ ਲੱਗਣ ਵਾਲੀ ਲਾਗ ਕਾਰਨ ਇਹ ਸੰਵੇਦਕ ਅੰਗ ਬਹੁਤ ਸੰਵੇਦਨਸ਼ੀਲ ਹੋ ਜਾਂਦੇ ਹਨ। ਵਾਇਰਸ ਨਾਲ ਲੱਗਣ ਵਾਲੀ ਲਾਗ ਤੋਂ ਪਿੱਛੋਂ ਵੀ ਇਹ ਸੰਵੇਦਕ ਅੰਗ ਸੰਵੇਦਨਸ਼ੀਲ ਰਹਿ ਸਕਦੇ ਹਨ। ਇਸ ਕਾਰਨ ਦਾਇਮੀ ਖੰਘ ਹੋ ਜਾਂਦੀ ਹੈ। ਦਾਇਮੀ ਖੰਘ ਸਾਹ ਪਰਣਾਲੀ ਨੂੰ ਪਰੇਸ਼ਾਨ ਕਰਨ ਵਾਲੀਆਂ ਵਸਤਾਂ ਦੇ ਸੰਪਰਕ ਵਿੱਚ ਆਉਣ ਜਾਂ ਸਾਹ ਪਰਣਾਲੀ ਦੀ ਲਗਾਤਾਰ ਖ਼ਰਾਬ ਹਾਲਤ ਕਾਰਨ ਵੀ ਹੋ ਸਕਦੀ ਹੈ।
ਦਮੇ ਵਾਲੇ ਬੱਚਿਆਂ ਨੂੰ ਅਕਸਰ ਅਜਿਹੀ ਖੰਘ ਲੱਗਦੀ ਜਿਸ ਵਿੱਚ ਸਾਹ ਨਾਲ ਘਰਰ ਘਰਰ ਦੀ ਅਵਾਜ਼ ਅਤੇ ਸਾਹ ਦੀ ਤੇਜ਼ ਗਤੀ ਸ਼ਾਮਲ ਹੁੰਦੀ ਹੈ।
ਸੰਘ ਦੀ ਖਰਖਰੀ (ਕਰੂਪ) ਵਾਲੇ ਬੱਚਿਆਂ ਦੀ ਖੰਘ ਦੀ ਅਵਾਜ਼ ਭੌਂਕਣ ਵਾਂਗ ਹੁੰਦੀ ਹੈ। ਜਦੋਂ ਉਹ ਸਾਹ ਲੈਂਦੇ ਹਨ ਤਾਂ ਇਸ ਵਿੱਚੋਂ ਉੱਚੀ ਆਵਾਜ਼ ਆਉਂਦੀ ਹੈ। ਜਦੋਂ ਤੁਹਾਡਾ ਬੱਚਾ ਖੰਘ ਨਹੀਂ ਰਿਹਾ ਹੁੰਦਾ ਉਦੋਂ ਸਾਹ ਆਮ ਵਾਂਗ ਹੋ ਸਕਦਾ ਹੈ।
ਕਾਲ਼ੀ ਖੰਘ ਵਾਲੇ ਬੱਚਿਆਂ ਨੂੰ ਜਦੋਂ ਖੰਘ ਛਿੜਦੀ ਹੈ ਤਾਂ ਹੱਟਦੀ ਹੀ ਨਹੀਂ। ਇਨ੍ਹਾਂ ਖੰਘਾਂ ਵਿੱਚ “ਖੌਂਹ ਖੌਂਹ” ਦੀ ਅਵਾਜ਼ ਆਉਂਦੀ ਹੈ। ਖੰਘ ਆਉਣ ਨਾਲ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਕਠਨਾਈ ਹੁੰਦੀ ਹੈ। ਜਦੋਂ ਤੁਹਾਡਾ ਬੱਚਾ ਖੰਘ ਨਹੀਂ ਰਿਹਾ ਹੁੰਦਾ ਉਦੋਂ ਸਾਹ ਆਮ ਵਾਂਗ ਹੋ ਸਕਦਾ ਹੈ।
ਜੇ ਛੋਟਾ ਬੱਚਾ ਛੋਟੀ-ਮੋਟੀ ਚੀਜ਼ ਸੰਘ ਅੰਦਰ ਲੰਘਾ ਲੈਂਦਾ ਹੈ ਜਾਂ ਭੋਜਨ ਦਾ ਛੋਟਾ ਟੁਕੜਾ ਉਸ ਦੇ ਗਲ਼ ਵਿੱਚ ਅੜ ਜਾਂਦਾ ਹੈ ਤਾਂ ਇਸ ਨਾਲ ਅਚਾਨਕ ਹੀ ਤੀਬਰ ਖੰਘ ਅਤੇ/ ਜਾਂ ਸਾਹ ਲੈਣ ਵਿੱਚ ਮੁਸ਼ਕਲ ਆਉਣੀ ਸ਼ੁਰੂ ਹੋ ਸਕਦੀ ਹੈ। ਇਹ ਇੱਕ ਡਾਕਟਰੀ ਐਮਰਜੈਂਸੀ ਹੁੰਦੀ ਹੈ।
ਕਈ ਵਾਰੀ ਬੱਚੇ ਨੂੰ ਲਗਾਤਾਰ ਖੰਘ ਲੱਗ ਸਕਦੀ ਹੈ ਜੋ ਕਈ ਹਫ਼ਤੇ ਜਾਂ ਮਹੀਨੇ ਰਹਿ ਸਕਦੀ ਹੈ ਕਿਉਂਕਿ ਸਰੀਰ ਤੋਂ ਬਾਹਰਲਾ ਪਦਾਰਥ ਸਾਹ ਵਾਲੇ ਰਸਤੇ ਵਿੱਚ ਫਸਿਆ ਹੁੰਦਾ ਹੈ। ਤੁਹਾਡੇ ਬੱਚੇ ਦਾ ਡਾਕਟਰ ਇਸ ਦੀ ਸ਼ਨਾਖ਼ਤ ਕਰ ਕੇ ਤਕਲੀਫ਼ ਦਾ ਇਲਾਜ ਕਰ ਸਕੇਗਾ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020