ਐਕੋਕਾਰਡੀਓਗਰਾਮ ਦਿਲ ਦਾ ਅਲਟਰਾਸਾਊਂਡ ਹੁੰਦਾ ਹੈ। ਇਸ ਨੂੰ ''ਐਕੋ'' ਕਿਹਾ ਜਾਂਦਾ ਹੈ। ਅਲਟਰਾਸਾਊਂਡ ਸਰੀਰ ਦੇ ਅੰਦਰ ਦੀਆਂ ਤਸਵੀਰਾਂ ਲੈਣ ਲਈ ਧੁਨੀ-ਤਰੰਗਾਂ ਦੀ ਵਰਤੋਂ ਕਰਦਾ ਹੈ। ਐਕੋਕਾਰਡੀਓਗਰਾਮ ਦਿਲ ਅਤੇ ਇਸ ਨਾਲ ਲੱਗਦੇ ਹਿੱਸੇ ਦੀਆਂ ਤਸਵੀਰਾਂ ਲੈਣ ਲਈ ਕੀਤਾ ਜਾਂਦਾ ਹੈ। ਤੁਹਾਡੇ ਬੱਚੇ ਦਾ ਦਿਲ ਕੀ ਕਰਦਾ ਹੈ ਬਾਰੇ ਇਸ ਦੀ ਜਾਣਕਾਰੀ ਤੁਹਾਡੇ ਡਾਕਟਰ ਦੀ ਮਦਦ ਕਰਦੀ ਹੈ।
ਐਕੋਕਾਰਡੀਓਗਰਾਮ, ਸਮੇਤ ਇਸ ਦੇ ਕਿ ਇਹ ਕਿਉ ਕੀਤੇ ਜਾਂਦੇ ਹਨ, ਟੈਸਟ ਲਈ ਕਿਵੇਂ ਤਿਆਰੀ ਕਰਨੀ ਹੈ ਅਤੇ ਐਕੋਕਾਰਡੀਓਗਰਾਮ ਦੌਰਾਨ ਕੀ ਆਸ ਰੱਖਣੀ ਚਾਹੀਦੀ ਹੈ|
ਕਈ ਵਾਰੀ ਅਸੀਂ ਬੱਚੇ ਦੇ ਖ਼ੂਨ ਦੇ ਵਹਾਅ ਅੰਦਰ ਸੂਈ ਲਾ ਕੇ ਕੰਟਰਾਸਟ ਮੀਡੀਅਮ ਨਾਂ ਦਾ ਤਰਲ ਬੱਚੇ ਅੰਦਰ ਭੇਜਦੇ ਹਾਂ। ਇਸ ਨਾਲ ਐਕੋਕਾਰਡੀਓਗਰਾਮ ਉੱਤੇ ਤੁਹਾਡੇ ਬੱਚੇ ਦੇ ਦਿਲ ਦੀ ਤਸਵੀਰ ਬਿਹਤਰ ਆਉਂਦੀ ਹੈ।
ਕੰਟਰਾਸਟ ਮੀਡੀਅਮ ਦੀ ਇੱਕ ਕਿਸਮ ਦੀ ਸਲੀਨ (ਲੂਣ ਵਾਲਾ ਪਾਣੀ) ਵਿੱਚ ਗੈਸ ਹੁੰਦੀ ਹੈ। ਆਮ ਤੌਰ ਤੇ ਗੈਸ ਕਾਰਬਨ ਡਾਇਆਕਸਾਈਡ ਹੁੰਦੀ ਹੈ, ਉਹ ਹੀ ਗੈਸ ਜਿਸ ਨਾਲ ਸੋਢਾ ਉਬਾਲ਼ੇ ਛੱਡਦਾ ਹੈ। ਜਦੋਂ ਇਸ ਘੋਲ ਨੂੰ ਵਰਤਿਆ ਜਾਂਦਾ ਹੈ ਤਾਂ ਇਸ ਨੂੰ ਬਬਲ਼ ਅਧਿਐਨ ਕਿਹਾ ਜਾਂਦਾ ਹੈ।
ਬਬਲ਼ ਅਧਿਐਨ ਰਾਹੀ ਅਸੀਂ ਉਸ ਰਸਤੇ ਦਾ ਪਤਾ ਲੱਗਦਾ ਹੈ ਜੋ ਸਾਨੂੰ ਖ਼ੂਨ ਦੇ ਵਹਾਅ ਤੀਕ ਲਿਜਾਂਦਾ ਹੈ। ਇਸ ਨਾਲ ਦਿਲ ਜਾਂ ਫ਼ੇਫ਼ੜਿਆਂ ਦੀਆਂ ਸਮੱਸਿਆਵਾਂ ਦਾ ਪਤਾ ਲਾਉਣ ਵਿੱਚ ਮਦਦ ਮਿਲਦੀ ਹੈ।
