ਕੰਨ ਪੇੜੇ ਇੱਕ ਸਖ਼ਤ (ਅਚਾਨਕ ਲੱਗਣ ਵਾਲੀ) ਬਿਮਾਰੀ ਹੈ ਜੋ ਪੈਰਾਮਿਕਸੋਵਾਇਰਸ (ਵਾਇਰਸਾਂ ਦਾ ਇੱਕ ਗਰੁਪ ਜਿਸ ਵਿੱਚ ਕੰਨ ਪੇੜੇ ਅਤੇ ਖਸਰਾ ਲਾਉਣ ਵਾਲੇ ਵਾਇਰਸ ਸ਼ਾਮਲ ਹੁੰਦੇ ਹਨ) ਨਾਂ ਦੇ ਵਾਇਰਸ ਕਾਰਨ ਲੱਗਦੀ ਹੈ। ਇਸ ਕਾਰਨ ਪਰਾਟਿਡ ਗਲੈਂਡਜ਼ ਸੁੱਜ ਜਾਂਦੇ ਹਨ, ਜਿਹੜੇ ਸਲਾਈਵਾ (ਲਵਾਬ) ਪੈਦਾ ਕਰਦੇ ਹਨ। ਇਹ ਗਲੈਂਡਜ਼ ਹਰੇਕ ਕੰਨ ਦੇ ਸਾਮ੍ਹਣੇ ਅਤੇ ਥੱਲ੍ਹੇ ਅਤੇ ਥਲੜ੍ਹੇ ਜਬਾੜੇ ਦੀ ਲਾਈਨ ਨੇੜੇ ਸਥਿਤ ਹੁੰਦੇ ਹਨ।
ਕੰਨ ਪੇੜੇ ਹਵਾ ਦੁਆਰਾ, ਖੰਘਣ, ਨਿੱਛ ਮਾਰਨ ਨਾਲ, ਜਾਂ ਸਧਾਰਨ ਗੱਲਾਂ ਕਰਦਿਆਂ ਆਦਮੀ ਤੋਂ ਆਦਮੀ ਤੱਕ ਫੈਲ ਜਾਂਦੇ ਹਨ। ਕੰਨ ਪੇੜੇ ਛੋਹਣ ਨਾਲ ਵੀ ਫੈਲ ਸਕਦੇ ਹਨ। ਤੁਹਾਡੇ ਬੱਚੇ ਨੂੰ ਕਿਸੇ ਸਤਹਾ ਜਿਸ `ਤੇ ਲਾਗ ਵਾਲੇ ਤੁਪਕੇ ਲੱਗੇ ਹੁੰਦੇ ਹਨ ਨੂੰ ਛੋਹਣ ਅਤੇ ਫਿਰ ਹੱਥਾਂ ਨਾਲ ਆਪਣੀਆਂ ਅੱਖਾਂ, ਮੂੰਹ, ਜਾਂ ਚਿਹਰੇ ਨੂੰ ਛੋਹਣ ਨਾਲ ਵਾਇਰਸ ਲੱਗ ਸਕਦੀ ਹੈ।
ਕੰਨ ਪੇੜੇ ਬਹੁਤ ਹੀ ਛੂਤਕਾਰੀ (ਇਹ ਆਸਾਨੀ ਨਾਲ ਫੈਲਦੀ ਹੈ) ਬਿਮਾਰੀ ਹੈ ਜੋ ਗਲੈਂਡਜ਼ ਦੇ ਸੁਜਣਾ ਸ਼ੁਰੂ ਹੋਣ ਦੇ ਇੱਕ ਜਾਂ ਦੋ ਦਿਨ ਪਹਿਲਾਂ ਅਤੇ ੫ ਦਿਨ ਪਿੱਛੋਂ ਤੱਕ ਫੈਲ ਸਕਦੀ ਹੈ। ਤੁਹਾਡੇ ਬੱਚੇ ਨੂੰ ਅਲੱਗ ਰੱਖਣ ਦੀ ਜ਼ਰੂਰਤ ਹੋਵੇਗੀ। ਆਪਣੇ ਬੱਚੇ ਦੂਸਰਿਆਂ ਤੋਂ ਦੂਰ ਰੱਖੋ, ਵਿਸ਼ੇਸ਼ ਤੌਰ ਤੇ ਬੇਬੀਜ਼ ਅਤੇ ਛੋਟੇ ਬੱਚਿਆਂ ਤੋਂ, ਜਿੰਨੀ ਦੇਰ ਤੀਕ ਉਹ ਛੂਤਕਾਰੀ ਤੋਂ ਮੁਕਤ ਨਹੀਂ ਹੋ ਜਾਂਦੀ।
ਵੈਕਸੀਨੇਸ਼ਨ ਪ੍ਰੋਗਰਾਮਾਂ ਕਾਰਨ, ਵਿਕਸਤ ਦੇਸਾਂ ਵਿੱਚ ਬਚਪਨ ਵਿੱਚ ਕੰਨ ਪੇੜੇ ਬਹੁਤ ਹੀ ਘੱਟ ਹੁੰਦੇ ਹਨ। ਬੱਚਿਆਂ ਨੂੰ ਖਸਰਾ-ਕੰਨ ਪੇੜੇ-ਛੇਟੀ ਸੀਤਲਾ (measles-mumps-rubella (MMR) ਵੈਕਸੀਨ ਦਿੱਤੀ ਜਾਂਦੀ ਹੈ ਜਦੋਂ ਉਹ 12 ਅਤੇ 15 ਮਹੀਨਿਆਂ ਦੇ ਦਰਮਿਆਨ ਹੁੰਦੇ ਹਨ। ਉਸ ਪਿੱਛੋਂ, ਵੈਕਸੀਨ ਦਾ ਇੱਕ ਬੂਸਟਰ ਸ਼ਾਟ ਦਿੱਤਾ ਜਾਂਦਾ ਹੈ ਜਾਂ ਤਾਂ ਜਦੋਂ ਉਹ 18 ਮਹੀਨਿਆਂ ਦੇ ਹੋ ਜਾਂਦੇ ਹਨ ਜਾਂ ਚਾਰ ਤੋਂ ਪੰਜ ਸਾਲ ਦੇ ਦਰਮਿਆਨ ਹੁੰਦੇ ਹਨ। ਬਹੁਤੇ ਕੇਸਾਂ ਵਿੱਚ ਕੰਨ ਪੇੜੇ ਉਨ੍ਹਾਂ ਲੋਕਾਂ ਨੂੰ ਹੁੰਦੇ ਹਨ ਜਿਨ੍ਹਾਂ ਨੂੰ ਬਿਲਕੁਲ ਹੀ ਟੀਕਾ ਨਹੀਂ ਲੱਗਾ ਹੁੰਦਾ ਜਾਂ ਜਿਨ੍ਹਾਂ ਨੇ ਬੂਸਟਰ ਸ਼ਾਟ ਨਹੀਂ ਲਗਵਾਇਆ ਹੁੰਦਾ।
ਪੰਜਾਂ ਵਿੱਚੋਂ ਇੱਕ ਬੱਚੇ ਵਿੱਚ ਕੰਨ ਪੇੜਿਆਂ ਦੇ ਕੋਈ ਲੱਛਣ ਨਹੀਂ ਹੁੰਦੇ। ਤਿੰਨ ਵਿੱਚੋਂ ਇੱਕ ਬੱਚੇ ਨੂੰ ਸੋਜ ਨਹੀਂ ਹੁੰਦੀ। ਹੇਠ ਦਰਜ ਕੁਝ ਲੱਛਣ ਹਨ ਜਿਨ੍ਹਾਂ ਦਾ ਤੁਸੀਂ ਪਤਾ ਕਰ ਸਕਦੇ ਹੋ:
ਸਿਰਫ਼ ਡਾਕਟਰੀ ਹੀ ਕੰਨੇ ਪੇੜਿਆਂ ਦੀ ਤਸ਼ਖ਼ੀਸ ਕਰ ਸਕਦਾ ਹੈ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020