ਐੱਚ ਆਈ ਵੀ ਤੋਂ ਭਾਵ ਹੈ ਹਿਊਮਨ ਇਮਿਊਨੋਡੈਫ਼ੀਸ਼ੈਨਸੀ ਵਾਇਰਸ ਐੱਚਆਈਵੀ ਇੱਕ ਵਾਇਰਸ ਹੁੰਦਾ ਹੈ ਜਿਹੜਾ ਇਮਿਊਨ ਸਿਸਟਮ (ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ) ਦੇ ਕੁਝ ਸੈੱਲਾਂ ਨੂੰ ਲਾਗ ਲਾ ਦਿੰਦਾ ਹੈ। ਸਮਾਂ ਪਾ ਕੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ। ਇਸ ਨਾਲ ਵਿਅਕਤੀ ਨੂੰ ਦੂਸਰੀਆਂ ਗੰਭੀਰ ਲਾਗਾਂ ਵੀ ਲੱਗਣ ਦਾ ਖ਼ਤਰਾ ਹੋ ਜਾਂਦਾ ਹੈ।
ਐੱਚਆਈਵੀ ਦੀ ਲਾਗ ਵਾਲੀ ਔਰਤ ਤੋਂ ਲਾਗ ਆਪਣੇ ਬੇਬੀ ਨੂੰ ਵੀ ਲੱਗ ਸਕਦੀ ਹੈ। ਬੇਬੀ ਨੂੰ (ਐੱਚ ਆਈ ਵੀ) ਗਰਭ ਦੌਰਾਨ, ਜਨਮ ਸਮੇਂ, ਜਾਂ ਦੁੱਧ ਚੁੰਘਾਉਣ ਰਾਹੀਂ ਵੀ ਲੱਗ ਸਕਦੀ ਹੈ। ਕਈ ਔਰਤਾਂ ਨੂੰ ਜਦੋਂ ਤੀਕ ਉਹ ਗਰਭਵਤੀ ਨਹੀਂ ਹੁੰਦੀਆਂ ਜਾਂ ਜਦੋਂ ਤੀਕ ਉਨ੍ਹਾਂ ਦਾ ਟੈਸਟ ਨਹੀਂ ਹੁੰਦਾ, ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਨੂੰ (ਐੱਚ ਆਈ ਵੀ) ਹੈ।
ਜੇ ਤੁਸੀਂ (ਐੱਚ ਆਈ ਵੀ) ਪਾਜ਼ੇਟਿਵ ਹੋਵੋ ਅਤੇ ਗਰਭਵਤੀ ਹੋਵੋ ਜਾਂ ਬੇਬੀ ਪੈਦਾ ਕਰਨ ਦੀ ਯੋਜਨਾ ਬਣਾਈ ਹੋਵੇ ਤਾਂ ਇਹ ਪੰਨਾ ਵਿਆਖਿਆ ਕਰਦਾ ਹੈ ਕਿ ਤੁਹਾਡੇ ਬੇਬੀ ਨੂੰ ਐੱਚਆਈਵੀ ਲੱਗਣ ਦਾ ਖ਼ਤਰਾ ਕਿਵੇਂ ਘਟਾਇਆ ਜਾ ਸਕਦਾ ਹੈ।
ਜੇ ਤੁਸੀਂ ਜਨਮ ਤੋਂ ਪਹਿਲਾਂ, ਦੌਰਾਨ ਅਤੇ ਜਨਮ ਪਿੱਛੋਂ ਚੰਗੀ ਤਰ੍ਹਾਂ ਸੰਭਾਲ ਕੀਤੀ ਹੋਵੇ ਤਾਂ ਤੁਹਾਡੇ ਬੇਬੀ ਨੂੰ (ਐੱਚ ਆਈ ਵੀ) ਲੱਗਣ ਦੀ ਘੱਟ ਸੰਭਾਵਨਾ ਹੋਵੇਗੀ
ਜੇ ਤੁਸੀਂ (ਐੱਚਆਈਵੀ) ਪਾਜ਼ੇਟਿਵ ਹੋ ਤਾਂ ਤੁਹਾਨੂੰ (ਐੱਚ ਆਈ ਵੀ) ਦੇ ਮਾਹਰ ਨੂੰ ਮਿਲਣਾ ਚਾਹੀਦਾ ਹੈ। ਇਹ ਖ਼ਾਸ ਤੌਰ ਤੇ ਜ਼ਰੂਰੀ ਹੈ ਜੇ ਕਰ ਤੁਸੀਂ ਗਰਭਵਤੀ ਹੋਵੋ ਜਾਂ ਬੇਬੀ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹੋਵੋ। ਤੁਹਾਡਾ ਐੱਚਆਈਵੀ ਦਾ ਮਾਹਰ ਹੇਠ ਦਰਜ ਕੰਮ ਕਰੇਗਾ:
