ਇਹ ਟੈਸਟ ਡਾਕਟਰ ਨੂੰ ਹੇਠ ਦਰਜ ਗੱਲਾਂ ਬਾਰੇ ਜਾਣਕਾਰੀ ਦਿੰਦਾ ਹੈ:
ਇਹ ਟੈਸਟ ਕਰਨ ਨੂੰ ਲਗਭਗ ੧੦ ਮਿੰਟ ਲੱਗਦੇ ਹਨ। ਇਸ ਨਾਲ ਕੋਈ ਪੀੜ ਨਹੀਂ ਹੁੰਦੀ।
ਟੈਕਨੌਲੋਜਿਸਟ ਤੁਹਾਡੇ ਬੱਚੇ ਦਾ ਟੈਸਟ ਕਰੇਗਾ। ਟੈਕਨੌਲੋਜਿਸਟ ਉਹ ਵਿਅਕਤੀ ਹੁੰਦੇ ਹਨ ਜੋ ਹਸਪਤਾਲ ਵਿੱਚ ਮਸ਼ੀਨਾਂ ਉੱਤੇ ਟੈਸਟ ਕਰਨ ਲਈ ਸੁਸਿੱਖਅਤ ਹੁੰਦੇ ਹਨ। ਟੈਕਨੌਲੋਜਿਸਟ ਤੁਹਾਡੇ ਬੱਚੇ ਦੀਆਂ ਬਾਹਾਂ, ਲੱਤਾਂ ਅਤੇ ਛਾਤੀ ਉੱਤੇ ੧੩ ਛੋਟੇ ਛੋਟੇ ਸਟਿੱਕਰ ਲਾਵੇਗਾ ਜਿਨ੍ਹਾਂ ਨੂੰ ਅਲੈਕਟ੍ਰੋਡਜ਼ ਕਿਹਾ ਜਾਂਦਾ ਹੈ। ਹਰੇਕ ਸਟਿੱਕਰ ਨਾਲ ਇੱਕ ਤਾਰ ਜੁੜੀ ਹੁੰਦੀ ਹੈ। ਤੁਹਾਡਾ ਬੱਚਾ ਬੈੱਡ ਉੱਤੇ ਲੇਟ ਜਾਵੇਗਾ। ਜਦੋਂ ਰਿਕਾਰਡਿੰਗ ਹੋ ਰਹੀ ਹੋਵੇ ਤਾਂ ਤੁਹਾਡੇ ਬੱਚੇ ਨੂੰ ਲਗਭਗ ੧ ਮਿੰਟ ਲਈ ਬਿਲਕੁਲ ਟਿਕ ਕੇ ਲੇਟੇ ਰਹਿਣਾ ਪੈਣਾ ਹੈ । ਜਦੋਂ ਟੈਸਟ ਖ਼ਤਮ ਹੋ ਜਾਂਦਾ ਹੈ ਤਾਂ ਟੈਕਨੌਲੋਜਿਸਟ ਸਾਰੇ ਸਟਿੱਕਰਾਂ ਨੂੰ ਉਤਾਰ ਦੇਵੇਗਾ।
ਕਾਰਡੀਆਲੋਜਿਸਟ (ਦਿਲ ਦਾ ਮਾਹਰ) ਈ ਸੀ ਜੀ (ਈ ਸੀ ਜੀ) ਦੀ ਰਿਕਾਰਡਿੰਗ ਨੂੰ ਪੜ੍ਹੇਗਾ। ਇਹ ਡਾਕਟਰ ਰਿਪੋਰਟ ਉਸ ਡਾਕਟਰ ਨੂੰ ਭੇਜੇਗਾ ਜਿਸ ਨੇ ਟੈਸਟ ਕਰਵਾਉਣ ਲਈ ਕਿਹਾ ਹੋਵੇ। ਤੁਹਾਡੇ ਬੱਚੇ ਦਾ ਡਾਕਟਰ ਇਸ ਦੇ ਨਤੀਜਿਆਂ ਬਾਰੇ ਤੁਹਾਡੇ ਨਾਲ ਗੱਲਬਾਤ ਕਰੇਗਾ।
ਅਲੈਕਟਰੋਕਾਰਡੀਓਗਰਾਮ (ਈ ਸੀ ਜੀ) ਇੱਕ ਟੈਸਟ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀ ਬਿਜਲਈ ਹਰਕਤ ਨੂੰ ਰਿਕਾਰਡ ਕਰਦਾ ਹੈ।
ਇਹ ਟੈਸਟ ਲੱਗਭਗ ੧੦ ਮਿੰਟ ਲੈਂਦਾ ਹੈ। ਇਸ ਨਾਲ ਪੀੜ ਨਹੀਂ ਹੁੰਦੀ।
ਜਦੋਂ ਰਿਕਾਰਡਿੰਗ ਹੋ ਰਹੀ ਹੋਵੇ ਤਾਂ ਤੁਹਾਡੇ ਬੱਚੇ ਨੂੰ ਲਗਭਗ ੧ ਮਿੰਟ ਲਈ ਬਿਲਕੁਲ ਟਿਕ ਕੇ ਲੇਟੇ ਰਹਿਣਾ ਪੈਣਾ ਹੈ
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020