ਬਬਲ਼ ਅਧਿਐਨ ਸੁਰੱਖਿਅਤ ਹੁੰਦਾ ਹੈ। ਬਬਲ਼ ਦਾ ਘੋਲ ਸਹਿਜੇ ਹੀ ਬੱਚੇ ਦੇ ਖ਼ੂਨ ਦੇ ਵਹਾਅ ਵਿੱਚ ਜਜ਼ਬ ਹੋ ਜਾਦਾ ਹੈ।
ਬਬਲ਼ ਅਧਿਐਨ ਲਈ ਆਪਣੇ ਬੱਚੇ ਨੂੰ ਤਿਆਰ ਕਰਨ ਲਈ ਉਨ੍ਹਾਂ ਹੀ ਹਦਾਇਤਾਂ ਦੀ ਪਾਲਣਾ ਕਰੋ ਜੋ ਆਮ ਐਕੋਕਾਰਡੀਓਗਰਾਮ ਲਈ ਹੁੰਦੀਆਂ ਹਨ।
ਆਪਣੇ ਬੱਚੇ ਨੂੰ ਇਹ ਵੀ ਦਸ ਦਿਓ ਕਿ ਟੈਸਟ ਵਾਲੇ ਦਿਨ ਉਸ ਨੂੰ ਆਈ ਵੀ ਲਾਉਣ ਦੀ ਲੋੜ ਪਵੇਗੀ। ਆਈ ਵੀ ਤੋਂ ਭਾਵ ਬੱਚੇ ਦੀ ਬਾਂਹ ਵਿੱਚ ਸੂਈ ਲਾ ਕੇ ਟਿਊਬ ਨਾਲ ਜੋੜ ਕੇ ਰੱਖਿਆ ਜਾਣਾ ਹੈ। ਇਸ ਨਾਲ ਤਰਲ ਸਿੱਧਾ ਬੱਚੇ ਦੇ ਖ਼ੂਨ ਦੇ ਵਹਾਅ ਵਿੱਚ ਜਾਂਦਾ ਹੈ।
ਐਕੋਕਾਰਡੀਓਗਰਾਮ ਕਰਵਾਉਣ ਲਈ ਬਹੁਤੇ ਬੱਚਿਆਂ ਨੂੰ ਤਿਆਰੀ ਲਈ ਕਿਸੇ ਵਿਸੇਸ਼ ਕੰਮ ਕਰਨ ਦੀ ਲੋੜ ਨਹੀਂ ਹੁੰਦੀ। ਫ਼ਿਰ ਵੀ, ਜੇ ਤੁਹਾਡਾ ਬੱਚਾ ਤਿੰਨ ਸਾਲ ਤੋਂ ਘੱਟ ਉਮਰ ਦਾ ਹੋਵੇ ਤਾਂ ਤਾਂ ਉਸ ਨੂੰ ਸਵਾਉਣ ਲਈ ਸੈਡੇਟਿਵ ਦਵਾਈ ਦੀ ਲੋੜ ਹੁੰਦੀ ਹੈ। ਸੈਡੇਟਿਵ ਇੱਕ ਕਿਸਮ ਦੀ ਦਵਾਈ ਹੁੰਦੀ ਹੈ ਜੋ ਟੈਸਟ ਲਈ ਬੱਚੇ ਨੂੰ ਸੰਵਾਉਣ ਵਿੱਚ ਮਦਦ ਕਰਦੀ ਹੈ। ਐਕੋਕਾਰਡੀਓਗਰਾਮ ਸਭ ਤੋਂ ਚੰਗੀ ਤਰ੍ਹਾਂ ਹੁੰਦਾ ਹੈ ਜੇ ਬੱਚਾ ਓਦੋਂ ਨਾ ਹਿੱਲੇ-ਜੁਲੇ।
ਜੇ ਟੈਸਟ ਲਈ ਤੁਹਾਡਾ ਬੱਚਾ ਸੈਡੇਟਿਵ ਲੈਂਦਾ ਹੈ ਤਾਂ ਟੈਸਟ ਤੋਂ ਕਈ ਘੰਟੇ ਪਹਿਲਾਂ ਉਸ ਲਈ ਖਾਣਾ ਅਤੇ ਪੀਣਾ ਬੰਦ ਕਰਨਾ ਜ਼ਰੂਰੀ ਹੈ। ਟੈਸਟ ਤੋਂ ਪਹਿਲਾਂ ਦੇ ਹਫ਼ਤੇ ਵਿੱਚ ਨਰਸ ਇਹ ਯਕੀਨੀ ਬਣਾਉਣ ਲਈ ਤੁਹਾਨੂੰ ਫ਼ੋਨ ਕਰੇਗੀ ਕਿ ਤੁਸੀ ਸਮਝਦੇ ਹੋ ਕਿ ਤੁਹਾਡਾ ਬੱਚਾ ਕੀ ਅਤੇ ਕਦੋਂ ਖਾ ਅਤੇ ਪੀ ਸਕਦਾ ਹੈ। ਹੇਠ ਦਿੱਤਾ ਟੇਬਲ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਬੱਚੇ ਨੇ ਕਦੋਂ ਖਾਣਾ ਅਤੇ ਪੀਣਾ ਬੰਦ ਕਰਨਾ ਹੈ।
ਟੈਸਟ ਤੋਂ ਪਹਿਲਾਂ ਸਮਾਂ |
ਤੁਹਾਨੂੰ ਕੀ ਜਾਣਨ ਦੀ ਲੋੜ ਹੈ |
8 ਘੰਟੇ |
ਹੋਰ ਠੋਸ ਖ਼ੁਰਾਕ, ਦੁੱਧ ਜਾਂ ਸੰਤਰਿਆਂ ਦਾ ਜੂਸ ਨਹੀਂ ਲੈਣਾ। ਗੰਮ ਅਤੇ ਕੈਂਡੀ ਵੀ ਨਹੀਂ ਲੈਣੀ। ਤੁਹਾਡਾ ਬੱਚਾ ਸਾਫ਼ ਤਰਲ ਪੀ ਸਕਦਾ ਹੈ। ਸਾਫ਼ ਤਰਲ ਅਜਿਹੇ ਹੁੰਦੇ ਹਨ ਜਿੰਨ੍ਹਾਂ ਦੇ ਪਾਰ ਤੁਸੀਂ ਵੇਖ ਸਕਦੇ ਹੋਵੋ, ਜਿਵੇਂ ਕਿ ਸੇਬਾਂ ਦਾ ਜੂਸ, ਜਿੰਜਰ ਏਲ, ਜਾਂ ਪਾਣੀ। ਤੁਹਾਡਾ ਬੱਚਾ ਜੈੱਲ-ਓ ਜਾਂ ਪੌਪਸਿਕਲ ਖਾ ਸਕਦਾ ਹੈ। |
6 ਘੰਟੇ |
ਹੋਰ ਦੁੱਧ ਜਾਂ ਫ਼ਾਰਮੂਲਾ ਨਹੀਂ। |
4 ਘੰਟੇ |
ਆਪਣੇ ਬੇਬੀ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਬੰਦ ਕਰ ਦਿਓ। |
2 ਘੰਟੇ |
ਹੋਰ ਸਾਫ਼ ਤਰਲ ਪੀਣੇ ਬੰਦ। ਇਸ ਦਾ ਭਾਵ ਹੋਰ ਸੇਬਾਂ ਦਾ ਜੂਸ, ਪਾਣੀ, ਜਾਂ ਜਿੰਜਰ ਏਲ ਪੀਣਾ ਬੰਦ। ਤੁਹਾਡਾ ਬੱਚਾ ਜੈੱਲ-ਓ ਜਾਂ ਪੌਪਸਿਕਲ ਨਹੀਂ ਖਾ ਸਕਦਾ। |
ਟੈਸਟ ਤੋਂ ਪਹਿਲਾਂ, ਨਰਸ ਤੁਹਾਡੇ ਬੱਚੇ ਨੂੰ ਕਪੜੇ ਉਤਾਰ ਕੇ ਗਾਊਨ ਪਾਉਣ ਲਈ ਕਹੇਗੀ
ਟੈਸਟ ਕਰਨ ਲਈ ਕਮਰੇ ਵਿੱਚ ਤਿੰਨ ਵਿਅਕਤੀ ਹੋਣਗੇ:
ਡਾਕਟਰ ਜਰਮਰਹਿਤ ਕੀਤੀ ਸਰਿੰਜ ਵਿੱਚ ਬਬਲ਼ ਦੇ ਘੋਲ਼ ਨੂੰ ਮਿਲਾਵੇਗਾ ਅਤੇ ਬੱਚੇ ਦੀ ਆਈ ਵੀ ਵਿੱਚ ਟੀਕਾ ਲਾਵੇਗਾ। ਸੋਨੋਗਰਾਫ਼ਰ ਐਕੋਕਾਰਡੀਓਗਰਾਮ ਪਰੋਬ ਨਾਲ ਤਸਵੀਰਾਂ ਲਵੇਗਾ।
ਜੇ ਤੁਹਾਡੇ ਬੱਚੇ ਨੂੰ ਸੈਡੇਟਿਵ ਨਾ ਦਿੱਤਾ ਗਿਆ ਹੋਵੇ ਤਾਂ ਤੁਹਾਡਾ ਬੱਚਾ/ਬੱਚੀ ਆਮ ਵਾਂਗ ਪੀ ਸਕਦਾ/ਸਕਦੀ ਹੈ। ਤੁਹਾਡੇ ਅਤੇ ਤੁਹਾਡੇ ਬੱਚੇ ਦੇ ਘਰ ਮੁੜਣ ਤੋਂ ਪਹਿਲਾਂ ਡਾਕਟਰ ਜਾਂ ਨਰਸ ਆਈ ਵੀ ਲਾਹ ਦੇਵੇਗੀ ਅਤੇ ਓਥੇ ਇੱਕ ਪੱਟੀ ਲਾ ਦੇਵੇਗੀ।
ਜੇ ਤੁਹਾਡੇ ਬੱਚੇ ਨੂੰ ਸੈਡੇਟਿਵ ਦਿੱਤਾ ਗਿਆ ਹੋਵੇ ਤਾਂ ਬੱਚੇ ਦੀ ਨਰਸ ਤੁਹਾਨੂੰ ਦੱਸੇਗੀ ਕੀ ਕਰਨਾ ਹੈ।
ਸੈਡੇਸ਼ਨ ਪਿੱਛੋਂ ਆਪਣੇ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੈ ਬਾਰੇ ਵਧੇਰੇ ਜਾਣਕਾਰੀ ਲਈ ਕ੍ਰਿਪਾ ਕਰ ਕੇ “Sedation ਪੈਂਫ਼ਲੈੱਟ ਪੜ੍ਹੋ।
ਐਕੋਕਾਰਡੀਓਗਰਾਮ ਤੁਹਾਡੇ ਬੱਚੇ ਦਾ ਡਾਕਟਰ ਟੈਸਟ ਦੇ ਨਤੀਜੇ ਤੁਹਾਨੂੰ ਦੇਵੇਗਾ ਅਤੇ ਦੱਸੇਗਾ ਕਿ ਇਨ੍ਹਾਂ ਦੇ ਅਰਥ ਕੀ ਹਨ। ਨਤੀਜੇ ਡਾਕਟਰ ਕੋਲ ਪਹੁੰਚਣ ਲਈ 7 ਤੋਂ 10 ਦਿਨ ਲੱਗਣਗੇ।
ਤੁਹਾਡੇ ਬੱਚੇ ਨੂੰ ਬਬਲ਼ ਅਧਿਐਨ ਲਈ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਐਕੋਕਾਰਡੀਓਗਰਾਮ ਕਰਨ ਲਈ। ਤੁਹਾਨੂੰ ਆਪਣੇ ਬੱਚੇ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਉਸ ਨੂੰ ਆਈ ਵੀ ਲਾਉਣ ਦੀ ਲੋੜ ਪਵੇਗੀ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 6/15/2020