ਗਰਭ ਦੌਰਾਨ ਤੁਹਾਨੂੰ ਕਿਸੇ ਆਬਸਟੈਟ੍ਰੀਸ਼ਨ (ਜਣੇਪੇ ਦੇ ਮਾਹਰ) ਨੂੰ ਮਿਲਣਾ ਚਾਹੀਦਾ ਹੈ। ਆਬਸਟੈਟ੍ਰੀਸ਼ਨ ਦਵਾਈਆਂ ਦਾ ਇੱਕ ਡਾਕਟਰ ਹੁੰਦਾ ਹੈ ਜਿਸ ਨੇ ਗਰਭ ਅਵਸਥਾ ਦੌਰਾਨ ਔਰਤਾਂ,ਪ੍ਰਸੂਤ ਪੀੜਾਂ,ਅਤੇ ਬੱਚਾ ਜਣੇਪੇ ਅਤੇ ਬੱਚੇ ਦੀ ਪੈਦਾਇਸ਼ ਦੇ ਪਹਿਲੇ ਕੁਝ ਹਫ਼ਤੇ ਸੰਭਾਲ ਕਰਨ ਦੀ ਵਿਸੇਸ਼ ਸਿਖਲਾਈ ਪ੍ਰਾਪਤ ਕੀਤੀ ਹੁੰਦੀ ਹੈ।
ਤੁਹਾਡਾ ਫ਼ੈਮਿਲੀ ਡਾਕਟਰ ਜਾਂ ਉਸ ਕਲਿਨਿਕ, ਜਿਥੇ ਤੁਹਾਡੀ ਤਸ਼ਖ਼ੀਸ ਹੋਈ ਹੋਵੇ, ਵਿੱਚ ਤੁਹਾਨੂੰ ਐੱਚ ਆਈ ਵੀ ਦੇ ਮਾਹਰ ਜਾਂ ਆਬਸਟੈਟ੍ਰੀਸ਼ਨ ਕੋਲ ਭੇਜ ਸਕਦਾ ਹੈ।
(ਐੱਚਆਈਵੀ) ਦਾ ਕੋਈ ਇਲਾਜ ਨਹੀਂ ਹੁੰਦਾ, ਪਰ ਕਈ ਅਜਿਹੀਆਂ ਦਵਾਈਆਂ ਹਨ ਜੋ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ। ਦਵਾਈ ਤੁਹਾਡੇ ਵਾਇਰਲ ਲੋਡ੍ਹ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਦੀ ਹੈ। ਆਪਣਾ ਵਾਇਰਲ ਲੋਡ੍ਹ ਘੱਟ ਰੱਖਣ ਨਾਲ ਤੁਹਾਡੇ ਬੇਬੀ ਨੂੰ (ਐੱਚਆਈਵੀ) ਲੱਗਣ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ।
ਤੁਹਾਨੂੰ ਤੰਦਰੁਸਤ ਰੱਖਣਾ ਤੁਹਾਡੇ ਬੇਬੀ ਦੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਕੁਝ ਦਵਾਈਆਂ ਗਰਭ ਦੌਰਾਨ ਸੁਰੱਖਿਅਤ ਨਹੀਂ ਹੁੰਦੀਆਂ। ਜੇ ਤੁਸੀਂ ਪਹਿਲਾਂ ਹੀ (ਐੱਚਆਈਵੀ) ਲਈ ਦਵਾਈ ਲੈ ਰਹੇ ਹੋਵੋਂ ਅਤੇ ਤੁਸੀਂ ਗਰਭਵਤੀ ਬਣਨਾ ਚਾਹੁੰਦੇ ਹੋਵੋ, ਜਾਂ ਪਤਾ ਕਰਨਾ ਚਾਹੁੰਦੇ ਹੋਵੋਂ ਕਿ ਕੀ ਤੁਸੀਂ ਗਰਭਵਤੀ ਹੋ, ਤਾਂ ਆਪਣੇ (ਐੱਚਆਈਵੀ) ਦੇ ਮਾਹਰ ਨੂੰ ਦੱਸ ਦਿਓ। ਉਹ ਤੁਹਾਡੇ ਲਈ ਸਭ ਤੋਂ ਉੱਤਮ ਦਵਾਈ ਦੀ ਸਿਫ਼ਾਰਸ਼ ਕਰਨ ਵਿੱਚ ਮਦਦ ਕਰ ਸਕਦਾ/ਸਕਦੀ ਹੈ।
