ਵੱਡੀ ਉਮਰ ਦੇ ਬੱਚੇ ਸਰ੍ਹਾਣੇ ਦੇ ਉੱਪਰ ਸਿਰ ਉੱਚਾ ਰੱਖ ਕੇ ਸੌਣ ਵਿੱਚ ਵਧੇਰੇ ਅਰਾਮ ਮਹਿਸੂਸ ਕਰ ਸਕਦੇ ਹਨ।
ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਕੋਈ ਵੀ ਕਸਰਤ ਹਲਕੀਆਂ ਕਸਰਤਾਂ ਨਾਲ ਸ਼ੁਰੂ ਅਤੇ ਖ਼ਤਮ ਕਰੇ। ਇੰਨ੍ਹਾਂ ਨੂੰ ਵਾਰਮ-ਅੱਪ (ਕਸਰਤ ਲਈ ਤਿਆਰ ਹੋਣ) ਅਤੇ ਕੂਲ-ਡਾਊਨ (ਠੰਡਾ ਹੋਣ ਵਾਲੀਆਂ) ਕਸਰਤਾਂ ਕਿਹਾ ਜਾਂਦਾ ਹੈ।
ਜੇ ਤੁਹਾਡੇ ਬੱਚੇ ਨੂੰ ਹਲਕੀ ਬਿਮਾਰੀ ਹੋਵੇ ਤਾਂ ਖੰਘ ਹੋ ਜਾਣੀ ਆਮ ਹੁੰਦੀ ਹੈ। ਜੇ ਤੁਹਾਡੇ ਬੱਚੇ ਨੂੰ ਖੰਘ ਹੋਵੇ ਅਤੇ ਹੋਰ ਕੋਈ ਲੱਛਣ ਨਾ ਹੋਣ ਤਾਂ ਇਹ ਕਿਸੇ ਗੰਭੀਰ ਬਿਮਾਰੀ ਦੀ ਨਿਸ਼ਾਨੀ ਨਹੀਂ ਹੈ।