ਐੱਚਆਈਵੀ (HIV) ਦੀ ਦਵਾਈ ਲੈਣ ਨਾਲ ਤੁਹਾਡੇ ਤੋਂ ਵਾਇਰਸ ਤੁਹਾਡੇ ਬੇਬੀ ਨੂੰ ਲੱਗਣ ਦਾ ਖ਼ਤਰਾ ਘਟ ਜਾਂਦਾ ਹੈ। ਅਧਿਐਨ ਦੱਸਦੇ ਹਨ ਕਿ ਜੇ ਕੋਈ ਔਰਤ ਆਪਣੀ ਗਰਭਵਤੀ ਅਵਸਥਾ ਦੌਰਨ ਦਵਾਈਆਂ ਲੈਂਦੀ ਹੋਵੇ, ਅਤੇ ਜਣੇਪੇ ਸਮੇਂ ਤੱਕ ਉਸ ਦਾ ਵਾਇਰਲ ਲੋਡ੍ਹ ਘੱਟ ਹੋਵੇ ਤਾਂ ਇਸ ਨਾਲ ਬੇਬੀ ਨੂੰ (ਐੱਚਆਈਵੀ) ਲੱਗਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ। ਤੁਹਾਡਾ (ਐੱਚਆਈਵੀ) ਦਾ ਮਾਹਰ ਅਤੇ ਆਬਸਟੈਟ੍ਰੀਸ਼ਨ (ਜਣੇਪੇ ਦੇ ਮਾਹਰ) ਗਰਭ ਅਵਸਥਾ ਦੌਰਾਨ ਤੁਹਾਡੇ ਵਾਇਰਲ ਲੋਡ੍ਹ `ਤੇ ਨਿਗਾਹ ਰੱਖੇਗਾ। ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਤੁਹਾਡੀਆਂ ਦਵਾਈਆਂ ਕੰਮ ਕਰ ਰਹੀਆਂ ਹਨ ਅਤੇ ਤੁਹਾਡੇ ਬੇਬੀ ਨੂੰ ਲਾਗ ਨਹੀਂ ਲੱਗੇਗੀ।
ਐਚਆਈਵੀ: ਦਵਾਈ ਅਤੇ ਵਾਇਰਲ ਲੋਡ੍ਹ |
ਐਚਆਈਵੀ ਦਵਾਈ ਲੈਣੀ ਖ਼ੂਨ ਵਿੱਚ ਐਚਆਈਵੀ ਦੀ ਗਿਣਤੀ ਘਟਾਉਣ ਵਿੱਚ ਮਦਦ ਕਰਦੀ ਹੈ। ਖ਼ੂਨ ਵਿੱਚ ਵਾਇਰਸਾਂ ਦੀ ਗਿਣਤੀ ਨੂੰ "ਵਾਇਰਲ ਲੋਡ੍ਹ" ਕਿਹਾ ਜਾਂਦਾ ਹੈ। ਜਦੋਂ ਵਾਇਰਲ ਲੋਡ੍ਹ ਘੱਟ ਹੁੰਦਾ ਹੈ ਤਾਂ ਤੁਹਾਡੇ ਬੇਬੀ ਨੂੰ ਐਚਆਈਵੀ ਲੱਗਣ ਦਾ ਖ਼ਤਰਾ ਘਟ ਜਾਂਦਾ ਹੈ |
ਤੁਹਾਡਾ ਐੱਚਆਈਵੀ (ਐਚ ਈ ਵੀ) ਦਾ ਮਾਹਰ ਤੁਹਾਡੇ ਨਾਲ ਐੱਚਆਈਵੀ ਦੀ ਦਵਾਈ ਲੈਣ ਦੇ ਸਮਿਆਂ ਬਾਰੇ ਗੱਲਬਾਤ ਕਰੇਗਾ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020